ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਚਿਕਿਤਸਾ ਕੋਰਸਾਂ ਵਿੱਚ ਹੋਰ ਪਿਛੜੇ ਵਰਗ ਅਤੇ ਆਰਥਕ ਤੌਰ ’ਤੇ ਕਮਜੋਰ ਵਰਗ ਨੂੰ ਰਿਜ਼ਰਵੇਸ਼ਨ ਪ੍ਰਦਾਨ ਕਰਨ ਦੇ ਇਤਿਹਾਸਿਕ ਫੈਸਲੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਸੰਸਾ ਕੀਤੀ


ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ (ਪੀ.ਜੀ ਮੈਡੀਕਲ/ਡੈਂਟਲ ਕੋਰਸ) ਵਿੱਚ ਅਖਿਲ ਭਾਰਤੀ ਕੋਟਾ ਯੋਜਨਾ ਵਿੱਚ ਓ.ਬੀ.ਸੀ. ਵਰਗ ਲਈ 27% ਰਿਜ਼ਰਵੇਸ਼ਨ ਅਤੇ ਆਰਥਕ ਤੌਰ ਤੋਂ ਕਮਜ਼ੋਰ ਵਰਗ ਲਈ 10% ਰਿਜ਼ਰਵੇਸ਼ਨ ਪ੍ਰਦਾਨ ਕਰਨ ਦੇ ਇਤਿਹਾਸਿਕ ਫ਼ੈਸਲੇ ’ਤੇ ਸ਼੍ਰੀ ਨਰੇਂਦਰ ਮੋਦੀ ਜੀ ਦਾ ਅਭਿਨੰਦਨ ਕਰਦਾ ਹਾਂ”

ਲੰਬੇ ਸਮੇਂ ਤੋਂ ਇਸ ਮੰਗ ਨੂੰ ਪੂਰਾ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪਛੜੇ ਵਰਗ ਅਤੇ ਆਰਥਕ ਤੌਰ ਤੋਂ ਕਮਜ਼ੋਰ ਵਰਗ ਦੇ ਕਲਿਆਣ ਲਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਇਆ ਹੈ”

ਮੋਦੀ ਸਰਕਾਰ ਦੇ ਇਸ ਫ਼ੈਸਲੇ ਤੋਂ ਲੱਗਭੱਗ 5550 ਵਿਦਿਆਰਥੀ ਲਾਭਪਾਤਰੀ ਹੋਣਗੇ

Posted On: 29 JUL 2021 7:08PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਚਿਕਿਤਸਾ ਕੋਰਸਾਂ ਵਿੱਚ ਹੋਰ ਪਛੜੇ ਵਰਗ ਅਤੇ ਆਰਥਕ ਤੌਰ ਤੋਂ ਕਮਜ਼ੋਰ ਵਰਗ ਨੂੰ ਰਿਜ਼ਰਵੇਸ਼ਨ ਪ੍ਰਦਾਨ ਕਰਨ ਦੇ ਇਤਿਹਾਸਿਕ ਫੈਸਲੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਸੰਸ਼ਾ ਕੀਤੀ ਹੈ ।
ਆਪਣੇ ਟਵੀਟਸ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਗ੍ਰੇਜੂਏਟ ਅਤੇ ਪੋਸਟ ਗਰੈਜੂਏਟ (ਪੀਜੀ ਮੈਡੀਕਲ/ਡੈਂਟਲ ਕੋਰਸ) ਵਿੱਚ ਅਖਿਲ ਭਾਰਤੀ ਕੋਟਾ ਯੋਜਨਾ ਵਿੱਚ ਓ.ਬੀ.ਸੀ. ਵਰਗ ਲਈ 27% ਰਿਜ਼ਰਵੇਸ਼ਨ ਅਤੇ ਆਰਥਕ ਤੌਰ ਤੋਂ ਕਮਜ਼ੋਰ ਵਰਗ ਲਈ 10% ਰਿਜ਼ਰਵੇਸ਼ਨ ਪ੍ਰਦਾਨ ਕਰਨ ਦੇ ਇਤਿਹਾਸਿਕ ਫ਼ੈਸਲੇ ’ਤੇ ਸ਼੍ਰੀ ਨਰੇਂਦਰ ਮੋਦੀ ਦਾ ਅਭਿਨੰਦਨ ਕਰਦਾ ਹਾਂ”।

ਗ੍ਰਿਹ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਮੰਗ ਨੂੰ ਪੂਰਾ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਛੜੇ ਵਰਗ ਅਤੇ ਆਰਥਕ ਤੌਰ ਤੋਂ ਕਮਜ਼ੋਰ ਵਰਗ ਦੇ ਕਲਿਆਣ ਲਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਵਿਖਾਇਆ ਹੈ । ਮੋਦੀ ਸਰਕਾਰ ਦੇ ਇਸ ਫ਼ੈਸਲਾ ਤੋਂ ਲੱਗਭੱਗ 5550 ਵਿਦਿਆਰਥੀ ਲਾਭਪਾਤਰੀ ਹੋਣਗੇ ।

ਇਸ ਯੋਜਨਾ ਦੇ ਤਹਿਤ ਵਰਤਮਾਨ ਵਿਦਿਅਕ ਸਾਲ 2021-22 ਤੋਂ ਸਾਰੇ ਗੇ੍ਰਜੂਏਟ/ਪੋਸਟ ਗੇ੍ਰਜੂਏਟ ਮੈਡੀਕਲ/ਡੈਂਟਲ ਕੋਰਸਾਂ ’ਚ ਅਖਿਲ ਭਾਰਤੀ ਕੋਟਾ (ਏਆਈਕਯੂ) ਸੀਟਾਂ ਵਿੱਚ ਓ.ਬੀ.ਸੀ. ਲਈ 27 ਫ਼ੀਸਦੀ ਰਿਜ਼ਰਵੇਸ਼ਨ ਦੇ ਨਾਲ ਈਡਬਲਿਊਐਸ ਲਈ 10 ਫ਼ੀਸਦੀ ਰਿਜ਼ਰਵੇਸ਼ਨ ਵੀ ਦਿੱਤਾ ਜਾ ਰਿਹਾ ਹੈ ।

 
**************************
 


ਐਨਡਬਲਯੂ/ਆਰਕੇ/ਪੀਕੇ/ਏਵਾਈ
 



(Release ID: 1740542) Visitor Counter : 173