ਪੁਲਾੜ ਵਿਭਾਗ

ਚੰਦਰਯਾਨ -3 ਦੇ 2022 ਦੀ ਤੀਜੀ ਤਿਮਾਹੀ ਦੌਰਾਨ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ-ਡਾ ਜਿਤੇਂਦਰ ਸਿੰਘ

Posted On: 28 JUL 2021 12:05PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ; ਪ੍ਰਧਾਨ ਮੰਤਰੀ ਦੇ ਦਫਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰਾਲਿਆਂ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਚੰਦਰਯਾਨ -3 ਦੇ 2022 ਦੀ ਤੀਜੀ ਤਿਮਾਹੀ ਦੌਰਾਨ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ, ਇਸ ਲਈ ਕੰਮ ਦਾ ਨਾਰਮਲ ਫਲੋ ਸ਼ੁਰੂ ਹੋ ਗਿਆ ਹੈ। ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਉਨ੍ਹਾਂ ਕਿਹਾ, ਚੰਦਰਯਾਨ -3 ਦੇ ਮਿਸ਼ਨ ਦੀ ਪ੍ਰਾਪਤੀ ਦਾ ਕੰਮ ਪ੍ਰਗਤੀ ਤੇ ਹੈ।

ਚੰਦਰਯਾਨ -3 ਦੇ ਮਿਸ਼ਨ ਦੀ ਪ੍ਰਾਪਤੀ ਵਿਚ ਵੱਖ-ਵੱਖ ਪ੍ਰਕਿਰਿਆਵਾਂ ਸ਼ਾਮਲ ਹਨ, ਜਿਨ੍ਹਾਂ ਵਿਚ ਕੰਫਿਗਰੇਸ਼ਨ ਨੂੰ ਅੰਤਮ ਰੂਪ ਦੇਣਾ, ਉਪ-ਪ੍ਰਣਾਲੀਆਂ ਦੀ ਪ੍ਰਾਪਤੀ, ਏਕੀਕਰਣ, ਪੁਲਾੜ ਯਾਨ ਦੇ ਪੱਧਰ ਦੀ ਵਿਸਥਾਰਤ ਜਾਂਚ ਅਤੇ ਪ੍ਰਿਥਵੀ ਉੱਤੇ ਸਿਸਟਮ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਕਈ ਵਿਸ਼ੇਸ਼ ਟੈਸਟ ਸ਼ਾਮਲ ਹਨ। ਮਿਸ਼ਨ ਦੀ ਪ੍ਰਾਪਤੀ ਦੀ ਪ੍ਰਗਤੀ ਕੋਵਿਡ-19 ਮਹਾਂਮਾਰੀ ਕਾਰਨ ਪ੍ਰਭਾਵਿਤ ਹੋਈ ਸੀ। ਹਾਲਾਂਕਿ, ਉਹ ਸਾਰੇ ਕੰਮ ਜੋ ਵਰਕ ਫਰਾਮ ਹੋਮ (ਘਰ ਤੋਂ ਕੰਮ) ਵਿਧੀ ਨਾਲ ਸੰਭਵ ਸਨ, ਲਾਕਡਾਉਨ ਦੀ ਅਵਧੀ ਦੌਰਾਨ ਵੀ ਕੀਤੇ ਗਏ ਸਨ। ਅਨਲਾਕ ਦੀ ਅਵਧੀ ਸ਼ੁਰੂ ਹੋਣ ਤੋਂ ਬਾਅਦ ਚੰਦਰਯਾਨ -3 ਦੀ ਪ੍ਰਾਪਤੀ ਦੇ ਮਿਸ਼ਨ ਦਾ ਕੰਮ ਮੁੜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਹ ਕੰਮ ਪ੍ਰਾਪਤੀ ਦੇ ਅੰਤਮ ਪੜਾਅ 'ਤੇ ਹੈ। .

********

ਐਸ ਐਨ ਸੀ / ਟੀਐਮ / ਆਰਆ



(Release ID: 1739912) Visitor Counter : 224