ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਯੂਨੈਸਕੋ ਦੁਆਰਾ ਧੋਲਾਵੀਰਾ ਨੂੰ ਵਿਸ਼ਵ ਵਿਰਾਸਤ ਸਥਲ ਐਲਾਨੇ ਜਾਣ ‘ਤੇ ਪ੍ਰਸੰਨਤਾ ਪ੍ਰਗਟਾਈ
Posted On:
27 JUL 2021 5:37PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਹੜੱਪਾ ਯੁਗ ਦੇ ਸ਼ਹਿਰ, ਧੋਲਾਵੀਰਾ ਨੂੰ ਵਿਸ਼ਵ ਵਿਰਾਸਤ ਸਥਲ ਐਲਾਨੇ ‘ਤੇ ਪ੍ਰਸੰਨਤਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਜ਼ਰੂਰ ਜਾਣਾ ਚਾਹੀਦਾ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਇਤਿਹਾਸ, ਸੱਭਿਆਚਾਰ ਅਤੇ ਪੁਰਾਤੱਤਵ ਵਿੱਚ ਦਿਲਚਸਪੀ ਰੱਖਦੇ ਹਨ।
ਯੂਨੈਸਕੋ ਦੁਆਰਾ ਕੀਤੇ ਗਏ ਟਵੀਟ ‘ਤੇ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ;
“ਇਸ ਖ਼ਬਰ ਨਾਲ ਬਹੁਤ ਪ੍ਰਸੰਨਤਾ ਹੋਈ।
ਧੋਲਾਵੀਰਾ ਇੱਕ ਮਹੱਤਵਪੂਰਨ ਸ਼ਹਿਰੀ ਕੇਂਦਰ ਸੀ ਅਤੇ ਸਾਡੇ ਅਤੀਤ ਦੇ ਨਾਲ ਸਾਡੇ ਸਭ ਤੋਂ ਮਹੱਤਵਪੂਰਨ ਸੰਪਰਕਾਂ ਵਿੱਚੋਂ ਇੱਕ ਹੈ। ਇੱਥੇ ਜ਼ਰੂਰ ਜਾਣਾ ਚਾਹੀਦਾ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਇਤਿਹਾਸ, ਸੱਭਿਆਚਾਰ ਅਤੇ ਪੁਰਾਤੱਤਵ ਵਿੱਚ ਦਿਲਚਸਪੀ ਰੱਖਦੇ ਹਨ।
ਮੈਂ ਆਪਣੇ ਵਿਦਿਆਰਥੀ ਜੀਵਨ ਦੇ ਦਿਨਾਂ ਵਿੱਚ ਪਹਿਲੀ ਵਾਰ ਧੋਲਾਵੀਰਾ ਗਿਆ ਸੀ ਅਤੇ ਮੈਂ ਉਸ ਸਥਾਨ ਤੋਂ ਮੰਤਰਮੁਗਧ ਹੋ ਗਿਆ ਸੀ।
ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ, ਮੈਨੂੰ ਧੋਲਾਵੀਰਾ ਵਿਖੇ ਵਿਰਾਸਤ ਦੀ ਸੰਭਾਲ਼ ਅਤੇ ਬਹਾਲੀ ਨਾਲ ਜੁੜੇ ਪਹਿਲੂਆਂ 'ਤੇ ਕੰਮ ਕਰਨ ਦਾ ਅਵਸਰ ਮਿਲਿਆ। ਸਾਡੀ ਟੀਮ ਨੇ ਉੱਥੇ ਟੂਰਿਜ਼ਮ ਦੇ ਅਨੁਕੂਲ ਬੁਨਿਆਦੀ ਢਾਂਚਾ ਬਣਾਉਣ ਦੇ ਲਈ ਵੀ ਕੰਮ ਕੀਤਾ ਸੀ।”
***
ਡੀਐੱਸ/ਐੱਸਐੱਚ
(Release ID: 1739659)
Visitor Counter : 179
Read this release in:
Hindi
,
English
,
Urdu
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam