ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਇੰਡੀਅਨ ਪੈਨੋਰਮਾ ’ ਲਈ ਐਂਟਰੀਆਂ ਕਰਵਾਉਣ ਦੀ ਅੰਤਿਮ ਮਿਤੀ ਨੇੜੇ ਆਈ
Posted On:
27 JUL 2021 12:19PM by PIB Chandigarh
ਹੁਣ ਜਦੋਂ ਐਂਟਰੀਆਂ ਕਰਵਾਉਣ ਦੀ ਅੰਤਿਮ ਮਿਤੀ ਨੇੜੇ ਆ ਗਈ ਹੈ, ਤਾਂ ਭਾਰਤ ਦੇ 52ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਇੱਫੀ-IFFI) ਨੇ ਆਪਣੇ ਪ੍ਰਮੁੱਖ ਭਾਗ – ‘ਇੰਡੀਅਨ ਪੈਨੋਰਮਾ, 2021’ ਲਈ ਐਂਟਰੀਆਂ ਕਰਵਾਉਣ ਦਾ ਆਪਣਾ ਸੱਦਾ ਦੁਹਰਾਇਆ ਹੈ, ਜਿਸ ਅਧੀਨ ਫ਼ਿਲਮ ਕਲਾ ਦੇ ਪ੍ਰੋਤਸਾਹਨ ਲਈ ਸਰਬੋਤਮ ਸਮਕਾਲੀ ਭਾਰਤੀ ਫ਼ਿਲਮਾਂ ਦੀ ਚੋਣ ਕੀਤੀ ਜਾਂਦੀ ਹੈ।
20 ਤੋਂ 28 ਨਵੰਬਰ, 2021 ਤੱਕ ਗੋਆ ’ਚ ਹੋਣ ਵਾਲੇ ਇੱਫੀ (IFFI) ਦੇ ਅਗਲੇ ਸੰਸਕਰਣ ਲਈ ਐਂਟਰੀਆਂ ਕਰਵਾਉਣ ਦੀ ਪ੍ਰਕਿਰਿਆ 18 ਜੁਲਾਈ, 2021 ਨੂੰ ਖੋਲ੍ਹੀ ਗਈ ਸੀ।
ਔਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 12 ਅਗਸਤ, 2021 ਹੈ ਅਤੇ ਔਨਲਾਈਨ ਜਮ੍ਹਾਂ ਕਰਵਾਈਆਂ ਅਰਜ਼ੀਆਂ ਦੀ ਹਾਰਡ–ਕਾਪੀ ਤੇ ਹੋਰ ਲੋੜੀਂਦੇ ਸਬੰਧਿਤ ਦਸਤਾਵੇਜ਼ ਪ੍ਰਾਪਤ ਕਰਨ ਦੀ ਅੰਤਿਮ ਮਿਤੀ 23 ਅਗਸਤ, 2021 ਹੈ। ਸਾਲ 2021 ਦੇ ‘ਇੰਡੀਅਨ ਪੈਨੋਰਮਾ’ ਲਈ ਫ਼ਿਲਮਾਂ ਜਮ੍ਹਾਂ ਕਰਵਾਉਣ ਲਈ ਨਿਰਧਾਰਿਤ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਸੈਂਟਰਲ ਬੋਰਡ ਆਵ੍ ਫ਼ਿਲਮ ਸਰਟੀਫ਼ਿਕੇਸ਼ਨ (CBFC) ਦੀ ਮਿਤੀ ਜਾਂ ਜਮ੍ਹਾਂ ਕਰਵਾਈ ਗਈ ਫ਼ਿਲਮ ਦਾ ਨਿਰਮਾਣ ਮੁਕੰਮਲ ਹੋਣ ਦੀ ਮਿਤੀ ਮੇਲੇ ਤੋਂ ਪਿਛਲੇ 12 ਮਹੀਨੇ ਦੌਰਾਨ ਭਾਵ 1 ਅਗਸਤ, 2020 ਤੋਂ 31 ਜੁਲਾਈ, 2021 ਤੱਕ ਹੋਣੀ ਚਾਹੀਦੀ ਹੈ। ਜਿਹੜੀਆਂ ਫ਼ਿਲਮਾਂ ਸੀਬੀਐੱਫਸੀ (CBFC) ਤੋਂ ਪ੍ਰਮਾਣਿਤ ਨਹੀਂ ਹਨ ਅਤੇ ਉਨ੍ਹਾਂ ਦਾ ਨਿਰਮਾਣ ਇਸੇ ਕਾਲ ਦੌਰਾਨ ਹੋਇਆ ਹੈ, ਉਨ੍ਹਾਂ ਨੂੰ ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਸਾਰੀਆਂ ਫ਼ਿਲਮਾਂ ਦੇ ਅੰਗਰੇਜ਼ੀ ਸਬ–ਟਾਈਟਲ ਜ਼ਰੂਰ ਲਗੇ ਹੋਣੇ ਚਾਹੀਦੇ ਹਨ।
ਪਿਛੋਕੜ:
‘ਇੰਡੀਅਨ ਪੈਨੋਰਮਾ’ ਦੀ ਸ਼ੁਰੂਆਤ 1978 ’ਚ ਭਾਰਤ ਦੇ ‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ਦੇ ਹਿੱਸੇ ਵਜੋਂ ਭਾਰਤੀ ਫ਼ਿਲਮਾਂ ਤੇ ਇਨ੍ਹਾਂ ਫ਼ਿਲਮਾਂ ਰਾਹੀਂ ਦੇਸ਼ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਹੋਈ ਸੀ। ਤਦ ਤੋਂ ਹੀ ਇੰਡੀਅਨ ਪੈਨੋਰਮਾ ਪੂਰੀ ਤਰ੍ਹਾਂ ਸਾਲ ਦੀਆਂ ਬਿਹਤਰੀਨ ਭਾਰਤੀ ਫ਼ਿਲਮਾਂ ਦਾ ਪ੍ਰਦਰਸ਼ਨ ਕਰਨ ਲਈ ਸਮਰਪਿਤ ਹੈ।
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਡਾਇਰੈਕਟੋਰੇਟ ਆਵ੍ ਫ਼ਿਲਮ ਫੈਸਟੀਵਲਸ ਦੁਆਰਾ ਆਯੋਜਿਤ ‘ਇੰਡੀਅਨ ਪੈਨੋਰਮਾ’ ਦਾ ਉਦੇਸ਼ ਭਾਰਤ ਤੇ ਵਿਦੇਸ਼ ਵਿੱਚ ਅੰਤਰਾਰਸ਼ਟਰੀ ਫ਼ਿਲਮ ਮੇਲਿਆਂ, ਦੁਵੱਲੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮਾਂ ਦੌਰਾਨ ਹੋਣ ਵਾਲੇ ਭਾਰਤੀ ਫ਼ਿਲਮ ਸਪਤਾਹਾਂ ਤੇ ਭਾਰਤ ਵਿੱਚ ਸੱਭਿਆਚਾਰਕ ਵਟਾਂਦਰਾ ਪ੍ਰੋਟੋਕੋਲਸ ਤੋਂ ਬਾਹਰ ਖ਼ਾਸ ਭਾਰਤੀ ਫ਼ਿਲਮੀ ਮੇਲਿਆਂ ਤੇ ਦੇਸ਼ ਵਿੱਚ ਇੰਡੀਅਨ ਪੈਨੋਰਮਾ ਮੇਲਿਆਂ ਦੌਰਾਨ ਇਨ੍ਹਾਂ ਫ਼ਿਲਮਾਂ ਦੇ ਗ਼ੈਰ–ਮੁਨਾਫ਼ਾਕਾਰੀ ਪ੍ਰਦਰਸ਼ਨ ਰਾਹੀਂ ਫ਼ਿਲਮ ਕਲਾ ਨੂੰ ਉਤਸ਼ਾਹਿਤ ਕਰਨ ਹਿਤ ਸਿਨੇਮਾਈ, ਥੀਮੈਟਿਕ ਤੇ ਸੁਹਜ–ਸੁਆਦ ਸੁੰਦਰਤਾ ਵਾਲੀਆਂ ਫ਼ੀਚਰ ਤੇ ਨੌਨ–ਫ਼ੀਚਰ ਫ਼ਿਲਮਾਂ ਨੂੰ ਚੁਣਨਾ ਹੈ।
****
ਸੌਰਭ ਸਿੰਘ
(Release ID: 1739551)
Visitor Counter : 173