PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 19 JUL 2021 5:48PM by PIB Chandigarh

 

 

1.png2.jpg

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

1.jpg

 

2.jpg

 

3.jpg

 

 

ਕੋਵਿਡ-19 ਅੱਪਡੇਟ

ਭਾਰਤ ਦੀ ਕੁਲ ਕੋਵਿਡ-19 ਟੀਕਾਕਰਣ ਕਵਰੇਜ 40.64 ਕਰੋੜ ਤੋਂ ਪਾਰ

ਰਿਕਵਰੀ ਦਰ ਵਧ ਕੇ 97 .32 ਫੀਸਦੀ ਹੋਈ

ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 38,164 ਨਵੇਂ ਕੇਸ ਰਿਪੋਰਟ ਕੀਤੇ ਗਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (4,21,665) ਹੋਈ; ਕੁੱਲ ਕੇਸਾਂ ਦਾ ਸਿਰਫ 1.35 ਫੀਸਦੀ

ਰੋਜ਼ਾਨਾ ਪਾਜ਼ਿਟਿਵਿਟੀ ਦਰ (2.61 ਫੀਸਦੀ); ਲਗਾਤਾਰ 28ਵੇਂ ਦਿਨ 3 ਫੀਸਦੀ ਤੋਂ ਘੱਟ

 


ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 40.64 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ 40,64,81,493 ਵੈਕਸੀਨ ਖੁਰਾਕਾਂ,50,69,232 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 13,63,123ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

 

ਸਿਹਤ ਸੰਭਾਲ਼ ਵਰਕਰ

ਪਹਿਲੀ ਖੁਰਾਕ

1,02,69,922

 

ਦੂਜੀ ਖੁਰਾਕ

75,52,270

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,77,95,125

 

ਦੂਜੀ ਖੁਰਾਕ

1,03,66,268

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

12,50,80,488

 

ਦੂਜੀ ਖੁਰਾਕ

49,07,782

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

9,76,43,768

 

ਦੂਜੀ ਖੁਰਾਕ

2,93,47,090

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

7,21,55,133

 

ਦੂਜੀ ਖੁਰਾਕ

3,13,63,647

ਕੁੱਲ

40,64,81,493

 

 

ਕੋਵਿਡ -19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ;ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 3,03,08,456 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 38,660 ਮਰੀਜ਼ ਠੀਕ ਹੋਏ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 97.32 ਫੀਸਦੀ ਬਣਦੀ ਹੈ। ਜਿਹੜੀਕਿ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ।

 

1.jpg

 

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 38,164 ਨਵੇਂ ਕੇਸ ਸਾਹਮਣੇ ਆਏ ਹਨ।

ਦੇਸ਼ ਵਿੱਚ ਪਿਛਲੇ 22 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

 

2.jpg

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 4,21,665 ਹੋ ਗਈ ਹੈ ਅਤੇਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 1.35 ਫੀਸਦੀ ਬਣਦਾ ਹੈ।

 

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 14,63,593 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ ਲਗਭਗ 44.54 ਕਰੋੜ ਤੋਂ ਵੱਧ  (44,54,22,256)  ਟੈਸਟ ਕੀਤੇ ਗਏ ਹਨ। 

 

2.jpg

 

3.jpg

 

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉੱਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.08 ਫੀਸਦੀ ਹੈ, ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.61 ਫੀਸਦੀ ‘ਤੇ ਹੈ। ਇਹ ਹੁਣ ਲਗਾਤਾਰ 28 ਦਿਨਾਂ ਤੋਂ 3 ਫੀਸਦੀ ਤੋਂ ਘੱਟ ਦਰਜ ਹੋ  ਅਤੇ ਇਹ ਹੁਣ ਲਗਾਤਾਰ 42 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleasePage.aspx?PRID=1736656

 

 

ਕੋਵਿਡ- 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 42.15 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 2.60 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75%ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾਂ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫਤ ਮੁਹੱਈਆ ਕਰਵਾਏਗੀ।

 

ਟੀਕਿਆਂ ਦੀਆਂ ਖੁਰਾਕਾਂ

(19 ਜੁਲਾਈ 2021 ਤੱਕ)

ਸਪਲਾਈ ਕੀਤੀਆਂ ਗਈਆਂ ਖੁਰਾਕਾਂ

 

42,15,43,730

 

ਟੀਕਿਆਂ ਦੀਆਂ ਕੁੱਲ ਖਪਤ

 

39,55,31,378

 

ਖੁਰਾਕਾਂ ਪ੍ਰਬੰਧ ਲਈ ਉਪਲਬਧ

 

 

2,60,12,352

 

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 42.15 ਕਰੋੜ ਤੋਂ ਵੀ ਜ਼ਿਆਦਾ  (42,15,43,730) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਕੁੱਲ ਖਪਤ 39,55,31,378 ਖੁਰਾਕਾਂ(ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿੱਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ2.60 ਕਰੋੜ (2,60,12,352) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬੱਧ ਹਨ।

https://pib.gov.in/PressReleasePage.aspx?PRID=1736657

 

ਅਲਫਾ ਵੇਰੀਐਂਟ ਨਾਲ ਬੀ.1.617.2 ਡੇਲਟਾ ਵੇਰੀਐਂਟ 40-60 ਪ੍ਰਤੀਸ਼ਤ ਅਧਿਕ ਸੰਕ੍ਰਾਮਕ- ਡਾ. ਐੱਨ ਕੇ ਅਰੋੜਾ, ਸਹਿ-ਪ੍ਰਧਾਨ ਆਈਐੱਨਐੱਸਏਸੀਓਜੀ
 

“ਇਸ ਵਿਸ਼ੇ ‘ਤੇ ਆਈਸੀਐੱਮਆਰ ਦੁਆਰਾ ਕੀਤੇ ਗਏ ਅਧਿਐਨ ਦੇ ਅਨੁਸਾਰ ਮੌਜੂਦਾ ਵੈਕਸੀਨ ਡੇਲਟਾ ਵੇਰੀਐਂਟ ‘ਤੇ ਕਾਰਗਰ”
 

“ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਲਗਣੇ ਅਤੇ ਕੋਵਿਡ ਉਚਿਤ ਵਿਵਹਾਰ ਦੇ ਸਖਤ ਅਨੁਪਾਲਨ ਨਾਲ ਮਹਾਮਾਰੀ ਦੀ ਭਾਵੀ ਲਹਿਰਾਂ ਨੂੰ ਨਿਯੰਤ੍ਰਿਤ ਅਤੇ ਟਾਲਿਆ ਜਾ ਸਕਦਾ ਹੈ”
 

ਇਹ ਕਹਿਣਾ ਕਠਿਨ ਹੈ ਕਿ ਡੇਲਟਾ ਵੇਰੀਐਂਟ ਦੇ ਕਾਰਨ ਹੋਣ ਵਾਲੀ ਬਿਮਾਰੀ ਜ਼ਿਆਦਾ ਗੰਭੀਰ ਹੁੰਦੀ ਹੈ: ਡਾ. ਐੱਨ ਕੇ ਅਰੋੜਾ

 

ਹਾਲ ਦੇ ਇੱਕ ਇੰਟਰਵਿਊ ਵਿੱਚ ਇੰਡੀਅਨ ਸਾਰਸ-ਕੋਵ-2 ਜੇਨੋਮਿਕਸ ਕਨਸੋਰਟੀਅਮ (ਆਈਐੱਨਐੱਸਏਸੀਓਜੀ) ਦੇ ਸਹਿ-ਪ੍ਰਧਾਨ ਡਾ. ਐੱਨਕੇ ਅਰੋੜਾ ਨੇ ਵੇਰੀਐਂਟ ਦੀ ਜਾਂਚ ਅਤੇ ਉਸ ਦੇ ਵਿਵਹਾਰ ਦੇ ਹਵਾਲੇ ਤੋਂ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੇ ਬਾਰੇ ਚਰਚਾ ਕੀਤੀ। ਇਹ ਜਾਂਚ ਇਹ ਜਾਣਨ ਲਈ ਕੀਤੀ ਜਾਂਦੀ ਹੈ ਕਿ ਡੇਲਟਾ ਵੇਰੀਐਂਟ ਇੰਨਾ ਸੰਕ੍ਰਾਮਕ ਕਿਉਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸ ਤਰ੍ਹਾਂ ਜੇਨੋਮਿਕ ਨਿਗਰਾਨੀ ਦੇ ਜਰੀਏ ਇਸ ਨੂੰ ਫੈਲਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਨੇ ਫਿਰ ਜ਼ੋਰ ਦੇ ਕੇ ਕਿਹਾ ਕਿ ਕੋਵਡ ਉਚਿਤ ਵਿਵਹਾਰ ਬਹੁਤ ਅਹਿਮੀਅਤ ਰੱਖਦਾ ਹੈ।

https://pib.gov.in/PressReleasePage.aspx?PRID=1736665

 

ਸਟੀਲ ਸੈਕਟਰ ਨੇ ਕੋਵਿਡ-19 ਨਾਲ ਲੜਨ ਲਈ ਕਦਮ ਚੁੱਕੇ 

 

ਮਹਾਮਾਰੀ ਦੇ ਦੌਰਾਨ 4749 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਉੱਚ ਸਪਲਾਈ 

 

ਸਟੀਲ ਪੀਐੱਸਯੂ ਵੱਲੋਂ 165 ਆਕਸੀਜਨ ਕੰਸੰਟ੍ਰੇਟਰਸ ਅਤੇ 4 ਪੀਐੱਸਏ ਪਲਾਂਟ ਸਥਾਪਿਤ 

 

ਕੋਵਿਡ-19 ਮਹਾਮਾਰੀ ਨੂੰ ਲੜਨ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਟੀਲ ਸੈਕਟਰ ਦੁਆਰਾ ਚੁੱਕੇ ਗਏ ਕਦਮਾਂ ਵਿਚ ਸ਼ਾਮਲ ਹਨ: -

  1. ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੇ ਉਤਪਾਦਨ ਅਤੇ ਸਪਲਾਈ ਨੂੰ ਵਧਾਉਣਾ;

  2. ਸਟੀਲ ਪਲਾਂਟਾਂ ਦੇ ਅੰਦਰ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ ਬਿਸਤਰੇ ਨਿਰਧਾਰਤ ਕਰਨਾ;

  3. ਗੈਸੀ ਆਕਸੀਜਨ ਦੀ ਸਪਲਾਈ ਦਾ ਉਪਯੋਗ ਕਰਦੇ ਹੋਏ ਜੰਬੋ ਕੋਵਿਡ ਕੇਅਰ ਸਹੂਲਤਾਂ ਦੀ ਸਥਾਪਨਾ;

  4. ਸਟੀਲ ਪਲਾਂਟਾਂ ਵਿੱਚ ਪ੍ਰੈਸ਼ਰ ਸਵਿੰਗ ਐਡਰਸੋਪਸ਼ਨ (ਪੀਐੱਸਏ) ਯੂਨਿਟ ਦੀ ਸ਼ੁਰੂਆਤ;

  5. ਵਾਧੂ ਵੈਂਟੀਲੇਟਰਾਂ, ਆਕਸੀਜਨ ਗਾੜ੍ਹਾਪਣ, ਸੀਪੀਏਪੀ ਮਸ਼ੀਨਾਂ ਦਾ ਪ੍ਰਬੰਧ;

  6. ਟੀਕਾਕਰਣ ਮੁਹਿੰਮਾਂ ਦਾ ਆਯੋਜਨ ਕਰਨਾ.

 

https://pib.gov.in/PressReleasePage.aspx?PRID=1736734

 

ਪਬਲਿਕ ਸੈਕਟਰ ਸਟੀਲ ਕੰਪਨੀਆਂ ਦੁਆਰਾ 1554 ਬਿਸਤਰਿਆਂ ਵਾਲੇ ਜੰਬੋ ਕੋਵਿਡ ਕੇਅਰ ਹਸਪਤਾਲ ਖੋਲ੍ਹੇ ਗਏ


ਦੇਸ਼ ਦੀਆਂ ਪਬਲਿਕ ਸੈਕਟਰ ਦੀਆਂ ਸਟੀਲ ਕੰਪਨੀਆਂ ਨੇ ਆਪਣੇ ਸੰਸਾਧਨਾਂ ਦੀ ਵਰਤੋਂ ਕਰਦਿਆਂ ਮਹਾਮਾਰੀ ਦੌਰਾਨ ਆਪਣੇ ਸਟੀਲ ਪਲਾਂਟਾਂ ਵਿੱਚ ਹੇਠ ਲਿਖੇ ਜੰਬੋ ਕੋਵਿਡ ਕੇਅਰ ਹਸਪਤਾਲ / ਸੁਵਿਧਾਵਾਂ ਖੋਲ੍ਹੀਆਂ ਹਨ। ਇਸ ਮੰਤਵ  ਲਈ ਸਰਕਾਰ ਵੱਲੋਂ ਕੋਈ ਵੰਡ ਨਹੀਂ ਕੀਤੀ ਗਈ ਹੈ: - 

 

ਸਟੀਲ ਪੀਐੱਸਯੂ

ਪਲਾਂਟ / ਸਥਾਨ

ਬਿਸਤਰਿਆਂ ਦੀ ਗਿਣਤੀ

ਕੁੱਲ

ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ (ਆਰਆਈਐੱਨਐੱਲ)

ਵਿਸ਼ਾਖਾਪਟਨਮ

440

440

ਸਟੀਲ ਅਥਾਰਟੀ ਆਵ੍ ਇੰਡੀਆ ਲਿਮਿਟਿਡ (ਸੇਲ)

ਬੋਕਾਰੋ

500

1114

 

ਭਿਲਾਈ

114

 

 

ਰੁੜਕੇਲਾ

100

 

 

ਬਰਨਪੁਰ

200

 

 

ਦੁਰਗਾਪੁਰ

200

 

ਕੁੱਲ

 

 

1554

 

 

 

https://pib.gov.in/PressReleasePage.aspx?PRID=1736731

 

 

 ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁੱਟ

ਮਹਾਰਾਸ਼ਟਰ: ਐਤਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ-19 ਦੇ 9,000 ਕੇਸ ਆਏ ਅਤੇ 180 ਮੌਤਾਂ ਹੋਈਆਂ, ਜਿਸ ਨਾਲ ਕੇਸਾਂ ਦੀ ਗਿਣਤੀ 62,14,190ਹੋ ਗਈ ਅਤੇ ਮੌਤਾਂ ਦੀ ਗਿਣਤੀ 1,27,031 ਹੋ ਗਈ ਹੈ। 5,756 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਰਿਕਵਰਡ ਕੇਸਾਂ ਦੀ ਗਿਣਤੀ 1,03,486ਹੋ ਗਈ, ਐਕਟਿਵ ਕੇਸਾਂ ਦੀ ਗਿਣਤੀ 59,80,350ਰਹਿ ਗਈ ਹੈ। ਹੁਣ ਤੱਕ ਕੀਤੇ ਗਏ ਟੈਸਟਾਂ ਦੀ ਕੁੱਲ ਸੰਖਿਆ 4,54,81,252 ਹੈ।

ਗੁਜਰਾਤ: ਗੁਜਰਾਤ ਵਿੱਚ ਕੱਲ੍ਹ ਕੋਵਿਡ ਦੇ 33 ਤਾਜ਼ਾ ਮਾਮਲੇ ਸਾਹਮਣੇ ਆਏ। ਪਿਛਲੇ 24 ਘੰਟਿਆਂ ਵਿੱਚ 71 ਲੋਕਾਂ ਨੂੰ ਛੁੱਟੀ ਹੋਣ ਨਾਲ, ਰਾਜ ਵਿੱਚ ਰਿਕਵਰੀ ਦੀ ਦਰ ਹੁਣ 98.72% ਤੱਕ ਪਹੁੰਚ ਗਈ ਹੈ। ਕੋਵਿਡ-19 ਦੇ ਕਾਰਨ ਕੱਲ੍ਹ ਅਹਿਮਦਾਬਾਦ ਵਿੱਚ ਸਿਰਫ ਇੱਕ ਮਰੀਜ਼ ਦੀ ਮੌਤ ਦੀ ਖ਼ਬਰ ਮਿਲੀ ਹੈ, ਜਿਸ ਨਾਲ ਮੌਤਾਂ ਦੀ ਗਿਣਤੀ 10,076 ਹੋ ਗਈ ਹੈ। ਇਸ ਸਮੇਂ ਰਾਜ ਵਿੱਚ 493 ਐਕਟਿਵ ਕੇਸ ਹਨ।

ਮੱਧ ਪ੍ਰਦੇਸ਼: ਰਾਜ ਵਿੱਚ ਰਿਕਵਰੀ ਕੇਸਾਂ ਦੀ ਗਿਣਤੀ 7,80,927 ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 10,512 ਹੈ, ਰਾਜ ਵਿੱਚ ਕੱਲ ਕੋਈ ਆਊਟ ਨਹੀਂ ਹੋਈ ਹੈ। ਰਾਜ ਵਿੱਚ 219 ਐਕਟਿਵ ਕੇਸ ਹਨ।

ਛੱਤੀਸਗੜ੍ਹ: ਐਤਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ ਦੇ 165 ਕੇਸ ਆਏ ਅਤੇ ਦੋ ਮੌਤਾਂ ਹੋਈਆਂ, ਜਿਸ ਨਾਲ ਕੇਸਾਂ ਦੀ ਗਿਣਤੀ 9,99,853 ਹੋ ਗਈ ਅਤੇ ਮੌਤਾਂ ਦੀ ਗਿਣਤੀ 13,496 ਹੋ ਗਈ। ਦਿਨ ਵੇਲੇ 53 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲਣ ਤੇ 228 ਮਰੀਜਾਂ ਦੇ ਹੋਮ ਆਈਸੋਲੇਸ਼ਨ ਪੂਰਾ ਕਰਨ ਤੋਂ ਬਾਅਦ ਰਿਕਵਰਡ ਕੇਸਾਂ ਦੀ ਗਿਣਤੀ 9,82,638 ਤੱਕ ਪਹੁੰਚ ਗਈ ਹੈ, ਜਦੋਂਕਿ ਰਾਜ ਵਿੱਚ 3,719ਐਕਟਿਵ ਕੇਸ ਰਹਿ ਗਏ ਹਨ। ਐਤਵਾਰ ਨੂੰ 26,833 ਸੈਂਪਲਾਂ ਦੀ ਜਾਂਚ ਹੋਣ ਨਾਲ ਰਾਜ ਵਿੱਚ ਟੈਸਟਾਂ ਦੀ ਗਿਣਤੀ 1,09,15,132 ਹੋ ਗਈ। ਰਾਜ ਵਿੱਚ ਸ਼ਨੀਵਾਰ ਤੱਕ 1.11 ਕਰੋੜ ਤੋਂ ਵੱਧ ਲੋਕਾਂ ਨੂੰ ਕੋਵਿਡ-19 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ 90,92,377 ਵਿਅਕਤੀਆਂ ਨੂੰ ਪਹਿਲੀ ਖੁਰਾਕ ਅਤੇ 20,16,679ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ।

ਰਾਜਸਥਾਨ: ਐਤਵਾਰ ਨੂੰ ਰਾਜਸਥਾਨ ਵਿੱਚ ਕੋਰੋਨਾਵਾਇਰਸ ਦੇ 26 ਤਾਜ਼ਾ ਕੇਸ ਆਏ ਅਤੇ 1 ਮੌਤ ਹੋਈ ਹੈ, ਜਿਸ ਨਾਲ ਕੇਸਾਂ ਦੀ ਗਿਣਤੀ 9,53,360 ਹੋ ਗਈ ਅਤੇ ਮੌਤਾਂ ਦੀ ਗਿਣਤੀ 8,950 ਹੋ ਗਈ ਹੈ। ਪ੍ਰਤਾਪਗੜ੍ਹ ਵਿੱਚ ਨਵੀਂ ਮੌਤ ਦੀ ਖ਼ਬਰ ਮਿਲੀ ਹੈ, ਜਦੋਂ ਕਿ ਜੈਪੁਰ ਵਿੱਚ ਸਭ ਤੋਂ ਵੱਧ ਪੰਜ ਤਾਜ਼ਾ ਕੋਵਿਡ-19 ਕੇਸ ਆਏ ਹਨ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 472 ਹੈ। ਬੁਲੇਟਿਨ ਅਨੁਸਾਰ ਰਾਜਸਥਾਨ ਵਿੱਚ ਕੁੱਲ 9,43,938 ਲੋਕ ਇਸ ਲਾਗ ਤੋਂ ਠੀਕ ਹੋ ਗਏ ਹਨ।

ਗੋਆ: ਰਾਜ ਪੱਧਰੀ ਕਰਫਿਊ ਨੂੰ ਪੁਰਾਣੀਆਂ ਪਾਬੰਦੀਆਂ ਦੇ ਨਾਲ 26 ਜੁਲਾਈ 2021 ਨੂੰ ਸਵੇਰੇ 7 ਵਜੇ ਤੱਕ ਵਧਾ ਦਿੱਤਾ ਗਿਆ ਹੈ। ਗੋਆ ਵਿੱਚ ਕੋਵਿਡ ਦੇ ਕੁੱਲ ਮਾਮਲੇ 1,69,740 ਹਨ ਅਤੇ ਮੌਤਾਂ ਦੀ ਗਿਣਤੀ 3,111 ਹੈ। ਰਿਕਵਰਡ ਕੇਸਾਂ ਦੀ ਗਿਣਤੀ 1,65,067 ਤੱਕ ਪਹੁੰਚ ਗਈ ਹੈ, ਜਦੋਂ ਕਿ ਰਾਜ ਵਿੱਚ 1,562ਐਕਟਿਵ ਮਾਮਲੇ ਹਨ।

ਕੇਰਲ: ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ 5.24 ਲੱਖ ਸਿਹਤ ਕਰਮਚਾਰੀਆਂ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ। ਦੂਜੀ ਖੁਰਾਕ ਲੈਣ ਵਾਲਿਆਂ ਦੀ ਗਿਣਤੀ 4.42 ਲੱਖ ਹੈ। 18 ਸਾਲ ਤੋਂ ਵੱਧ ਉਮਰ ਦੇ 50 ਫੀਸਦੀ ਤੋਂ ਵੱਧ ਲੋਕਾਂ ਨੂੰ ਕੋਵਿਡ-19 ਦੇ ਵਿਰੁੱਧ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਕੁੱਲ 1,67,78,117 ਲੋਕਾਂ ਨੇ ਪਹਿਲੀ ਅਤੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿੱਚੋਂ 1,20,47,872ਲੋਕਾਂ ਨੇ ਪਹਿਲੀ ਖੁਰਾਕ ਅਤੇ 47,30,245 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਰਾਜ ਵਿੱਚ ਐਤਵਾਰ ਨੂੰ 13,956 ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਤੱਕ, ਰਾਜ ਵਿੱਚ 1,25,041ਐਕਟਿਵ ਕੇਸ ਹਨ। ਐਤਵਾਰ ਨੂੰਰਾਜ ਵਿੱਚ ਵਾਇਰਸ ਕਾਰਨ 81 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 15,350 ਹੋ ਗਈ ਹੈ। ਟੈਸਟ ਦੀ ਪਾਜ਼ਿਵਿਟ ਦਰ 10.69 ਹੈ।

ਤਮਿਲ ਨਾਡੂ: ਐਤਵਾਰ ਨੂੰ ਤਮਿਲ ਨਾਡੂ ਵਿੱਚ ਕੋਵਿਡ-19 ਦੇ 2,079 ਤਾਜ਼ਾ ਮਾਮਲੇ ਸਾਹਮਣੇ ਆਏ, ਜਿਸ ਨਾਲ ਇਲਾਜ ਅਧੀਨ ਵਿਅਕਤੀਆਂ ਦੀ ਗਿਣਤੀ 27,897 ਹੋ ਗਈ ਹੈ। ਡਾਇਰੈਕਟੋਰੇਟ ਆਵ੍ ਪਬਲਿਕ ਹੈਲਥ ਦੇ ਰੋਜ਼ਾਨਾ ਬੁਲੇਟਿਨ ਅਨੁਸਾਰ ਹੁਣ ਤੱਕ 25,35,402 ਵਿਅਕਤੀਆਂ ਨੂੰ ਪਾਜ਼ਿਟਿਵਪਇਆ ਗਿਆ ਹੈ। ਐਤਵਾਰ ਨੂੰ ਰਾਜ ਦੇ 1,318 ਸੈਸ਼ਨਾਂ ਵਿੱਚ ਕੁੱਲ 82,009 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ। ਹੁਣ ਤੱਕ 1,80,003,527 ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ।

ਕਰਨਾਟਕ: ਐਤਵਾਰ ਨੂੰ ਰਾਜ ਵਿੱਚ 1,708 ਨਵੇਂ ਕੇਸ ਆਏ, ਜਿਨ੍ਹਾਂ ਵਿੱਚੋਂ 23% ਜਾਂ 386 ਕੇਸ ਬੰਗਲੁਰੂ ਅਰਬਨ ਤੋਂ ਪਾਏ ਗਏ ਹਨ।

ਆਂਧਰ ਪ੍ਰਦੇਸ: ਰਾਜ ਵਿੱਚ 1,05,024 ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ 2974 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 17 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 3290 ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 19,40,096; ਐਕਟਿਵ ਕੇਸ: 24,708; ਡਿਸਚਾਰਜ: 19,02,256; ਮੌਤਾਂ: 13,132. ਰਾਜ ਵਿੱਚ ਕੱਲ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,86,49,052 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ1,45,13,707 ਲੋਕਾਂ ਨੇ ਪਹਿਲੀ ਖੁਰਾਕ ਅਤੇ 41,35,345 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

ਤੇਲੰਗਾਨਾ: ਰਾਜ ਵਿੱਚ ਕੋਵਿਡ ਦੇ 578 ਨਵੇਂ ਕੇਸ ਆਏ ਹਨ ਅਤੇ ਤਿੰਨ ਮੌਤਾਂ ਹੋਈਆਂ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 6,36,627ਹੋ ਗਈ ਅਤੇ ਮੌਤਾਂ ਦੀ ਗਿਣਤੀ 3,759 ਹੋ ਗਈ ਹੈ। ਕੋਵਿਡ ਦੇ ਮਰੀਜ਼ਾਂ ਵਿੱਚ ਰਿਕਵਰੀ ਦੀ ਦਰ ਰਾਸ਼ਟਰੀ ਔਸਤ 97.28 ਫੀਸਦੀ ਦੇ ਮੁਕਾਬਲੇ ਵੱਧ ਕੇ 97.86 ਫੀਸਦੀ ਹੋ ਗਈ ਹੈ। ਰਾਜ ਵਿੱਚ ਕੇਸ ਮੌਤ ਦਰ (ਸੀਐੱਫ਼ਆਰ) ਰਾਸ਼ਟਰੀ ਔਸਤ ਦੇ 1.3 ਫੀਸਦੀ ਦੇ ਮੁਕਾਬਲੇ 0.59 ਫੀਸਦੀ ਦੱਸੀ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 9,824 ਹੈ।

ਅਸਾਮ: ਪਿਛਲੇ 24 ਘੰਟਿਆਂ ਵਿੱਚ ਅਸਾਮ ਵਿੱਚ ਕੁੱਲ 15ਕੋਵਿਡ ਮੌਤਾਂ ਹੋਈਆਂ ਅਤੇ ਕੋਵਿਡ ਦੇ1,329 ਨਵੇਂ ਕੇਸ ਸਾਹਮਣੇ ਆਏ ਹਨ। ਅਸਾਮ ਵਿੱਚ 31% ਬਾਲਗਾਂ ਨੇ ਕੋਵਿਡ ਟੀਕਾ ਲਗਵਾਇਆ ਹੈ। ਹੁਣ ਤੱਕ 15.26 ਲੱਖ ਲਾਭਾਰਥੀਆਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ।

ਮਣੀਪੁਰ: ਰਾਜ ਵਿੱਚ 963 ਨਵੇਂ ਮਾਮਲੇ ਆਏ, 11 ਮੌਤਾਂ ਹੋਈਆਂ ਅਤੇ 15.6 ਫੀਸਦੀ ਪਾਜ਼ਿਟਿਵ ਦਰ ਹੈ। 17 ਜੁਲਾਈ ਨੂੰ ਕੁੱਲ 25,769 ਲੋਕਾਂ ਨੇ ਟੀਕਾਕਰਣ ਦਿਆਂ ਖੁਰਾਕਾਂ ਪ੍ਰਾਪਤ ਕੀਤੀਆਂ ਅਤੇ ਕੁੱਲ ਖੁਰਾਕਾਂ ਦੀ ਗਿਣਤੀ 10,36,124 ਹੋ ਗਈ ਹੈ। ਇਸ ਵਿੱਚੋਂ ਦੂਜੀ ਖੁਰਾਕ ਲੈਣ ਵਾਲੇ ਲੋਕਾਂ ਦੀ ਗਿਣਤੀ 1,13,277 ਹੈ।

ਮੇਘਾਲਿਆ: ਐਤਵਾਰ ਨੂੰ ਮੇਘਾਲਿਆ ਵਿੱਚ ਕੋਵਿਡ ਦੇ 388 ਤਾਜ਼ਾ ਪਾਜ਼ਿਟਿਵ ਮਾਮਲੇ ਆਏ ਹਨ, ਜਦੋਂ ਕਿ 483 ਮਰੀਜ਼ ਵਾਇਰਲ ਇਨਫੈਕਸ਼ਨ ਤੋਂ ਠੀਕ ਹੋ ਗਏ ਹਨ। ਕੋਵਿਡ ਕਾਰਨ 6 ਮਰੀਜ਼ਾਂ ਦੀ ਮੌਤ ਹੋ ਗਈ ਹੈ, ਅਤੇ ਕੋਰਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 945 ਹੋ ਗਈ। ਫਿਲਹਾਲ ਮੇਘਾਲਿਆ ਵਿੱਚ 3,979 ਐਕਟਿਵ ਕੇਸ ਹਨ, ਜਦੋਂ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ 52,464 ਹੈ।

ਨਾਗਾਲੈਂਡ: ਐਤਵਾਰ ਨੂੰ ਨਾਗਾਲੈਂਡ ਵਿੱਚ 106 ਨਵੇਂ ਕੋਵਿਡ ਮਾਮਲੇ ਆਏ ਅਤੇ 4 ਮੌਤਾਂ ਦੀ ਖ਼ਬਰ ਮਿਲੀ ਹੈ। ਐਕਟਿਵ ਕੇਸ 1149 ਹਨ ਜਦੋਂ ਕਿ ਕੁੱਲ ਕੇਸਾਂ ਦੀ ਗਿਣਤੀ 26,682 ਤੱਕ ਪਹੁੰਚ ਗਈ ਹੈ। ਸਟੇਟ ਸਿਹਤ ਅਥਾਰਟੀ ਦੁਆਰਾ ਦਿੱਤੇ ਅਧਿਕਾਰਤ ਅੰਕੜਿਆਂ ਅਨੁਸਾਰ 16 ਜੁਲਾਈ ਤੱਕ ਨਾਗਾਲੈਂਡ ਵਿੱਚ 14,549ਕੋਵਿਡ-19 ਕੇਸਾਂ ਵਿੱਚੋਂ, ਕੁੱਲ 2090 ਵਿਦਿਆਰਥੀ ਸਨ। ਇਸਦਾ ਮਤਲਬ ਸਾਲ 2021ਵਿੱਚਆਏ ਕੁੱਲ ਕੇਸਾਂ ਵਿੱਚ14.36%ਵਿਦਿਆਰਥੀ ਸੀ।

ਸਿੱਕਿਮ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ ਕਾਰਨ ਤਿੰਨ ਮੌਤਾਂ ਦੀ ਖ਼ਬਰ ਮਿਲੀ ਹੈ। ਸਿਹਤ ਵਿਭਾਗਦੁਆਰਾ ਅੱਜ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ, ਸਿੱਕਿਮ ਵਿੱਚ ਟੈਸਟ ਕੀਤੇ ਗਏ 931 ਸੈਂਪਲਾਂ ਵਿੱਚੋਂ 155 ਨਵੇਂ ਕੇਸ ਆਏ ਅਤੇ 98 ਰਿਕਵਰੀਆਂ ਹੋਈਆਂ ਹਨ। ਰਾਜ ਵਿੱਚ ਕੁੱਲ ਐਕਟਿਵ ਕੇਸ 23392 ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 324 ਹੋ ਗਈ ਹੈ, ਜਦਕਿ 20498 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਸਿੱਕਿਮ ਵਿੱਚ 16.6% ਪਾਜ਼ਿਟਿਵ ਦਰ ਰਹੀ ਹੈ ਅਤੇ 88.6% ਰਿਕਵਰੀ ਦਰ ਹੈ।

 

ਮਹੱਤਵਪੂਰਨ ਟਵਿੱਟ

 

https://twitter.com/COVIDNewsByMIB/status/1417022352638967808 

 

 

*********

ਐੱਮਵੀ/ਏਐੱਸ



(Release ID: 1737105) Visitor Counter : 147


Read this release in: English , Hindi , Marathi , Gujarati