ਪ੍ਰਧਾਨ ਮੰਤਰੀ ਦਫਤਰ

ਸੰਸਦ ਦੇ ਮੌਨਸੂਨ ਸੈਸ਼ਨ 2021 ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ


ਹੁਣ ਤੱਕ 40 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਬਾਹੂਬਲੀ ਬਣ ਚੁੱਕੇ ਹਨ: ਪ੍ਰਧਾਨ ਮੰਤਰੀ


ਅਸੀਂ ਚਾਹੁੰਦੇ ਹਾਂ ਕਿ ਸੰਸਦ ਵਿੱਚ ਵੀ ਇਸ ਮਹਾਮਾਰੀ ਦੇ ਸਬੰਧ ਵਿੱਚ ਸਾਰਥਕ ਚਰਚਾ ਹੋਵੇ, ਸਭ ਤੋਂ ਵੱਧ ਪ੍ਰਾਥਮਿਕਤਾ ਦਿੰਦੇ ਹੋਏ ਇਸ ਦੀ ਚਰਚਾ ਹੋਵੇ


ਰਾਜਨੀਤਕ ਦਲਾਂ ਨੂੰ ਤਾਕੀਦ ਕਰਾਂਗਾ ਕਿ ਉਹ ਤਿੱਖੇ ਤੋਂ ਤਿੱਖੇ ਸਵਾਲ ਪੁੱਛਣ, ਧਾਰਦਾਰ ਸਵਾਲ ਪੁੱਛਣ ਲੇਕਿਨ ਸ਼ਾਂਤ ਵਾਤਾਵਰਣ ਵਿੱਚ ਸਰਕਾਰ ਨੂੰ ਜਵਾਬ

Posted On: 19 JUL 2021 11:13AM by PIB Chandigarh

ਸਾਥੀਓ, ਸਭ ਦਾ ਸੁਆਗਤ ਹੈ ਅਤੇ ਮੈਂ ਆਸ਼ਾ ਕਰਦਾ ਹਾਂ ਕਿ ਆਪ ਸਭ ਦੇ ਵੈਕਸੀਨ ਦੀ ਘੱਟ ਤੋਂ ਘੱਟ ਇੱਕ ਡੋਜ਼ ਲਗ ਗਈ ਹੋਵੇਗੀ। ਲੇਕਿਨ ਉਸ ਦੇ ਬਾਵਜੂਦ ਵੀ ਮੇਰੀ ਆਪ ਸਭ ਮਿੱਤਰਾਂ ਨੂੰ ਪ੍ਰਾਰਥਨਾ ਵੀ ਹੈ, ਸਦਨ ਵਿੱਚ ਵੀ ਸਾਰੇ ਸਾਥੀਆਂ ਨੂੰ ਪ੍ਰਾਰਥਨਾ ਹੈ ਕਿ ਅਸੀਂ ਸਾਰੇ ਕੋਰੋਨਾ ਪ੍ਰੋਟੋਕੋਲ ਦਾ ਪਾਲਨ ਕਰਨ ਵਿੱਚ ਸਹਿਯੋਗ ਦੇਈਏਹੁਣ ਇਹ ਵੈਕਸੀਨ ਜੋ ਹੈ ਬਾਂਹ ‘ਤੇ ਲਗਦੀ ਹੈ, ਅਤੇ ਜਦੋਂ ਵੈਕਸੀਨ ਬਾਂਹ ‘ਤੇ ਲਗਦੀ ਹੈ ਤਾਂ ਸਭ ਬਾਹੂਬਲੀ ਬਣ ਜਾਂਦੇ ਹਨ। ਅਤੇ ਕੋਰੋਨਾ ਦੇ ਖ਼ਿਲਾਫ਼ ਲੜਨ ਦੇ ਲਈ ਬਾਹੂਬਲੀ ਬਣਨ ਦੇ ਲਈ ਇੱਕ ਹੀ ਉਪਾਅ ਹੈ ਕਿ ਆਪਣੀ ਬਾਂਹ ‘ਤੇ ਵੈਕਸੀਨ ਲਗਵਾ ਦਿਓ

ਹੁਣ ਤੱਕ 40 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਬਾਹੂਬਲੀ ਬਣ ਚੁੱਕੇ ਹਨ। ਅੱਗੇ ਵੀ ਬਹੁਤ ਤੇਜ਼ ਗਤੀ ਨਾਲ ਇਸ ਕੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਹ Pandemic ਅਜਿਹੀ ਮਹਾਮਾਰੀ ਹੈ ਜਿਸ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ, ਪੂਰੀ ਮਾਨਵ ਜਾਤੀ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਅਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸੰਸਦ ਵਿੱਚ ਵੀ ਇਸ Pandemic ਦੇ ਸਬੰਧ ਵਿੱਚ ਸਾਰਥਕ ਚਰਚਾ ਹੋਵੇ, ਸਭ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਇਸ ਦੀ ਚਰਚਾ ਹੋਵੇ ਅਤੇ ਸਾਰੇ ਵਿਵਹਾਰਕ ਸੁਝਾਅ ਸਾਰੇ ਮਾਣਯੋਗ ਸਾਂਸਦਾਂ ਤੋਂ ਮਿਲਣ ਤਾਕਿ Pandemic ਦੇ ਖ਼ਿਲਾਫ਼ ਲੜਾਈ ਵਿੱਚ ਬਹੁਤ ਨਵਾਂਪਣ ਵੀ ਆ ਸਕਦਾ ਹੈ, ਕੁਝ ਕਮੀਆਂ ਰਹਿ ਗਈਆਂ ਹੋਣ ਤਾਂ ਉਨ੍ਹਾਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ ਅਤੇ ਇਸ ਲੜਾਈ ਵਿੱਚ ਸਭ ਨਾਲ ਮਿਲ ਕੇ ਅੱਗੇ ਵਧ ਸਕਦੇ ਹਨ

 

 

 

ਮੈਂ ਸਾਰੇ ਫਲੋਰ ਲੀਡਰਸ ਨੂੰ ਵੀ ਤਾਕੀਦ ਕੀਤੀ ਹੈ ਕਿ ਅਗਰ ਕੱਲ੍ਹ ਸ਼ਾਮ ਨੂੰ ਉਹ ਸਮਾਂ ਕੱਢਣ ਤਾਂ Pandemic ਦੇ ਸਬੰਧ ਵਿੱਚ ਸਾਰੀ ਵਿਸਤ੍ਰਿਤ ਜਾਣਕਾਰੀ ਉਨ੍ਹਾਂ ਨੂੰ ਵੀ ਮੈਂ ਦੇਣਾ ਚਾਹੁੰਦਾ ਹਾਂ। ਅਸੀਂ ਸਦਨ ਵਿੱਚ ਵੀ ਚਰਚਾ ਚਾਹੁੰਦੇ ਹਾਂ ਅਤੇ ਸਦਨ ਦੇ ਬਾਹਰ ਵੀ ਸਾਰੇ ਫਲੋਰ ਲੀਡਰਸ ਨਾਲ, ਕਿਉਂਕਿ ਲਗਾਤਾਰ ਮੈਂ ਮੁੱਖ ਮੰਤਰੀਆਂ ਨੂੰ ਮਿਲ ਰਿਹਾ ਹਾਂ। ਅਲੱਗ-ਅਲੱਗ forum ਵਿੱਚ ਸਭ ਪ੍ਰਕਾਰ ਦੀ ਚਰਚਾ ਹੋ ਰਹੀ ਹੈ। ਤਾਂ ਫਲੋਰ ਲੀਡਰਸ ਤੋਂ ਵੀ ਮੈਂ ਚਾਹੁੰਦਾ ਹਾਂ ਕਿ ਸਦਨ ਚਲ ਰਿਹਾ ਹੈ ਤਾਂ ਇੱਕ ਸੁਵਿਧਾਜਨਕ ਹੋਵੇਗਾ, ਰੂਬਰੂ ਮਿਲ ਕੇ ਉਸ ਦੀ ਗੱਲ ਹੋਵੇਗੀ।

ਸਾਥੀਓ, ਇਹ ਸਦਨ ਪਰਿਣਾਮਕਾਰੀ ਹੋਵੇ, ਸਾਰਥਕ ਚਰਚਾ ਦੇ ਲਈ ਸਮਰਪਿਤ ਹੋਵੇ, ਦੇਸ਼ ਦੀ ਜਨਤਾ ਜੋ ਜਵਾਬ ਚਾਹੁੰਦੀ ਹੈ ਉਹ ਜਵਾਬ ਸਰਕਾਰ ਨੂੰ ਦੇਣ ਦੀ ਪੂਰੀ ਤਿਆਰੀ ਹੈ। ਮੈਂ ਸਾਰੇ ਮਾਣਯੋਗ ਸਾਂਸਦਾਂ ਨੂੰ, ਸਾਰੇ ਰਾਜਨੀਤਕ ਦਲਾਂ ਨੂੰ ਤਾਕੀਦ ਕਰਾਂਗਾ ਕਿ ਉਹ ਤਿੱਖੇ ਤੋਂ ਤਿੱਖੇ ਸਵਾਲ ਪੁੱਛਣ, ਧਾਰਦਾਰ ਸਵਾਲ ਪੁੱਛਣ ਲੇਕਿਨ ਸ਼ਾਂਤ ਵਾਤਾਵਰਣ ਵਿੱਚ ਸਰਕਾਰ ਨੂੰ ਜਵਾਬ ਦਾ ਮੌਕਾ ਵੀ ਦੇਣ। ਤਾਕਿ ਜਨਤਾ-ਜਨਾਰਦਨ ਦੇ ਪਾਸ ਸੱਚ ਪਹੁੰਚਾਉਣ ਨਾਲ ਲੋਕਤੰਤਰ ਨੂੰ ਵੀ ਤਾਕਤ ਮਿਲਦੀ ਹੈ, ਜਨਤਾ ਦਾ ਵੀ ਵਿਸ਼ਵਾਸ ਵਧਦਾ ਹੈ ਅਤੇ ਦੇਸ਼ ਦੀ ਗਤੀ ਵੀ ਤੇਜ਼ ਹੁੰਦੀ ਹੈ ਪ੍ਰਗਤੀ ਦੀ।

 

 

ਸਾਥੀਓ, ਇਹ ਸੈਸ਼ਨ ਅੰਦਰ ਦੀ ਵਿਵਸਥਾ ਪਹਿਲਾਂ ਦੀ ਤਰ੍ਹਾਂ ਨਹੀਂ ਹੈ, ਸਭ ਨਾਲ ਬੈਠ ਕੇ ਕੰਮ ਕਰਨ ਵਾਲੇ ਹਨ ਕਿਉਂਕਿ ਕਰੀਬ-ਕਰੀਬ ਸਭ ਦਾ ਵੈਕਸੀਨੇਸ਼ਨ ਹੋ ਚੁੱਕਿਆ ਹੈ। ਮੈਂ ਫਿਰ ਇੱਕ ਵਾਰ ਆਪ ਸਭ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਆਪ ਨੂੰ ਵੀ ਤਾਕੀਦ ਕਰਦਾ ਹਾਂ ਆਪ ਖੁਦ ਨੂੰ ਸੰਭਾਲ਼ੋਅਤੇ ਅਸੀਂ ਸਭ ਮਿਲ ਕੇ ਦੇਸ਼ ਦੀਆਂ ਆਸ਼ਾਵਾਂ-ਆਕਾਂਖਿਆਵਾਂ ਨੂੰ ਪਾਰ ਕਰਨ ਦੇ ਲਈ ਨਾਲ ਮਿਲ ਕੇ ਪ੍ਰਯਤਨ ਕਰੀਏ।

 

 

ਬਹੁਤ-ਬਹੁਤ ਧੰਨਵਾਦ ਸਾਥੀਓ।

 

***

 

ਡੀਐੱਸ/ਵੀਜੇ/ਐੱਨਐੱਸ



(Release ID: 1736706) Visitor Counter : 219