ਪ੍ਰਧਾਨ ਮੰਤਰੀ ਦਫਤਰ
ਕੋਵਿਡ-19 ਦੀ ਸਥਿਤੀ ’ਤੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
Posted On:
16 JUL 2021 2:02PM by PIB Chandigarh
ਨਮਸਕਾਰ ਜੀ!
ਕੋਰੋਨਾ ਦੇ ਖ਼ਿਲਾਫ਼ ਦੇਸ਼ ਦੀ ਲੜਾਈ ਵਿੱਚ ਕਈ ਮਹੱਤਵਪੂਰਨ ਬਿੰਦੂਆਂ ’ਤੇ ਆਪ ਸਭ ਨੇ ਆਪਣੀ ਗੱਲ ਰੱਖੀ। ਅਜੇ ਦੋ ਦਿਨ ਪਹਿਲਾਂ ਮੈਨੂੰ ਨੌਰਥ ਈਸਟ ਦੇ ਵੀ ਸਭ ਆਦਰਯੋਗ ਮੁੱਖ ਮੰਤਰੀ ਸਹਿਬਾਨ ਨਾਲ ਇਸੇ ਵਿਸ਼ੇ ’ਤੇ ਚਰਚਾ ਕਰਨ ਦਾ ਅਵਸਰ ਮਿਲਿਆ ਸੀ। ਕਿਉਂਕਿ ਜਿੱਥੇ-ਜਿੱਥੇ ਚਿੰਤਾਜਨਕ ਸਥਿਤੀ ਹੈ। ਉਨ੍ਹਾਂ ਰਾਜਾਂ ਦੇ ਨਾਲ ਮੈਂ ਵਿਸ਼ੇਸ਼ ਰੂਪ ਨਾਲ ਗੱਲ ਕਰ ਰਿਹਾ ਹਾਂ।
ਸਾਥੀਓ,
ਬੀਤੇ ਡੇਢ ਸਾਲ ਵਿੱਚ ਦੇਸ਼ ਨੇ ਇਤਨੀ ਬੜੀ ਮਹਾਮਾਰੀ ਨਾਲ ਮੁਕਾਬਲਾ ਆਪਸੀ ਸਹਿਯੋਗ ਅਤੇ ਇਕਜੁੱਟ ਪ੍ਰਯਤਨਾਂ ਨਾਲ ਹੀ ਕੀਤਾ ਹੈ। ਸਾਰੀਆਂ ਰਾਜ ਸਰਕਾਰਾਂ ਨੇ ਜਿਸ ਤਰ੍ਹਾਂ ਇੱਕ ਦੂਸਰੇ ਤੋਂ ਸਿੱਖਣ ਦਾ ਪ੍ਰਯਤਨ ਕੀਤਾ ਹੈ, Best Practices ਨੂੰ ਸਮਝਣ ਦਾ ਪ੍ਰਯਤਨ ਕੀਤਾ ਹੈ। ਇੱਕ ਦੂਸਰੇ ਨੂੰ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਸੀਂ ਅਨੁਭਵ ਨਾਲ ਕਹਿ ਸਕਦੇ ਹਾਂ ਕਿ ਅਜਿਹੇ ਹੀ ਪ੍ਰਯਤਨਾਂ ਨਾਲ ਅਸੀਂ ਅੱਗੇ ਇਸ ਲੜਾਈ ਵਿੱਚ ਵਿਜਈ ਹੋ ਸਕਦੇ ਹਾਂ।
ਸਾਥੀਓ,
ਆਪ ਸਭ ਇਸ ਗੱਲ ਤੋਂ ਪਰੀਚਿਤ ਹੋ ਕਿ ਅਸੀਂ ਇਸ ਸਮੇਂ ਇੱਕ ਅਜਿਹੇ ਮੋੜ ’ਤੇ ਖੜ੍ਹੇ ਹਾਂ ਜਿੱਥੇ ਤੀਸਰੀ ਲਹਿਰ ਦਾ ਖਦਸ਼ਾ ਲਗਾਤਾਰ ਪ੍ਰਗਟਾਇਆ ਜਾ ਰਿਹਾ ਹੈ। ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਕੇਸਾਂ ਦੀ ਸੰਖਿਆ ਜਿਸ ਤਰ੍ਹਾਂ ਘੱਟ ਹੋਈ ਸੀ,ਉਸ ਨੇ ਕੁਝ ਰਾਹਤ, Psychologically ਫੀਲ ਹੁੰਦੀ ਸੀ, ਕੁਝ ਰਾਹਤ ਮਹਿਸੂਸ ਹੋ ਰਹੀ ਸੀ। ਮਾਹਿਰ ਇਸ downward trend ਨੂੰ ਦੇਖ ਕੇ ਉਮੀਦ ਵੀ ਕਰ ਰਹੇ ਸਨ ਕਿ ਜਲਦੀ ਹੀ ਦੇਸ਼ ਦੂਸਰੀ ਲਹਿਰ ਤੋਂ ਪੂਰੀ ਤਰ੍ਹਾਂ ਬਾਹਰ ਆ ਜਾਵੇਗਾ। ਲੇਕਿਨ ਕੁਝ ਰਾਜਾਂ ਵਿੱਚ ਕੇਸਾਂ ਦੀ ਵਧਦੀ ਸੰਖਿਆ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ।
ਸਾਥੀਓ,
ਅੱਜ ਜਿਤਨੇ ਰਾਜ, ਛੇ ਰਾਜ ਅੱਜ ਸਾਡੇ ਨਾਲ ਹਨ। ਇਸ ਚਰਚਾ ਵਿੱਚ ਸ਼ਾਮਲ ਹੋਏ ਹਨ। ਪਿਛਲੇ ਹਫ਼ਤੇ ਦੇ ਕਰੀਬ 80 ਪ੍ਰਤੀਸ਼ਤ ਨਵੇਂ ਕੇਸ ਤੁਹਾਡੇ ਜਿਨ੍ਹਾਂ ਰਾਜਾਂ ਵਿੱਚ ਹਨ, ਉਨ੍ਹਾਂ ਹੀ ਰਾਜਾਂ ਤੋਂ ਆਏ ਹਨ। ਚੁਰਾਸੀ ਪ੍ਰਤੀਸ਼ਤ ਦੁਖਦ ਮੌਤਾਂ ਵੀ ਇਨ੍ਹਾਂ ਹੀ ਰਾਜਾਂ ਵਿੱਚ ਹੋਈਆਂ ਹਨ। ਸ਼ੁਰੂਆਤ ਵਿੱਚ ਮਾਹਿਰ ਇਹ ਮੰਨ ਰਹੇ ਸਨ ਕਿ ਜਿੱਥੇ ਵੀ ਸੈਕੰਡ ਵੇਵ ਦੀ ਸ਼ੁਰੂਆਤ ਹੋਈ ਸੀ, ਉੱਥੇ ਸਥਿਤੀ ਹੋਰ ਦੀ ਤੁਲਨਾ ਵਿੱਚ ਪਹਿਲਾਂ ਨਿਯੰਤ੍ਰਣ ਵਿੱਚ ਹੋਵੇਗੀ। ਲੇਕਿਨ ਮਹਾਰਾਸ਼ਟਰ ਅਤੇ ਕੇਰਲ ਵਿੱਚ ਕੇਸਾਂ ਦਾ ਇਜ਼ਾਫਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਇਹ ਵਾਕਈ ਅਸੀਂ ਸਭ ਦੇ ਲਈ, ਦੇਸ਼ ਦੇ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਆਪ ਸਭ ਇਸ ਤੋਂ ਪਰੀਚਿਤ ਹੋ ਕਿ ਅਜਿਹੇ ਹੀ ਟ੍ਰੈਂਡ ਸਾਨੂੰ ਸੈਕੰਡ ਵੇਵ ਤੋਂ ਪਹਿਲਾਂ ਜਨਵਰੀ-ਫਰਵਰੀ ਵਿੱਚ ਵੀ ਦੇਖਣ ਨੂੰ ਮਿਲੇ ਸਨ। ਇਸ ਲਈ ਇਹ ਖਦਸ਼ਾ ਸੁਭਾਵਿਕ ਰੂਪ ਨਾਲ ਵਧ ਜਾਂਦਾ ਹੈ ਕਿ ਅਗਰ ਸਥਿਤੀ ਨਿਯੰਤ੍ਰਣ ਵਿੱਚ ਨਹੀਂ ਆਈ ਤਾਂ ਮੁਸ਼ਕਿਲ ਹੋ ਸਕਦੀ ਹੈ। ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਕੇਸ ਵਧ ਰਹੇ ਹਨ, ਉਨ੍ਹਾਂ ਨੂੰ proactive measures ਲੈਂਦੇ ਹੋਏ ਤੀਸਰੀ ਲਹਿਰ ਦੀ ਕਿਸੇ ਵੀ ਆਸ਼ੰਕਾ ਨੂੰ ਰੋਕਣਾ ਹੋਵੇਗਾ।
ਸਾਥੀਓ,
ਐਕਸਪਰਟ ਦੱਸਦੇ ਹਨ ਕਿ ਲੰਬੇ ਸਮੇਂ ਤੱਕ ਲਗਾਤਾਰ ਕੇਸ ਵਧਣ ਨਾਲ ਕੋਰੋਨਾ ਦੇ ਵਾਇਰਸ ਵਿੱਚ mutation ਦੀ ਆਸ਼ੰਕਾ ਵਧ ਜਾਂਦੀ ਹੈ, ਨਵੇਂ ਨਵੇਂ variants ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਤੀਸਰੀ ਲਹਿਰ ਨੂੰ ਰੋਕਣ ਲਈ ਕੋਰੋਨਾ ਖ਼ਿਲਾਫ਼ ਪ੍ਰਭਾਵੀ ਕਦਮ ਉਠਾਇਆ ਜਾਣਾ ਅਤਿਅੰਤ ਲਾਜ਼ਮੀ ਹੈ। ਇਸ ਦਿਸ਼ਾ ਵਿੱਚ strategy ਉਹੀ ਹੈ, ਜੋ ਆਪ ਆਪਣੇ ਰਾਜਾਂ ਵਿੱਚ ਅਪਣਾ ਚੁੱਕੇ ਹੋ, ਪੂਰੇ ਦੇਸ਼ ਨੇ ਉਸ ਨੂੰ ਲਾਗੂ ਕੀਤਾ ਹੋਇਆ ਹੈ। ਅਤੇ ਉਸ ਦਾ ਇੱਕ ਅਨੁਭਵ ਵੀ ਸਾਨੂੰ ਹੈ। ਜੋ ਤੁਹਾਡੇ ਲਈ ਵੀ tested and proven method ਹੈ। Test, Track ਅਤੇ Treat ਅਤੇ ਹੁਣ ਟੀਕਾ ਇਸੇ Vaccines ਦੀ ਸਾਡੀ ਰਣਨੀਤੀ ਫੋਕਸ ਕਰਦੇ ਹੋਏ ਹੀ ਸਾਨੂੰ ਅੱਗੇ ਵਧਣਾ ਹੈ। Micro-containment zones ’ਤੇ ਸਾਨੂੰ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਜਿਨ੍ਹਾਂ ਜ਼ਿਲ੍ਹਿਆਂ ਵਿੱਚ positivity rate ਜ਼ਿਆਦਾ ਹੈ, ਜਿੱਥੋਂ number of cases ਜ਼ਿਆਦਾ ਆ ਰਹੇ ਹਨ, ਉੱਥੇ ਉਤਨਾ ਹੀ ਜ਼ਿਆਦਾ ਫੋਕਸ ਵੀ ਹੋਣਾ ਚਾਹੀਦਾ ਹੈ। ਹੁਣੇ ਜਦੋਂ ਮੈਂ ਨੌਰਥ ਈਸਟ ਦੇ ਸਾਥੀਆਂ ਨਾਲ ਗੱਲ ਕਰ ਰਿਹਾ ਸਾਂ। ਤਾਂ ਇੱਕ ਗੱਲ ਉੱਭਰਕੇ ਆਈ ਕਿ ਕੁਝ ਰਾਜਾਂ ਨੇ ਲੌਕਡਾਊਨ ਹੀ ਨਹੀਂ ਕੀਤਾ। ਲੇਕਿਨ micro contentment zone’ਤੇ ਬਹੁਤ ਜ਼ਿਆਦਾ ਬਲ ਦਿੱਤਾ। ਅਤੇ ਉਸ ਦੇ ਕਾਰਨ ਉਹ ਸਥਿਤੀ ਨੂੰ ਸੰਭਾਲ਼ ਸਕੇ। ਟੈਸਟਿੰਗ ਵਿੱਚ ਵੀ ਅਜਿਹੇ ਜ਼ਿਲ੍ਹਿਆਂ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਪੂਰੇ ਪ੍ਰਦੇਸ਼ ਵਿੱਚ ਟੈਸਟਿੰਗ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਤਸਾਹਨ ਦੇਣਾ ਚਾਹੀਦਾ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਜਿਹੜੇ-ਜਿਹੜੇ ਇਲਾਕਿਆਂ ਵਿੱਚ ਸੰਕ੍ਰਮਣ ਜ਼ਿਆਦਾ ਹੈ, ਉੱਥੇ ਵੈਕਸੀਨ ਵੀ ਸਾਡੇ ਲਈ ਇੱਕ Strategic Tool ਹੈ। ਵੈਕਸੀਨ ਦੇ ਪ੍ਰਭਾਵੀ ਇਸਤੇਮਾਲ ਨਾਲ ਕੋਰੋਨਾ ਦੀ ਵਜ੍ਹਾ ਨਾਲ ਉਤਪੰਨ ਪਰੇਸ਼ਾਨੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਕਈ ਰਾਜ, ਇਸ ਸਮੇਂ ਜੋ ਵਿੰਡੋ ਮਿਲੀ ਹੈ, ਉਸ ਦਾ ਇਸਤੇਮਾਲ ਆਪਣੀ RT-PCR testing capacity ਵਧਾਉਣ ਵਿੱਚ ਵੀ ਕਰ ਰਹੇ ਹਨ। ਇਹ ਵੀ ਇੱਕ ਸ਼ਲਾਘਾਯੋਗ ਅਤੇ ਜ਼ਰੂਰੀ ਕਦਮ ਹੈ। ਜ਼ਿਆਦਾ ਤੋਂ ਜ਼ਿਆਦਾ RT-PCR ਟੈਸਟਿੰਗ ਵਾਇਰਸ ਨੂੰ ਰੋਕਣ ਵਿੱਚ ਕਾਫ਼ੀ ਪ੍ਰਭਾਵੀ ਹੋ ਸਕਦੇ ਹਨ।
ਸਾਥੀਓ,
ਦੇਸ਼ ਦੇ ਸਾਰੇ ਰਾਜਾਂ ਨੂੰ ਨਵੇਂ ਆਈਸੀਯੂ ਬੈੱਡਸ ਬਣਾਉਣ, ਟੈਸਟਿੰਗ ਸਮਰੱਥਾ ਵਧਾਉਣ ਅਤੇ ਦੂਸਰੀਆਂ ਸਾਰੀਆਂ ਜ਼ਰੂਰਤਾਂ ਦੇ ਲਈ ਫੰਡ ਉਪਲਬਧ ਕਰਵਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ 23 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਐਮਰਜੈਂਸੀ ਕੋਵਿਡ ਰਿਸਪਾਂਸ ਪੈਕੇਜ ਵੀ ਜਾਰੀ ਕੀਤਾ ਹੈ। ਮੈਂ ਚਾਹਾਂਗਾ ਕਿ ਇਸ ਬਜਟ ਦਾ ਉਪਯੋਗ ਹੈਲਥ ਇਨਫ੍ਰਾਸਟ੍ਰਕਚਰ ਨੂੰ ਹੋਰ ਮਜ਼ਬੂਤ ਕਰਨ ਲਈ ਹੋਵੇ। ਜੋ ਵੀ ‘ਇਨਫ੍ਰਾਸਟ੍ਰਕਚਰਲ ਗੈਪਸ’ ਰਾਜਾਂ ਵਿੱਚ ਹਨ ਉਨ੍ਹਾਂ ਨੂੰ ਤੇਜ਼ੀ ਨਾਲ ਭਰਿਆ ਜਾਵੇ। ਖਾਸ ਤੌਰ ’ਤੇ ਗ੍ਰਾਮੀਣ ਇਲਾਕਿਆਂ-ਰੂਰਲ ਏਰੀਆਜ਼ ’ਤੇ ਸਾਨੂੰ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸਾਰੇ ਰਾਜਾਂ ਵਿੱਚ IT systems, Control rooms ਅਤੇ Call centres ਦਾ ਨੈੱਟਵਰਕ ਮਜ਼ਬੂਤ ਕਰਨਾ ਵੀ ਉਤਨਾ ਹੀ ਜ਼ਰੂਰੀ ਹੈ। ਇਸ ਨਾਲ resources ਦੇ ਡੇਟਾ, ਉਸ ਦੀ ਜਾਣਕਾਰੀ ਪਾਰਦਰਸ਼ੀ ਤਰੀਕੇ ਨਾਲ ਨਾਗਰਿਕਾਂ ਨੂੰ ਮਿਲ ਸਕਦੀ ਹੈ। ਇਲਾਜ ਦੇ ਲਈ ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਇੱਧਰ ਉੱਧਰ ਭੱਜਣਾ ਨਹੀਂ ਪੈਂਦਾ।
ਸਾਥੀਓ,
ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੇ ਰਾਜਾਂ ਵਿੱਚ ਜੋ 332 PSA ਪਲਾਂਟਸ allocate ਕੀਤੇ ਗਏ ਹਨ, ਉਨ੍ਹਾਂ ਵਿੱਚੋਂ 53 ਕਮਿਸ਼ਨ ਹੋ ਚੁੱਕੇ ਹਨ। ਮੇਰੀ ਸਾਰੇ ਰਾਜਾਂ ਨੂੰ ਤਾਕੀਦ ਹੈ ਕਿ ਇਨ੍ਹਾਂ PSA ਆਕਸੀਜਨ ਪਲਾਂਟਸ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ। ਕਿਸੇ ਇੱਕ ਸੀਨੀਅਰ ਅਫ਼ਸਰ ਨੂੰ ਸਪੈਸ਼ਲੀ ਇਸੇ ਕੰਮ ਵਿੱਚ ਲਗਾਓ, ਅਤੇ 15-20 ਦਿਨ ਦੇ ਮਿਸ਼ਨ ਮੋਡ ਵਿੱਚ ਇਸ ਕੰਮ ਨੂੰ ਤੁਸੀਂ ਪੂਰਾ ਕਰਵਾਓ।
ਸਾਥੀਓ,
ਇੱਕ ਹੋਰ ਚਿੰਤਾ ਬੱਚਿਆਂ ਨੂੰ ਲੈ ਕੇ ਵੀ ਹੈ। ਬੱਚਿਆਂ ਨੂੰ ਕੋਰੋਨਾ ਸੰਕ੍ਰਮਣ ਤੋਂ ਬਚਾਉਣ ਦੇ ਲਈ ਸਾਨੂੰ ਆਪਣੀ ਤਰਫੋਂ ਪੂਰੀ ਤਿਆਰੀ ਕਰਨੀ ਹੋਵੇਗੀ।
ਸਾਥੀਓ,
ਅਸੀਂ ਦੇਖ ਰਹੇ ਹਾਂ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਯੂਰੋਪ ਦੇ ਕਈ ਦੇਸ਼ਾਂ ਵਿੱਚ ਇਕਦਮ ਤੇਜ਼ੀ ਨਾਲ ਕੇਸ ਵਧ ਰਹੇ ਹਨ। ਅਗਰ ਅਸੀਂ ਪੱਛਮ ਵਿੱਚ ਦੇਖੀਏ ਤਾਂ ਚਾਹੇ ਯੂਰੋਪ ਦੇ ਦੇਸ਼ ਹੋਣ, ਚਾਹੇ ਅਮਰੀਕਾ, ਇੱਧਰ ਅਸੀਂ ਪੂਰਬ ਵਿੱਚ ਦੇਖੀਏ ਤਾਂ ਬੰਗਲਾਦੇਸ਼, ਮਿਆਂਮਾਰ, ਇੰਡੋਨੇਸ਼ੀਆ, ਥਾਈਲੈਂਡ ਬਹੁਤ ਤੇਜ਼ੀ ਨਾਲ ਕੇਸ ਵਧ ਰਹੇ ਹਨ। ਇੱਕ ਪ੍ਰਕਾਰ ਨਾਲ ਕਿਤੇ ਚਾਰ ਗੁਣਾ, ਕਿਤੇ ਅੱਠ ਗੁਣਾ, ਕਿਤੇ ਦਸ ਗੁਣਾ ਵਾਧਾ ਹੋਇਆ ਹੈ। ਇਹ ਪੂਰੀ ਦੁਨੀਆ ਦੇ ਲਈ ,ਅਤੇ ਸਾਡੇ ਲਈ ਵੀ ਇੱਕ ਚੇਤਾਵਨੀ ਹੈ, ਇੱਕ ਬਹੁਤ ਬੜਾ ਅਲਰਟ ਹੈ। ਸਾਨੂੰ ਲੋਕਾਂ ਨੂੰ ਵਾਰ-ਵਾਰ ਇਹ ਯਾਦ ਦਿਵਾਉਣਾ ਹੈ ਕਿ ਕੋਰੋਨਾ ਸਾਡੇ ਵਿੱਚੋਂ ਗਿਆ ਨਹੀਂ ਹੈ। ਸਾਡੇ ਇੱਥੇ ਜ਼ਿਆਦਾਤਰ ਥਾਵਾਂ ਤੋਂ unlock ਦੇ ਬਾਅਦ ਵੀ ਜੋ ਤਸਵੀਰਾਂ ਆ ਰਹੀਆਂ ਹਨ, ਉਹ ਇਸ ਚਿੰਤਾ ਨੂੰ ਹੋਰ ਜ਼ਿਆਦਾ ਵਧਾਉਂਦੀਆਂ ਹਨ। ਇਸ ਦਾ ਜ਼ਿਕਰ ਮੈਂ ਹੁਣੇ ਨੌਰਥ ਈਸਟ ਦੇ ਸਾਰੇ ਸਾਥੀਆਂ ਨਾਲ ਗੱਲ ਕਰ ਰਿਹਾ ਸੀ, ਉਸ ਦਿਨ ਵੀ ਕੀਤਾ ਸੀ। ਮੈਂ ਅੱਜ ਫਿਰ ਤੋਂ ਜ਼ੋਰ ਦੇ ਕੇ ਉਸ ਗੱਲ ਨੂੰ ਦੁਹਰਾਉਣਾ ਚਾਹੁੰਦਾ ਹਾਂ। ਅੱਜ ਜੋ ਰਾਜ ਸਾਡੇ ਨਾਲ ਜੁੜੇ ਹਨ, ਇਨ੍ਹਾਂ ਵਿੱਚ ਤਾਂ ਕਈ ਬੜੇ metropolitan ਸ਼ਹਿਰ ਹਨ, ਬਹੁਤ ਸੰਘਣੀ ਆਬਾਦੀ ਵਾਲੇ ਹਨ। ਸਾਨੂੰ ਇਸ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ। ਜਨਤਕ ਸਥਲਾਂ ‘ਤੇ ਭੀੜ ਲਗਣ ਤੋਂ ਰੋਕਣ ਲਈ ਸਾਨੂੰ ਸਜਗ, ਸਤਰਕ ਅਤੇ ਸਖ਼ਤ ਹੋਣਾ ਪਵੇਗਾ। ਸਰਕਾਰ ਦੇ ਨਾਲ-ਨਾਲ -ਹੋਰ ਰਾਜਨੀਤਕ ਦਲਾਂ, ਸਮਾਜਿਕ ਸੰਗਠਨਾਂ ਅਤੇ NGOs ਨੂੰ, Civil society ਨੂੰ ਨਾਲ ਲੈ ਕੇ ਸਾਨੂੰ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ ਸਭ ਦੇ ਵਿਆਪਕ ਅਨੁਭਵ ਇਸ ਦਿਸ਼ਾ ਵਿੱਚ ਕਾਫ਼ੀ ਕੰਮ ਆਉਣਗੇ। ਆਪ ਸਭ ਨੇ ਇਸ ਮਹੱਤਵਪੂਰਨ ਬੈਠਕ ਦੇ ਲਈ ਸਮਾਂ ਕੱਢਿਆ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ! ਅਤੇ ਜਿਵੇਂ ਆਪ ਸਭ ਆਦਰਯੋਗ ਮੁੱਖ ਮੰਤਰੀ ਜੀ ਨੇ ਜ਼ਿਕਰ ਕੀਤਾ ਹੈ। ਮੈਂ ਹਰ ਪਲ available ਹਾਂ। ਸਾਡਾ ਸੰਪਰਕ ਬਣਿਆ ਰਹਿੰਦਾ ਹੈ। ਅੱਗੇ ਵੀ ਮੈਂ ਹਮੇਸ਼ਾ available ਰਹਾਂਗਾ। ਤਾਕਿ ਅਸੀਂ ਸਭ ਮਿਲ ਕੇ ਇਸ ਸੰਕਟ ਤੋਂ ਮਾਨਵ-ਜਾਤ ਨੂੰ ਬਚਾਉਣ ਲਈ ਇਸ ਅਭਿਯਾਨ ਵਿੱਚ ਆਪਣੇ-ਆਪਣੇ ਰਾਜਾਂ ਨੂੰ ਵੀ ਅਸੀਂ ਬਚਾ ਸਕੀਏ। ਮੇਰੀਆਂ ਆਪ ਸਭ ਨੂੰ ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ!
******
ਡੀਐੱਸ/ਐੱਸਐੱਚ/ਡੀਕੇ
(Release ID: 1736315)
Visitor Counter : 198
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam