ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਰਾਣਸੀ ’ਚ ਇੰਟਰਨੈਸ਼ਨਲ ਕੋਆਪ੍ਰੇਸ਼ਨ ਐਂਡ ਕਨਵੈਨਸ਼ਨ ਸੈਂਟਰ – ਰੁਦਰਾਕਸ਼ ਦਾ ਉਦਘਾਟਨ ਕੀਤਾ
ਕੋਵਿਡ ਦੇ ਬਾਵਜੂਦ ਕਾਸ਼ੀ ’ਚ ਵਿਕਾਸ ਦੀ ਰਫ਼ਤਾਰ ਕਾਇਮ ਰਹੀ: ਪ੍ਰਧਾਨ ਮੰਤਰੀ
ਇਹ ਕਨਵੈਨਸ਼ਨ ਸੈਂਟਰ ਭਾਰਤ ਤੇ ਜਪਾਨ ਦੇ ਦਰਮਿਆਨ ਮਜ਼ਬੂਤ ਸਬੰਧ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
ਇਹ ਕਨਵੈਨਸ਼ਨ ਸੈਂਟਰ ਇੱਕ ਸੱਭਿਆਚਾਰਕ ਧੁਰਾ ਤੇ ਵਿਭਿੰਨ ਲੋਕਾਂ ਨੂੰ ਇਕਜੁੱਟ ਕਰਨ ਦਾ ਮਾਧਿਅਮ ਬਣੇਗਾ: ਪ੍ਰਧਾਨ ਮੰਤਰੀ
ਬੀਤੇ 7 ਸਾਲਾਂ ਦੌਰਾਨ ਕਾਸ਼ੀ ਕਈ ਵਿਕਾਸ ਪ੍ਰੋਜੈਕਟਾਂ ਨਾਲ ਸੁਸ਼ੋਭਿਤ ਹੋਈ ਹੈ ਤੇ ਬਿਨਾ ਰੁਦਰਾਕਸ਼ ਦੇ ਇਹ ਸੰਪੂਰਨ ਨਹੀਂ ਹੋਵੇਗੀ: ਪ੍ਰਧਾਨ ਮੰਤਰੀ
Posted On:
15 JUL 2021 3:30PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ’ਚ ਇੰਟਰਨੈਸ਼ਨਲ ਕੋਆਪ੍ਰੇਸ਼ਨ ਐਂਡ ਕਨਵੈਨਸ਼ਨ ਸੈਂਟਰ – ਰੁਦਰਾਕਸ਼ ਦਾ ਉਦਘਾਟਨ ਕੀਤਾ, ਜਿਸ ਦਾ ਜਪਾਨ ਦੀ ਸਹਾਇਤਾ ਨਾਲ ਨਿਰਮਾਣ ਕੀਤਾ ਗਿਆ ਹੈ। ਉਸ ਤੋਂ ਬਾਅਦ ਉਨ੍ਹਾਂ ਬੀਐੱਚਯੂ ਦੀ ਜੱਚਾ ਤੇ ਬੱਚਾ ਸਿਹਤ ਇਕਾਈ ਦਾ ਨਿਰੀਖਣ ਕੀਤਾ।
ਇਸ ਮੌਕੇ ਉੱਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਬਾਵਜੂਦ ਕਾਸ਼ੀ ਵਿੱਚ ਵਿਕਾਸ ਦੀ ਰਫ਼ਤਾਰ ਕਾਇਮ ਰਹੀ। ਉਨ੍ਹਾਂ ਕਿਹਾ ਕਿ ‘ਇੰਟਰਨੈਸ਼ਨਲ ਕੋਆਪ੍ਰੇਸ਼ਨ ਐਂਡ ਕਨਵੈਨਸ਼ਨ ਸੈਂਟਰ – ਰੁਦਰਾਕਸ਼’ ਇਸ ਸਿਰਜਣਾਤਮਕਤਾ ਤੇ ਗਤੀਸ਼ੀਲਤਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰ ਨਾਲ ਭਾਰਤ ਤੇ ਜਪਾਨ ਵਿਚਲੀ ਮਜ਼ਬੂਤ ਨੇੜਤਾ ਦਾ ਪਤਾ ਲੱਗਦਾ ਹੈ। ਉਨ੍ਹਾਂ ਇਸ ਕਨਵੈਨਸ਼ਨ ਸੈਂਟਰ ਦੇ ਨਿਰਮਾਣ ’ਚ ਮਦਦ ਕਰਨ ਲਈ ਜਪਾਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੁਗਾ ਯੋਸ਼ੀਹਿਦੇ ਮੁੱਖ ਕੈਬਨਿਟ ਸਕੱਤਰ ਸਨ। ਤਦ ਤੋਂ ਲੈ ਕੇ ਜਪਾਨ ਦੇ ਪ੍ਰਧਾਨ ਮੰਤਰੀ ਬਣਨ ਤੱਕ, ਉਹ ਵਿਅਕਤੀਗਤ ਤੌਰ ’ਤੇ ਇਸ ਪ੍ਰੋਜੈਕਟ ਨਾਲ ਜੁੜੇ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਪ੍ਰਤੀ ਉਨ੍ਹਾਂ ਦੇ ਆਪਣੇਪਣ ਲਈ ਹਰ ਭਾਰਤ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਸ਼ਿੰਜ਼ੋ ਆਬੇ ਦੀ ਵੀ ਅੱਜ ਦੇ ਪ੍ਰੋਗਰਾਮ ਨਾਲ ਬਹੁਤ ਨੇੜਤਾ ਹੈ। ਉਨ੍ਹਾਂ ਉਸ ਛਿਣ ਨੂੰ ਯਾਦ ਕੀਤਾ, ਜਦੋਂ ਉਨ੍ਹਾਂ ਜਪਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਰੁਦਰਾਕਸ਼ ਦੀ ਯੋਜਨਾ ਬਾਰੇ ਚਰਚਾ ਹੋਈ ਸੀ, ਜਦੋਂ ਉਹ ਕਾਸ਼ੀ ਆਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਇਮਾਰਤ ’ਚ ਆਧੁਨਿਕਤਾ ਦੀ ਚਮਕ ਤੇ ਸੱਭਿਆਚਾਰਕ ਦਾ ਜਲੌਅ ਦੋਵੇਂ ਮੌਜੂਦ ਹਨ, ਇਸ ਵਿੱਚ ਭਾਰਤ ਜਪਾਨ ਸਬੰਧਾਂ ਦੇ ਸੰਯੋਜਨ ਦੇ ਨਾਲ ਹੀ ਭਵਿੱਖ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਵੀ ਲੁਕੀਆਂ ਹੋਈਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਜਪਾਨ ਯਾਤਰਾ ਤੋਂ ਇਸ ਤਰ੍ਹਾਂ ਦੇ ਜਨਤਾ ਤੋਂ ਜਨਤਾ ਵਿਚਲੇ ਸਬੰਧਾਂ ਦੀ ਕਲਪਨਾ ਹੁੰਦੀ ਹੈ ਤੇ ਰੁਦਰਾਕਸ਼ ਅਤੇ ਅਹਿਮਦਾਬਾਦ ’ਚ ਜੇਨ ਗਾਰਡ ਜਿਹੇ ਪ੍ਰੋਜੈਕਟ ਇਸੇ ਸਬੰਧ ਦੇ ਪ੍ਰਤੀਕ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਣਨੀਤਕ ਤੇ ਆਰਥਿਕ ਦੋਵੇਂ ਖੇਤਰਾਂ ਵਿੱਚ ਭਾਰਤ ਦੇ ਸਭ ਤੋਂ ਭਰੋਸੇਮੰਦ ਦੋਸਤ ਹੋਣ ਲਈ ਜਪਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਪਾਨ ਨਾਲ ਭਾਰਤ ਦੀ ਦੋਸਤੀ ਨੂੰ ਸਮੁੱਚੇ ਖੇਤਰ ਵਿੱਚ ਸਭ ਤੋਂ ਵੱਧ ਸੁਭਾਵਕ ਭਾਗੀਦਾਰੀਆਂ ਵਿੱਚੋਂ ਇੱਕ ਵਜੋਂ ਦੇਖਿਆ ਜਾਂਦਾ ਹੈ। ਭਾਰਤ ਤੇ ਜਪਾਨ ਦਾ ਮੰਨਣਾ ਹੈ ਕਿ ਸਾਡਾ ਵਿਕਾਸ ਸਾਡੇ ਹੁਲਾਰੇ ਨਾਲ ਸਬੰਧਿਤ ਹੋਣਾ ਚਾਹੀਦਾ ਹੈ। ਇਹ ਵਿਕਾਸ ਚਹੁੰਮੁਖੀ ਹੋਣਾ ਚਾਹੀਦਾ ਹੈ, ਸਭ ਲਈ ਹੋਣਾ ਚਾਹੀਦਾ ਹੈ ਤੇ ਸਰਬਵਿਆਪਕ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੀਤ, ਸੰਗੀਤ ਤੇ ਕਲਾ ਬਨਾਰਸ ਦੇ ਕਣ–ਕਣ ’ਚ ਮੌਜੂਦ ਹੈ। ਇੱਥੇ ਗੰਗਾ ਦੇ ਘਾਟਾਂ ਉੱਤੇ ਕਈ ਕਲਾਵਾਂ ਦਾ ਵਿਕਾਸ ਹੋਇਆ ਹੈ, ਗਿਆਨ ਸਿਖ਼ਰ ’ਤੇ ਪੁੱਜ ਗਿਆ ਹੈ ਤੇ ਮਾਨਵਤਾ ਨਾਲ ਸਬੰਧਿਤ ਕਈ ਗੰਭੀਰ ਵਿਚਾਰ ਸਾਹਮਣੇ ਆਏ ਹਨ। ਇਹੋ ਕਾਰਣ ਹੈ ਕਿ ਬਨਾਰਸ ਸੰਗੀਤ, ਗਿਆਨ ਤੇ ਵਿਗਿਆਨ ਦੀ ਭਾਵਨਾ ਦਾ ਵੱਡਾ ਵਿਸ਼ਵ ਕੇਂਦਰ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਇੱਕ ਵੱਡਾ ਸੱਭਿਆਚਾਰਕ ਕੇਂਦਰ ਤੇ ਵਿਭਿੰਨ ਲੋਕਾਂ ਨੂੰ ਇਕਜੁੱਟ ਕਰਨ ਦਾ ਮਾਧਿਅਮ ਬਣ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ, ਪਿਛਲੇ 7 ਸਾਲਾਂ ਵਿੱਚ ਕਾਸ਼ੀ ਨੂੰ ਕਈ ਵਿਕਾਸ ਪ੍ਰੋਜੈਕਟਾਂ ਨਾਲ ਸੁਸ਼ੋਭਿਤ ਕੀਤਾ ਗਿਆ ਹੈ, ਤਾਂ ਇਹ ਸ਼ਿੰਗਾਰ ਬਿਨਾ ਰੁਦਰਾਕਸ਼ ਕਿਵੇਂ ਸੰਪੂਰਨ ਹੋ ਸਕਦਾ ਸੀ? ਹੁਣ ਕਾਸ਼ੀ ਜੋ ਅਸਲ ਸ਼ਿਵ ਹੈ, ਨੇ ਇਸ ਰੁਦਰਾਕਸ਼ ਨੂੰ ਧਾਰਨ ਕਰ ਲਿਆ ਹੈ, ਤਾਂ ਕਾਸ਼ੀ ਦਾ ਵਿਕਾਸ ਹੋਰ ਵੀ ਜ਼ਿਆਦਾ ਚਮਕੇਗਾ ਤੇ ਕਾਸ਼ੀ ਦੀ ਸੁੰਦਰਤਾ ਹੋਰ ਵੀ ਜ਼ਿਆਦਾ ਵਧ ਜਾਵੇਗੀ।
************
ਡੀਐੱਸ/ਏਕੇ
(Release ID: 1736019)
Visitor Counter : 284
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam