ਮੰਤਰੀ ਮੰਡਲ

ਕੈਬਨਿਟ ਨੇ ਨੌਰਥ ਈਸਟਨ ਇੰਸਟੀਟਿਊਟ ਆਵ੍ ਫੋਕ ਮੈਡੀਸਿਨ (ਐੱਨਈਆਈਐੱਫਐੱਮ) ਦੇ ਨਾਮਕਰਣ ਅਤੇ ਮੈਂਡੇਟ ਨੂੰ ਨੌਰਥ ਈਸਟਨ ਇੰਸਟੀਟਿਊਟ ਆਵ੍ ਆਯੁਰਵੇਦ ਐਂਡ ਫੋਕ ਮੈਡੀਸਿਨ ਰਿਸਰਚ (ਐੱਨਈਆਈਏਐੱਫਐੱਮਆਰ) ਦੇ ਰੂਪ ਵਿੱਚ ਬਦਲਣ ਨੂੰ ਪ੍ਰਵਾਨਗੀ ਦਿੱਤੀ

Posted On: 14 JUL 2021 3:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਨੌਰਥ ਈਸਟਨ ਇੰਸਟੀਟਿਊਟ ਆਵ੍ ਫੋਕ ਮੈਡੀਸਿਨ (ਐੱਨਈਆਈਐੱਫਐੱਮ) ਦੇ ਨਾਮਕਰਣ ਅਤੇ ਮੈਂਡੇਟ ਨੌਰਥ ਈਸਟਨ ਇੰਸਟੀਟਿਊਟ ਆਵ੍ ਆਯੁਰਵੇਦ ਐਂਡ ਫੋਕ ਮੈਡੀਸਿਨ ਰਿਸਰਚ (ਐੱਨਈਆਈਏਐੱਫਐੱਮਆਰ) ਦੇ ਰੂਪ ਵਿੱਚ ਬਦਲਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

 

ਵੇਰਵਾ:

 

ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਪਾਸੀਘਾਟ, ਅਰੁਣਾਚਲ ਪ੍ਰਦੇਸ਼ ਵਿੱਚ ਆਯੁਰਵੇਦ ਅਤੇ ਫੋਕ ਮੈਡੀਸਿਨ ਵਿੱਚ ਮਿਆਰੀ ਸਿੱਖਿਆ ਅਤੇ ਖੋਜ ਪ੍ਰਦਾਨ ਕਰਨ ਦੇ ਲਈ ਨੌਰਥ ਈਸਟਨ ਇੰਸਟੀਟਿਊਟ ਆਵ੍ ਫੋਕ ਮੈਡੀਸਿਨ (ਐੱਨਈਆਈਐੱਫਐੱਮ) ਦੇ ਨਾਮਕਰਣ ਅਤੇ ਮੈਂਡੇਟ ਨੂੰ ਨੌਰਥ ਈਸਟਨ ਇੰਸਟੀਟਿਊਟ ਆਵ੍ ਆਯੁਰਵੇਦ ਐਂਡ ਫੋਕ ਮੈਡੀਸਿਨ ਰਿਸਰਚ (ਐੱਨਈਆਈਏਐੱਫਐੱਮਆਰ) ਵਿੱਚ ਬਦਲਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਨਾਲ ਹੀ ਅਹਿਮ ਪਰਿਵਰਤਨ ਵਿੱਚ ਮੈਮੋਰੰਡਮ ਆਵ੍ ਐਸੋਸੀਏਸ਼ਨ ਅਤੇ ਨਿਯਮਾਂ ਤੇ ਵਿਨਿਯਮਾਂ ਵਿੱਚ ਵੀ ਕੀਤੇ ਜਾਣਗੇ।

 

ਪ੍ਰਭਾਵ:

 

ਆਯੁਰਵੇਦ ਅਤੇ ਫੋਕ ਮੈਡੀਸਿਨ ਵਿੱਚ ਮਿਆਰੀ ਸਿੱਖਿਆ ਅਤੇ ਖੋਜ ਪ੍ਰਦਾਨ ਕਰਨ ਦੇ ਲਈ ਸੰਸਥਾਨ ਦੇ ਮੈਂਡੇਟ ਵਿੱਚ ਆਯੁਰਵੇਦ ਨੂੰ ਸ਼ਾਮਲ ਕਰਨਾ ਉੱਤਰ-ਪੂਰਬੀ ਖੇਤਰ ਦੇ ਲੋਕਾਂ ਦੇ ਲਈ ਬਹੁਤ ਲਾਭਕਾਰੀ ਹੋਵੇਗਾ। ਸੰਸਥਾਨ ਨਾ ਸਿਰਫ ਭਾਰਤ ਵਿੱਚ, ਬਲਕਿ ਗੁਆਂਢੀ ਦੇਸ਼ਾਂ ਜਿਵੇਂ ਤਿੱਬਤ, ਭੂਟਾਨ, ਮੰਗੋਲੀਆ, ਨੇਪਾਲ, ਚੀਨ ਅਤੇ ਹੋਰ ਮੱਧ ਏਸ਼ਿਆਈ ਦੇਸ਼ਾਂ ਵਿੱਚ ਆਯੁਰਵੇਦ ਅਤੇ ਲੋਕ ਮੈਡੀਸਿਨ ਦੇ ਵਿਦਿਆਰਥੀਆਂ ਦੇ ਲਈ ਵੀ ਮੌਕੇ ਪ੍ਰਦਾਨ ਕਰੇਗਾ।

 

ਪਿਛੋਕੜ:

 

ਐੱਨਈਆਈਐੱਫਐੱਮ, ਪਾਸੀਘਾਟ ਦੀ ਸਥਾਪਨਾ ਰਵਾਇਤੀ ਫੋਕ ਮੈਡੀਸਿਨ ਅਤੇ ਖੇਤਰ ਦੀਆਂ ਸਿਹਤ ਰਵਾਇਤਾਂ ਦੇ ਪ੍ਰਣਾਲੀਗਤ ਖੋਜ, ਦਸਤਾਵੇਜ਼ੀਕਰਨ ਅਤੇ ਪ੍ਰਮਾਣੀਕਰਨ ਦੇ ਲਈ ਕੀਤੀ ਗਈ ਸੀ। ਜਿਨ੍ਹਾਂ ਉਦੇਸ਼ਾਂ ਦੇ ਲਈ ਸੰਸਥਾਨ ਦੀ ਸਥਾਪਨਾ ਕੀਤੀ ਗਈ ਸੀ, ਉਸ ਵਿੱਚ ਫੋਕ ਮੈਡੀਸਿਨ ਦੇ ਸਾਰੇ ਪਹਿਲੂਆਂ ਦੇ ਲਈ ਇੱਕ ਚੋਟੀ ਦੇ ਖੋਜ ਕੇਂਦਰ ਦੇ ਰੂਪ ਵਿੱਚ ਕੰਮ ਕਰਨਾ, ਰਵਾਇਤੀ ਔਸ਼ਧੀਆਂ ਅਤੇ ਵਿਗਿਆਨਕ ਖੋਜ, ਸਰਵੇਖਣ, ਦਸਤਾਵੇਜ਼ੀਕਰਨ ਅਤੇ ਫੋਕ ਮੈਡੀਸਿਨ ਪ੍ਰਣਾਲੀਆਂ ਦੇ ਸੰਭਾਵੀ ਵਰਤੋਂ ਦੇ ਲਈ ਇਲਾਜ ਅਤੇ ਇਲਾਜ ਦੇ ਵਿੱਚ ਇੱਕ ਇੰਟਰਫੇਸ ਬਣਾਉਣਾ ਸ਼ਾਮਲ ਹੈ।ਇਸਦੇ ਨਾਲ ਹੀ ਪਬਲਿਕ ਸਿਹਤ ਦੇਖਭਾਲ਼ ਅਤੇ ਭਵਿੱਖ ਦੇ ਖੋਜ, ਇਲਾਜ ਆਦਿ ਵੀ ਸ਼ਾਮਲ ਹਨ।

 

****

 

ਡੀਐੱਸ(Release ID: 1735633) Visitor Counter : 103