ਕਾਰਪੋਰੇਟ ਮਾਮਲੇ ਮੰਤਰਾਲਾ

ਸ਼੍ਰੀ ਰਾਓ ਇੰਦਰਜੀਤ ਸਿੰਘ ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ

Posted On: 12 JUL 2021 12:30PM by PIB Chandigarh

ਸ਼੍ਰੀ ਰਾਓ ਇੰਦਰਜੀਤ ਸਿੰਘ ਨੇ ਅੱਜ ਇਥੇ ਕਾਰਪੋਰੇਟ ਮਾਮਲਿਆਂ ਵਾਰੇ ਮੰਤਰਾਲਾ (ਐਮਸੀਏ) ਵਿੱਚ ਕੇਂਦਰੀ ਰਾਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਕੇਂਦਰੀ ਐਮਸੀਏ ਲਈ ਰਾਜ ਮੰਤਰੀ ਦੇ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਸ਼੍ਰੀ ਸਿੰਘ ਪਹਿਲਾਂ ਵੀ ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਯੋਜਨਾ ਮੰਤਰਾਲੇ ਲਈ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਨ। 

 

ਕਾਰਪੋਰੇਟ ਮਾਮਲਿਆਂ ਵਾਰੇ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਵਰਮਾ (ਸੱਜੇ) ਸ਼੍ਰੀ ਰਾਓ ਇੰਦਰਜੀਤ ਸਿੰਘ ਦਾ ਕੇਂਦਰੀ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਵਜੋਂ ਸਵਾਗਤ ਕਰਦੇ ਹੋਏ ।

                                

ਸ੍ਰੀ ਸਿੰਘ 17 ਵੀਂ ਲੋਕ ਸਭਾ ਵਿੱਚ ਹਰਿਆਣਾ ਦੇ ਗੁੜਗਾਉਂ ਹਲਕੇ ਤੋਂ ਸੰਸਦ ਮੈਂਬਰ (ਐਮਪੀ) ਹਨ। ਉਹ ਇਸ ਸਮੇਂ ਸੰਸਦ ਮੈਂਬਰ ਵਜੋਂ ਆਪਣਾ 5 ਵਾਂ ਕਾਰਜਕਾਲ ਨਿਭਾਅ ਰਹੇ ਹਨ। 4 ਦਹਾਕਿਆਂ ਤੋਂ ਵੱਧ ਦੇ ਸਮੇਂ ਤੋਂ ਜਨਤਕ ਸੇਵਾ ਵਿਚ ਸਰਗਰਮ, ਸ੍ਰੀ ਸਿੰਘ ਪਹਿਲਾਂ ਹਰਿਆਣਾ ਵਿਚ ਜੱਟੂਸਾਨਾ ਵਿਧਾਨ ਪ੍ਰੀਸ਼ਦ ਤੋਂ  ਵਿਧਾਇਕ (ਐਮਐਲਏ ) ਸਨ ਅਤੇ ਹਰਿਆਣਾ ਰਾਜ ਸਰਕਾਰ ਵਿਚ ਮੰਤਰੀ ਵਜੋਂ ਸੇਵਾ ਨਿਭਾਅ ਚੁਕੇ ਹਨ। 

              

ਸ੍ਰੀ ਸਿੰਘ ਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਐਲਐਲਬੀ ਕੀਤੀ ਹੈ। 71 ਸਾਲ ਦੇ ਸ੍ਰੀ ਸਿੰਘ, ਪੇਸ਼ੇ ਵੱਜੋਂ ਇੱਕ ਵਕੀਲ ਅਤੇ ਖੇਤੀਬਾੜੀ ਕਰਨ ਵਾਲੇ ਇੱਕ ਸਰਗਰਮ ਰਾਜਨੀਤਿਕ ਵਿਅਕਤੀ ਅਤੇ ਸਮਾਜ ਸੇਵਕ ਵੀ ਹਨ। 

         

ਸ੍ਰੀ ਸਿੰਘ, 1857 ਵਿੱਚ ਭਾਰਤ ਦੀ ਸੁਤੰਤਰਤਾ ਦੀ ਪਹਿਲੀ ਜੰਗ ਦੇ ਸੁਤੰਤਰਤਾ ਘੁਲਾਟੀਏ ਰਾਓ ਤੁਲਾ ਰਾਮ ਦੇ ਵੰਸ਼ਜ ਹਨ। 

----------------------- 

ਆਰ ਐਮ/ਐਮ ਵੀ/ਕੇ ਐਮ ਐਨ  



(Release ID: 1734801) Visitor Counter : 139