PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
08 JUL 2021 7:38PM by PIB Chandigarh
-
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 36.48 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ
-
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਵਿਡ ਦੇ 45,892 ਨਵੇਂ ਕੇਸ ਸਾਹਮਣੇ ਆਏ
-
ਦੇਸ਼ ਵਿੱਚ ਐਕਟਿਵ ਕੇਸ ਵਰਤਮਾਨ ਵਿੱਚ 4,60,704
-
ਐਕਟਿਵ ਕੇਸ ਕੁੱਲ ਕੇਸਾਂ ਦਾ 1.50%
-
ਦੇਸ਼ ਵਿੱਚ ਹੁਣ ਤੱਕ ਕੁੱਲ 2,98,43,825 ਲੋਕ ਠੀਕ ਹੋ ਚੁੱਕੇ ਹਨ
-
ਪਿਛਲੇ 24 ਘੰਟਿਆਂ ਦੇ ਦੌਰਾਨ 44,291 ਮਰੀਜ਼ ਠੀਕ ਹੋਏ
-
ਰਿਕਵਰੀ ਰੇਟ ਵਧ ਕੇ 97.18%
-
ਸਪਤਾਹਿਕ ਪਾਜ਼ਿਟਿਵਿਟੀ ਰੇਟ 5% ਤੋਂ ਹੇਠਾਂ ਬਣੀ ਹੋਈ ਹੈ, ਵਰਤਮਾਨ ਵਿੱਚ ਇਹ 2.37%
-
ਰੋਜ਼ਾਨਾ ਪਾਜ਼ਿਟਿਵਿਟੀ ਰੇਟ 2.42%, ਜੋ ਲਗਾਤਾਰ 17 ਦਿਨਾਂ ਤੋਂ 3% ਤੋਂ ਹੇਠਾਂ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ਅੱਪਡੇਟ
ਭਾਰਤ ਵਿੱਚ ਕੋਵਿਡ-19 ਟੀਕਾਕਰਣ ਦਾ ਕਵਰੇਜ 36.48 ਕਰੋੜ ਦੇ ਪਾਰ
ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਸੰਖਿਆ 45,892
ਭਾਰਤ ਵਿੱਚ ਐਕਟਿਵ ਕੇਸ ਇਸ ਸਮੇਂ 4,60,704, ਕੁੱਲ ਕੇਸਾਂ ਦਾ 1.50%
ਰੋਜ਼ਾਨਾ ਪਾਜ਼ਿਟਿਵਿਟੀ ਦਰ (2.42%) ਇੱਕ ਮਹੀਨੇ ਤੋਂ ਅਧਿਕ ਸਮੇਂ ਤੋਂ ਪੰਜ ਪ੍ਰਤੀਸ਼ਤ ਤੋਂ ਹੇਠਾਂ ਕਾਇਮ
ਅੱਜ ਸਵੇਰੇ ਸੱਤ ਵਜੇ ਤੱਕ ਮਿਲੀ ਅਸਥਾਈ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਸੰਪੂਰਨ ਟੀਕਾਕਰਣ ਕਵਰੇਜ ਅੱਜ 36.48 ਕਰੋੜ ਦੇ ਪਾਰ ਹੋ ਗਈ। ਕੁੱਲ 47,40,833 ਸੈਸ਼ਨਾਂ ਵਿੱਚ ਟੀਕੇ ਦੀ ਕੁੱਲ 36,48,47,549 ਖੁਰਾਕਾਂ ਲਗਾਈਆਂ ਗਈਆਂ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 33,81,671 ਖੁਰਾਕਾਂ ਦਿੱਤੀ ਗਈਆਂ।
ਵੇਰਵਾ ਇਸ ਪ੍ਰਕਾਰ ਹੈ:
ਸਿਹਤ ਕਰਮੀ
|
ਪਹਿਲੀ ਖੁਰਾਕ
|
1,02,38,831
|
ਦੂਸਰੀ ਖੁਰਾਕ
|
73,57,382
|
ਪਹਿਲੀ ਪੰਕਤੀ ਦੇ ਕਰਮੀ
|
ਪਹਿਲੀ ਖੁਰਾਕ
|
1,76,29,332
|
ਦੂਸਰੀ ਖੁਰਾਕ
|
97,78,648
|
18-44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
10,63,61,310
|
ਦੂਸਰੀ ਖੁਰਾਕ
|
31,93,918
|
45-59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
9,21,04,824
|
ਦੂਸਰੀ ਖੁਰਾਕ
|
2,14,42,733
|
60 ਸਾਲ ਤੋਂ ਅਧਿਕ ਸਿਹਤ ਕਰਮੀ
|
ਪਹਿਲੀ ਖੁਰਾਕ
|
6,95,55,573
|
ਦੂਸਰੀ ਖੁਰਾਕ
|
2,71,84,998
|
ਕੁੱਲ
|
36,48,47,549
|
ਸਭ ਦੇ ਲਈ ਕੋਵਿਡ-19 ਟੀਕਾਕਰਣ ਦਾ ਨਵਾਂ ਅਧਿਆਏ 21 ਜੂਨ, 2021 ਨੂੰ ਸ਼ੁਰੂ ਹੋਇਆ ਸੀ। ਕੇਂਦਰ ਸਰਕਾਰ ਦੇਸ਼ਭਰ ਵਿੱਚ ਕੋਵਿਡ-19 ਟੀਕਾਕਰਣ ਦਾ ਦਾਇਰਾ ਵਧਾਉਣ ਅਤੇ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਪ੍ਰਤੀਬੱਧ ਹੈ।
ਪਿਛਲੇ 24 ਘੰਟਿਆਂ ਦੇ ਦੌਰਾਨ ਭਾਰਤ ਵਿੱਚ 45,892 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ।
ਲਗਾਤਾਰ 11 ਦਿਨ ਤੋਂ 50 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਿਲੇ-ਜੁਲੇ ਅਤੇ ਟਿਕਾਊ ਪ੍ਰਯਤਨਾਂ ਦਾ ਨਤੀਜਾ ਹੈ।
ਭਾਰਤ ਵਿੱਚ ਐਕਟਿਵ ਕੇਸਾਂ ਦੀ ਸੰਖਿਆ 4,60,704 ਦਰਜ ਕੀਤੀ ਗਈ ਹੈ, ਜੋ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 1.50% ਰਹਿ ਗਿਆ ਹੈ।
ਮਹਾਮਾਰੀ ਦੀ ਸ਼ੁਰੂਆਤ ਨਾਲ ਜਿੰਨੇ ਲੋਕ ਸੰਕ੍ਰਮਿਤ ਹੋਏ ਹਨ, ਉਨ੍ਹਾਂ ਵਿੱਚੋਂ 2,98,43,825 ਲੋਕ ਕੋਵਿਡ-19 ਤੋਂ ਪਹਿਲਾਂ ਹੀ ਉੱਭਰ ਚੁੱਕੇ ਹਨ, ਅਤੇ ਪਿਛਲੇ 24 ਘੰਟਿਆਂ ਵਿੱਚ 44,291 ਮਰੀਜ਼ ਠੀਕ ਹੋਏ ਹਨ। ਇਸ ਦੇ ਅਨੁਸਾਰ ਰਿਕਵਰੀ ਦਰ 97.18% ਹੈ, ਜਿਸ ਵਿੱਚ ਲਗਾਤਾਰ ਵਧਣ ਦਾ ਰੁਝੇਵਾਂ ਬਣਿਆ ਹੋਇਆ ਹੈ।
ਦੇਸ਼ ਵਿੱਚ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 18,93,800 ਟੈਸਟ ਕੀਤੇ ਗਏ। ਸੰਪੂਰਨ ਤੌਰ ‘ਤੇ ਭਾਰਤ ਨੇ ਹੁਣ ਤੱਕ 42.52 ਕਰੋੜ ਤੋਂ ਅਧਿਕ (42,52,25,897) ਟੈਸਟ ਕੀਤੇ ਗਏ ਹਨ।
ਇੱਕ ਤਰਫ ਦੇਸ਼ ਭਰ ਵਿੱਚ ਟੈਸਟ ਸਮਰੱਥਾ ਵਧਾਈ ਗਈ, ਤਾਂ ਦੂਜੇ ਪਾਸੇ ਸਪਤਾਹਿਕ ਪਾਜ਼ਿਟਿਵਿਟੀ ਦਰ ਵਿੱਚ ਵੀ ਲਗਾਤਾਰ ਗਿਰਵਾਟ ਦਰਜ ਕੀਤੀ ਗਈ। ਇਸ ਸਮੇਂ ਸਪਤਾਹਿਕ ਪਾਜ਼ਿਟਿਵਿਟੀ ਦਰ 2.37% ਹੈ, ਜਦਕਿ ਅੱਜ ਰੋਜ਼ਾਨਾ ਪਾਜ਼ਿਟਿਵਿਟੀ ਦਰ 2.42% ਰਹੀ। ਰੋਜ਼ਾਨਾ ਪਾਜ਼ਿਟਿਵਿਟੀ ਦਰ ਲਗਾਤਾਰ 17 ਦਿਨਾਂ ਤੋਂ 3% ਤੋਂ ਹੇਠਾਂ ਅਤੇ ਇੱਕ ਮਹੀਨੇ ਤੋਂ 5% ਤੋਂ ਹੇਠਾਂ ਕਾਇਮ ਹੈ।
https://pib.gov.in/PressReleseDetail.aspx?PRID=1733560
ਕੋਵਿਡ-19 ਟੀਕਾਕਰਣ ਨਾਲ ਜੁੜੀ ਤਾਜ਼ਾ ਜਾਣਕਾਰੀ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀ 37.93 ਕਰੋੜ ਤੋਂ ਅਧਿਕ ਖੁਰਾਕ ਪ੍ਰਦਾਨ ਕੀਤੀ ਗਈ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਦੇ ਪਾਸ ਅਜੇ ਵੀ ਟੀਕੇ ਦੀਆਂ ਅਜਿਹੀਆਂ 1.83 ਕਰੋੜ ਤੋਂ ਅਧਿਕ ਖੁਰਾਕਾਂ ਉਪਲਬਧ ਹਨ ਅਤੇ ਜਿਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਦੀ 37.93 ਕਰੋੜ ਤੋਂ ਅਧਿਕ ਖੁਰਾਕ (37,93,56,790) ਸਾਰੇ ਸਰੋਤਾਂ ਰਾਹੀਂ ਪ੍ਰਦਾਨ ਕੀਤੀ ਹੈ। ਇਸ ਦੇ ਇਲਾਵਾ ਟੀਕੇ ਦੀ 23,80,000 ਖੁਰਾਕ ਪ੍ਰਕਿਰਿਆਸ਼ੀਲ ਹਨ। ਅੱਜ ਸਵੇਰੇ ਅੱਠ ਵਜੇ ਉਪਲਬਧ ਅੰਕੜੇ ਦੇ ਅਨੁਸਾਰ ਇਨ੍ਹਾਂ ਵਿੱਚ ਫ਼ਜ਼ੂਲ ਖ਼ਰਚੀ ਸਹਿਤ ਕੁੱਲ 36,09,69,128 ਖੁਰਾਕ ਦੀ ਖਪਤ ਹੋਈ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਦੇ ਕੋਲ ਹੁਣ ਵੀ ਟੀਕੇ ਦੀਆਂ ਅਜਿਹੀਆਂ 1.83 ਕਰੋੜ ਤੋਂ ਅਧਿਕ (1,83,87,662) ਖੁਰਾਕਾਂ ਉਪਲਬਧ ਹਨ ਜੋ ਬਚੀ ਹੋਈਆਂ ਹਨ ਅਤੇ ਜਿਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ।
https://pib.gov.in/PressReleasePage.aspx?PRID=1733622
ਪ੍ਰਧਾਨ ਮੰਤਰੀ ਨੇ ਕੇਂਦਰੀ ਵਿੱਤੀ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਵਾਂ ਦੇ ਡਾਇਰੈਕਟਰਾਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਤੁਰੰਤ ਟੈਕੋਨੋਲੋਜੀਕਲ ਸਮਾਧਾਨ ਕਰਵਾਉਣ ਲਈ ਨੌਜਵਾਨ ਇਨੋਵੇਟਰਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ
ਅਜਿਹੇ ਸਿੱਖਿਆ ਮਾਡਲਾਂ ਵੱਲ ਪ੍ਰਗਤੀ ਕਰਨ ਦੀ ਲੋੜ ਹੈ ਜੋ ਲਚਕਦਾਰ, ਬੇਰੋਕ ਤੇ ਸਿੱਖਣ ਵਾਲਿਆਂ ਦੀਆਂ ਜ਼ਰੂਰਤਾਂ ਅਨੁਸਾਰ ਸਿੱਖਣ ਦੇ ਮੌਕੇ ਮੁਹੱਈਆ ਕਰਵਾਉਣ ਦੇ ਯੋਗ ਹੋਣ: ਪ੍ਰਧਾਨ ਮੰਤਰੀ
ਸਾਡੇ ਟੈਕਨੋਲੀਜੀਕਲ ਅਤੇ ਖੋਜ ਤੇ ਵਿਕਾਸ ਸੰਸਥਾਨ ਆਉਣ ਵਾਲੇ ਦਹਾਕੇ – ‘ਭਾਰਤ ਦੇ ਟੈੱਕੇਡ’ ’ਚ ਪ੍ਰਮੁੱਖ ਭੂਮਿਕਾ ਨਿਭਾਉਣਗੇ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੂੰ ਚਲ ਰਹੇ, ਵਿਸ਼ੇਸ਼ ਤੌਰ ’ਤੇ ਕੋਵਿਡ ਨਾਲ ਸਬੰਧਿਤ ਖੋਜ ਤੇ ਵਿਕਾਸ ਕਾਰਜ ਤੋਂ ਜਾਣੂ ਕਰਵਾਇਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 8 ਜੁਲਾਈ, 2021 ਨੂੰ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਕੇਂਦਰੀ ਵਿੱਤੀ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਵਾਂ ਦੇ ਡਾਇਰੈਕਟਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਾਲ ਇਸ ਗੱਲਬਾਤ ’ਚ 100 ਤੋਂ ਵੱਧ ਸੰਸਥਾਵਾਂ ਦੇ ਮੁਖੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਕੋਵਿਡ ਕਾਰਨ ਸਾਹਮਣੇ ਆਈਆਂ ਚੁਣੌਤੀਆਂ ਨਾਲ ਨਿਪਟਣ ਲਈ ਇਨ੍ਹਾਂ ਸੰਸਥਾਵਾਂ ਦੁਆਰਾ ਕੀਤੇ ਗਏ ਖੋਜ ਤੇ ਵਿਕਾਸ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਤੁਰੰਤ ਟੈਕੋਨੋਲੋਜੀਕਲ ਸਮਾਧਾਨ ਮੁਹੱਈਆ ਕਰਵਾਉਣ ਵਾਲੇ ਨੌਜਵਾਨ ਇਨੋਵੇਟਰਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
https://pib.gov.in/PressReleasePage.aspx?PRID=1733638
ਪ੍ਰਧਾਨ ਮੰਤਰੀ ਨੇ ਪ੍ਰਮੁੱਖ ਵਿਗਿਆਨ ਸੰਸਥਾਵਾਂ ਦੇ ਨਾਲ ਗੱਲਬਾਤ ਬਾਰੇ ਟਵੀਟ ਕੀਤੇ
ਕੇਂਦਰੀ ਵਿੱਤ ਪੋਸ਼ਿਤ ਟੈਕਨੋਲੋਜੀ ਸੰਸਥਾਵਾਂ ਦੇ 100 ਤੋਂ ਅਧਿਕ ਡਾਇਰੈਕਟਰਾਂ ਦੇ ਨਾਲ ਗੱਲਬਾਤ ਦੇ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀਆਂ ਪ੍ਰਮੁੱਖ ਵਿਗਿਆਨ ਤੇ ਟੈਕਨੋਲੋਜੀ ਸੰਸਥਾਵਾਂ ਦੇ ਨਾਲ ਆਪਣੀ ਗੱਲਬਾਤ ਦਾ ਵੇਰਵਾ ਸਾਂਝਾ ਕੀਤਾ। ਇਨ੍ਹਾਂ ਸੰਸਥਾਵਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਹੋਈ ਬੈਠਕ ਵਿੱਚ ਪੇਸ਼ਕਾਰੀਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਆਈਆਈਐੱਸਸੀ ਬੰਗਲੁਰੂ, ਆਈਆਈਟੀ ਮੁੰਬਈ, ਆਈਆਈਟੀ ਚੇਨਈ ਅਤੇ ਆਈਆਈਟੀ ਕਾਨਪੁਰ ਬਾਰੇ ਟਵੀਟ ਕੀਤੇ।
https://pib.gov.in/PressReleasePage.aspx?PRID=1733687
ਕੇਂਦਰੀ ਸਿਹਤ ਮੰਤਰਾਲੇ ਨੇ 8 ਉੱਤਰੀ ਪੂਰਬ ਰਾਜਾਂ ਦੇ ਮੀਡੀਆ ਪ੍ਰੋਫੈਸ਼ਨਲਸ/ਸਿਹਤ ਪੱਤਰਕਾਰਾਂ ਲਈ ਸਮਰੱਥਾ ਨਿਰਮਾਣ ਲੈਬ ਦਾ ਆਯੋਜਨ ਕੀਤਾ
ਦੂਜੀ ਲਹਿਰ ਅਜੇ ਖਤਮ ਨਹੀਂ ਹੋਈ ਹੈ, ਸਾਨੂੰ ਸਾਵਧਾਨੀ ਘੱਟ ਨਹੀਂ ਕਰਨੀ ਚਾਹੀਦੀ ਹੈ
ਉੱਤਰੀ ਪੂਰਬ ਰਾਜਾਂ ਵਿੱਚ ਵੈਕਸੀਨੇਸ਼ਨ ਅਤੇ ਕੋਵਿਡ ਉਚਿਤ ਵਿਵਹਾਰ ਲਈ ਸਮਰੱਥ ਵਾਤਾਵਰਣ ਬਣਾਉਣ ਵਿੱਚ ਮੀਡੀਆ ਮਹੱਤਵਪੂਰਨ ਹਿਤਧਾਰਕ ਹੈ
ਭਾਰਤ ਵਿੱਚ ਕੋਵਿਡ ਦੀ ਵਰਤਮਾਨ ਸਥਿਤੀ, ਕੋਵਿਡ ਟੀਕਾ ਅਤੇ ਟੀਕਾਕਰਣ ਦੇ ਬਾਰੇ ਮਿਥਕਾਂ ਨੂੰ ਦੂਰ ਕਰਨ ਦੀ ਜ਼ਰੂਰਤ ਅਤੇ ਕੋਵਿਡ ਉਚਿਤ ਵਿਵਹਾਰ (ਸੀਏਬੀ) ਦੀ ਮਹੱਤਤਾ ਨੂੰ ਸੁਦ੍ਰਿੜ੍ਹ ਕਰਨ ਦੇ ਵਿਸ਼ਾ ‘ਤੇ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਯੂਨੀਸੇਫ ਦੇ ਨਾਲ ਸਾਂਝੇਦਾਰੀ ਵਿੱਚ, ਉੱਤਰੀ ਪੂਰਬ ਰਾਜਾਂ ਦੇ ਮੀਡੀਆ ਪੇਸ਼ੇਵਰਾਂ ਅਤੇ ਸਿਹਤ ਪੱਤਰਕਾਰਾਂ ਲਈ ਇੱਕ ਸਮਰੱਥ ਨਿਰਮਾਣ ਲੈਬ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਉੱਤਰ ਪੂਰਬੀ ਰਾਜਾਂ ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਮਣੀਪੁਰ, ਨਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ ਦੇ ਮੀਡੀਆ ਪੇਸ਼ੇਵਰਾਂ ਅਤੇ ਸਿਹਤ ਪੱਤਰਕਾਰਾਂ ਨੇ ਵਰਚੁਅਲੀ ਹਿੱਸਾ ਲਿਆ।
https://pib.gov.in/PressReleasePage.aspx?PRID=1733783
ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁੱਟ
-
ਮਹਾਰਾਸ਼ਟਰ: ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ 9,558 ਨਵੇਂ ਕੋਰੋਨਾਵਾਇਰਸ ਦੇ ਕੇਸ ਆਏ ਅਤੇ 147 ਮੌਤਾਂ ਹੋਈਆਂ, ਪਿਛਲੇ ਦਿਨ ਦੇ ਮੁਕਾਬਲੇ 24 ਮੌਤਾਂ ਘੱਟ ਹੋਈਆਂ ਹਨ। ਕੁੱਲ ਕੇਸਾਂ ਦੀ ਗਿਣਤੀ 61,22,893 ਹੋ ਗਈ ਅਤੇ ਮੌਤਾਂ ਦੀ ਗਿਣਤੀ 1,23,857 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 8,899 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਮਹਾਰਾਸ਼ਟਰ ਵਿੱਚ ਹੁਣ ਤੱਕ ਰਿਕਵਰਡ ਮਰੀਜ਼ਾਂ ਦੀ ਗਿਣਤੀ 58,81,167 ਹੋ ਗਈ ਹੈ, ਜਿਸ ਨਾਲ ਰਾਜ ਵਿੱਚ 1,14,625 ਐਕਟਿਵ ਕੇਸ ਰਹਿ ਗਏ ਹਨ।
-
ਗੁਜਰਾਤ: ਲਗਭਗ ਚਾਰ ਮਹੀਨਿਆਂ ਤੋਂ ਬਾਅਦ, ਬੁੱਧਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਕਾਰਨ ਕੋਈ ਤਾਜ਼ਾ ਮੌਤ ਦੀ ਖਬਰ ਨਹੀਂ ਮਿਲੀ, ਜਦਕਿ 65 ਹੋਰ ਕੇਸ ਪਏ ਗਏ ਹਨ, ਜਿਸ ਨਾਲ ਰਾਜ ਭਰ ਵਿੱਚ ਕੇਸਾਂ ਦੀ ਗਿਣਤੀ 8,24,029 ਹੋ ਗਈ ਹੈ। ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 10,072 ਹੈ, ਕੋਈ ਬਦਲਾਅ ਨਹੀਂ ਹੋਇਆ ਹੈ। ਦਿਨ ਵੇਲੇ 289 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਗੁਜਰਾਤ ਵਿੱਚ ਰਿਕਵਰਡ ਕੇਸਾਂ ਦੀ ਗਿਣਤੀ ਵੱਧ ਕੇ 8,11,988 ਹੋ ਗਈ ਹੈ। ਰਾਜ ਵਿੱਚ ਹੁਣ 1,969 ਐਕਟਿਵ ਕੇਸ ਹਨ।
-
ਰਾਜਸਥਾਨ: ਰਾਜਸਥਾਨ ਵਿੱਚ ਕੋਵਿਡ-19 ਦੇ ਐਕਟਿਵਕੇਸ 1000 ਤੋਂ ਹੇਠਾਂ ਆ ਗਏ ਹਨ। ਰਾਜਸਥਾਨ ਵਿੱਚ ਬੁੱਧਵਾਰ ਨੂੰ ਕੋਵਿਡ-19ਕਾਰਨ ਕੋਈ ਤਾਜ਼ਾ ਮੌਤ ਨਹੀਂ ਹੋਈ। ਜਦਕਿ ਰਾਜ ਵਿੱਚ51 ਨਵੇਂ ਮਾਮਲਿਆਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 9,52,887 ਹੋ ਗਈ ਹੈ। ਰਾਜਸਥਾਨ ਵਿੱਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 8,942 ਹੈ। ਤਾਜ਼ਾ ਕੋਵਿਡ ਕੇਸਾਂ ਵਿੱਚੋਂਸਭ ਤੋਂ ਵੱਧ 17ਕੇਸ ਜੈਪੁਰ ਤੋਂ ਸਾਹਮਣੇ ਆਏ ਹਨ। ਰਾਜਸਥਾਨ ਵਿੱਚ ਕੁੱਲ 9,43,010 ਵਿਅਕਤੀ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 935 ਹੈ।
-
ਮੱਧ ਪ੍ਰਦੇਸ਼: ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਤਾਜ਼ਾ 28 ਕੇਸ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 7,90,070 ਤੱਕ ਪਹੁੰਚ ਗਈ ਹੈ, ਜਦਕਿ ਹਸਪਤਾਲਾਂ ਤੋਂ 32 ਮਰੀਜ਼ ਡਿਸਚਾਰਜ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ 9,019 ਹੋ ਗਈ ਹੈ ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ ਦੋ ਹੋਰ ਮੌਤਾਂ ਹੋਈਆਂ ਹਨ। ਦਿਨ ਵੇਲੇ ਹਸਪਤਾਲਾਂ ਵਿੱਚੋਂ ਕੁੱਲ 32 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਮੱਧ ਪ੍ਰਦੇਸ਼ ਵਿੱਚ ਡਿਸਚਾਰਜ ਮਰੀਜ਼ਾਂ ਦੀ ਗਿਣਤੀ 7,80,610 ਹੋ ਗਈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 441 ਹੈ। ਰਾਜ ਵਿੱਚ ਹੁਣ ਤੱਕ 2 ਕਰੋੜ 24 ਲੱਖ ਟੀਕੇ ਲਗਾਏ ਜਾ ਚੁੱਕੇ ਹਨ।
-
ਛੱਤੀਸਗੜ੍ਹ: ਬੁੱਧਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ 330 ਨਵੇਂ ਕੇਸ ਸਾਹਮਣੇ ਆਏਅਤੇ ਦੋ ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 9,96,689ਹੋ ਗਈ ਅਤੇ ਮੌਤਾਂ ਦੀ ਗਿਣਤੀ 13,464 ਹੋ ਗਈ। ਦਿਨ ਦੇ ਦੌਰਾਨ 66 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ’ਤੇ, ਅਤੇ249 ਹੋਰਾਂ ਨੂੰ ਹੋਮ ਆਈਸੋਲੇਸ਼ਨ ਤੋਂ ਬਾਅਦ ਠੀਕ ਹੋਣ ਨਾਲ ਕੁੱਲ ਰਿਕਵਰਡ ਕੇਸਾਂ ਦੀ ਗਿਣਤੀ 9,78,208 ਹੋ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 5,017 ਹੈ। ਮੰਗਲਵਾਰ ਤੱਕ ਛੱਤੀਸਗੜ੍ਹ ਵਿੱਚ ਕੋਵਿਡ-19ਦੇ 1.03 ਕਰੋੜ ਟੀਕੇ ਲਗਾਏ ਗਏ ਸਨ।
-
ਗੋਆ: ਬੁੱਧਵਾਰ ਨੂੰ ਗੋਆ ਵਿੱਚ 192 ਤਾਜ਼ਾ ਕੋਰੋਨਾਵਾਇਰਸ ਦੇ ਕੇਸ ਆਏ ਹਨ ਅਤੇ ਤਿੰਨ ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 1,68,015ਹੋ ਗਈ ਅਤੇ ਮੌਤਾਂ ਦੀ ਗਿਣਤੀ 3,082 ਹੋ ਗਈ ਹੈ। ਦਿਨ ਵੇਲੇ ਕੁੱਲ 196 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਗੋਆ ਵਿੱਚ ਹੁਣ ਤੱਕ ਰਿਕਵਰਡ ਕੇਸਾਂ ਦੀ ਗਿਣਤੀ 1,62,983 ਹੋ ਗਈ ਹੈ, ਜਿਸ ਨਾਲ ਰਾਜ ਵਿੱਚ 1,950ਐਕਟਿਵ ਕੇਸ ਰਹਿ ਗਏ ਹਨ।
-
ਕੇਰਲ: ਬੁੱਧਵਾਰ ਨੂੰ ਕੇਰਲ ਵਿੱਚ 15,600 ਨਵੇਂ ਕੋਵਿਡ-19 ਦੇ ਮਾਮਲੇ ਆਏ ਅਤੇ 11,629 ਮਰੀਜ਼ ਰਿਕਵਰ ਹੋਏ ਹਨ। ਰਾਜ ਵਿੱਚ ਟੈਸਟ ਪਾਜ਼ਿਟਿਵ ਦਰ 10.36% ਹੈ। ਬੁੱਧਵਾਰ ਨੂੰ ਕੋਵਿਡ-19 ਕਾਰਨ 148 ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 14,108 ਹੋ ਗਈ ਹੈ। ਹੁਣ ਤੱਕ ਕੁੱਲ 1,51,77,497 ਲੋਕਾਂ ਦਾ ਟੀਕਾਕਰਣ ਹੋ ਚੁੱਕਿਆ ਹੈ। ਇਸ ਵਿੱਚੋਂ 1,13,76,402 ਲੋਕਾਂ ਨੇ ਪਹਿਲੀ ਖੁਰਾਕ ਅਤੇ 38,01,095 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
-
ਤਮਿਲ ਨਾਡੂ: 11 ਜ਼ਿਲ੍ਹਿਆਂ ਵਿੱਚ ਲਗਭਗ 63% ਤਾਜ਼ਾ ਕੇਸ ਮਿਲੇ ਹਨ: ਰਾਜ ਵਿੱਚ 3,367 ਨਵੇਂ ਕੇਸ ਆਏ, 64 ਹੋਰ ਮੌਤਾਂ ਹੋਈਆਂ ਹਨ।
-
ਕਰਨਾਟਕ: 07-07-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 2,743; ਕੁੱਲ ਐਕਟਿਵ ਮਾਮਲੇ: 39,603; ਨਵੀਂਆਂ ਕੋਵਿਡ ਮੌਤਾਂ: 75; ਕੁੱਲ ਕੋਵਿਡ ਮੌਤਾਂ: 35,601; ਰਾਜ ਵਿੱਚ ਕੱਲ੍ਹ ਤਕਰੀਬਨ 2,08,439 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 2,46,91,636 ਟੀਕੇ ਲਗਾਏ ਜਾ ਚੁੱਕੇ ਹਨ।
-
ਆਂਧਰ ਪ੍ਰਦੇਸ: ਰਾਜ ਵਿੱਚ 83,885 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 3166 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 21 ਮੌਤਾਂ ਹੋਈਆਂ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 4019 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 19,11,231; ਐਕਟਿਵ ਕੇਸ: 32,356; ਡਿਸਚਾਰਜ: 18,65,956; ਮੌਤਾਂ: 12,919. ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,66,76,871 ਖੁਰਾਕਾਂ ਦਿੱਤੀਆਂ ਗਈਆਂ, ਜਿਸ ਵਿੱਚ1,33,22,361 ਲੋਕਾਂ ਨੂੰ ਪਹਿਲੀ ਖੁਰਾਕ ਅਤੇ 33,54,510ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ।
-
ਤੇਲੰਗਾਨਾ: ਰਾਜ ਵਿੱਚਕੱਲ ਕੋਵਿਡ ਦੇ 772 ਨਵੇਂ ਕੇਸ ਆਏ ਅਤੇ 7 ਮੌਤਾਂ ਹੋਈਆਂ ਹਨ। ਕੁੱਲ ਕੇਸਾਂ ਦੀ ਗਿਣਤੀ 6,29,054 ਹੋ ਗਈ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 3710 ਹੋ ਗਈ ਹੈ। ਰਾਜ ਵਿੱਚ ਰਿਕਵਰੀ ਦਰ 97.58 ਫੀਸਦੀ ਹੋ ਗਈ ਹੈ, ਜਦਕਿ ਰਾਸ਼ਟਰੀ ਔਸਤਨ ਦਰ 97.15 ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 11,472 ਹੈ।
-
ਅਸਾਮ: ਬੁੱਧਵਾਰ ਨੂੰਰਾਜ ਵਿੱਚ ਕੀਤੇ ਗਏ 1,01,729 ਟੈਸਟਾਂ ਵਿੱਚੋਂ ਕੋਵਿਡ-19 ਦੀਆਂ 26 ਮੌਤਾਂ ਹੋਈਆਂ ਹਨ ਅਤੇ 2,289 ਨਵੇਂ ਮਾਮਲੇ ਸਾਹਮਣੇ ਆਏ ਹਨ। ਦਿਨ ਵੇਲੇ ਰਾਜ ਵਿੱਚ ਕੁੱਲ ਪਾਜ਼ਿਟਿਵ ਦਰ 2.25 ਫੀਸਦੀ ਸੀ। ਰਿਕਵਰੀ ਦੀ ਦਰ 94.64 ਫੀਸਦੀ ਸੀ।
-
ਮਣੀਪੁਰ: ਮਣੀਪੁਰ ਵਿੱਚ ਕੋਵਿਡ-19 ਦੇ 760 ਪਾਜ਼ਿਟਿਵ ਮਾਮਲੇ ਆਏ ਅਤੇ 11 ਹੋਰ ਮੌਤਾਂ ਹੋਈਆਂ ਹਨ। 7,96,051 ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਮਿਲੀਆਂ ਹਨ ਅਤੇ ਇਸ ਵਿੱਚ 88,867 ਵਿਅਕਤੀ ਉਹ ਹਨ ਜਿਨ੍ਹਾਂ ਨੂੰ ਰਾਜ ਵਿੱਚ ਦੂਜੀ ਖੁਰਾਕ ਮਿਲੀ ਹੈ।
-
ਮੇਘਾਲਿਆ: ਬੁੱਧਵਾਰ ਨੂੰ ਮੇਘਾਲਿਆ ਵਿੱਚ ਕੋਵਿਡ-19 ਦੇ 354 ਤਾਜ਼ਾ ਮਾਮਲੇ ਸਾਹਮਣੇ ਆਏ ਹਨ ਜਦਕਿ ਪਿਛਲੇ 24 ਘੰਟਿਆਂ ਵਿੱਚ ਛੇ ਹੋਰ ਮੌਤਾਂ ਹੋਈਆਂ ਹਨ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4,229 ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 886 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਰਿਕਵਰ ਹੋਏ ਕੇਸਾਂ ਦੀ ਗਿਣਤੀ 424ਹੋ ਗਈ ਹੈ, ਜਿਸ ਨਾਲ ਲੋਕਾਂ ਦੇ ਇਲਾਜ ਜਾਂ ਛੁੱਟੀ ਤੋਂ ਬਾਅਦ ਠੀਕ ਹੋਣ ਵਾਲੇ ਕੇਸਾਂ ਦੀ ਗਿਣਤੀ 47,597 ਹੋ ਗਈ ਹੈ।
-
ਨਾਗਾਲੈਂਡ: ਬੁੱਧਵਾਰ ਨੂੰ ਨਾਗਾਲੈਂਡ ਵਿੱਚ 44 ਨਵੇਂ ਕੋਵਿਡ-19 ਕੇਸ ਆਏ ਅਤੇ 2 ਮੌਤਾਂ ਹੋਈਆਂ ਹਨ। 105 ਰਿਕਵਰਡ ਕੇਸ ਹੋਣ ਦੇ ਨਾਲ, ਰਾਜ ਦੀ ਰੋਜ਼ਾਨਾਂ ਪਾਜ਼ਿਟਿਵ ਦਰ 4.54% ਹੈ।
-
ਸਿੱਕਿਮ: ਪਿਛਲੇ 24 ਘੰਟਿਆਂ ਦੌਰਾਨ ਦੋ ਹੋਰ ਮੌਤਾਂ ਹੋਣ ਨਾਲ ਸਿੱਕਿਮ ਵਿੱਚ ਮੌਤਾਂ ਦੀ ਗਿਣਤੀ 311 ਤੱਕ ਪਹੁੰਚ ਗਈ ਹੈ। ਰਾਜ ਵਿੱਚ 170 ਹੋਰ ਨਵੇਂ ਕੇਸ ਆਏ ਹਨ ਜਿਸ ਨਾਲ ਰਾਜ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 21,573 ਹੋ ਗਈ ਹੈ। ਮੰਗਲਵਾਰ ਨੂੰ 993 ਨਮੂਨਿਆਂ ਦੀ ਜਾਂਚ ਤੋਂ ਬਾਅਦ 170 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸਿੱਕਿਮ ਵਿੱਚ ਰੋਜ਼ਾਨਾ ਟੈਸਟ ਪਾਜ਼ੀਟਿਵ ਦਰ 17.1%ਪਾਈ ਗਈ ਹੈ। ਇਸ ਸਮੇਂ ਰਾਜ ਵਿੱਚ ਕੋਵਿਡ ਦੇ ਕੁੱਲ 1,975ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ ਸਿਰਫ 77ਮਰੀਜ਼ ਹਸਪਤਾਲ ਵਿੱਚ ਹਨ।
-
ਤ੍ਰਿਪੁਰਾ: ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 461 ਨਵੇਂ ਕੇਸ ਸਾਹਮਣੇ ਆਏ 2 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਪਾਜ਼ਿਟਿਵ ਦਰ 5.97% ਹੈ। ਰਾਜ ਭਰ ਵਿੱਚ ਕੁੱਲ 26,42,385 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜਿਸ ਵਿੱਚੋਂ 20,17,751 ਵਿਅਕਤੀਆਂ ਨੂੰ ਪਹਿਲੀ ਖੁਰਾਕ ਅਤੇ 6,24,634 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।
ਮਹੱਤਵਪੂਰਨ ਟਵੀਟ
*********
ਐੱਮਵੀ/ਏਐੱਸ
(Release ID: 1734346)
|