ਪ੍ਰਧਾਨ ਮੰਤਰੀ ਦਫਤਰ

ਕਲਿਆਣ ਸਿੰਘ ਜੀ ਦੇ ਜਲਦੀ ਸਿਹਤਯਾਬ ਹੋਣ ਲਈ ਅਣਗਿਣਤ ਲੋਕਾਂ ਦੀ ਪ੍ਰਾਰਥਨਾ ਵਿੱਚ ਪ੍ਰਧਾਨ ਮੰਤਰੀ ਸ਼ਾਮਲ

Posted On: 09 JUL 2021 10:13AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਕਲਿਆਣ ਸਿੰਘ ਦੇ ਪੋਤਰੇ ਨਾਲ ਗੱਲ ਕੀਤੀ ਅਤੇ ਬਿਮਾਰ ਨੇਤਾ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਕਲਿਆਣ ਸਿੰਘ ਜੀ ਦੇ ਨਾਲ ਆਪਣੇ ਸਬੰਧਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਗੱਲ ਕਰਨ ਨਾਲ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸੀ ਅਤੇ ਨਵਾਂ ਅਨੁਭਵ ਹੁੰਦਾ ਸੀ।

 

ਕਈ ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ:

 

ਦੇਸ਼ ਭਰ ਵਿੱਚ ਅਣਗਿਣਤ ਲੋਕ ਕਲਿਆਣ ਸਿੰਘ ਜੀ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ। ਕੱਲ੍ਹ ਸ਼੍ਰੀ ਜੇ ਪੀ ਨੱਡਾ ਜੀ (@ JPNadda), ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ (@myogiadityanath) ਅਤੇ ਹੋਰ ਲੋਕ ਉਨ੍ਹਾਂ ਨੂੰ ਮਿਲਣ ਹਸਪਤਾਲ ਗਏ ਸਨਮੈਂ ਹੁਣੇ ਉਨ੍ਹਾਂ ਦੇ ਪੋਤਰੇ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ ਸੀ

 

ਮੈਂ ਇਹ ਜਾਣ ਕੇ ਅਭਿਭੂਤ ਹੋ ਗਿਆ ਹਾਂ ਕਿ @JPNadda ਜੀ ਨਾਲ ਗੱਲਬਾਤ ਕਰਦੇ ਹੋਏ ਕਲਿਆਣ ਸਿੰਘ ਜੀ ਨੇ ਮੈਨੂੰ ਯਾਦ ਕੀਤਾ ਸੀ। ਮੇਰੇ ਪਾਸ ਵੀ ਕਲਿਆਣ ਸਿੰਘ ਜੀ ਦੇ ਨਾਲ ਉੱਠਣ-ਬੈਠਣ, ਗੱਲਬਾਤ ਕਰਨ ਦੀਆਂ ਕਈ ਯਾਦਾਂ ਹਨਤਮਾਮ ਯਾਦਾਂ ਤਾਜ਼ਾ ਹੋ ਗਈਆਂ ਹਨਉਨ੍ਹਾਂ ਦੇ ਨਾਲ ਗੱਲ ਕਰਕੇ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸੀ ਅਤੇ ਨਵਾਂ ਅਨੁਭਵ ਹੁੰਦਾ ਸੀ

 

https://twitter.com/narendramodi/status/1413344375925395457

 

 

 

******

 

ਡੀਐੱਸ/ਐੱਸਐੱਚ


(Release ID: 1734243) ਵਿਜ਼ੀਟਰ ਕਾਊਂਟਰ : 192