ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਸਕੱਤਰ ਨੇ ਉੱਤਰ ਪੂਰਬੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ 19 ਦੀ ਸਥਿਤੀ ਦੀ ਸਮੀਖਿਆ ਕੀਤੀ

Posted On: 07 JUL 2021 5:34PM by PIB Chandigarh

ਕੇਂਦਰੀ ਗ੍ਰਿਹ ਸਕੱਤਰ ਨੇ ਅੱਜ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ , ਜਿਸ ਵਿੱਚ ਸਾਰੇ ਉੱਤਰ ਪੂਰਬੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕੋਵਿਡ 19 ਸਥਿਤੀ ਬਾਰੇ ਸਮੀਖਿਆ ਕੀਤੀ ਗਈ ।

ਮੀਟਿੰਗ ਦੌਰਾਨ ਐਕਟਿਵ ਕੇਸਾਂ ਦੇ ਰੁਝਾਨ ਅਤੇ ਮੌਜੂਦਾ ਸਥਿਤੀ , ਕੇਸਾਂ ਵਿੱਚ ਮੌਤ ਦਰ (ਸੀ ਐੱਫ ਆਰ), ਕੇਸਾਂ ਦੀ ਪੋਜ਼ੀਟਿਵਿਟੀ ਦਰ (ਸੀ ਪੀ ਆਰ) ਅਤੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਉੱਤਰ ਪੂਰਬੀ ਸੂਬਿਆਂ ਵਿੱਚ ਟੀਕਾਕਰਨ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਇਹ ਵੀ ਨੋਟ ਕੀਤਾ ਗਿਆ ਕਿ ਦੇਸ਼ ਦੇ 73 ਜਿ਼ਲਿ੍ਆਂ ਵਿੱਚੋਂ ਉੱਤਰ ਪੂਰਬੀ ਸੂਬਿਆਂ ਦੇ 46% ਜਿ਼ਲਿ੍ਆਂ ਵਿੱਚ ਸੀ ਪੀ ਆਰ 10% ਤੋਂ ਵੱਧ ਹੈ , ਜਿੱਥੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਖ਼ਤ ਕੰਟੇਨਮੈਂਟ ਉਪਾਅ ਕਰਨ ਦੀ ਲੋੜ ਹੈ ।

ਕੇਂਦਰੀ ਗ੍ਰਿਹ ਸਕੱਤਰ ਨੇ ਗ੍ਰਿਹ ਮੰਤਰਾਲੇ ਦੇ 29 ਜੂਨ 2021 ਦੇ ਉਦੇਸ਼ ਅਨੁਸਾਰ 5 ਨੁਕਾਤੀ ਰਣਨੀਤੀ — ਟੈਸਟ , ਟਰੈਕ ਤੇ ਟ੍ਰੀਟ , ਟੀਕਾਕਰਨ ਤੇ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਤੇ ਜ਼ੋਰ ਦਿੱਤਾ । ਉੱਤਰ ਪੂਰਬੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਿ਼ਲ੍ਹਾ ਅਤੇ ਸ਼ਹਿਰੀ ਪੱਧਰ ਤੇ ਸਥਿਤੀ ਦੀ ਸਖ਼ਤੀ ਨਾਲ ਨਿਗਰਾਨੀ ਕਰਨ, ਜਿੱਥੇ ਕਿਤੇ ਵੀ ਉਛਾਲ ਦੇ ਪਹਿਲੇ ਸੰਕੇਤ ਨਜ਼ਰ ਆਉਂਦੇ ਹਨ, ਸਮੇਂ ਸਿਰ ਸੁਧਾਰਨ ਲਈ ਉਪਾਅ ਕਰਨ ਦੀ ਸਲਾਹ ਦਿੱਤੀ ਗਈ । ਜਿਹੜੇ ਜਿ਼ਲ੍ਹੇ ਉੱਚੀ ਪੋਜ਼ੀਟਿਵਿਟੀ ਦਰ ਅਤੇ ਵਧੇਰੇ ਬੈੱਡਾਂ ਦੀ ਲੋੜ ਵਾਲੇ ਪਛਾਣ ਕੀਤੇ ਗਏ ਹਨ ਉਨਾਂ ਜਿ਼ਲਿ੍ਆਂ ਲਈ ਪ੍ਰਦੇਸ਼ / ਕੇਂਦਰ ਸ਼ਾਸਤ ਪ੍ਰਦੇਸ਼ ਸੋਚੇ ਸਮਝੇ ਢੰਗ ਨਾਲ ਰੋਕਾਂ ਲਗਾਉਣ ਬਾਰੇ ਵਿਚਾਰ ਕਰ ਸਕਦੇ ਹਨ । ਕੋਵਿਡ ਉਚਿਤ ਵਿਹਾਰ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਦੁਹਰਾਇਆ ਗਿਆ ਅਤੇ ਇਹ ਵੀ ਸਲਾਹ ਦਿੱਤੀ ਗਈ ਕਿ ਇਸ ਨੂੰ ਲਾਗੂ ਕਰਨ ਲਈ ਸਿਆਸੀ ਆਗੂਆਂ ਅਤੇ ਸਿਵਲ ਸਮਾਜ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ।
 
ਮੀਟਿੰਗ ਵਿੱਚ ਇਹਨਾਂ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ , ਡੀ ਜੀ ਪੁਲਿਸ ਅਤੇ ਪ੍ਰਿੰਸੀਪਲ ਸਕੱਤਰ, ਸਿਹਤ , ਮੈਂਬਰ (ਸਿਹਤ) ਨੀਤੀ ਆਯੋਗ , ਡਾਇਰੈਕਟਰ ਐੱਨ ਸੀ ਡੀ ਸੀ ਅਤੇ ਐੱਮ ਐੱਚ ਏ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।

*************

ਐੱਨ ਡਬਲਯੁ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ



(Release ID: 1733467) Visitor Counter : 170