ਮੰਤਰੀ ਮੰਡਲ ਸਕੱਤਰੇਤ
ਮੋਦੀ ਸਰਕਾਰ ਨੇ ਨਵੇਂ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ
Posted On:
06 JUL 2021 10:22PM by PIB Chandigarh
ਮੋਦੀ ਸਰਕਾਰ ਨੇ ‘ਸਹਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਇੱਕ ਇਤਿਹਾਸਿਕ ਕਦਮ ਉਠਾਉਂਦੇ ਹੋਏ ਇੱਕ ਅਲੱਗ ‘ਸਹਿਕਾਰਤਾ ਮੰਤਰਾਲੇ’ ਦਾ ਗਠਨ ਕੀਤਾ ਹੈ।
ਇਹ ਮੰਤਰਾਲਾ ਦੇਸ਼ ਵਿੱਚ ਸਹਿਕਾਰਤਾ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਅਲੱਗ ਪ੍ਰਸ਼ਾਸਨਿਕ, ਕਾਨੂੰਨੀ ਅਤੇ ਨੀਤੀਗਤ ਢਾਂਚਾ ਪ੍ਰਦਾਨ ਕਰੇਗਾ।
ਇਹ ਸਹਿਕਾਰੀ ਸਭਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਵਾਲੇ ਇੱਕ ਸੱਚੇ ਜਨਭਾਗੀਦਾਰੀ ਅਧਾਰਿਤ ਅੰਦੋਲਨ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਸਹਾਇਤਾ ਪ੍ਰਦਾਨ ਕਰੇਗਾ।
ਸਾਡੇ ਦੇਸ਼ ਵਿੱਚ ਸਹਿਕਾਰਤਾ ਅਧਾਰਿਤ ਆਰਥਿਕ ਵਿਕਾਸ ਮਾਡਲ ਬਹੁਤ ਪ੍ਰਾਸੰਗਿਕ ਹੈ ਜਿੱਥੇ ਹਰੇਕ ਮੈਂਬਰ ਆਪਣੀ ਜ਼ਿੰਮੇਦਾਰੀ ਦੀ ਭਾਵਨਾ ਦੇ ਨਾਲ ਕਾਰਜ ਕਰਦਾ ਹੈ।
ਇਹ ਮੰਤਰਾਲਾ ਸਹਿਕਾਰੀ ਸਭਾਵਾਂ ਦੇ ਲਈ ‘ਕਾਰੋਬਾਰ ਵਿੱਚ ਅਸਾਨੀ’ ਵਾਸਤੇ ਪ੍ਰਕਿਰਿਆਵਾਂ ਨੂੰ ਕਾਰਗਰ ਬਣਾਉਣ ਅਤੇ ਮਲਟੀ-ਸਟੇਟ ਕੋਆਪ੍ਰੇਟਿਵਸ (ਐੱਮਐੱਸਸੀਐੱਸ) ਦੇ ਵਿਕਾਸ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕਰੇਗਾ।
ਕੇਂਦਰ ਸਰਕਾਰ ਨੇ ਸਮੁਦਾਇ ਅਧਾਰਿਤ ਵਿਕਾਸਾਤਮਕ ਭਾਗੀਦਾਰੀ ਦੇ ਪ੍ਰਤੀ ਆਪਣੀ ਗਹਿਰੀ ਪ੍ਰਤੀਬੱਧਤਾ ਦਾ ਸੰਕੇਤ ਦਿੱਤਾ ਹੈ। ਸਹਿਕਾਰਤਾ ਦੇ ਲਈ ਅਲੱਗ ਮੰਤਰਾਲੇ ਦਾ ਗਠਨ ਵੀ ਵਿੱਤ ਮੰਤਰੀ ਦੁਆਰਾ ਕੀਤੇ ਗਏ ਬਜਟ ਐਲਾਨ ਨੂੰ ਪੂਰਾ ਕਰਦਾ ਹੈ।
****
ਡੀਐੱਸ
(Release ID: 1733315)
Visitor Counter : 384