ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਨੇ ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ ਲਈ ਸੁਵਿਧਾ ਦਫ਼ਤਰ ਖੋਲ੍ਹਿਆ; ਇੱਕੋ ਵਾਰੀ ’ਚ ਮਿਲ ਜਾਣਗੀਆਂ ਸਾਰੀਆਂ ਪ੍ਰਵਾਨਗੀਆਂ: ਸ਼੍ਰੀ ਪ੍ਰਕਾਸ਼ ਜਾਵਡੇਕਰ
ਸੂਚਨਾ ਤੇ ਪ੍ਰਸਾਰਣ ਮੰਤਰੀ ਨੇ 74ਵੇਂ ਕਾਨ ਫਿਲਮ ਫੈਸਟੀਵਲ ’ਚ ਵਰਚੁਅਲ ‘ਇੰਡੀਆ ਪੈਵਿਲੀਅਨ’ ਦਾ ਉਦਘਾਟਨ ਕੀਤਾ
ਸ਼੍ਰੀ ਅਮਿਤ ਖਰੇ ਨੇ ਕਾਨ ਵਰਚੁਅਲ ਫਿਲਮ ਮਾਰਕਿਟ ’ਚ 52ਵੇਂ ਇੱਫੀ ਦਾ ਪੋਸਟਰ ਅਤੇ ਵਿਨਿਯਮ–ਪੁਸਤਿਕਾ ਜਾਰੀ ਕੀਤੇ
Posted On:
06 JUL 2021 4:37PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ 74ਵੇਂ ਕਾਨ ਫਿਲਮ ਫੈਸਟੀਵਲ ਦਾ ਉਦਘਾਟਨ ਕਰਦਿਆਂ ਆਸ ਪ੍ਰਗਟਾਈ ਕਿ ਪੂਰੀ ਦੁਨੀਆ ਛੇਤੀ ਹੀ ਮਹਾਮਾਰੀ ’ਚੋਂ ਬਾਹਰ ਨਿਕਲ ਆਵੇਗੀ ਤੇ ਲੋਕ ਇੱਕ ਵਾਰ ਫਿਰ ਥੀਏਟਰਸ ’ਚ ਪਰਤਣਗੇ।
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ‘ਫਿੱਕੀ’ (FICCI) ਨਾਲ ਸੰਯੁਕਤ ਤੌਰ ਉੱਤੇ ਆਯੋਜਿਤ 74ਵੇਂ ਕਾਨ ਫਿਲਮ ਫੈਸਟੀਵਲ ਦੌਰਾਨ ‘ਇੰਡੀਆ ਪੈਵਿਲੀਅਨ’ ਦੇ ਵਰਚੁਅਲ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਇਹ ਦੂਜਾ ਵਰ੍ਹਾ ਹੈ ਜਦੋਂ ਪੈਵਿਲੀਅਨਸ ਵਰਚੁਅਲੀ ਤਿਆਰ ਕੀਤੇ ਜਾ ਰਹੇ ਹਨ ਪਰ ਸਿਰਜਣਾਤਮਕਤਾ, ਪ੍ਰਤਿਭਾ, ਟੈਕਨੋਲੋਜੀ ਸਮੇਤ ਵਪਾਰ ਅਸਲੀ ਹੈ ਅਤੇ ਭਾਰਤ ਇਹ ਸਭ ਕੁਝ ਸਰਬੋਤਮ ਦੇ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ,‘ਵਰਚੁਅਲ ਇੰਡੀਆ ਪੈਵਿਲੀਅਨ ਮਿਲਣ ਤੇ ਬੈਠਕ ਦਾ ਇੱਕ ਸਥਾਨ ਬਣ ਸਕਦਾ ਹੈ ਅਤੇ ਸਿਨੇਮਾ ਦੇ ਭਵਿੰਖ ਬਾਰੇ ਵਿਚਾਰ–ਵਟਾਂਦਰਾ ਹੋ ਸਕਦਾ ਹੈ।’
ਮੰਤਰੀ ਨੇ ਅੱਗੇ ਕਿਹਾ ਕਿ ਬਹੁਤ ਸਾਰੀਆਂ ਅੰਤਰਰਾਸ਼ਟਰੀ ਫਿਲਮਾਂ ਦਾ ਫਿਲਮਾਂਕਣ ਭਾਰਤ ’ਚ ਕੀਤਾ ਜਾ ਰਿਹਾ ਹੈ ਤੇ ਇੱਥੇ 500 ਤੋਂ ਵੱਧ ਸਥਾਨ ਉਪਲਬਧ ਹਨ। ਉਨ੍ਹਾਂ ਕਿਹਾ ਕਿ ਭਾਰਤ ’ਚ ਹੋਰ ਵਧੇਰੇ ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ ਨੂੰ ਖਿੱਚਣ ਲਈ ਭਾਰਤ ਨੇ ਅਨੇਕ ਕਦਮ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ,‘ਅਸੀਂ ਸੁਵਿਧਾ ਦਫ਼ਤਰ ਖੋਲ੍ਹਿਆ ਹੈ, ਜਿਸ ਨਾਲ ਇੱਕੋ ਵਾਰੀ ’ਚ ਸਾਰੀਆਂ ਮਨਜ਼ੂਰੀ ਮਿਲਣ ਦੀ ਗਰੰਟੀ ਹੈ।’
ਸ਼੍ਰੀ ਜਾਵਡੇਕਰ ਨੇ ਦੱਸਿਆ ਕਿ ਹੌਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਦੀ ਵੀਐੱਫ਼ਐਕਸ (VFX) ਐਨੀਮੇਸ਼ਨ ਭਾਰਤ ’ਚ ਕੀਤੀ ਗਈ ਹੈ ਤੇ ਵਿਸ਼ਵ–ਪੱਧਰੀ ਫਿਲਮਾਂ ਵਿੱਚ ਭਾਰਤ ਦਾ ਯੋਗਦਾਨ ਵੀ ਵਧ ਰਿਹਾ ਹੈ। ਉਨ੍ਹਾਂ ਅੱਗੇ ਕਿਹਾ,‘ਕਾਨ ਫਿਲਮ ਫੈਸਟੀਵਲ ਸਿਰਜਣਾਤਮਕਤਾ ਤੇ ਪ੍ਰਤਿਭਾ ਦਾ ਮੇਲਾ ਤਾਂ ਹੈ ਹੀ ਪਰ ਨਾਲ ਹੀ ਇਹ ਕਾਰੋਬਾਰ ਦਾ ਵੀ ਸਥਾਨ ਹੈ। ਕਾਨ ਫਿਲਮ ਮਾਰਕਿਟ ਦੁਨੀਆ ਦੇ ਫਿਲਮ ਨਿਰਮਾਤਾਵਾਂ ਲਈ ਇੱਕ ਵੱਡਾ ਮੌਕਾ ਮੁਹੱਈਆ ਕਰਵਾਉਂਦੀ ਹੈ। ਮਹਾਮਾਰੀ ਤੋਂ ਬਾਅਦ ਫਿਲਮਾਂ ਵੱਡੇ ਕਾਰੋਬਾਰ ਕਰਨਗੀਆਂ ਤੇ ਬਹੁਤ ਸਾਰੀਆਂ ਫਿਲਮਾਂ ਓਟੀਟੀ (OTT) ਮੰਚਾਂ ਲਈ ਵੀ ਫ਼ਿਲਮਾਈਆਂ ਜਾਂਦੀਆਂ ਹਨ।’
https://twitter.com/PIB_India/status/1412365162711896064
ਫ਼ਰਾਂਸ ਦੇ ਭਾਰਤ ’ਚ ਸਫ਼ੀਰ ਅਤੇ ਮੋਨੈਕੋ ਦੇ ਪ੍ਰਿੰਸੀਪੈਲਿਟੀ ਸ਼੍ਰੀ ਜਾਵੇਦ ਅਸ਼ਰਫ਼ ਨੇ ਕਿਹਾ ਕਿ ਕਾਨ ਫਿਲਮ ਫੈਸਟੀਵਲ ਵਿਸ਼ਵ ਲਈ ਭਾਰਤੀ ਸਿਨੇਮਾ ਦੀ ਅਹਿਮ ਖਿੜਕੀ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਕਾਰਨ ਪਏ ਵਿਘਨ ਅਤੇ ਏਕਾਂਤਵਾਸ ਕਾਰਨ ਇਹ ਮੇਲਾ ਇੱਕ ਵਾਰ ਫਿਰ ਵਿਸ਼ਵ ਫਿਲਮ ਭਾਈਚਾਰੇ ਨਾਲ ਮੁੜ ਜੁੜਨ ਦਾ ਮੌਕਾ ਦੇਵੇਗਾ। ਉਨ੍ਹਾਂ ਇਹ ਵੀ ਕਿਹਾ,‘ਸਥਾਨਕ ਸਿਨੇਮਾ ਉਦਯੋਗ ਉੱਤੇ ਓਟੀਟੀ (OTT) ਡਿਜੀਟਲ ਮੰਚਾਂ ਦੇ ਅਸਰ ਦੇ ਨਾਲ–ਨਾਲ ਇੱਥੇ ਅੰਤਰਰਾਸ਼ਟਰੀ ਤਾਲਮੇਲ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਫਿਲਮਾਂ ਦੀ ਸ਼ੂਟਿੰਗ ਦੇ ਇੱਕ ਸਥਾਨ ਵਜੋਂ ਪ੍ਰੋਤਸਾਹਿਤ ਕਰਨ ਦਾ ਮੌਕਾ ਵੀ ਹੋਵੇਗਾ। ਭਾਰਤੀ ਸਿਨੇਮਾ ਸਾਡੀ ਵਿਵਿਧਤਾ, ਸਾਡੀ ਵਿਰਾਸਤ, ਖੁੱਲ੍ਹੇਪਣ ਦਾ ਸ਼ੀਸ਼ਾ ਹੈ ਅਤੇ ਸਿਨੇਮਾ ਜਿੰਨੀ ਏਕਤਾ ਹੋਰ ਕੋਈ ਪੈਦਾ ਨਹੀਂ ਕਰਦਾ। ਇੱਕ ਆਜ਼ਾਦ ਰਾਸ਼ਟਰ ਵਜੋਂ ਸਾਡੀ ਯਾਤਰਾ ਭਾਰਤੀ ਸਿਨੇਮਾ ਬਹੁਤ ਵਧੀਆ ਤਰੀਕੇ ਨਾਲ ਦਿਖਾਉਂਦਾ ਰਿਹਾ ਹੈ।’
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਮਿਤ ਖਰੇ ਨੇ ਕਿਹਾ ਕਿ ਭਾਰਤ ਸਿਨੇਮਾ ਦੇ ਸਭ ਤੋਂ ਵੱਡੇ ਨਿਰਮਾਤਾਵਾਂ ’ਚੋਂ ਇੱਕ ਹੈ। ਉਨ੍ਹਾਂ ਅੱਗੇ ਕਿਹਾ,‘ਮਹਾਮਾਰੀ ਦੀਆਂ ਚੁਣੌਤੀਆਂ ਸਾਹਮਣੇ ਹੋਣ ਦੇ ਬਾਵਜੂਦ, ਅਸੀਂ ਭਾਰਤੀ ਪੈਵਿਲੀਅਨ ’ਚ ਫਿਲਮ ਲਿਰਮਾਣ ਦੀਆਂ ਤਰੱਕੀਆਂ ਦੇ ਨਾਲ–ਨਾਲ ਆਪਣੀ ਸੱਭਿਆਚਾਰਕ ਤੇ ਸਿਨੇਮਾਈ ਵਿਰਾਸਤ ਦਿਖਾ ਰਹੇ ਹਾਂ।’ ਉਨ੍ਹਾਂ ਕਿਹਾ ਕਿ ਇਸ ਸਾਲ ਅਸੀਂ ਸ਼੍ਰੀ ਸੱਤਿਆਜੀਤ ਰੇਅ ਦੀ ਜਨਮ–ਸ਼ਤਾਬਦੀ ਦੇ ਨਾਲ–ਨਾਲ ਭਾਰਤ ਦੀ ਆਜ਼ਾਦੀ–ਪ੍ਰਾਪਤੀ ਦੇ 75–ਸਾਲਾ ਜਸ਼ਨਾਂ ਦੀ ਸ਼ੁਰੂਆਤ ਵੀ ਕਰ ਰਹੇ ਹਾਂ।
https://twitter.com/PIB_India/status/1412361552917798914
ਸਕੱਤਰ ਸ਼੍ਰੀ ਅਮਿਤ ਖਰੇ ਨੇ ਕਾਨ ਫਿਲਮ ਮਾਰਕਿਟ ’ਚ ਵਰਚੁਅਲ ਇੰਡੀਆ ਪੈਵਿਲੀਅਨ ਵਿਖੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ-IFFI) ਦੇ 52ਵੇਂ ਸੰਸਕਰਣ ਲਈ ਵਿਨਿਯਮਾਂ ਦੀ ਪੁਸਤਿਕਾ ਤੇ ਪੋਸਟਰ ਵੀ ਜਾਰੀ ਕੀਤਾ।
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਰਾਲੇ ਦੇ ਐਡੀਸ਼ਨਲ ਸਕੱਤਰ ਸੁਸ਼੍ਰੀ ਨੀਰਜਾ ਸੇਖਰ ਨੇ ਕਿਹਾ ਕਿ ਮਹਾਮਾਰੀ ਦੇ ਸਮਿਆਂ ਦੌਰਾਨ ਸਿਨੇਮਾ ਨੇ ਸਾਨੂੰ ਇਕਜੁੱਟ ਕੀਤਾ। ਇਹ ਮੇਲਾ ਸਾਨੂੰ ਸਿਨੇਮਾ ਵਿੱਚ ਬਿਹਤਰੀਨ ਦੇਖਣ ਦਾ ਇੱਕ ਅਥਾਹ ਮੌਕਾ ਦਿੰਦਾ ਹੈ ਤੇ ਭਾਰਤੀ ਫਿਲਮ ਨਿਰਮਾਤਾਵਾਂ ਨੂੰ ਵਿਸ਼ਵ ਨਾਲ ਬਿਹਤਰੀਨ ਪ੍ਰਤਿਭਾ ਤੇ ਵਿਸ਼ਾ–ਵਸਤੂ ਸਾਂਝਾ ਕਰਨ ਦਾ ਮੌਕਾ ਵੀ ਦਿੰਦਾ ਹੈ।
https://twitter.com/PIB_India/status/1412362351223865353
ਲੇਖਿਕਾ, ਕਵਿੱਤਰੀ ਅਤੇ ਸੀਬੀਐੱਫ਼ਸੀ (CBFC) ਦੇ ਚੇਅਰਮੈਨ ਸ਼੍ਰੀ ਪ੍ਰਸੂਨ ਜੋਸ਼ੀ ਨੇ ਕਿਹਾ ਕਿ ਖੇਤਰੀ ਸਿਨੇਮਾ ਉੱਤੇ ਫ਼ੋਕਸ ਰੱਖਦਿਆਂ ਫਿਲਮ ਨਿਰਮਾਤਾਵਾਂ ਨਾਲ ਭਾਰਤੀ ਸਿਨੇਮਾ ਅੱਜ ਸਹੀ ਦਿਸ਼ਾ ਵੱਲ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ,‘ਭਾਰਤੀ ਦਰਸ਼ਕ ਅੱਜ ਵਧੇਰੇ ਜਿਗਿਆਸੂ ਹਨ ਅਤੇ ਮਹਾਮਾਰੀ ਕਾਰਨ ਸਿਨੇਮਾ ਦੇ ਵਿਸ਼ਵ ਬਾਰੇ ਵੱਧ ਤੋਂ ਵੱਧ ਜਾਣਨ ਵਿੱਚ ਵਧੇਰੇ ਤੇਜ਼ੀ ਆ ਗਈ ਹੈ। ਭਾਰਤੀ ਸਿਨੇਮਾ ਦਾ ਮੰਥਨ ਹੋ ਰਿਹਾ ਹੈ।’
ਫਿਲਮਸਾਜ਼ਾ ਤੇ ਸਿੱਖਿਆ-ਸ਼ਾਸਤਰੀ; ਮੁਕਤਾ ਆਰਟਸ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਸੁਭਾਸ਼ ਘਈ ਨੇ ਕਿਹਾ ਕਿ ਭਾਰਤ ਦੇ ਲੋਕਾਂ ਲਈ ਸਿਨੇਮਾ ਪਹਿਲਾ ਪਿਆਰ ਹੈ ਕਿਉਂਕਿ ਇਹ ਉਨ੍ਹਾਂ ਦਾ ਮਨੋਰੰਜਨ ਕਰਦਾ ਹੈ, ਉਨ੍ਹਾਂ ਨੂੰ ਜਾਗਰੂਕ ਕਰਦਾ ਹੈ ਤੇ ਇਹ ਸਾਡੇ ਜੀਵਨ ਦੇ ਅੰਸ਼ ਪ੍ਰਤੀਬਿੰਬਤ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ,‘ਕਾਨ ਫਿਲਮ ਫੈਸਟੀਵਲ ਆਪਣੇ–ਆਪ ਵਿੱਚ ਹੀ ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ ਲਈ ਇੱਕ ਵੱਡਾ ਧੁਰਾ ਹੈ। ਭਾਰਤ ਦੇ ਨੌਜਵਾਨ ਬਹੁਤ ਜ਼ਿਆਦਾ ਉਤਸ਼ਾਹ ਨਾਲ ਸਿਨੇਮਾ ਨੂੰ ਕਰੀਅਰ ਵਜੋਂ ਅਪਣਾ ਰਹੇ ਹਨ ਅਤੇ ਉਹ ਨਿਵੇਕਲੇ ਵਿਚਾਰਾਂ ਨਾਲ ਆ ਰਹੇ ਹਨ, ਜੋ ਬਹੁਤ ਉਤਸ਼ਾਹਜਨਕ ਹੈ।’
ਬਾਲਾਜੀ ਟੈਲੀਫਿਲਮਸ ਦੇ ਸੰਯੁਕਤ ਮੈਨੇਜਿੰਗ ਡਾਇਰੈਕਟਰ ਸੁਸ਼੍ਰੀ ਏਕਤਾ ਕਪੂਰ ਨੇ ਕਿਹਾ ਕਿ ਭਾਰਤ ਨੂੰ ਇੱਕ ਵਿਸ਼ਾ–ਵਸਤੂ ਸਿਰਜਕ ਰਾਸ਼ਟਰ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤ ਦੇ ਕਹਾਣੀ ਸੁਣਾਉਣ ਦੇ ਢੰਗ ਵਿੱਚ ਹੀ ਅਨੇਕ ਸਥਾਨਕ ਕਿਸਮ ਦੇ ਰੰਗ ਤੇ ਸੁਆਦ ਮੌਜੂਦ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ,‘ਭਾਰਤੀ ਕੰਟੈਂਟ ਸਦਾ ਭਾਰਤ ਦਾ ਸੌਫ਼ਟ ਰਾਜਦੂਤ ਰਿਹਾ ਹੈ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਇਸ ਦੀ ਬਹੁਤ ਜ਼ਿਆਦਾ ਵਿਲੱਖਣਤਾ ਮੰਨੀ ਜਾਂਦੀ ਹੈ। ਕਿਸੇ ਵੀ ਕੰਪਨੀ ਲਈ ਤਾਲਮੇਲ ਕਰ ਕੇ ਅੱਗੇ ਵਧਿਆ ਜਾ ਸਕਦਾ ਹੈ ਤੇ ਭਾਰਤ ’ਚ ਅਥਾਹ ਮੌਕੇ ਹਨ।’
‘ਫਿੱਕੀ ਫਿਲਮ ਫ਼ੋਰਮ’ (FICCI Film Forum) ਦੇ ਸਹਾਇਕ ਚੇਅਰਮੈਨ ਅਤੇ ਐੱਮਪੀਏ-ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਉਦੇ ਸਿੰਘ ਨੇ ਇਸ ਸੈਸ਼ਨ ਦਾ ਸੰਚਾਲਨ ਕੀਤਾ।
ਭਾਰਤ ਨੇ ਕੋਰੋਨਾ–ਵਾਇਰਸ ਦੀ ਮੌਜੂਦਾ ਮਹਾਮਾਰੀ ਕਾਰਨ ‘ਕਾਨ ਫਿਲਮ ਫੈਸਟੀਵਲ 2021’ ’ਚ ਵਰਚੁਅਲ ਤਰੀਕੇ ਨਾਲ ਭਾਗ ਲਿਆ ਹੈ। ਵਰਚੁਅਲ ਪੈਵਿਲੀਅਨ ’ਚ ਭਾਰਤ ਭਾਰਤ ਮਹਾਨ ਫਿਲਮ ਨਿਰਮਾਤਾ ਸ਼੍ਰੀ ਸੱਤਿਆਜੀਤ ਰੇਅ ਦੀ ਜਨਮ–ਸ਼ਤਾਬਦੀ ਮਨਾਉਣ, ਭਾਰਤ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਇੱਕ ਅਹਿਮ ਟਿਕਾਣੇ ਵਜੋਂ ਉਤਸ਼ਾਹਿਤ ਕਰਨ ਅਤੇ ਭਾਰਤੀ ਫਿਲਮ–ਨਿਰਮਾਤਾਵਾਂ ਤੇ ਵਿਦੇਸ਼ੀ ਫਿਲਮਸਾਜ਼ਾਂ ਵਿਚਾਲੇ ਸਹਿ–ਨਿਰਮਾਣ ਵਿੱਚ ਸੁਧਾਰ ਲਿਆਉਣ ਉੱਤੇ ਧਿਆਨ ਕੇਂਦ੍ਰਿਤ ਕਰੇਗਾ।
******
ਸੌਰਭ ਸਿੰਘ
(Release ID: 1733228)
Visitor Counter : 250
Read this release in:
Tamil
,
Malayalam
,
English
,
Urdu
,
Hindi
,
Marathi
,
Bengali
,
Gujarati
,
Odia
,
Telugu
,
Kannada