ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਵਿਅਕਤੀਆਂ ਦੀ ਤਸਕਰੀ ( ਰੋਕਥਾਮ, ਦੇਖਭਾਲ ਅਤੇ ਪੁਨਰਵਾਸ ) ਬਿਲ, 2021 ‘ਤੇ ਟਿੱਪਣੀਆਂ/ਸੁਝਾਅ ਮੰਗੇ ਹਨ

Posted On: 04 JUL 2021 3:00PM by PIB Chandigarh

 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ‘ਵਿਅਕਤੀਆਂ ਦੀ ਤਸਕਰੀ (ਰੋਕਥਾਮ, ਦੇਖਭਾਲ ਅਤੇ ਪੁਨਰਵਾਸ) ਬਿਲ, 2021 ਦੇ ਡਰਾਫਟ ਤੇ ਸਾਰੇ ਹਿਤਧਾਰਕਾਂ ਤੋਂ ਟਿੱਪਣੀਆਂ/ਸੁਝਾਅ ਮੰਗੇ ਹਨ। ਬਿਲ ਦਾ ਉਦੇਸ਼ ਵਿਅਕਤੀਆਂ , ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਅਤੇ ਬੱਚਿਆਂ ਦੀ ਤਸਕਰੀ ਨੂੰ ਰੋਕਣਾ ਅਤੇ ਉਨ੍ਹਾਂ ਦਾ ਮੁਕਾਬਲਾ ਕਰਨਾ ਹੈ । ਪੀੜਿਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ ਦੇਖਭਾਲ, ਸੁਰੱਖਿਆ ਅਤੇ ਪੁਨਰਵਾਸ ਪ੍ਰਦਾਨ ਕਰਨ ਦੇ ਲਈ , ਅਤੇ ਉਨ੍ਹਾਂ ਦੇ ਲਈ ਇੱਕ ਸਹਾਇਕ ਕਾਨੂੰਨੀ, ਆਰਥਿਕ ਅਤੇ ਸਮਾਜਿਕ ਵਾਤਾਵਰਣ ਤਿਆਰ ਕਰਨਾ ਅਤੇ ਅਪਰਾਧੀਆਂ ਅਤੇ ਉਸ ਨਾਲ ਜੁੜੇ ਜਾਂ ਉਸਦੇ ਇਨਸੀਡੈਂਟਲ ਮਾਮਲਿਆਂ ਲਈ ਅਭਿਯੋਜਨ ਨੂੰ ਸੁਨਿਸ਼ਚਿਤ ਕਰਨਾ ਸ਼ਾਮਿਲ ਹੈ। ਇੱਕ ਵਾਰ ਅੰਤਿਮ ਰੂਪ ਦੇਣ ਦੇ ਬਾਅਦ ਬਿਲ ਨੂੰ ਮਨਜ਼ੂਰੀ ਲਈ ਮੰਤਰੀ ਮੰਡਲ ਦੇ ਕੋਲ ਭੇਜਿਆ ਜਾਵੇਗਾ ਅਤੇ ਫਿਰ ਐਕਟ ਬਣਨ ਲਈ ਸੰਸਦ ਦੇ ਦੋਨਾਂ ਸਦਨਾਂ ਦੀ ਸਹਿਮਤੀ ਲਈ ਭੇਜਿਆ ਜਾਵੇਗਾ। ਇਹ ਐਕਟ ਸੀਮਾ-ਪਾਰ ਪ੍ਰਭਾਵ ਸਹਿਤ ਸਾਰੇ ਵਿਅਕਤੀਆਂ ਦੀ ਤਸਕਰੀ ਦੇ ਹਰੇਕ ਅਪਰਾਧ ਤੇ ਲਾਗੂ ਹੋਵੇਗਾ ।

ਉਪਰੋਕਤ ਡ੍ਰਾਫਟ ਬਿਲ ਤੇ ਟਿੱਪਣੀਆਂ/ਸੁਝਾਅ 14.07.2021 ਤੱਕ ਈ-ਮੇਲ ਆਈਡੀ santanu.brajabasi[at]gov[dot]inਤੇ ਭੇਜੇ ਜਾ ਸਕਦੇ ਹਨ ।

ਕ੍ਰਿਪਾ ਡਰਾਫਟ ਬਿਲ ਲਈ ਹੇਠਾਂ ਦਿੱਤੇ ਗਏ ਲਿੰਕ ਤੇ ਕਲਿਕ ਕਰੋ ।

https://wcd.nic.in/acts/public-notice-and-draft-trafficking-persons-prevention-care-and-rehabilitation-bill-2021

*****

ਬੀਵਾਈ/ਟੀਐੱਫਕੇ


(Release ID: 1732813) Visitor Counter : 233