ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕਾਕਰਨ : ਭਰਮ ਬਨਾਮ ਤੱਥ


ਕੋਵਿਡ 19 ਟੀਕਾਕਰਨ ਪ੍ਰੋਗਰਾਮ ਪੇਸ਼ਾਵਰਾਨਾ, ਸਿਹਤ ਅਤੇ ਪਹਿਲੀ ਕਤਾਰ ਦੇ ਕਾਮਿਆਂ ਅਤੇ ਸਭ ਤੋਂ ਕਮਜ਼ੋਰ ਵਸੋਂ ਗਰੁੱਪਾਂ ਦੀ ਰੱਖਿਆ ਦੁਆਰਾ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਨੂੰ ਤਰਜੀਹ ਦਿੰਦਾ ਹੈ

ਸਾਰੇ ਨਾਗਰਿਕ ਬਿਨ੍ਹਾਂ ਆਮਦਨ ਦੀ ਸਥਿਤੀ ਦੇ ਭੇਦਭਾਵ ਤੋਂ ਭਾਰਤ ਸਰਕਾਰ ਦੁਆਰਾ ਮੁਫਤ ਟੀਕਾਕਰਨ ਦੇ ਯੋਗ ਹਨ

ਗ਼ੈਰ-ਤਬਦੀਲਯੋਗ ਇਲੈਕਟ੍ਰਾਨਿਕ ਵੋਚਰ ਪਾਈਪਲਾਈਨ ਵਿੱਚ ਹਨ ਜੋ ਨਿੱਜੀ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਲਈ ਵਰਤੇ ਜਾਣਗੇ

Posted On: 01 JUL 2021 4:41PM by PIB Chandigarh

ਭਾਰਤ ਦਾ ਕੌਮੀ ਕੋਵਿਡ ਟੀਕਾਕਰਨ ਪ੍ਰੋਗਰਾਮ ਵਿਗਿਆਨਕ ਅਤੇ ਮਹਾਮਾਰੀ ਸਬੂਤਾਂ , ਡਬਲਿਊ ਐੱਚ ਓ ਦਿਸ਼ਾ ਨਿਰਦੇਸ਼ਾਂ ਅਤੇ ਵਿਸ਼ਵੀ ਵਧੀਆ ਅਭਿਆਸਾਂ ਤੇ ਉਸਾਰਿਆ ਗਿਆ ਹੈ , ਜਿਸ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਯੋਜਨਾਬੰਦੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਤੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕੁਸ਼ਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀ ਗਈ ਹੈ । ਭਾਰਤ ਸਰਕਾਰ ਦੀ ਟੀਕਾਕਰਨ ਪ੍ਰੋਗਰਾਮ ਲਈ ਵਚਨਬੱਧਤਾ ਸ਼ੁਰੂ ਤੋਂ ਹੀ ਕਿਰਿਆਸ਼ੀਲ ਤੇ ਅਡੋਲ ਰਹੀ ਹੈ ।

ਕੁਝ ਰਿਪੋਰਟਾਂ ਵਿੱਚ ਇਹ ਦੋਸ਼ ਲਾਇਆ ਗਿਆ ਹੈ ਕਿ ਭਾਰਤ ਦੀ ਟੀਕਾ ਰਣਨੀਤੀ ਬਜ਼ੁਰਗਾਂ ਅਤੇ ਕਮਜ਼ੋਰ ਵਸੋਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਅੱਗੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਨੀਤੀ “ਅਮੀਰਾਂ ਦੀ ਸਹੂਲਤ” ਲਈ ਹੈ ।

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕੋਵਿਡ ਟੀਕਾਕਰਨ ਪ੍ਰੋਗਰਾਮ ਜੋ ਵਿਗਿਆਨਕ ਅਤੇ ਮਹਾਮਾਰੀ ਸਬੂਤਾਂ ਤੇ ਅਧਾਰਿਤ ਹੈ , ਪੇਸ਼ਾਵਰਾਨਾ , ਸਿਹਤ ਅਤੇ ਪਹਿਲੀ ਕਤਾਰ ਦੇ ਕਾਮਿਆਂ ਦੀ ਰੱਖਿਆ ਦੁਆਰਾ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਤਰਜੀਹ ਦੇਣ ਦੇ ਨਾਲ ਨਾਲ ਸਭ ਤੋਂ ਕਮਜ਼ੋਰ ਵਸੋਂ ਗਰੁੱਪਾਂ ਨੂੰ ਤਰਜੀਹ ਦਿੰਦਾ ਹੈ । ਇਸ ਪਹੁੰਚ ਦੇ ਸਕਾਰਾਤਮਕ ਨਤੀਜਿਆਂ ਨਾਲ ਰਜਿਸਟਰਡ ਸਿਹਤ ਸੰਭਾਲ ਕਾਮਿਆਂ ਲਈ ਪਹਿਲੀ ਡੋਜ਼ ਕਵਰੇਜ ਵਿੱਚ 87.4 % ਤੋਂ ਜਿ਼ਆਦਾ ਦੀ ਪ੍ਰਾਪਤੀ ਅਤੇ ਰਜਿਸਟਰਡ ਪਹਿਲੀ ਕਤਾਰ ਦੇ ਕਾਮਿਆਂ ਦੀ ਪਹਿਲੀ ਡੋਜ਼ ਦੀ ਕਵਰੇਜ 90.8% ਦੀ ਪ੍ਰਾਪਤੀ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਇਨ੍ਹਾਂ ਸਾਥੀਆਂ ਦੀ ਰੱਖਿਆ ਕੀਤੀ ਗਈ ਹੈ , ਜੋ ਕੋਵਿਡ 19 ਮਹਾਮਾਰੀ ਦੀ ਦੂਜੀ ਲਹਿਰ ਵਿੱਚ ਕੰਟੇਨਮੈਂਟ ਗਤੀਵਿਧੀਆਂ , ਨਿਗਰਾਨੀ ਅਤੇ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਵਿੱਚ ਲੱਗੇ ਹੋਏ ਹਨ ।

ਹੁਣ ਤੱਕ ਟੀਕਾਕਰਨ ਮੁਹਿੰਮ ਵਿੱਚ ਟੀਕਾਕਰਨ ਦੀ ਪਹਿਲੀ ਡੋਜ਼ 45 ਸਾਲ ਤੋਂ ਵੱਧ ਉਮਰ ਦੀ ਵਸੋਂ ਵਿੱਚ 45.1 % ਕਵਰ ਕੀਤੇ ਗਏ ਹਨ ਅਤੇ 60 ਸਾਲ ਤੋਂ ਵੱਧ ਉਮਰ ਵਰਗ ਦੇ ਵੱਡੇ ਗਰੁੱਪ ਨੂੰ ਅਤੇ 45 ਤੋਂ 59 ਵਰਿ੍ਆਂ ਦੇ ਹੋਰ ਬਿਮਾਰੀਆਂ ਨਾਲ ਗ੍ਰਸਤ ਵਿਅਕਤੀਆਂ ਦੀ ਕਵਰੇਜ ਅਤੇ 60 ਸਾਲ ਤੋਂ ਉੱਪਰ ਦੀ ਵਸੋਂ ਦੇ 49.35 % ਤੋਂ ਵੱਧ ਦੀ ਕਵਰੇਜ ਜਿਸ ਵਿੱਚ ਕੋਵਿਡ 19 ਲਈ ਇੱਕ ਡੋਜ਼ ਦਿੱਤੀ ਗਈ ਹੈ , ਇਸ ਟੀਕਾਕਰਨ ਮੁਹਿੰਮ ਵਿੱਚ ਪ੍ਰਾਪਤੀ ਕੀਤੀ ਗਈ ਹੈ ।

ਸੋਧੀ ਕੌਮੀ ਕੋਵਿਡ ਟੀਕਾਕਰਨ ਨੀਤੀ , ਜਿਸ ਨੂੰ 21 ਜੂਨ ਤੋਂ ਲਾਗੂ ਕੀਤਾ ਗਿਆ ਹੈ , ਤਹਿਤ ਟੀਕਾ ਉਤਪਾਦਕਾਂ  ਦੇ ਪ੍ਰੋਤਸਾਹਨ ਅਤੇ ਨਵੇਂ ਟੀਕੇ , ਘਰੇਲੂ ਟੀਕਾ ਉਤਪਾਦਕਾਂ ਨੂੰ ਉਤਸ਼ਾਹਤ ਕਰਨ ਲਈ ਆਪਸ਼ਨ ਦਿੱਤੇ ਗਏ ਹਨ ਕਿ ਉਹ ਨਿੱਜੀ ਹਸਪਤਾਲਾਂ ਨੂੰ ਸਿੱਧੇ ਤੌਰ ਤੇ ਟੀਕਾ ਮੁਹੱਈਆ ਕਰ ਸਕਦੇ ਹਨ , ਜਿਸ ਨੂੰ ਮਹੀਨਾਵਾਰ ਉਤਪਾਦਨ ਦੇ 25 % ਤੱਕ ਸੀਮਿਤ ਕੀਤਾ ਗਿਆ ਹੈ । ਸਾਰੇ ਨਾਗਰਿਕ ਬਿਨ੍ਹਾਂ ਆਮਦਨ ਦੀ ਸਥਿਤੀ ਦੇ ਭੇਦਭਾਵ ਤੋਂ ਭਾਰਤ ਸਰਕਾਰ ਵੱਲੋਂ ਮੁਫਤ ਟੀਕਾਕਰਨ ਯੋਗ ਹਨ ਅਤੇ ਜੋ ਕੀਮਤ ਅਦਾ ਕਰਨਯੋਗ ਹਨ , ਉਨ੍ਹਾਂ ਨੂੰ ਨਿੱਜੀ ਹਸਪਤਾਲ ਟੀਕਾਕਰਨ ਕੇਂਦਰਾਂ ਦੀ ਵਰਤੋਂ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ ।

ਵੱਡੇ ਅਤੇ ਛੋਟੇ ਹਸਪਤਾਲਾਂ ਵਿਚਾਲੇ ਬਰਾਬਰੀ ਦੀ ਵੰਡ ਅਤੇ ਖੇਤਰੀ ਸੰਤੁਲਨ ਦੇ ਮੱਦੇਨਜ਼ਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਆਪੋ ਆਪਣੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਿੱਜੀ ਹਸਪਤਾਲਾਂ ਦੀ ਮੰਗ ਨੂੰ ਇਕੱਠਾ ਕਰਨ ਅਤੇ ਭਾਰਤ ਸਰਕਾਰ ਨਾਲ ਸਾਂਝਾ ਕਰਨਾ ਹੁੰਦਾ ਹੈ । ਇਸ ਤੋਂ ਅੱਗੇ ਨਿੱਜੀ ਹਸਪਤਾਲ ਵੱਧ ਤੋਂ ਵੱਧ ਡੇਢ ਸੌ ਰੁਪਏ ਪ੍ਰਤੀ ਡੋਜ਼ ਸਰਵਿਸ ਚਾਰਜ ਵਜੋਂ ਚਾਰਜ ਕਰ ਸਕਦੇ ਹਨ ।

“ਲੋਕ ਕਲਿਆਣ” ਦੀ ਭਾਵਨਾ ਦੇ ਤਹਿਤ ਭਾਰਤੀਆਂ ਨੂੰ ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਟੀਕਾਕਰਨ ਲਈ ਵਿੱਤੀ ਸਹਾਇਤਾ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ , ਜਿਸ ਲਈ ਗ਼ੈਰ ਤਬਦੀਲਯੋਗ ਇਲੈਕਟ੍ਰਾਨਿਕ ਵੋਚਰਸ ਪਾਈਪਲਾਈਨ ਵਿੱਚ ਹਨ । ਕੌਮੀ ਕੋਵਿਡ ਟੀਕਾਕਰਨ ਮੁਹਿੰਮ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹ ਅਧਾਰਿਤ , ਲਚਕੀਲੀ ਅਤੇ ਲੋਕ ਕੇਂਦਰਤ ਪਹੁੰਚ ਸਾਂਝੀ ਕੀਤੀ ਗਈ ਹੈ । ਬਜ਼ੁਰਗਾਂ ਅਤੇ ਦਿਵਯਾਂਗ ਨਾਗਰਿਕਾਂ ਦੀ ਸਹਾਇਤਾ ਲਈ ਘਰਾਂ ਦੇ ਨੇੜੇ ਕੋਵਿਡ ਟੀਕਾਕਰਨ ਕੇਂਦਰ ਵੀ ਸ਼ੁਰੂ ਕੀਤੇ ਗਏ ਹਨ ।

ਭਾਰਤ ਸਰਕਾਰ ਸਾਰੇ ਲੋਕਾਂ ਲਈ ਕੋਵਿਡ 19 ਟੀਕਾਕਰਨ ਦੀ ਸਹੂਲਤ ਦੇਣ ਦੀ ਲੋੜ ਤੋਂ ਭਲੀ ਭਾਂਤ ਜਾਣੂ ਹੈ ਅਤੇ ਵਿਸ਼ੇਸ਼ ਕਰਕੇ ਉਨ੍ਹਾਂ ਕਮਜ਼ੋਰ ਗਰੁੱਪਾਂ ਨੂੰ ਜਿਨ੍ਹਾਂ ਕੋਲ ਨਿਰਧਾਰਤ ਸ਼ਨਾਖ਼ਤੀ ਕਾਰਡ ਨਹੀਂ ਹਨ (ਵੱਖ ਵੱਖ ਧਰਮਾਂ ਦੇ ਸਾਧੂ ਸੰਤਾਂ ਸਮੇਤ) , ਜੇਲ ਇਨਮੇਟਸ , ਮੈਂਟਲ ਹੈਲਥ ਸੰਸਥਾਵਾਂ ਵਿੱਚ ਇਨਮੇਟਸ , ਬੁਢਾਪਾ ਘਰਾਂ ਦੇ ਨਾਗਰਿਕ , ਸੜਕਾਂ ਦੇ ਕਿਨਾਰੇ ਬੈਠੇ ਭਿਖਾਰੀ , ਮੁੜ ਵਸੇਬਾ ਕੇਂਦਰਾਂ ਵਿੱਚ ਰਹਿ ਰਹੇ ਲੋਕ ਅਤੇ ਹੋਰ ਕੋਈ ਵੀ ਪਛਾਣਯੋਗ ਵਿਅਕਤੀ , ਜਿਸ ਦੀ ਉਮਰ 18 ਸਾਲ ਜਾਂ ਵੱਧ ਹੈ , ਸ਼ਾਮਲ ਹਨ । ਜਿ਼ਲ੍ਹਾ ਟਾਸਕ ਫੋਰਸ ਸਬੰਧਤ ਸਰਕਾਰੀ ਵਿਭਾਗਾਂ , ਜਥੇਬੰਦੀਆਂ ਜਿਵੇਂ ਘੱਟ ਗਿਣਤੀ ਮਾਮਲੇ , ਸਮਾਜਿਕ ਨਿਆਂ , ਸਮਾਜਿਕ ਕਲਿਆਣ ਵਿਭਾਗਾਂ ਦੀ ਸਹਾਇਤਾ ਨਾਲ ਜਿ਼ਲਿਆਂ ਵਿੱਚ ਅਜਿਹੇ ਲੋਕਾਂ ਦੇ ਸਮੂਹਾਂ ਦੀ ਪਛਾਣ ਕਰਦੀ ਹੈ ।

ਇਸ ਤੋਂ ਇਲਾਵਾ ਕੰਮਕਾਜੀ ਥਾਵਾਂ , ਸੀ ਵੀ ਸੀਜ਼ ਅਤੇ ਨਿੱਜੀ ਸੀ ਵੀ ਸੀਜ਼ ਦੀ ਵੀ ਅੰਤਰ ਜਿ਼ਲ੍ਹਾ ਅਤੇ ਅੰਤਰ ਸੂਬਿਆਂ ਦੀ ਮੈਪਿੰਗ ਦੁਆਰਾ ਆਊਟਰੀਚ ਤੇ ਸੁਧਾਰ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ । 18 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮ ਆਪਣੇ ਆਸ਼ਰਤਾਂ ਨੂੰ ਵੀ ਆਪਣੇ ਨਾਲ ਟੈਗ ਕਰਕੇ ਕੰਮਕਾਜੀ ਥਾਵਾਂ ਤੇ ਟੀਕਕਰਨ ਲਈ ਮੌਜੂਦਾ ਸੀ ਵੀ ਸੀਜ਼ ਤੋਂ ਟੀਕਾਕਰਨ ਕਰਵਾ ਸਕਦੇ ਹਨ ।

***********


ਐੱਮ ਵੀ

ਐੱਚ ਐੱਫ ਡਬਲਿਊ / ਕੋਵਿਡ 19 ਟੀਕਾਕਰਨ ਕਮਜ਼ੋਰ ਗਰੁੱਪ / ਪਹਿਲੀ ਜੁਲਾਈ 2021/ 5


(Release ID: 1732017) Visitor Counter : 220