ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿੱਤ ਮੰਤਰੀ ਦੁਆਰਾ ਐਲਾਨੇ ਉਪਾਵਾਂ ਬਾਰੇ ਟਵੀਟ ਕੀਤੇ


ਮੈਡੀਕਲ ਇਨਫ੍ਰਾਸਟ੍ਰਕਚਰ ਵਿੱਚ ਪ੍ਰਾਈਵੇਟ ਨਿਵੇਸ਼ ਨੂੰ ਪ੍ਰੋਤਸਾਹਨ ਮਿਲੇਗਾ

ਬੱਚਿਆਂ ਦੇ ਲਈ ਹੈਲਥਕੇਅਰ ਸੁਵਿਧਾਵਾਂ ਨੂੰ ਮਜ਼ਬੂਤ ਕਰਨ 'ਤੇ ਜ਼ੋਰ

ਕਿਸਾਨਾਂ, ਛੋਟੇ ਉੱਦਮੀਆਂ ਅਤੇ ਸਵੈ-ਰੋਜ਼ਗਾਰ ਕਰਨ ਵਾਲਿਆਂ ਦੇ ਲਈ ਕਈ ਪਹਿਲਾਂ ਕੀਤੀਆਂ ਗਈਆਂ

ਇਨ੍ਹਾਂ ਉਪਾਵਾਂ ਨਾਲ ਆਰਥਿਕ ਗਤੀਵਿਧੀਆਂ ਤੇਜ਼ ਕਰਨ, ਉਤਪਾਦਨ ਤੇ ਨਿਰਯਾਤ ਵਧਾਉਣ ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਮਿਲੇਗੀ: ਪ੍ਰਧਾਨ ਮੰਤਰੀ

ਇਨ੍ਹਾਂ ਉਪਾਵਾਂ ਨਾਲ ਸਾਡੀ ਸਰਕਾਰ ਦੀ ਸੁਧਾਰਾਂ ਨੂੰ ਜਾਰੀ ਰੱਖਣ ਦੀ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ: ਪ੍ਰਧਾਨ ਮੰਤਰੀ

Posted On: 28 JUN 2021 7:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਦੁਆਰਾ ਅੱਜ ਐਲਾਨੇ ਗਏ ਉਪਾਵਾਂ ਨਾਲ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ, ਉਤਪਾਦਨ ਅਤੇ ਨਿਰਯਾਤ ਵਧਾਉਣ ਤੇ ਰੋਜ਼ਾਗਾਰ ਪੈਦਾ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਬੱਚਿਆਂ, ਕਿਸਾਨਾਂ, ਛੋਟੇ ਉੱਦਮੀਆਂ ਅਤੇ ਸਵੈ-ਰੋਜ਼ਗਾਰ ਵਿੱਚ ਲਗੇ ਲੋਕਾਂ ਦੀ ਸਿਹਤ ਤੇ ਸਿਹਤ ਸੁਵਿਧਾਵਾਂ ਦੇ ਲਈ ਉਠਾਏ ਗਏ ਕਦਮਾਂ ਨੂੰ ਰੇਖਾਂਕਿਤ ਕੀਤਾ।

ਕਈ ਟਵੀਟਸ ਦੇ ਜ਼ਰੀਏ ਪ੍ਰਧਾਨ ਮੰਤਰੀ ਨੇ ਕਿਹਾ,

“ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੁਆਰਾ ਅੱਜ ਐਲਾਨੇ ਗਏ ਉਪਾਵਾਂ ਨਾਲ ਵਿਸ਼ੇਸ਼ ਤੌਰ 'ਤੇ ਸੇਵਾਵਾਂ ਦੀ ਕਮੀ ਵਾਲੇ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਵਧਣਗੀਆਂ, ਮੈਡੀਕਲ ਇਨਫ੍ਰਾਸਟ੍ਰਕਚਰ ਵਿੱਚ ਪ੍ਰਾਈਵੇਟ ਨਿਵੇਸ਼ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਮਹੱਤਵਪੂਰਨ ਮਾਨਵ ਸੰਸਾਧਨ ਵਿੱਚ ਵਾਧਾ ਹੋਵੇਗਾ। ਇਸ ਵਿੱਚ ਸਾਡੇ ਬੱਚਿਆਂ ਦੇ ਲਈ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ।

ਸਾਡੇ ਕਿਸਾਨਾਂ ਨੂੰ ਸਹਾਇਤਾ ਦੇਣ ਨੂੰ ਮਹੱਤਵ ਦਿੱਤਾ ਗਿਆ ਹੈ। ਅਜਿਹੀਆਂ ਕਈ ਪਹਿਲਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਲਾਗਤ ਘਟਦੀ ਹੈ, ਉਨ੍ਹਾਂ ਦੀ ਆਮਦਨ ਵਧਦੀ ਹੈ ਅਤੇ ਖੇਤੀਬਾੜੀ ਗਤੀਵਿਧੀਆਂ ਵਿੱਚ ਲਚੀਲੇਪਣ ਤੇ ਸਥਿਰਤਾ ਨੂੰ ਸਮਰਥਨ ਮਿਲਦਾ ਹੈ।

ਸਾਡੇ ਛੋਟੇ ਉੱਦਮੀਆਂ ਅਤੇ ਸਵੈ-ਰੋਜ਼ਗਾਰ ਵਿੱਚ ਲਗੇ ਲੋਕਾਂ ਨੂੰ ਉਨ੍ਹਾਂ ਦੀਆਂ ਕਾਰੋਬਾਰੀ ਗਤੀਵਿਧੀਆਂ ਨੂੰ ਸੁਚਾਰੂ ਰੱਖਣ ਅਤੇ ਉਨ੍ਹਾਂ ਦੇ ਵਿਸਤਾਰ ਵਿੱਚ ਸਮਰੱਥ ਬਣਾਉਣ ਦੇ ਲਈ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ।

ਇਨ੍ਹਾਂ ਉਪਾਵਾਂ ਨਾਲ ਆਰਥਿਕ ਗਤੀਵਿਧੀਆਂ ਨੂੰ ਗਤੀ ਮਿਲੇਗੀ, ਉਤਪਾਦਨ ਅਤੇ ਨਿਰਯਾਤ ਵਧੇਗਾ ਤੇ ਰੋਜ਼ਗਾਰ ਪੈਦਾ ਹੋਵੇਗਾ। ਰਿਜ਼ਲਟ ਲਿੰਕਡ ਪਾਵਰ ਡਿਸਟ੍ਰੀਬਿਊਸ਼ਨ ਸਕੀਮ ਅਤੇ ਪੀਪੀਪੀ ਪ੍ਰੋਜੈਕਟਾਂ ਤੇ ਅਸਾਸੇ ਮੁਦਰੀਕਰਣ ਦੇ ਲਈ ਵਿਵਸਥਿਤ ਪ੍ਰਕਿਰਿਆਵਾਂ ਨਾਲ ਸਾਡੀ ਸਰਕਾਰ ਦੀ ਸੁਧਾਰਾਂ ਦੇ ਲਈ ਜਾਰੀ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ।”

ਵਿੱਤ ਮੰਤਰਾਲੇ ਦੁਆਰਾ ਜਾਰੀ ਪੈਕੇਜ ਇੱਥੇ ਦੇਖਿਆ ਜਾ ਸਕਦਾ ਹੈ।

https://pib.gov.in/PressReleseDetail.aspx?PRID=1730963

 

 

****

 

ਡੀਐੱਸ



(Release ID: 1731017) Visitor Counter : 187