ਵਿੱਤ ਮੰਤਰਾਲਾ

ਸਰਕਾਰ ਨੇ ਨਿਯਮ ਪਾਲਣਾ ਦੀ ਮਿਆਦ ਨੂੰ ਹੋਰ ਵਧਾਇਆ


ਕੋਵਿਡ -19 ਦੇ ਇਲਾਜ 'ਤੇ ਖਰਚੇ ਅਤੇ ਕੋਵਿਡ -19 ਦੇ ਕਾਰਨ ਮੌਤ ਹੋਣ 'ਤੇ ਐਕਸ-ਗ੍ਰੇਸ਼ੀਆ ਰਾਸ਼ੀ ਨੂੰ ਵੀ 'ਤੇ ਟੈਕਸ ਤੋਂ ਛੋਟ ਦੇਣ ਦਾ ਐਲਾਨ ਕੀਤਾ

Posted On: 25 JUN 2021 6:51PM by PIB Chandigarh

ਸਰਕਾਰ ਨੇ ਇੱਕ ਵਾਰ ਫਿਰ ਆਮਦਨ ਕਰ ਐਕਟ ਅਧੀਨ ਪਾਲਣਾ ਕਰਨ ਲਈ ਸਮਾਂ ਸੀਮਾ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ, ਕੋਵਿਡ -19 ਦੇ ਇਲਾਜ 'ਤੇ ਆਉਣ ਵਾਲੇ ਖਰਚ ਅਤੇ ਕੋਵਿਡ -19 ਦੇ ਕਾਰਨ ਮੌਤ 'ਤੇ ਮਿਲੀ ਐਕਸ ਗ੍ਰੇਸ਼ੀਆ 'ਤੇ ਵੀ ਟੈਕਸ ਛੋਟ ਦਾ ਐਲਾਨ ਕੀਤਾ ਗਿਆ ਹੈ। ਵੇਰਵੇ ਹੇਠ ਦਿੱਤੇ ਅਨੁਸਾਰ ਹਨ:

A. ਟੈਕਸ ਛੋਟ

  1. ਕੋਵਿਡ -19 ਦੇ ਇਲਾਜ 'ਤੇ ਆਉਣ ਵਾਲੇ ਖਰਚਿਆਂ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਟੈਕਸਦਾਤਾਵਾਂ ਨੇ ਸਹਾਇਤਾ ਦੇ ਰੂਪ ਵਿੱਚ ਆਪਣੇ ਪ੍ਰਦਾਤਾਵਾਂ ਅਤੇ ਸ਼ੁਭਚਿੰਤਕਾਂ ਤੋਂ ਫੰਡ ਪ੍ਰਾਪਤ ਕੀਤੇ ਹਨ। ਇਹ ਯਕੀਨੀ ਬਣਾਉਣ ਲਈ ਕਿ ਇਸ ਰਕਮ 'ਤੇ ਕੋਈ ਆਮਦਨੀ ਟੈਕਸ ਦੇਣਦਾਰੀ ਨਹੀਂ ਹੈ, ਟੈਕਸਦਾਤਾ ਨੂੰ ਵਿੱਤੀ ਸਾਲ 2019-20 ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕੋਵਿਡ -19 ਦੇ ਇਲਾਜ ਲਈ ਰੋਜ਼ਗਾਰਦਾਤਾ ਜਾਂ ਕਿਸੇ ਵੀ ਵਿਅਕਤੀ ਤੋਂ ਪ੍ਰਾਪਤ ਕੀਤੀ ਰਕਮ 'ਤੇ ਆਮਦਨੀ ਟੈਕਸ ਤੋਂ ਛੋਟ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
  2. ਬਦਕਿਸਮਤੀ ਨਾਲ, ਕੁਝ ਟੈਕਸਦਾਤਾਵਾਂ ਨੇ ਕੋਵਿਡ -19 ਕਾਰਨ ਆਪਣੀਆਂ ਜਾਨਾਂ ਗੁਆ ਲਈਆਂ ਹਨ। ਪ੍ਰਦਾਤਾਵਾਂ ਅਤੇ ਸ਼ੁਭਚਿੰਤਕਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਸੀ, ਤਾਂ ਜੋ ਉਹ ਆਪਣੇ ਪਰਿਵਾਰ ਦੇ ਕਮਾਊ ਮੈਂਬਰ ਦੀ ਅਚਾਨਕ ਹੋਈ ਮੌਤ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਤੋਂ ਬਚ ਸਕਣ। ਅਜਿਹੇ ਟੈਕਸ ਭੁਗਤਾਨ ਕਰਨ ਵਾਲੇ ਦੇ ਰਿਸ਼ਤੇਦਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ, ਵਿੱਤੀ ਸਾਲ 2019-20 ਅਤੇ ਇਸ ਤੋਂ ਬਾਅਦ ਦੇ ਸਾਲਾਂ ਦੌਰਾਨ ਕੋਵਿਡ -19 ਕਾਰਨ ਕਿਸੇ ਵੀ ਵਿਅਕਤੀ ਦੀ ਮੌਤ 'ਤੇ, ਉਸ ਵਿਅਕਤੀ ਦੇ ਪ੍ਰਦਾਤਾ ਦੁਆਰਾ ਉਸ ਦੇ ਪਰਿਵਾਰ ਨੂੰ ਦਿੱਤੀ ਗਈ ਐਕਸ ਗ੍ਰੇਸ਼ੀਆ ਦੀ ਰਕਮ ਨੂੰ ਆਮਦਨ ਟੈਕਸ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮਾਲਕ ਦੁਆਰਾ ਬਿਨਾਂ ਕਿਸੇ ਸੀਮਾ ਤੋਂ ਪ੍ਰਾਪਤ ਕੀਤੀ ਰਕਮ ਅਤੇ ਕਿਸੇ ਵੀ ਹੋਰ ਵਿਅਕਤੀ ਤੋਂ ਪ੍ਰਾਪਤ ਕੀਤੀ ਰਕਮ ਲਈ ਕੁੱਲ 10 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾਏਗੀ।

ਉਪਰੋਕਤ ਫੈਸਲਿਆਂ ਲਈ ਜ਼ਰੂਰੀ ਕਾਨੂੰਨੀ ਸੋਧਾਂ ਜਲਦੀ ਪ੍ਰਸਤਾਵਿਤ ਕੀਤੀਆਂ ਜਾਣਗੀਆਂ।

B. ਮਿਆਦ ਵਿੱਚ ਵਾਧਾ

ਕੋਵਿਡ -19 ਮਹਾਮਾਰੀ ਦੇ ਪ੍ਰਭਾਵ ਦੇ ਮੱਦੇਨਜ਼ਰ, ਟੈਕਸਦਾਤਾਵਾਂ ਨੂੰ ਕੁਝ ਟੈਕਸ ਪਾਲਣਾ ਨੂੰ ਪੋਰ ਕਰਨ ਅਤੇ ਵੱਖ-ਵੱਖ ਨੋਟਿਸਾਂ ਦਾ ਜਵਾਬ ਦੇਣ ਵਿੱਚ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸ਼ਕਲ ਸਮੇਂ ਵਿੱਚ ਟੈਕਸਦਾਤਾਵਾਂ ਦੁਆਰਾ ਕੀਤੀ ਜਾ ਰਹੀ ਪਾਲਣਾ ਨੂੰ ਸੌਖਾ ਕਰਨ ਲਈ, ਨੋਟੀਫਿਕੇਸ਼ਨ ਨੰ. 74/2021 ਅਤੇ 75/2021, ਮਿਤੀ 25 ਜੂਨ 2021 ਰਾਹੀਂ ਰਾਹਤ ਪ੍ਰਦਾਨ ਕੀਤੀ ਗਈ ਹੈ। ਇਹ ਰਾਹਤ ਹੇਠ ਦਿੱਤੇ ਅਨੁਸਾਰ ਹਨ:

  1. ਆਮਦਨ ਕਰ ਐਕਟ, 1961 ਦੀ ਧਾਰਾ 144 ਸੀ (ਇਸ ਤੋਂ ਬਾਅਦ 'ਐਕਟ' ਵਜੋਂ ਜਾਣਿਆ ਜਾਂਦਾ ਹੈ) ਅਧੀਨ ਝਗੜੇ ਦੇ ਨਿਪਟਾਰੇ ਪੈਨਲ (ਡੀਆਰਪੀ) ਅਤੇ ਮੁਲਾਂਕਣ ਅਧਿਕਾਰੀ ਦੇ ਇਤਰਾਜ਼, ਜਿਸ ਲਈ ਇਸ ਧਾਰਾ ਅਧੀਨ ਦਾਇਰ ਕਰਨ ਦੀ ਮਿਤੀ 1 ਜੂਨ, 2021 ਜਾਂ ਇਸ ਤੋਂ ਬਾਅਦ ਹੈ, ਹੁਣ ਉਸ ਸ਼ੈਕਸ਼ਨ ਵਿੱਚ ਦਿੱਤੇ ਗਏ ਸਮੇਂ ਦੇ ਅੰਦਰ ਜਾਂ 31 ਅਗਸਤ, 2021 ਤੱਕ ਜੋ ਵੀ ਬਾਅਦ ਵਿੱਚ ਹੈ, ਫਾਇਲ ਕੀਤਾ ਜਾ ਸਕਦਾ ਹੈ।
  2. ਵਿੱਤੀ ਸਾਲ 2020-21 ਦੀ ਆਖਰੀ ਤਿਮਾਹੀ ਲਈ, ਟੈਕਸ ਕਟੌਤੀ ਦਾ ਵੇਰਵਾ, ਆਮਦਨ ਕਰ ਨਿਯਮਾਂ, 1962 ਦੇ ਨਿਯਮ 31 ਏ ਦੇ ਅਧੀਨ 31 ਮਈ, 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤਾ ਜਾਣਾ ਸੀ (ਜਿਸ ਤੋਂ ਬਾਅਦ "ਨਿਯਮਾਂ" ਵਜੋਂ ਜਾਣਿਆ ਜਾਂਦਾ ਸੀ), ਇਸ ਨੂੰ 2021 ਦੇ ਸਰਕੂਲਰ ਨੰਬਰ 9 ਰਾਹੀਂ 30 ਜੂਨ, 2021 ਤੱਕ ਵਧਾ ਦਿੱਤਾ ਗਿਆ ਸੀ, ਇਹ ਹੁਣ 15 ਜੁਲਾਈ, 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤਾ ਜਾ ਸਕਦਾ ਹੈ।
  3. ਨਿਯਮਾਂ ਵਿੱਚ ਸ਼ਾਮਲ ਨਿਯਮ 31 ਦੇ ਅਧੀਨ ਫਾਰਮ ਨੰਬਰ 16 ਵਿੱਚ ਸਰੋਤ 'ਤੇ ਟੈਕਸ ਕਟੌਤੀ ਸਰਟੀਫਿਕੇਟ, 15 ਜੂਨ 2021 ਤੱਕ ਜਮ੍ਹਾ ਕਰਨੀ ਸੀ, 2021 ਦੇ ਸਰਕੂਲਰ ਨੰਬਰ 9 ਦੇ ਜ਼ਰੀਏ, ਇਸ ਨੂੰ 15 ਜੁਲਾਈ 2021 ਤੱਕ ਵਧਾ ਦਿੱਤਾ ਗਿਆ ਸੀ, ਇਹ ਹੁਣ 31 ਜੁਲਾਈ 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤੀ ਜਾ ਸਕਦੀ ਹੈ।
  4. ਪਿਛਲੇ ਸਾਲ 2020-21 ਲਈ ਆਪਣੇ ਯੂਨਿਟ ਧਾਰਕ ਨੂੰ ਨਿਵੇਸ਼ ਫੰਡ ਦੁਆਰਾ ਭੁਗਤਾਨ ਕੀਤੇ ਜਾਂ ਜਮ੍ਹਾ ਕੀਤੇ ਗਏ ਆਮਦਨ ਕਰ ਦਾ ਵੇਰਵਾ, ਜੋ ਨਿਯਮ ਵਿੱਚ ਸ਼ਾਮਲ ਨਿਯਮ 12 ਸੀਬੀ ਦੇ ਤਹਿਤ 15 ਜੂਨ, 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤਾ ਜਾਣਾ ਸੀ, ਜੋ ਕਿ 2021 ਦੇ ਸਰਕੂਲਰ ਨੰਬਰ 9 ਦੇ ਤਹਿਤ 30 ਜੂਨ, 2021 ਤੱਕ ਵਧਾ ਦਿੱਤਾ ਗਿਆ ਸੀ, ਹੁਣ 15 ਜੁਲਾਈ 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤਾ ਜਾ ਸਕਦਾ ਹੈ।
  5. ਪਿਛਲੇ ਸਾਲ 2020-21 ਲਈ ਫਾਰਮ ਨੰਬਰ 64 ਸੀ ਵਿੱਚ ਇਸ ਦੇ ਇਕਾਈ ਧਾਰਕ ਨੂੰ ਇੱਕ ਨਿਵੇਸ਼ ਫੰਡ ਦੁਆਰਾ ਦਿੱਤੇ ਗਏ ਆਮਦਨ-ਕਰ ਭੁਗਤਾਨ ਜਾਂ ਜਮ੍ਹਾ ਦੇ ਵੇਰਵੇ ਨਿਯਮ ਵਿੱਚ ਸ਼ਾਮਲ ਨਿਯਮ 12 ਸੀਬੀ ਦੇ ਤਹਿਤ 30 ਜੂਨ, 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤੇ ਜਾਣੇ ਸਨ, ਜਿਸ ਨੂੰ 2021 ਦੇ ਸਰਕੂਲਰ ਨੰਬਰ 9 ਦੇ ਅਨੁਸਾਰ ਵਧਾ ਦਿੱਤਾ ਗਿਆ ਸੀ, ਹੁਣ 31 ਜੁਲਾਈ 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤੇ ਜਾ ਸਕਦੇ ਹਨ।
  6. ਫਾਰਮ ਨੰ. 10 ਏ / ਫਾਰਮ ਨੰਬਰ 10 ਏਬੀ ਵਿੱਚ ਧਾਰਾ 10(23 ਸੀ), 12 ਏਬੀ, 35 (1) (ii)/(iiਏ)/(iii) ਅਤੇ 80 ਜੀ ਦੇ ਤਹਿਤ ਅਰਜ਼ੀ ਟਰੱਸਟਾਂ / ਸੰਸਥਾਵਾਂ ਦੀ ਰਜਿਸਟ੍ਰੇਸ਼ਨ / ਆਰਜ਼ੀ ਰਜਿਸਟ੍ਰੇਸ਼ਨ / ਖੋਜ ਸੰਸਥਾਵਾਂ / ਨੋਟਿਸ / ਘੋਸ਼ਣਾ / ਪ੍ਰਵਾਨਗੀ / ਆਰਜ਼ੀ ਮਨਜ਼ੂਰੀ ਲਈ, 30 ਜੂਨ, 2021 ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਸੀ, ਜਿਸ ਨੂੰ 31 ਅਗਸਤ, 2021 ਨੂੰ ਜਾਂ ਇਸ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ।
  7. ਟੈਕਸਦਾਤਾਵਾਂ ਦੁਆਰਾ ਨਿਵੇਸ਼, ਜਮ੍ਹਾ, ਅਦਾਇਗੀ, ਪ੍ਰਾਪਤੀ, ਖਰੀਦ, ਨਿਰਮਾਣ ਜਾਂ ਕਿਸੇ ਹੋਰ ਕੰਮ ਲਈ ਧਾਰਾ 54 ਤੋਂ 54 ਜੀਬੀ ਤੱਕ ਧਾਰਾਵਾਂ ਤਹਿਤ ਕਿਸੇ ਵੀ ਛੋਟ ਦਾ ਦਾਅਵਾ ਕਰਨ ਦੇ ਉਦੇਸ਼ ਪਾਲਣਾ ਲਈ ਆਖਰੀ ਮਿਤੀ 1 ਅਪ੍ਰੈਲ, 2021 ਤੋਂ 29 ਸਤੰਬਰ, 2021 (ਦੋਵੇਂ ਦਿਨ ਸ਼ਾਮਲ) ਆਉਂਦੀ ਹੈ, ਜਿਸ ਨੂੰ ਹੁਣ 30 ਸਤੰਬਰ, 2021 ਨੂੰ ਜਾਂ ਇਸ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ।
  8. ਫਾਰਮ ਨੰਬਰ -15 ਸੀਸੀ ਵਿੱਚ ਤਿਮਾਹੀ ਬਿਆਨ 30 ਜੂਨ, 2021 ਨੂੰ ਖਤਮ ਹੋਈ ਤਿਮਾਹੀ ਲਈ ਪ੍ਰਵਾਨਗੀ ਪੱਤਰਾਂ ਦੇ ਸੰਬੰਧ ਵਿੱਚ ਅਧਿਕਾਰਤ ਡੀਲਰ ਦੁਆਰਾ ਜਮ੍ਹਾ ਕੀਤਾ ਜਾਣਾ ਹੈ, ਜੋ ਨਿਯਮਾਂ ਵਿਚਲੇ ਨਿਯਮ 37 ਬੀਬੀ ਦੇ ਅਧੀਨ 15 ਜੁਲਾਈ, 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤਾ ਜਾ ਸਕਦਾ ਸੀ, ਜਿਸ ਨੂੰ ਹੁਣ 31 ਜੁਲਾਈ, 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤਾ ਜਾ ਸਕਦਾ ਹੈ।
  9. ਵਿੱਤੀ ਸਾਲ 2020-21 ਲਈ ਫਾਰਮ ਨੰਬਰ -1 ਵਿੱਚ ਸਮਾਨਤਾ ਫੀਸ (ਇਕੁਲਾਇਜ਼ੇਸ਼ਨ ਲੇਵੀ) ਦੇ ਵੇਰਵੇ, ਜੋ ਕਿ 30 ਜੂਨ, 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾਂ ਕੀਤੇ ਜਾਣੇ ਸਨ, ਹੁਣ 31 ਜੁਲਾਈ 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤੇ ਜਾ ਸਕਦੇ ਹਨ।
  10. ਐਕਟ ਦੀ ਧਾਰਾ 9 ਏ ਦੀ ਉਪ-ਧਾਰਾ (5) ਦੇ ਅਧੀਨ, ਯੋਗ ਨਿਵੇਸ਼ ਫੰਡ ਨੂੰ ਵਿੱਤੀ ਸਾਲ 2020-21 ਲਈ ਸਾਲਾਨਾ ਵੇਰਵਾ ਫਾਰਮ ਨੰਬਰ 3 ਸੀਈਕੇ ਦੁਆਰਾ ਮਿਤੀ 29 ਜੂਨ, 20 ਨੂੰ ਜਮ੍ਹਾ ਕਰਾਉਣਾ ਲਾਜ਼ਮੀ ਹੁੰਦਾ ਹੈ, ਜੋ 29 ਜੂਨ, 2021 ਨੂੰ ਜਾਂ ਉਸ ਤੋਂ ਪਹਿਲਾਂ ਜਮ੍ਹਾ ਕੀਤਾ ਜਾਣਾ ਸੀ, ਹੁਣ 31 ਜੁਲਾਈ 2021 ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾ ਕੀਤਾ ਜਾ ਸਕਦਾ ਹੈ।
  11. 30 ਜੂਨ, 2021 ਨੂੰ ਖਤਮ ਹੋਈ ਤਿਮਾਹੀ ਦੌਰਾਨ ਫਾਰਮ ਨੰ. 15 ਜੀ / 15 ਐਚ ਵਿੱਚ ਪ੍ਰਾਪਤ ਹੋਏ ਐਲਾਨਾਂ ਨੂੰ ਅਪਲੋਡ ਕਰਨਾ, ਜੋ 15 ਜੁਲਾਈ, 2021 ਨੂੰ ਜਾਂ ਇਸ ਤੋਂ ਪਹਿਲਾਂ ਅਪਲੋਡ ਕੀਤੇ ਜਾਣੇ ਸਨ, 31 ਅਗਸਤ 2021 ਤਕ ਅਪਲੋਡ ਕੀਤੇ ਜਾ ਸਕਦੇ ਹਨ।
  12. ਐਕਟ ਦੀ ਧਾਰਾ 245 ਐਮ ਦੀ ਉਪ-ਧਾਰਾ (1) ਦੇ ਅਧੀਨ ਫਾਰਮ ਨੰਬਰ 34 ਬੀਬੀ (ਆਮਦਨ ਟੈਕਸ ਨਿਪਟਾਰਾ ਕਮਿਸ਼ਨ ਅੱਗੇ ਦਾਇਰ ਕੀਤੀ ਸੀ) ਵਿੱਚ ਬਕਾਇਆ ਅਰਜ਼ੀ ਵਾਪਸ ਲੈਣ ਦਾ ਵਿਕਲਪ ਹੈ, ਜਿਸ ਦੀ ਵਰਤੋਂ 27 ਜੂਨ, 2021 ਨੂੰ ਜਾਂ ਉਸ ਤੋਂ ਪਹਿਲਾਂ ਕੀਤੀ ਜਾਣੀ ਸੀ। ਹੁਣ ਇਸ ਦੀ ਵਰਤੋਂ 31 ਜੁਲਾਈ 2021 ਨੂੰ ਜਾਂ ਇਸ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ।
  13. ਐਕਟ ਦੀ ਧਾਰਾ 139 ਏਏ ਦੇ ਤਹਿਤ ਆਧਾਰ ਨੂੰ ਪੈਨ ਨਾਲ ਜੋੜਨ ਦੀ ਆਖ਼ਰੀ ਤਰੀਕ ਜੋ ਪਹਿਲਾਂ 30 ਜੂਨ 2021 ਤੱਕ ਵਧਾ ਦਿੱਤੀ ਗਈ ਸੀ, ਹੁਣ 30 ਸਤੰਬਰ, 2021 ਤੱਕ ਵਧਾ ਦਿੱਤੀ ਗਈ ਹੈ।
  14. ਵਿਵਾਦ ਸੇ ਵਿਸ਼ਵਾਸ (ਬਿਨਾ ਵਾਧੂ ਫੰਡਾਂ ਦੇ) ਦੇ ਅਧੀਨ ਫੰਡਾਂ ਦੀ ਅਦਾਇਗੀ ਦੀ ਆਖਰੀ ਤਰੀਕ ਜੋ ਪਹਿਲਾਂ 30 ਜੂਨ, 2021 ਤੱਕ ਵਧਾ ਦਿੱਤੀ ਗਈ ਸੀ, ਹੁਣ 31 ਅਗਸਤ, 2021 ਤੱਕ ਵਧਾ ਦਿੱਤੀ ਗਈ ਹੈ।
  15. ਵਿਵਾਦ ਸੇ ਵਿਸ਼ਵਾਸ (ਵਾਧੂ ਫੰਡਾਂ ਸਮੇਤ) ਅਧੀਨ ਫੰਡਾਂ ਦੀ ਅਦਾਇਗੀ ਦੀ ਆਖਰੀ ਤਰੀਕ 31 ਅਕਤੂਬਰ 2021 ਨੂੰ ਸੂਚਿਤ ਕੀਤੀ ਗਈ ਹੈ।
  16. ਮੁਲਾਂਕਣ ਆਦੇਸ਼ਾਂ ਨੂੰ ਪਾਸ ਕਰਨ ਦੀ ਸਮਾਂ ਸੀਮਾ, ਜੋ ਪਹਿਲਾਂ 30 ਜੂਨ, 2021 ਤੱਕ ਵਧਾ ਦਿੱਤੀ ਗਈ ਸੀ, ਨੂੰ ਹੁਣ 30 ਸਤੰਬਰ, 2021 ਤੱਕ ਵਧਾ ਦਿੱਤਾ ਗਿਆ ਹੈ।
  17. ਜ਼ੁਰਮਾਨੇ ਦੇ ਆਦੇਸ਼ਾਂ ਨੂੰ ਪਾਸ ਕਰਨ ਦੀ ਸਮਾਂ ਸੀਮਾ ਜੋ ਪਹਿਲਾਂ 30 ਜੂਨ 2021 ਤੱਕ ਵਧਾ ਦਿੱਤੀ ਗਈ ਸੀ, ਨੂੰ ਹੁਣ 30 ਸਤੰਬਰ, 2021 ਤੱਕ ਵਧਾ ਦਿੱਤਾ ਗਿਆ ਹੈ।
  18. ਸਮਾਨਤਾ ਲੇਵੀ ਰਿਟਰਨ ਜਾਰੀ ਕਰਨ ਦੀ ਆਖਰੀ ਮਿਤੀ, ਜੋ ਪਹਿਲਾਂ 30 ਜੂਨ, 2021 ਤੱਕ ਕੀਤੀ ਗਈ ਸੀ, ਹੁਣ 30 ਸਤੰਬਰ, 2021 ਤੱਕ ਵਧਾ ਦਿੱਤੀ ਗਈ ਹੈ।

****

ਆਰਐੱਮ/ਐੱਮਵੀ/ਕੇਐੱਮਐੱਨ



(Release ID: 1730462) Visitor Counter : 283