ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਯਾਦ ਕੀਤਾ


ਆਓ ਅਸੀਂ ਭਾਰਤ ਦੀ ਲੋਕਤਾਂਤਰਿਕ ਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਹਰ ਸੰਭਵ ਪ੍ਰਯਤਨ ਕਰੀਏ ਅਤੇ ਸਾਡੇ ਸੰਵਿਧਾਨ ਵਿੱਚ ਨਿਹਿਤ ਕਦਰਾਂ-ਕੀਮਤਾਂ ‘ਤੇ ਖਰਾ ਉਤਰਨ ਦਾ ਸੰਕਲਪ ਲਈਏ: ਪ੍ਰਧਾਨ ਮੰਤਰੀ

Posted On: 25 JUN 2021 10:52AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਸਾਰੇ ਮਹਾਨੁਭਾਵਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਐਮਰਜੈਂਸੀ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਭਾਰਤੀ ਲੋਕਤੰਤਰ ਦੀ ਰੱਖਿਆ ਕੀਤੀ।

 

ਐਮਰਜੈਂਸੀ ਦੀ ਵਰ੍ਹੇਗੰਢ ਤੇ, ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ।

 

ਐਮਰਜੈਂਸੀ ਦੇ ਉਨ੍ਹਾਂ ਕਾਲ਼ੇ ਦਿਨਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। 1975 ਤੋਂ 1977 ਤੱਕ ਦਾ ਸਮਾਂ ਸੰਸਥਾਵਾਂ ਦੇ ਯੋਜਨਾਬੱਧ ਤਰੀਕੇ ਨਾਲ ਵਿਨਾਸ਼ ਦਾ ਸਾਖੀ ਰਿਹਾ ਹੈ।

 

ਆਓ ਅਸੀਂ ਭਾਰਤ ਦੀ ਲੋਕਤਾਂਤਰਿਕ ਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਹਰ ਸੰਭਵ ਪ੍ਰਯਤਨ ਕਰੀਏ ਅਤੇ ਸਾਡੇ ਸੰਵਿਧਾਨ ਵਿੱਚ ਨਿਹਿਤ ਕਦਰਾਂ-ਕੀਮਤਾਂ ਤੇ ਖਰਾ ਉਤਰਨ ਦਾ ਸੰਕਲਪ ਲਈਏ।

 

ਇਸ ਤਰ੍ਹਾਂ ਕਾਂਗਰਸ ਨੇ ਸਾਡੇ ਲੋਕਤਾਂਤਰਿਕ ਲੋਕਾਚਾਰ ਦਾ ਦਮਨ ਕੀਤਾ। ਅਸੀਂ ਉਨ੍ਹਾਂ ਸਾਰੇ ਮਹਾਨੁਭਾਵਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕਰਦੇ ਹੋਏ ਭਾਰਤੀ ਲੋਕਤੰਤਰ ਦੀ ਰੱਖਿਆ ਕੀਤੀ। #DarkDaysOfEmergency"

 

https://instagram.com/p/CQhm34OnI3F/?utm_medium=copy_link

 

 

 

 

*****

 

 

ਡੀਐੱਸ


(Release ID: 1730289) Visitor Counter : 197