ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਜੰ‍ਮੂ-ਕਸ਼‍ਮੀਰ ਦੇ ਸਾਰੇ ਰਾਜਨੀਤਕ ਦਲਾਂ ਦੇ ਨਾਲ ਬੈਠਕ ਉਪਰੰਤ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਦਾ ਬਿਆਨ

Posted On: 24 JUN 2021 9:56PM by PIB Chandigarh

ਅੱਜ ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਜੰ‍ਮੂ-ਕਸ਼‍ਮੀਰ ਦੇ ਸਾਰੇ ਰਾਜਨੀਤਕ ਦਲਾਂ ਦੇ ਨਾਲ ਚਰਚਾ ਹੁਣੇ-ਹੁਣੇ ਸਮਾਪ‍ਤ ਹੋਈ ਹੈ। ਜੰ‍ਮੂ-ਕਸ਼‍ਮੀਰ ਦੇ ਵਿਕਾਸ ਅਤੇ ਲੋਕਤੰਤਰ ਨੂੰ ਮਜ਼ਬੂਤੀ ਦੇਣ ਦੀ ਦਿਸ਼ਾ ਵਿੱਚ ਇਹ ਇੱਕ ਬਹੁਤ ਹੀ ਸਾਕਾਰਾਤਮਕ ਪ੍ਰਯਤਨ ਰਿਹਾ ਹੈ। ਬੈਠਕ ਬਹੁਤ ਹੀ ਅੱਛੇ ਵਾਤਾਵਰਣ ਵਿੱਚ ਹੋਈ। ਸਭ ਨੇ ਭਾਰਤ ਦੇ ਲੋਕਤੰਤਰ ਅਤੇ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਪੂਰੀ ਨਿਸ਼‍ਠਾ ਜਤਾਈ। ਗ੍ਰਹਿ ਮੰਤਰੀ ਜੀ ਨੇ ਜੰ‍ਮੂ-ਕਸ਼‍ਮੀਰ ਦੀ ਸ‍ਥਿਤੀ, ਪਰਿਸਥਿਤੀ ਅਤੇ ਬਿਹਤਰ ਹੁੰਦੇ ਹਾਲਾਤ ਤੋਂ ਸਾਰੇ ਨੇਤਾਵਾਂ ਨੂੰ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਜੀ ਨੇ ਪੂਰੀ ਗੰਭੀਰਤਾ ਦੇ ਨਾਲ ਹਰ ਪੱਖ, ਹਰ ਤਰਕ, ਹਰ ਸੁਝਾਅ ਨੂੰ ਸੁਣਿਆ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਸਰਾਹਿਆ ਕਿ ਸਾਰੇ ਜਨ ਪ੍ਰਤੀਨਿਧੀਆਂ ਨੇ ਖੁੱਲ੍ਹੇ ਮਨ ਨਾਲ ਆਪਣੀ-ਆਪਣੀ ਗੱਲ ਰੱਖੀ।

 

ਪ੍ਰਧਾਨ ਮੰਤਰੀ ਜੀ ਨੇ ਬੈਠਕ ਵਿੱਚ ਦੋ ਵੱਡੀਆਂ ਗੱਲਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਜੰ‍ਮੂ - ਕਸ਼‍ਮੀਰ ਵਿੱਚ ਲੋਕਤੰਤਰ ਨੂੰ grassroots ਤੱਕ ਲੈ ਜਾਣ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਦੂਸਰਾ, ਜੰ‍ਮੂ-ਕਸ਼‍ਮੀਰ ਵਿੱਚ all round ਵਿਕਾਸ ਹੋਵੇ, ਹਰ ਇਲਾਕੇ, ਹਰ ਸਮੁਦਾਇ ਤੱਕ ਵਿਕਾਸ ਪਹੁੰਚੇ, ਇਸ ਦੇ ਲਈ ਸਾਂਝੇਦਾਰੀ ਹੋਵੇ ਅਤੇ ਜਨਭਾਗੀਦਾਰੀ ਦਾ ਇੱਕ ਮਾਹੌਲ ਬਣਾਈ ਰੱਖਿਆ ਜਾਵੇ, ਇਹ ਜ਼ਰੂਰੀ ਹੈ।

 

ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਇਸ ਗੱਲ ਨੂੰ ਵੀ ਰੱਖਿਆ ਕਿ ਜੰ‍ਮੂ-ਕਸ਼‍ਮੀਰ ਵਿੱਚ ਪੰਚਾਇਤੀ ਰਾਜ ਤੋਂ ਲੈ ਕੇ ਦੂਸਰੀਆਂ ਸ‍ਥਾਨਕ ਸੰਸਥਾਵਾਂ ਨਾਲ ਜੁੜੀਆਂ ਸਾਰੀਆਂ ਚੋਣਾਂ ਸਫ਼ਲਤਾਪੂਰਵਕ ਹੋ ਚੁੱਕੀਆਂ ਹਨ।  ਸੁਰੱਖਿਆ ਨਾਲ ਜੁੜੇ ਹਾਲਾਤ ਵੀ ਬਿਹਤਰ ਹੋ ਰਹੇ ਹਨ। ਪੰਚਾਇਤ ਚੋਣਾਂ ਦੇ ਬਾਅਦ ਕਰੀਬ ਬਾਰ੍ਹਾਂ ਹਜ਼ਾਰ ਕਰੋੜ ਰੁਪਏ ਸਿੱਧੇ-ਸਿੱਧੇ ਪੰਚਾਇਤਾਂ ਦੇ ਪਾਸ ਪਹੁੰਚੇ ਹਨ। ਇਸ ਨਾਲ ਪਿੰਡ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਗਤੀ ਮਿਲੀ ਹੈ। ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਜੰ‍ਮੂ-ਕਸ਼‍ਮੀਰ ਵਿੱਚ ਲੋਕਤਾਂਤਰਿਕ ਪ੍ਰਕਿਰਿਆ ਨਾਲ ਜੁੜੇ ਅਗਲੇ ਮਹੱਤਵਪੂਰਨ ਕਦਮ, ਯਾਨੀ ਵਿਧਾਨ ਸਭਾ ਚੋਣਾਂ ਦੀ ਤਰਫ ਸਾਨੂੰ ਮਿਲ ਕੇ ਜਾਣਾ ਹੈ। ਇਸ ਦੇ ਲਈ ਡਿਲਿਮਿਟੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨਾ ਹੋਵੇਗਾ।  ਤਾਕਿ ਹਰ ਖੇਤਰ, ਹਰ ਵਰਗ ਨੂੰ ਉਚਿਤ ਰਾਜਨੀਤਕ ਪ੍ਰਤੀਨਿਧਤਾ ਵਿਧਾਨ ਸਭਾ ਵਿੱਚ ਪ੍ਰਾਪ‍ਤ ਹੋ ਸਕੇ। ਵਿਸ਼ੇਸ਼ ਤੌਰ ‘ਤੇ ਦਲਿਤਾਂ, ਪਿਛੜਿਆਂ, ਜਨਜਾਤੀ ਖੇਤਰਾਂ ਦੇ ਸਾਥੀਆਂ ਨੂੰ ਇੱਕ ਉਚਿਤ ਪ੍ਰਤੀਨਿਧਤਾ ਦੇਣਾ ਜ਼ਰੂਰੀ ਹੈ।

 

Friends, 

 

ਡਿਲਿਮਿਟੇਸ਼ਨ ਦੀ ਇਸ ਪ੍ਰਕਿਰਿਆ ਵਿੱਚ ਸਭ ਦੀ ਹਿੱਸੇਦਾਰੀ ਹੋਵੇ, ਇਸ ਨੂੰ ਲੈ ਕੇ ਬੈਠਕ ਵਿੱਚ ਵਿਸ‍ਤਾਰ ਨਾਲ ਗੱਲਬਾਤ ਹੋਈ। ਬੈਠਕ ਵਿੱਚ ਮੌਜੂਦ ਸਾਰੇ ਦਲਾਂ ਨੇ ਇਸ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਲਈ ਸਹਿਮਤੀ ਜਤਾਈ ਹੈ।

 

ਅੱਜ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਜੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਜੰ‍ਮੂ-ਕਸ਼‍ਮੀਰ ਨੂੰ ਸ਼ਾਂਤੀ ਅਤੇ ਸਮ੍ਰਿੱਧੀ ਦੇ ਪਥ ’ਤੇ ਲੈ ਜਾਣ ਲਈ ਅਜਿਹੇ ਹੀ ਸਾਰੇ stakeholders ਨੂੰ ਮਿਲ ਕੇ ਨਾਲ ਚਲਣਾ ਹੋਵੇਗਾ। ਉਨ੍ਹਾਂ ਨੇ ਕਿਹਾ ਅੱਜ ਜੰ‍ਮੂ-ਕਸ਼‍ਮੀਰ ਹਿੰਸਾ ਦੇ ਕੁਚੱਕਰ ਤੋਂ ਬਾਹਰ ਨਿਕਲ ਕੇ ਸਥਿਰਤਾ ਦੀ ਤਰਫ਼ ਵਧ ਰਿਹਾ ਹੈ। ਜੰ‍ਮੂ-ਕਸ਼‍ਮੀਰ ਦੀ ਜਨਤਾ ਵਿੱਚ ਇੱਕ ਨਵੀਂ ਆਸ਼ਾ ਜਗੀ ਹੈ,  ਨਵਾਂ ਆਤ‍ਮਵਿਸ਼ਵਾਸ ਆਇਆ ਹੈ। ਪ੍ਰਧਾਨ ਮੰਤਰੀ ਇਹ ਵੀ ਬੋਲੇ ਕਿ ਸਾਨੂੰ ਇਸ ਆਤ‍ਮਵਿਸ਼ਵਾਸ ਨੂੰ ਵਧਾਉਣ ਦੇ ਲਈ, ਇਸ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਦਿਨ-ਰਾਤ ਮਿਹਨਤ ਕਰਨੀ ਹੋਵੇਗੀ,  ਸਾਥ ਮਿਲ ਕੇ ਕੰਮ ਕਰਨਾ ਹੋਵੇਗਾ। ਅੱਜ ਦੀ ਇਹ ਬੈਠਕ ਜੰ‍ਮੂ-ਕਸ਼‍ਮੀਰ ਵਿੱਚ ਲੋਕਤੰਤਰ ਨੂੰ ਮਜ਼ਬੂਤੀ ਦੇਣ ਅਤੇ ਜੰ‍ਮੂ-ਕਸ਼‍ਮੀਰ ਦੇ ਵਿਕਾਸ ਅਤੇ ਸਮ੍ਰਿੱਧੀ ਦੇ ਲਈ ਇੱਕ ਮਹੱਤਵਪੂਰਨ ਕਦਮ  ਹੈ।  ਮੈਂ ਅੱਜ ਦੀ ਇਸ ਬੈਠਕ ਵਿੱਚ ਸ਼ਾਮਲ ਹੋਣ ਦੇ ਲਈ ਸਾਰੇ ਰਾਜਨੀਤਕ ਦਲਾਂ ਦਾ ਆਭਾਰ ਪ੍ਰਗਟ ਕਰਦਾ ਹਾਂ। 

ਧੰਨਵਾਦ!

 

https://youtu.be/tn4ENFg-PdQ

 

*****

ਡੀਐੱਸ/ਏਵੀ



(Release ID: 1730190) Visitor Counter : 161