ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਈ–ਆਫ਼ਿਸ ਨੂੰ ਸ਼ਤ-ਪ੍ਰਤੀਸ਼ਤ ਅਪਣਾਉਣ ਦੇ ਨਾਲ ਪ੍ਰਸਾਰ ਭਾਰਤੀ ਪੇਪਰਲੈੱਸ ਹੋਇਆ

Posted On: 24 JUN 2021 1:47PM by PIB Chandigarh

ਟੈਕਨੋਲੋਜੀ ਦੀ ਵਰਤੋਂ ਨੇ ਪ੍ਰਸਾਰ ਭਾਰਤੀ ਦੇ ਕੰਮਕਾਜ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਕੰਮਕਾਜ ਪਹਿਲਾਂ ਵਾਂਗ ਨਹੀਂ ਰਿਹਾ ਕਿਉਂਕਿ ਦੋ ਸਾਲ ਤੋਂ ਵੀ ਘੱਟ ਸਮੇਂ ਅੰਦਰ ਦੂਰਦਰਸ਼ਨ ਤੇ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਦੇ 577 ਕੇਂਦਰਾਂ ਅਤੇ 22,348 ਕਰਮਚਾਰੀਆਂ ਨੇ ਈ–ਆਫ਼ਿਸ (e-Office) ਅਧਾਰਿਤ ਕੰਮਕਾਜ ਦੇ ਤਰੀਕੇ ਨੂੰ ਆਪਣਾ ਲਿਆ ਹੈ। 

 

ਪ੍ਰਸਾਰ ਭਾਰਤੀ ’ਚ ਈ–ਆਫ਼ਿਸ ਦੇ ਜ਼ਰੀਏ ਚੰਗੀ ਤਰ੍ਹਾਂ ਸਥਾਪਿਤ ਆਈਟੀ ਅਧਾਰਿਤ ਕਾਰਜ ਸੰਰਚਨਾ ਇਸ ਮਹਾਮਾਰੀ ਦੇ ਦੌਰਾਨ ਉਸ ਸਮੇਂ ਸੁਵਿਧਾਜਨਕ ਸਾਬਤ ਹੋਈ ਜਦ ਦੇਸ਼ ਭਰ ਦੇ ਕਰਮਚਾਰੀਆਂ ਨੂੰ ਲੌਕਡਾਊਨ ਦੇ ਦੌਰਾਨ ਅਤੇ ਉਸ ਦੇ ਬਾਅਦ ਕਈ ਤਰ੍ਹਾਂ ਦੀਆਂ ਸੀਮਾਵਾਂ ਦੇ ਅੰਦਰ ਰਹਿ ਕੇ ਕੰਮ ਕਰਨਾ ਪਿਆ ਸੀ।

 

ਪ੍ਰਸਾਰ ਭਾਰਤੀ ਦੇ ਕੰਮਕਾਜ ਨੂੰ ਵਧੇਰੇ ਕੁਸ਼ਲ ਅਤੇ ਪੇਪਰਲੈੱਸ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਨਾਲ, ਅਗਸਤ 2019 ’ਚ ਈ–ਆਫ਼ਿਸ ਦੀ ਸ਼ੁਰੂਆਤ ਕੀਤੀ ਗਈ ਸੀ। ਦੇਸ਼ ਭਰ ਵਿੱਚ ਪ੍ਰਸਾਰ ਭਾਰਤੀ ਦੇ 577 ਕੇਂਦਰਾਂ ਵਿੱਚੋਂ 10 ਪ੍ਰਤੀਸ਼ਤ ਨੇ 2019 (ਅਗਸਤ–ਦਸੰਬਰ) ’ਚ ਈ–ਆਫ਼ਿਸ ਅਪਣਾਇਆ, 2020 ਵਿੱਚ 74 ਪ੍ਰਤੀਸ਼ਤ ਨੇ ਅਤੇ ਬਾਕੀ ਰਹਿੰਦੇ 16 ਪ੍ਰਤੀਸ਼ਤ 18 ਜੂਨ, 2021 ਤੱਕ ਇਸ ਨਾਲ ਜੁੜ ਗਏ।  

 

ਇਸ ਸੰਗਠਨ ਦੇ ਕੰਮਕਾਜ ਵਿੱਚ ਜੋ ਗਤੀ ਤੇ ਪਾਰਦਰਸ਼ਤਾ ਆਈ ਹੈ, ਉਸ ਦੇ ਤਹਿਤ ਹੁਣ ਤੱਕ 50 ਹਜ਼ਾਰ ਤੋਂ ਵੱਧ ਈ–ਫ਼ਾਈਲਾਂ ਬਣਾਈਆਂ ਗਈਆਂ ਹਨ ਅਤੇ ਹਰੇਕ ਫ਼ਾਈਲ ਦੀ ਤਾਜ਼ਾ ਸਥਿਤੀ ਔਨਲਾਈਨ ਉਪਲਬਧ ਹੈ। ਅੰਦਰੂਨੀ ਪੱਧਰ ਉੱਤੇ, ਸਬੰਧਿਤ ਵਿਭਾਗ ਆਪਣੀਆਂ ਫ਼ਾਈਲਾਂ ਬਾਰੇ ਪਤਾ ਲਗਾ ਸਕਦੇ ਹਨ, ਚਾਹੇ ਉਹ ਮੂਵਮੈਂਟ ਵਿੱਚ ਹੋਵੇ ਜਾਂ ਭੇਜੀ ਗਈ ਹੋਵੇ ਜਾਂ ਬੰਦ ਹੋ ਚੁੱਕੀ ਹੋਵੇ।

 

ਔਸਤਨ, ਫਿਜ਼ੀਕਲ ਫ਼ਾਈਲ ਨੂੰ ਨਿਪਟਾਉਣ ਦੀ ਪੂਰੀ ਪ੍ਰਕਿਰਿਆ ਵਿੱਚ ਲਗਭਗ ਇੱਕ ਹਫ਼ਤੇ ਦਾ ਸਮਾਂ ਲਗਦਾ ਹੈ। ਲੇਕਿਨ ਈ–ਆਫ਼ਿਸ ਦੇ ਜ਼ਰੀਏ, ਇਸ ਮਿਆਦ ਨੂੰ ਘਟਾ ਕੇ ਔਸਤਨ 24 ਘੰਟਿਆਂ ਤੱਕ ਲਿਆ ਦਿੱਤਾ ਗਿਆ ਹੈ। ਕਦੇ-ਕਦੇ ਤਾਂ ਇੱਕ ਫ਼ਾਈਲ ਕੁਝ ਘੰਟਿਆਂ ਵਿੱਚ ਵੀ ਨਿਪਟਾ ਦਿੱਤੀ ਜਾਂਦੀ ਹੈ।

ਇਸ ਦੇ ਨਤੀਜੇ ਵਜੋਂ, ਲਗਭਗ ਪਿਛਲੇ ਦੋ ਵਰ੍ਹਿਆਂ ਵਿੱਚ ਨਿਪਟਾਈਆਂ ਗਈਆਂ ਫ਼ਾਈਲਾਂ ਦੀ ਕੁੱਲ ਮਾਤਰਾ ਅਤੇ ਇਸੇ ਮਿਆਦ ਦੇ ਦੌਰਾਨ ਹਰ ਮਹੀਨੇ ਨਿਪਟਾਈਆਂ ਗਈਆਂ ਫ਼ਾਈਲਾਂ ਦੀ ਔਸਤ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਆਇਆ ਹੈ।

 

ਸਭ ਤੋਂ ਅਧਿਕ ਈ–ਫ਼ਾਈਲਾਂ ਬਣਾਉਣ ਅਤੇ ਉਨ੍ਹਾਂ ਨੂੰ ਨਿਪਟਾਉਣ ਦੇ ਮਾਮਲੇ ਵਿੱਚ ਪ੍ਰਸਾਰ ਭਾਰਤੀ (ਆਕਾਸ਼ਵਾਣੀ (ਆਲ ਇੰਡੀਆ ਰੇਡੀਓ) – ਦੂਰਦਰਸ਼ਨ) ਦੇ ਚੋਟੀ ਦੇ 10 ਦਫ਼ਤਰ ਨਿਮਨਲਿਖਤ ਹਨ:

 

ਦਫ਼ਤਰ

ਅਗਸਤ, 2019 ਤੋਂ ਨਿਪਟਾਈਆਂ ਗਈਆਂ ਈ–ਫ਼ਾਈਲਸ ਦੀ ਕੁੱਲ ਸੰਖਿਆ

ਅਗਸਤ, 2019 ਤੋਂ ਨਿਪਟਾਈਆਂ ਗਈਆਂ ਈ–ਫ਼ਾਈਲਾਂ ਦੀ ਮਾਸਿਕ ਔਸਤ

ਸੀਈਓ ਆਫ਼ਿਸ

11,186

500+

ਡੀਜੀ ਡੀਡੀ ਆਫ਼ਿਸ

6897

300+

ਡੀਜੀ ਆਲ ਇੰਡੀਆ ਰੇਡੀਓ ਆਫ਼ਿਸ

5973

270+

ਡੀਜੀ ਡੀਡੀ ਨਿਊਜ਼ ਆਫ਼ਿਸ

3872

170+

ਡੀਜੀ ਆਲ ਇੰਡੀਆ ਰੇਡੀਓ ਨਿਊਜ਼ ਆਫ਼ਿਸ

721

30+

ਤਕਨੀਕੀ ਵਿਭਾਗ ਦੇ ਮੁਖੀ

3351

150+

ਮਾਨਵ ਸੰਸਾਧਨ ਵਿਭਾਗ ਦੇ ਮੁਖੀ

13,331

600+

ਪ੍ਰਸ਼ਾਸਨ ਵਿਭਾਗ ਦੇ ਮੁਖੀ

6121

275+

ਸੰਚਾਲਨ ਵਿਭਾਗ ਦੇ ਮੁਖੀ

2751

125+

ਵਿੱਤ ਵਿਭਾਗ ਦੇ ਮੁਖੀ

3533

160+

 

 

ਇਸ ਪਹਿਲ ਨੇ ਪ੍ਰਸਾਰ ਭਾਰਤੀ ਦੇ ਕੰਮਕਾਜ ਨੂੰ ਵੀ ਪੇਪਰਲੈੱਸ ਬਣਾ ਦਿੱਤਾ ਹੈ। ਇਸ ਨੇ  ਅਗਸਤ 2019 ਤੋਂ ਲੈ ਕੇ ਜੂਨ 2021 ਦੇ ਦਰਮਿਆਨ ਕਾਗਜ਼ ਦੇ ਉੱਪਰ ਕੀਤੇ ਜਾਣ ਵਾਲੇ ਸੰਗਠਨ ਦੇ ਖਰਚ ਵਿੱਚ 45% ਤੱਕ ਦੀ ਬੱਚਤ ਕੀਤਾ ਹੈ। ਕਾਰਬਨ ਨਿਕਾਸੀ ਨੂੰ ਘੱਟ ਕਰਨ ਦੇ ਇਲਾਵਾ, ਪੇਪਰਲੈੱਸ ਕੰਮਕਾਜ ਨੇ ਇਸ ਮਹਾਮਾਰੀ ਦੇ ਦੌਰਾਨ ਰਿਮੋਟ ਵਰਕਿੰਗ, ਵਰਕ ਫਰੌਮ ਹੋਮ ਆਦਿ ਦੇ ਜ਼ਰੀਏ ਕੋਵਿਡ ਤੋਂ ਸੁਰੱਖਿਆ ਨੂੰ ਵੀ ਵਧਾਇਆ ਹੈ, ਜਿਸ ਨਾਲ ਸੰਕ੍ਰਮਣ ਦੀ ਸੰਭਾਵਨਾ ਘੱਟ ਹੋਈ ਹੈ। 

 

****

 

ਸੌਰਭ ਸਿੰਘ



(Release ID: 1730144) Visitor Counter : 210