ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕਾਕਰਨ : ਝੁੱਠੀਆਂ ਗੱਲਾਂ ਬਨਾਮ ਤੱਥ


ਟੀਕੇ ਦੀ ਵੰਡ ਇੱਕ ਰਾਜ ਦੀ ਆਬਾਦੀ, ਕੇਸਲੋਡ, ਰਾਜ ਦੀ ਵਰਤੋਂ ਕੁਸ਼ਲਤਾ ਅਤੇ ਬਰਬਾਦੀ ਦੇ ਕਾਰਕਾਂ ਦੇ ਅਧਾਰ ਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ

Posted On: 24 JUN 2021 2:44PM by PIB Chandigarh

ਭਾਰਤ ਦਾ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ਵਿਗਿਆਨਕ ਅਤੇ ਮਹਾਮਾਰੀ ਪ੍ਰਮਾਣ, ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਿਸ਼ਵਵਿਆਪੀ ਸਰਬੋਤਮ  ਅਭਿਆਸਾਂ 'ਤੇ ਬਣਾਇਆ ਗਿਆ ਹੈ। ਪ੍ਰਣਾਲੀਬੱਧ ਅੰਤ-ਤੋਂ-ਅੰਤ ਦੀ ਯੋਜਨਾਬੰਦੀ ਨਾਲ ਤਿਆਰ ਕੀਤੇ  ਗਏ ਇਸ ਪ੍ਰੋਗਰਾਮ ਨੂੰ ਵੱਡੇ ਪੱਧਰ ਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਲੋਕਾਂ ਦੀ ਪ੍ਰਭਾਵਸ਼ਾਲੀ ਅਤੇ ਕੁਸ਼ਲ ਭਾਗੀਦਾਰੀ ਨਾਲ ਲਾਗੂ ਗਿਆ ਹੈ।  

ਕੁਝ ਮੀਡੀਆ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਰਾਜਾਂ ਨੂੰ ਕੋਵਿਡ-19 ਟੀਕਿਆਂ ਦੀ ਵੰਡ ਗੈਰ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਦੇ ਇਲਜ਼ਾਮ ਲਗਾਏ ਗਏ ਹਨ। ਇਹ ਇਲਜ਼ਾਮ ਪੂਰੀ ਤਰ੍ਹਾਂ ਬਿਨਾਂ ਕਿਸੇ ਅਧਾਰ ਦੇ ਹਨ ਅਤੇ ਪੂਰੀ ਜਾਣਕਾਰੀ ਵਾਲੇ ਨਹੀਂ ਹਨ। 

ਇਹ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਾਰਦਰਸ਼ੀ ਢੰਗ ਨਾਲ ਕੋਵਿਡ -19 ਟੀਕੇ ਦੀ ਵੰਡ ਜਾਰੀ ਰੱਖੀ ਹੋਈ ਹੈ।  ਭਾਰਤ ਸਰਕਾਰ ਵੱਲੋਂ ਟੀਕਾ ਸਪਲਾਈ ਵਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਖਪਤ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਪਲਬਧ ਸੰਤੁਲਨ ਅਤੇ ਅਣਵਰਤੀਆਂ  ਟੀਕਾ ਖੁਰਾਕਾਂ, ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਉਪਲਬਧ ਖੁਰਾਕਾਂ ਦੇ ਨਾਲ-ਨਾਲ ਪਾਈਪ ਲਾਈਨ ਵਿੱਚ ਟੀਕੇ ਦੀ ਸਪਲਾਈ ਬਾਰੇ ਜਾਣਕਾਰੀ ਨਿਯਮਿਤ ਤੌਰ ਤੇ ਪੱਤਰ ਸੂਚਨਾ ਦਫਤਰ ਵੱਲੋਂ ਤਿਆਰ ਕੀਤੀਆਂ ਗਈਆਂ ਪ੍ਰੈਸ ਰਿਲੀਜਾਂ ਰਾਹੀਂ ਅਤੇ ਹੋਰਨਾਂ ਫੋਰਮਾਂ ਰਾਹੀਂ ਵੀ ਸਾਂਝੀ ਕੀਤੀ ਜਾਂਦੀ ਹੈ।  

ਕੋਵਿਡ ਟੀਕੇ ਦੀ ਵੰਡ ਹੇਠਾਂ ਦਿੱਤੇ ਮਾਪਦੰਡਾਂ 'ਤੇ ਕੀਤੀ ਜਾਂਦੀ ਹੈ:

 

*ਇੱਕ ਰਾਜ ਦੀ ਆਬਾਦੀ

*ਕੇਸ ਲੋਡ ਜਾਂ ਬਿਮਾਰੀ ਦਾ ਬੋਝ

*ਰਾਜ ਦੀ ਵਰਤੋਂ ਕੁਸ਼ਲਤਾ

ਟੀਕੇ ਦੀ ਬਰਬਾਦੀ ਦਾ ਟੀਕੇ ਦੀ ਵੰਡ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। 

 -------------------------- 

ਐਮ ਵੀ  


(Release ID: 1730069) Visitor Counter : 191