ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਭਲਕੇ ਇੱਕ ਵਰਚੂਅਲ ਈਵੈਂਟ ਦੁਆਰਾ ਸਮਾਰਟ ਸਿਟੀਜ਼ ਮਿਸ਼ਨ, ਅਮਰੁਤ ਅਤੇ ਪੀ ਐੱਮ ਏ ਵਾਈ—ਯੂ ਦੀ ਛੇਵੀਂ ਵਰ੍ਹੇਗੰਢ ਮਨਾਏਗਾ


ਇੰਡੀਆ ਸਮਾਰਟ ਸਿਟੀਜ਼ ਪੁਰਸਕਾਰ ਕੰਟੈਸਟ (ਆਈ ਐੱਸ ਏ ਸੀ) 2020 ਅਤੇ ਕਲਾਈਮੇਟ ਸਮਾਰਟ ਸਿਟੀਜ਼ ਅਸੈੱਸਮੈਂਟ ਫਰੇਮਵਰਕ (ਸੀ ਐੱਸ ਸੀ ਏ ਐੱਫ) ਦੇ ਨਤੀਜਿਆਂ ਨੂੰ ਇਸ ਈਵੈਂਟ ਦੌਰਾਨ ਐਲਾਨਿਆ ਜਾਵੇਗਾ

ਪੀ ਐੱਮ ਏ ਵਾਈ—ਯੂ ਬਾਰੇ ਇੱਕ ਸ਼ੋਰਟ ਮੂਵੀ ਕੰਟੈਸਟ ਵਿਦਿਆਰਥੀਆਂ , ਨੌਜਵਾਨਾਂ , ਐੱਨ ਜੀ ਓਜ਼ , ਸੰਸਥਾਵਾਂ ਅਤੇ ਵਿਅਕਤੀਆਂ , ਗਰੁੱਪਾਂ ਲਈ ਖੋਲ੍ਹਣ ਦਾ ਐਲਾਨ ਕੀਤਾ ਜਾਵੇਗਾ

Posted On: 24 JUN 2021 2:46PM by PIB Chandigarh

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਭਲਕੇ (25 ਜੂਨ 2021) ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 25 ਜੂਨ 2015 ਨੂੰ ਲਾਂਚ ਕੀਤੇ 3 ਟਰਾਂਸਫੋਰਮੇਟਿਵ ਸ਼ਹਿਰੀ ਮਿਸ਼ਨਜ਼ — ਸਮਾਰਟ ਸਿਟੀਜ਼ ਮਿਸ਼ਨ (ਐੱਸ ਸੀ ਐੱਮ) , ਅਮਰੁਤ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ — ਸ਼ਹਿਰੀ (ਪੀ ਐੱਮ ਏ ਵਾਈ—ਯੂ) ਦੇ ਲਾਂਚ ਦੀ 6ਵੀਂ ਵਰ੍ਹੇਗੰਢ ਦੀ ਯਾਦ ਵਿੱਚ ਇੱਕ ਆਨਲਾਈਨ ਈਵੈਂਟ ਆਯੋਜਿਤ ਕਰ ਰਿਹਾ ਹੈ । ਇਹ ਤਿੰਨੋਂ ਸਕੀਮਾਂ ਸ਼ਹਿਰੀ ਮੁੜ ਸੁਰਜੀਤੀ ਕਰਨ ਲਈ ਦੂਰਦਰਸ਼ੀ ਏਜੰਡੇ ਦਾ ਇੱਕ ਹਿੱਸਾ ਹਨ ਅਤੇ ਭਾਰਤ ਦੀ 40% ਸ਼ਹਿਰਾਂ ਵਿੱਚ ਰਹਿ ਰਹੀ ਵਸੋਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਇੱਕ ਬਹੁਪਰਤੀ ਰਣਨੀਤੀ ਦੇ ਇੱਕ ਹਿੱਸੇ ਵਜੋਂ ਡਿਜ਼ਾਈਨ ਕੀਤੀਆਂ ਗਈਆਂ ਹਨ ।


ਪਿਛਲੇ 6 ਸਾਲਾਂ ਵਿੱਚ ਸ਼ਹਿਰੀ ਖੇਤਰ ਤੇ ਧਿਆਨ ਕੇਂਦਰਿਤ ਕਰਨ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ 2004 — 2014 ਵਿਚਾਲੇ 1.5 ਲੱਖ ਕਰੋੜ ਦੇ ਮੁਕਾਬਲੇ 12 ਲੱਖ ਕਰੋੜ ਰੁਪਏ ਸਮੁੱਚੇ ਨਿਵੇਸ਼ ਕੀਤੇ ਗਏ ਹਨ । ਇਹਨਾਂ ਤਿੰਨਾਂ ਮਿਸ਼ਨਾਂ ਤਹਿਤ ਲਾਗੂ ਕੀਤੇ ਗਏ ਪ੍ਰਾਜੈਕਟਾਂ ਨੇ ਭਾਰਤ ਦੇ ਸ਼ਹਿਰੀ ਨਿਵਾਸੀਆਂ ਦੀਆਂ ਜਿ਼ੰਦਗੀਆਂ ਵਿੱਚ ਮਹੱਤਵਪੂਰਨ ਪਰਿਵਰਤਣ ਲਿਆਉਣਾ ਸ਼ੁਰੂ ਕਰ ਦਿੱਤਾ ਹੈ । ਮਿਸ਼ਨਜ਼ ਨੇ ਸ਼ਹਿਰੀ ਬੁਨਿਆਦੀ ਢਾਂਚੇ ਦਾ ਹੀ ਵਿਕਾਸ ਨਹੀਂ ਕੀਤਾ , ਭਾਵੇਂ ਇਹ ਬੇਹਤਰ ਪਾਣੀ ਸਪਲਾਈ ਜਾਂ ਸਾਫ ਸਫਾਈ ਜਾਂ ਸਾਰਿਆਂ ਲਈ ਘਰ ਹੋਵੇ ਬਲਕਿ ਸਾਡੇ ਸ਼ਹਿਰਾਂ ਦੇ ਪ੍ਰਬੰਧਨ ਅਤੇ ਯੋਜਨਾਬੰਦੀ ਵਿੱਚ ਇਨੋਵੇਸ਼ਨ , ਤਕਨਾਲੋਜੀ ਤੇ ਡਾਟਾ ਦੀ ਵਰਤੋਂ ਵੀ ਕੀਤੀ ਹੈ । ਇਹਨਾਂ ਮਿਸ਼ਨਾਂ ਨੇ ਮਹਾਮਾਰੀ ਦੌਰਾਨ ਲੋਕਾਂ ਦੀਆਂ  ਜਿ਼ੰਦਗੀਆਂ ਵਿੱਚ ਆਈ ਹਲਚਲ ਵਿੱਚ ਖੁਸ਼ਹਾਲੀ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।
ਵਰ੍ਹੇਗੰਢ ਈਵੈਂਟ ਐੱਮ ਓ ਐੱਚ ਯੂ ਏ ਦੁਆਰਾ ਲਾਗੂ ਕੀਤੀਆਂ ਕੁਝ ਮਹੱਤਵਪੂਰਨ ਪਹਿਲਕਦਮੀਆਂ ਨੂੰ ਉਜਾਗਰ ਕਰੇਗਾ । ਇਸ ਈਵੈਂਟ ਦੀ ਪ੍ਰਧਾਨਗੀ ਸ਼੍ਰੀ ਹਰਦੀਪ ਐੱਸ ਪੁਰੀ , ਰਾਜ ਮੰਤਰੀ (ਸੁਤੰਤਰ ਚਾਰਜ) ਹਾਊਸਿੰਗ ਤੇ ਸ਼ਹਿਰੀ ਮਾਮਲੇ ਕਰਨਗੇ । ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਸਕੱਤਰ , ਹਾਊਸਿੰਗ ਤੇ ਸ਼ਹਿਰੀ ਮਾਮਲੇ ਨੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਸਾਰੇ ਮੁੱਖ ਸ਼ਹਿਰੀ ਭਾਗੀਦਾਰਾਂ ਨੂੰ ਇਸ ਈਵੈਂਟ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ । ਇਹਨਾਂ ਵਿੱਚ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਿੰਸੀਪਲ ਸਕੱਤਰ , ਸ਼ਹਿਰਾਂ ਦੇ ਮਿਊਂਸਿਪਲ ਕਮਿਸ਼ਨਰ , ਸਮਾਰਟ ਸਿਟੀਜ਼ ਦੇ ਐੱਮ ਡੀਜ਼ / ਸੀ ਈ ਓਜ਼ , ਸਟੇਟ  ਲੇਵਲ ਨੋਡਲ ਏਜੰਸੀਜ਼ , ਮਿਸ਼ਨ ਡਾਇਰੈਕਟੋਰੇਟਸ ਦੇ ਨਾਲ ਨਾਲ ਉਹਨਾਂ ਦੇ ਅਧਿਕਾਰੀ ਅਤੇ ਟੀਮ ਮੈਂਬਰ , ਪੇਸ਼ੇਵਰਾਨਾ , ਉਦਯੋਗ ਪ੍ਰਤੀਨਿੱਧ , ਮੀਡੀਆ ਅਤੇ ਅਕੈਡਮੀਆਂ ਦੇ ਮੈਂਬਰਾਂ ਨੂੰ ਵੀ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ ।
ਇਹ ਤਾਰੀਖ਼ ਐੱਚ ਓ ਐੱਚ ਯੂ ਏ ਦੀ ਇੱਕ ਖੁੱਦਮੁਖਤਿਆਰ ਸੰਸਥਾ ਸ਼ਹਿਰੀ ਮਾਮਲਿਆਂ ਬਾਰੇ ਕੌਮੀ ਸੰਸਥਾ ਨੂੰ ਸਥਾਪਿਤ ਹੋਣ ਦੇ 45 ਸਾਲਾਂ ਦੀ ਵੀ ਨਿਸ਼ਾਨੀ ਹੈ । ਇਹ ਸੰਸਥਾ ਸ਼ਹਿਰੀਕਰਨ ਨਾਲ ਸਬੰਧਤ ਮੁੱਦਿਆਂ ਦੇ ਅਭਿਆਸ ਅਤੇ ਖੋਜ ਵਿਚਾਲੇ ਪਾੜੇ ਲਈ ਇੱਕ ਪੁਲ ਦਾ ਕੰਮ ਕਰਦੀ ਹੈ ।

ਪ੍ਰਧਾਨ ਮੰਤਰੀ ਆਵਾਸ ਯੋਜਨਾ — ਸ਼ਹਿਰੀ :—
ਪੀ ਐੱਮ ਏ ਵਾਈ—ਯੂ ਤਹਿਤ “ਸਾਰਿਆਂ ਲਈ ਘਰ” ਈ ਡਬਲਯੁ ਐੱਸ , ਐੱਲ ਆਈ ਜੀ ਅਤੇ ਐੱਮ ਆਈ ਜੀ ਸ਼੍ਰੇਣੀਆਂ ਵਿੱਚ ਸ਼ਹਿਰੀ ਹਾਊਸਿੰਗ ਦੀ ਕਮੀ ਨਾਲ ਨਜਿੱਠਦਾ ਹੈ । ਇਸ ਵਿੱਚ ਸਾਲ 2022 ਤੱਕ ਝੁੱਗੀ ਝੋਂਪੜੀ ਵਿੱਚ ਰਹਿਣ ਵਾਲੇ ਸਾਰੇ ਯੋਗ ਸ਼ਹਿਰੀ ਘਰਾਂ ਵਿੱਚ ਇੱਕ “ਪੱਕਾ” ਘਰ ਯਕੀਨੀ ਬਣਾਇਆ ਗਿਆ ਹੈ । ਇਹ ਉਹ ਸਾਲ ਹੈ ਜਦੋਂ ਰਾਸ਼ਟਰ ਆਪਣੀ ਆਜ਼ਾਦੀ ਦੇ 75 ਵਰੇ੍ ਮੁਕੰਮਲ ਕਰ ਰਿਹਾ ਹੈ । ਪ੍ਰਧਾਨ ਮੰਤਰੀ ਆਵਾਸ ਯੋਜਨਾ (ਯੂ) ਤਹਿਤ ਕੁੱਲ 1.12 ਕਰੋੜ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ , ਜਿਸ ਵਿੱਚੋਂ 82.5 ਲੱਖ ਘਰਾਂ ਨੂੰ ਜ਼ਮੀਨ ਤੇ ਉਤਾਰ ਲਿਆ ਗਿਆ ਹੈ ਅਤੇ ਤਕਰੀਬਨ 48 ਲੱਖ ਮੁਕੰਮਲ ਹੋ ਚੁੱਕੇ ਹਨ ।

 
ਵਰ੍ਹੇਗੰਢ ਦੀ ਯਾਦ ਵਿੱਚ ਇਸ ਘਟਨਾ ਦੌਰਾਨ ਪੀ ਐੱਮ ਏ ਵਾਈ—ਯੂ ਬਾਰੇ ਇੱਕ ਸ਼ੋਰਟ ਮੂਵੀ ਕੰਟੈਸਟ ਵਿਦਿਆਰਥੀਆਂ , ਨੌਜਵਾਨਾਂ , ਐੱਨ ਜੀ ਓਜ਼ , ਸੰਸਥਾਵਾਂ ਅਤੇ ਵਿਅਕਤੀਆਂ , ਗਰੁੱਪਾਂ ਲਈ ਖੋਲ੍ਹਣ ਦਾ ਐਲਾਨ ਕੀਤਾ ਜਾਵੇਗਾ ਤੇ ਇਹ ਐਲਾਨ ਭਾਰਤ ਦੀ ਆਜ਼ਾਦੀ ਦੇ 75 ਵੇਂ ਵਰ੍ਹੇ ਤੱਕ ਖੁੱਲਾ ਰਹੇਗਾ । 75 ਸ਼ਹਿਰਾਂ ਦੇ ਸਕੂਲਾਂ / ਕਾਲਜਾਂ / ਸੰਸਥਾਵਾਂ ਵਿੱਚ ਸ਼ੁਰੂ ਕਰਨ ਲਈ ਇੱਕ ਆਵਾਸ ਪਰ ਸੰਵਾਦ (ਟਾਊਨਹਾਲ) ਬਾਰੇ 15 ਦਿਨ ਚੱਲਣ ਵਾਲੀ ਵਰਕਸ਼ਾਪ ਦੀ ਯੋਜਨਾ ਬਣਾਈ ਗਈ ਹੈ ।

ਅਮਰੁੱਤ ਮਿਸ਼ਨ :—
ਅਟੱਲ ਮਿਸ਼ਨ ਫਾਰ ਰਿਜੁਵੀਨੇਸ਼ਨ ਤੇ ਅਰਬਨ ਟਰਾਂਸਫੋਰਮੇਸਨ ਅਮਰੁੱਤ (ਏ ਐੱਮ ਆਰ ਯੂ ਟੀ) ਪਾਣੀ ਦੀ ਸਪਲਾਈ , ਸੀਵਰੇਜ ਪ੍ਰਬੰਧਨ , ਹੜ੍ਹਾਂ ਨੂੰ ਘਟਾਉਣ ਲਈ ਮੀਂਹ ਝੱਖੜ ਦੇ ਪਾਣੀ ਦੀ ਡਰੇਨੇਜ , ਗੈਰ ਮੋਟਰਾਈਜ਼ਡ ਸ਼ਹਿਰੀ ਆਵਾਜਾਈ ਤੇ ਇੱਕ ਲੱਖ ਤੋਂ ਵੱਧ ਵਾਲੇ 500 ਸ਼ਹਿਰਾਂ ਵਿੱਚ ਹਰੀਆਂ ਭਰੀਆਂ ਥਾਵਾਂ / ਪਾਰਕ ਦੇ ਮੁੱਦਿਆਂ ਨੂੰ ਨਜਿੱਠਣ ਲਈ ਲਾਂਚ ਕੀਤਾ ਗਿਆ । ਮਿਸ਼ਨ ਦੀਆਂ ਪ੍ਰਾਪਤੀਆਂ ਨੂੰ ਹੇਠਾਂ ਉਜਾਗਰ ਕੀਤਾ ਗਿਆ ਹੈ ।
1.   ਕੁੱਲ ਟੂਟੀ ਵਾਲੇ ਕਨੈਕਸ਼ਨ : 139 ਲੱਖ ਦੇ ਟੀਚੇ ਦੇ ਮੁਕਾਬਲੇ 150 ਲੱਖ ਤੋਂ ਵੱਧ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ।
2.   ਸੀਵਰੇਜ ਤੇ ਸੀਪੇਜ ਕਨੈਕਸ਼ਨਜ਼ : 145 ਲੱਖ ਦੇ ਟੀਚੇ ਦੇ ਮੁਕਾਬਲੇ 78 ਲੱਖ ਤੋਂ ਵੱਧ ।
3.   ਟ੍ਰੀਟਮੈਂਟ ਸਮਰੱਥਾ ਵਿਕਸਿਤ : 1,240 ਐੱਮ ਐੱਲ ਡੀ ਅਤੇ 4,960 ਐੱਮ ਐੱਲ ਡੀ ਦੀ ਸਮਰੱਥਾ ਵਾਲੇ ਐੱਸ ਟੀ ਪੀਜ਼ ਪ੍ਰਗਤੀ ਅਧੀਨ ਹਨ ।
4.   1,840 ਵਾਟਰ ਲੋਗਿੰਗ ਬਿੰਦੂ ਖ਼ਤਮ ਕੀਤੇ ਗਏ ਹਨ ।
5.   ਹਰੀਆਂ ਭਰੀਆਂ ਥਾਵਾਂ ਅਤੇ ਪਾਰਕ : 1,850 ਪਾਰਕ ਅਤੇ 3,770 ਏਕੜ ਖੇਤਰ ਵਿੱਚ ਹਰੀਆਂ ਭਰੀਆਂ ਥਾਵਾਂ ਵਿਕਸਿਤ ਕੀਤੀਆਂ ਗਈਆਂ ਹਨ ।
6.   ਮਿਊਂਸਿਪਲ ਬਾਂਡਸ : 10 ਸ਼ਹਿਰਾਂ ਨੇ 3,840 ਕਰੋੜ ਰੁਪਏ ਦੇ ਮਿਊਂਸਿਪਲ ਬਾਂਡਸ ਜਾਰੀ ਕੀਤੇ ਹਨ ।
7.   2,465 ਕਸਬਿਆਂ ਵਿੱਚ ਆਨਲਾਈਨ ਬਿਲਡਿੰਗ ਪਰਮਿਸ਼ਨ ਸਿਸਟਮ ਲਾਗੂ ਕੀਤਾ ਗਿਆ ਹੈ ।
8.   ਗਲੀਆਂ ਦੀਆਂ ਲਾਈਟਾਂ : 88 ਲੱਖ ਗਲੀਆਂ ਦੀਆਂ ਲਾਈਟਾਂ ਬਦਲਣ ਦੇ ਸਿੱਟੇ ਵਜੋਂ ਪ੍ਰਤੀ ਸਾਲ 192 ਕਰੋੜ ਯੁਨਿਟ ਊਰਜਾ ਦੀ ਬਚਤ ਹੋਈ ਹੈ ਅਤੇ 15 ਲੱਖ ਟਨ ਕਾਬਨ ਨਿਕਾਸੀ ਘਟੀ ਹੈ ।

ਸਮਾਰਟ ਸਿਟੀਜ਼ ਮਿਸ਼ਨ :—
ਸਮਾਰਟ ਸਿਟੀਜ਼ ਮਿਸ਼ਨ ਇੱਕ ਬਦਲਾਅ ਲਿਆਉਣ ਵਾਲਾ ਮਿਸ਼ਨ ਹੈ , ਜਿਸਦਾ ਮਕਸਦ ਦੇਸ਼ ਵਿੱਚ ਸ਼ਹਿਰੀ ਵਿਕਾਸ ਦੇ  ਅਭਿਆਸ ਵਿੱਚ ਇੱਕ ਮਹੱਤਵਪੂਰਨ ਪਰਿਵਰਤਣ ਲਿਆਉਣਾ ਹੈ । ਐੱਸ ਸੀ ਐੱਮ ਹਿਤ ਕੁਲ ਤਜਵੀਜ਼ ਪ੍ਰਾਜੈਕਟਾਂ ਵਿੱਚ , 5,890 ਪ੍ਰਾਜੈਕਟ (ਗਿਣਤੀ ਦਾ 114%) 1,78,500 ਕਰੋੜ ਦੀ ਕੀਮਤ ਵਾਲੇ (ਕੀਮਤ ਅਨੁਸਾਰ 87%) ਲਈ ਹੁਣ ਤੱਕ ਟੈਂਡਰ ਮੰਗੇ ਗਏ ਹਨ ।  5,195 ਪ੍ਰਾਜੈਕਟਾਂ (ਗਿਣਤੀ ਦਾ 101%) ਲਾਗਤ 1,45,600 ਕਰੋੜ (ਕੀਮਤ ਅਨੁਸਾਰ 71%) ਲਈ ਕੰਮ ਦੇ ਆਰਡਰ ਦਿੱਤੇ ਜਾ ਚੁੱਕੇ ਹਨ , 2,656 ਪ੍ਰਾਜੈਕਟ (ਗਿਣਤੀ ਦਾ 51%) ਲਾਗਤ 45,000 ਕਰੋੜ (ਕੀਮਤ ਦਾ 22%) ਪੂਰੀ ਤਰ੍ਹਾਂ ਮੁਕੰਮਲ ਕਰ ਲਏ ਗਏ ਹਨ ਅਤੇ ਪੂਰੀ ਤਰ੍ਹਾਂ ਸੰਚਾਲਤ ਹਨ ।
ਸਮਾਰਟ ਸਿੱਟੀਜ਼ ਮਿਸ਼ਨ ਤਹਿਤ ਵਿਕਸਿਤ ਕੀਤੇ ਗਏ ਪ੍ਰਾਜੈਕਟ ਬਹੁਖੇਤਰੀ ਹਨ ਅਤੇ ਸਥਾਨਕ ਵਸੋਂ ਦੀਆਂ ਇੱਛਾਵਾਂ ਦਾ ਸ਼ੀਸ਼ਾ ਹਨ । ਅੱਜ ਦੀ ਤਾਰੀਖ਼ ਵਿੱਚ 69 ਸਮਾਰਟ ਸਿਟੀਜ਼ ਵਿਕਸਿਤ ਕੀਤੇ ਗਏ ਹਨ ਅਤੇ ਦੇਸ਼ ਵਿੱਚ ਉਹਨਾਂ ਦੇ ਇੰਟੈਗ੍ਰੇਟਿਡ ਕਮਾਂਡ ਕੰਟਰੋਲ ਸੈਂਟਰਜ਼ (ਆਈ ਸੀ ਸੀ ਸੀਜ਼) ਸੰਚਾਲਿਤ ਕੀਤੇ ਗਏ ਹਨ । ਇਹ ਸੰਚਾਲਿਤ ਆਈ ਸੀ ਸੀ ਸੀਜ਼ ਕੋਵਿਡ ਪ੍ਰਬੰਧਨ ਲਈ ਵਾਰ ਰੂਮਜ਼ ਵਜੋਂ ਕੰਮ ਕਰਦੇ ਹਨ ਅਤੇ ਇਸ ਦੇ ਨਾਲ ਮਿਸ਼ਨ ਤਹਿਤ ਵਿਕਸਿਤ ਕੀਤਾ ਗਿਆ ਹੋਰ ਸਮਾਰਟ ਬੁਨਿਆਦੀ ਢਾਂਚਾ ਮਹਾਮਾਰੀ ਦੀ ਲੜਾਈ ਵਿੱਚ ਸ਼ਹਿਰਾਂ ਦੀ ਮਦਦ ਕਰਦਾ ਹੈ ਤੇ ਇਹ ਮਦਦ ਜਾਣਕਾਰੀ ਦੇਣਾ , ਸੰਚਾਰ ਵਿੱਚ ਸੁਧਾਰ ਕਰਨਾ , ਭਵਿੱਖ ਦਾ ਮੁਲਾਂਕਣ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ ।
6 ਵੀਂ ਵਰ੍ਹੇਗੰਡ ਦੌਰਾਨ ਐੱਮ ਓ ਐੱਚ ਯੂ ਏ ਇੰਡੀਆ ਸਮਾਰਟ ਸਿਟੀਜ਼ ਐਵਾਰਡਸ ਕੰਟੈਸਟ (ਆਈ ਅੱਸ ਏ ਸੀ) ਦੇ ਨਤੀਜਿਆਂ ਨੂੰ ਵੀ ਐਲਾਨਿਆ ਜਾਵੇਗਾ । ਬਹੁਤ ਦੇਰ ਤੋਂ ਇੰਤਜ਼ਾਰ ਕੀਤੇ ਜਾ ਰਹੇ ਇਹ ਨਤੀਜੇ ਡਾਟਾ ਮਿਚਓਰਿਟੀ ਫਰੇਮਵਰਕ (ਡੀ ਐੱਮ ਏ ਐੱਫ) ਅਤੇ ਕਲਾਈਮੇਟ ਸਮਾਰਟ ਸਿਟੀਜ਼ ਅਸੈੱਸਮੈਂਟ ਫਰੇਮ ਵਰਕ (ਆਈ ਐੱਸ ਏ ਸੀ) ਇਸ ਈਵੇਂਟ ਦੌਰਾਨ ਜਾਰੀ ਕੀਤੇ ਜਾਣਗੇ । ਇਸ ਈਵੈਂਟ ਵਿੱਚ ਇੰਡੀਆ ਸਮਾਰਟ ਸਿਟੀਜ਼ ਫੈਲੋਸਿ਼ੱਪ ਰਿਪੋਰਟ , ਟਿਊਲਿਪ (ਟੀ ਯੂ ਐੱਲ ਆਈ ਪੀ) ਸਲਾਨਾ ਰਿਪੋਰਟ ਅਤੇ ਸ਼ਹਿਰੀ ਮਾਮਲਿਆਂ ਦੇ ਕੌਮੀ ਸੰਸਥਾ ਦੁਆਰਾ ਵਿਕਸਿਤ ਨਾਲੇਜ ਉਤਪਾਦ ਵੀ ਜਾਰੀ ਕੀਤੇ ਜਾਣਗੇ ।

 

*****************

 

ਮੋਨਿਕਾ



(Release ID: 1730066) Visitor Counter : 160