ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕਾਕਰਨ : ਭਰਮ ਬਨਾਮ ਤੱਥ


ਕੋਵਿਡ 19 ਟੀਕਾਕਰਨ ਦਾ ਮਰਦਾਂ ਅਤੇ ਔਰਤਾਂ ਵਿੱਚ ਬਾਂਝਪਣ ਦੇ ਨਾਲ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਮਿਲਿਆ ਹੈ

ਐੱਨ ਈ ਜੀ ਵੀ ਏ ਸੀ ਨੇ ਸਾਰੀਆਂ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਕੋਵਿਡ 19 ਟੀਕਾਕਰਨ ਦੀ ਸਿਫਾਰਸ਼ ਕੀਤੀ ਹੈ

Posted On: 21 JUN 2021 5:42PM by PIB Chandigarh

ਜਣਨ ਉਮਰ ਦੀ ਆਬਾਦੀ ਵਿੱਚ ਕੋਵਿਡ 19 ਟੀਕਾਕਰਨ ਕਾਰਨ ਬਾਂਝਪਣ ਦੇ ਸਬੰਧ ਬਾਰੇ ਕੁਝ ਮੀਡੀਆ ਰਿਪੋਰਟਾਂ ਵਿੱਚ ਚਿੰਤਾ ਪ੍ਰਗਟ ਕੀਤੀ ਗਈ ਹੈ । ਪਿਛਲੇ ਕੁਝ ਦਿਨਾਂ ਵਿੱਚ ਨਰਸਾਂ ਸਮੇਤ ਸਿਹਤ ਸੰਭਾਲ ਕਾਮਿਆਂ ਤੇ ਪਹਿਲੀ ਕਤਾਰ ਦੇ ਕਾਮਿਆਂ ਦੇ ਇੱਕ ਵਰਗ ਵਿੱਚ ਵੱਖ ਵੱਖ ਭਰਮਾਂ ਅਤੇ ਮਿੱਥਾਂ ਨੂੰ ਉਜਾਗਰ ਕੀਤਾ ਗਿਆ ਹੈ । ਅਜਿਹੀ ਗਲਤ ਜਾਣਕਾਰੀ ਅਤੇ ਅਫ਼ਵਾਹਾਂ ਪਹਿਲਾਂ ਵੀ ਪੋਲੀਓ ਅਤੇ ਚੇਚਕ ਰੁਬੇਲਾ ਲਈ ਟੀਕਾਕਰਨ ਮੁਹਿੰਮ ਦੌਰਾਨ ਵੀ ਭਾਈਚਾਰੇ ਵਿੱਚ ਫੈਲਾਈਆਂ ਗਈਆਂ ਸਨ ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਆਪਣੇ ਵੈੱਬਸਾਈਟ ( https://www.mohfw.gov.in/pdf/FAQsforHCWs&FLWs.pdf ) ਉੱਪਰ ਪੋਸਟ ਕੀਤੇ ਐੱਫ ਏ ਕਿਉਜ਼ ਵਿੱਚ ਸੱਪਸ਼ਟ ਕੀਤਾ ਹੈ ਕਿ ਉਪਲਬੱਧ ਟੀਕਿਆਂ ਵਿੱਚੋਂ ਕੋਈ ਵੀ ਜਣਨ ਤੇ ਅਸਰ ਨਹੀਂ ਪਾਉਂਦਾ । ਕਿਉਂਕਿ ਸਾਰੇ ਟੀਕੇ ਤੇ ਉਹਨਾਂ ਦੇ ਹਿੱਸੇ ਪਹਿਲਾਂ ਜਾਨਵਰਾਂ ਤੇ ਟੈਸਟ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਮਨੁੱਖਾਂ ਤੇ ਮੁਲਾਂਕਣ ਕੀਤਾ ਜਾਂਦਾ ਹੈ ਕਿ ਕਿਤੇ ਇਹਨਾਂ ਦਾ ਕੋਈ ਕਿਸੇ ਕਿਸਮ ਦਾ ਬੁਰਾ ਅਸਰ ਤਾਂ ਨਹੀਂ ਹੈ । ਟੀਕਿਆਂ ਦੀ ਅਧਿਕਾਰਤ ਵਰਤੋਂ ਕੇਵਲ ਉਹਨਾਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਤੋਂ ਬਾਅਦ ਹੀ ਦਿੱਤੀ ਜਾਂਦੀ ਹੈ ।
ਹੋਰ ਕੋਵਿਡ 19 ਟੀਕਾਕਰਨ ਨਾਲ ਬਾਂਝਪਣ ਹੋਣ ਬਾਰੇ ਪ੍ਰਚਲਿਤ ਮਿੱਥ ਤੇ ਕਾਬੂ ਪਾਉਣ ਲਈ ਭਾਰਤ ਸਰਕਾਰ ਨੇ ਸੱਪਸ਼ਟ ਕੀਤਾ ਹੈ (https://twitter.com/PIBFactCheck/status/1396805590442119175) ਕਿ ਕੋਵਿਡ 19 ਕਾਰਨ ਔਰਤਾਂ ਅਤੇ ਮਰਦਾਂ ਵਿੱਚ ਬਾਂਝਪਣ ਹੋਣ ਦੇ ਕਾਰਨਾਂ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ । ਟੀਕੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ ।

https://ci6.googleusercontent.com/proxy/bHmQeBwS8r5s5mH1J1JXICntMWqs6Wbv0mONfv8aKj2QB1N5i5zaxjqgXay9rVQoyBd92CLzBa3UdzT0rYUcuyEmSgSRjQxl23wk_vSU4wo_mNiOQUSjRAGqEA=s0-d-e1-ft#https://static.pib.gov.in/WriteReadData/userfiles/image/image0011ZH0.jpg

ਕੋਵਿਡ 19 ਲਈ ਟੀਕਾ ਪ੍ਰਸ਼ਾਸਨ ਬਾਰੇ ਕੌਮੀ ਮਾਹਿਰ ਗਰੁੱਪ ਨੇ ਸਾਰੀਆਂ ਦੁੱਧ ਪਿਆਉਂਦੀਆਂ ਔਰਤਾਂ ਲਈ ਕੋਵਿਡ 19 ਟੀਕਾਕਰਨ ਦੀ ਸਿਫਾਰਸ਼ ਕੀਤੀ ਹੈ ਅਤੇ ਇਸ ਨੂੰ ਸੁਰੱਖਿਅਤ ਦੱਸਦਿਆਂ ਕਿਹਾ ਹੈ ਕਿ ਟੀਕਾਕਰਨ ਤੋਂ ਪਹਿਲਾਂ ਜਾਂ ਬਾਅਦ ਦੁੱਧ ਚੁੰਘਾਉਣ ਨੂੰ ਰੋਕਣ ਜਾਂ ਬੰਦ ਕਰਨ ਦੀ ਕੋਈ ਲੋੜ ਨਹੀਂ ਹੈ ।
(https://pib.gov.in/PressReleasePage.aspx?PRID=1719925)


 

********************

ਐੱਮ ਵੀ
ਐੱਚ ਐੱਫ ਡਬਲਯੁ / ਕੋਵਿਡ 19 ਜਣਨ ਮੁੱਦੇ ਅਤੇ ਟੀਕਾਕਰਨ / 21 ਜੂਨ 2021 / 4


(Release ID: 1729139) Visitor Counter : 248