ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਿਰਤ ਅਤੇ ਰੁਜ਼ਗਾਰ ਮੰਤਰੀ ਸ਼੍ਰੀ ਸੰਤੋਸ਼ ਗੰਗਵਾਰ ਨੇ ਮਹਾਮਾਰੀ ਦੌਰਾਨ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੀਤੇ ਗਏ ਕਈ ਕਦਮਾਂ ਬਾਰੇ ਵਿਸਤਾਰ ਨਾਲ ਦੱਸਣ ਵਾਲੇ ਇਸ਼ਤਿਹਾਰ ਜਾਰੀ ਕੀਤੇ


ਸਰਕਾਰ ਕਿਰਤੀਆਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਲਈ ਵਚਨਬੱਧ ਹੈ - ਸ਼੍ਰੀ ਸੰਤੋਸ਼ ਗੰਗਵਾਰ

Posted On: 18 JUN 2021 2:54PM by PIB Chandigarh

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਸ਼੍ਰੀ ਸੰਤੋਸ਼ ਗੰਗਵਾਰ ਨੇ ਕਿਹਾ ਹੈ ਕਿ ਸਰਕਾਰ ਕਿਰਤੀਆਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਪ੍ਰਤੀ ਵਚਨਬੱਧ ਹੈ। ਮਹਾਮਾਰੀ ਦੌਰਾਨ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਚੁੱਕੇ ਗਏ ਕਈ ਕਦਮਾਂ ਬਾਰੇ ਜਾਣਕਾਰੀ ਦੇਣ ਵਾਲੇ ਇਸ਼ਤਿਹਾਰ ਅੱਜ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਉੱਦਮ ਉਨ੍ਹਾਂ ਲੋਕਾਂ ਨੂੰ ਸੁਵਿਧਾਵਾਂ ਪਹੁੰਚਾਉਣ ਦੇ ਕੰਮ ਨੂੰ  ਸੁਨਿਸ਼ਚਿਤ ਕਰਨਾ ਹੈ ਜਿਨ੍ਹਾਂ ਲਈ ਇਹ ਬਣਾਈਆਂ ਗਈਆਂ ਹਨ। ਮੰਤਰੀ ਨੇ ਕਿਹਾ ਕਿ ਸਰਕਾਰ ਮਹਾਮਾਰੀ ਅਧੀਨ ਸਥਿਤੀ ਬਾਰੇ ਪੂਰੀ ਤਰ੍ਹਾਂ ਨਾਲ ਸੁਚੇਤ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਮੰਤਰਾਲਾ ਕਿਰਤੀਆਂ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਦੀ ਸਿਹਤ ਅਤੇ ਜ਼ਿੰਦਗੀਆਂ ਨੂੰ ਬਚਾਉਣ ਲਈ ਲਚਕੀਲੇ ਅਤੇ ਰਿਸਪਾਂਸਿਵ ਢੰਗ ਨਾਲ ਹੋਰ ਅੱਗੇ ਤੱਕ ਜਾਣ ਲਈ ਵੀ ਤਿਆਰ ਹੈ ਅਤੇ ਇਥੋਂ ਤੱਕ ਕਿ ਇਨ੍ਹਾਂ ਚੁਣੌਤੀ ਭਰੇ ਸਮਿਆਂ ਵਿਚ ਉਨ੍ਹਾਂ ਨੂੰ ਦਰਪੇਸ਼ ਮੁਸ਼ਿਕਲਾਂ ਤੋਂ ਬਚਾਉਣ  ਲਈ ਵੀ। 

C:\Users\dell\Desktop\image001LEXC.jpg

ਮੰਤਰੀ ਨੇ ਕਿਹਾ ਕਿ ਮੰਤਰਾਲਾ ਨੇ ਕਿਰਤੀਆਂ ਲਈ ਸਮਾਜਿਕ ਸੁਰੱਖਿਆ ਦੇ ਲਾਭਾਂ ਨੂੰ ਹੋਰ ਵਧੇਰੇ, ਵਿਸ਼ਾਲ ਕਰ ਦਿੱਤਾ ਹੈ ਅਤੇ ਵਧਾ ਦਿੱਤਾ ਹੈ ਅਤੇ ਇਹ ਵੀ ਕਿ ਅਜਿਹਾ ਮਾਲਿਕ ਉੱਪਰ ਬਿਨਾਂ ਕਿਸੇ ਵਾਧੂ ਵਿੱਤੀ ਬੋਝ ਦੇ ਕੀਤਾ ਗਿਆ ਹੈ। ਈਐਸਆਈਸੀ ਅਤੇ ਈਪੀਐਫਓ ਅਧੀਨ ਸਮਾਜਿਕ ਸੁਰੱਖਿਆ ਦੀਆਂ ਵਿਵਸਥਾਵਾਂ ਹੁਣ ਹੋਰ ਵਧੇਰੇ ਢਿੱਲੀਆਂ ਹਨ ਅਤੇ ਇਨ੍ਹਾਂ ਨੂੰ ਕਿਰਤੀਆਂ ਦੇ ਡਰ ਅਤੇ ਚਿੰਤਾ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਅਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹੋਰ ਵਧੇਰੇ ਢਿੱਲਾ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਸਮੇਤ ਕੋਵਿਡ-19 ਮਹਾਮਾਰੀ ਅਧੀਨ ਮਹਾਮਾਰੀ ਦਾ ਸੰਚਾਰ ਅਤੇ ਮੌਤ ਵੀ ਸ਼ਾਮਿਲ ਹੈ।

ਈਪੀਐਫਓ ਦੀ ਇੰਪਲਾਇਜ਼ ਡਿਪਾਜ਼ਿਟ ਲਿੰਕਡ ਐਸ਼ਯੋਰੈਂਸ ਸਕੀਮ, ਈਡੀਐਲਆਈ ਅਧੀਨ ਇਸ ਸਕੀਮ ਦੇ ਮੈਂਬਰਾਂ ਦੇ ਸਾਰੇ ਹੀ ਜੀਵਿਤ ਨਿਰਭਰ ਪਰਿਵਾਰਕ ਮੈਂਬਰ, ਕਿਰਤੀ ਦੀ ਮੌਤ ਹੋਣ ਦੇ ਮਾਮਲੇ ਵਿਚ ਈਡੀਐਲਆਈ ਦੇ ਲਾਭ ਪ੍ਰਾਪਤ ਕਰਨ ਦੇ ਯੋਗ ਹਨ। ਮੌਜੂਦਾ ਸਮੇਂ ਵਿਚ ਇਸ ਸਕੀਮ ਅਧੀਨ ਇਕ ਕਿਰਤੀ ਦੀ ਮੌਤ ਦੇ ਮਾਮਲੇ ਵਿਚ ਵਧਾਏ ਗਏ ਲਾਭਾਂ ਲਈ ਗ੍ਰੈਚੁਅਟੀ ਦੀ ਅਦਾਇਗੀ ਲਈ ਘੱਟੋ ਘੱਟ ਸੇਵਾ ਦੀ ਜਰੂਰਤ ਨਹੀਂ ਹੈ, ਪਰਿਵਾਰਕ ਪੈਨਸ਼ਨ ਦੀ ਅਦਾਇਗੀ ਈਪੀਐਫ ਅਤੇ ਐਮਪੀ ਐਕਟ ਅਧੀਨ ਵਿਵਸਥਾਵਾਂ ਅਨੁਸਾਰ ਕੀਤੀ ਜਾਵੇਗੀ, ਬੀਮਾਰੀ ਦੇ ਲਾਭ ਦੀ ਅਦਾਇਗੀ, ਜੇਕਰ ਕਿਰਤੀ ਬਿਮਾਰ ਹੁੰਦਾ ਹੈ ਅਤੇ ਦਫਤਰ ਜਾਣ ਦੇ ਯੋਗ ਨਹੀਂ ਰਹਿੰਦਾ ਤਾਂ ਇਕ ਸਾਲ ਵਿਚ 91 ਦਿਨਾਂ ਦੀ ਉਜਰਤ ਦੇ 70 ਪ੍ਰਤੀਸ਼ਤ ਦੇ ਹਿਸਾਬ ਨਾਲ ਹੋਵੇਗੀ। 

 C:\Users\dell\Desktop\image002NLYY.jpg 

ਮੰਤਰਾਲਾ ਵਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਹੇਠ ਲਿਖੀਆਂ ਸੋਧਾਂ ਵਿਚ ਸ਼ਾਮਿਲ ਕੀਤਾ ਗਿਆ ਹੈ -

(ਉ)   ਮ੍ਰਿਤਕ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਜਾਣ ਵਾਲੇ ਵੱਧ ਤੋਂ ਵੱਧ ਲਾਭ ਦੀ ਰਕਮ 6 ਲੱਖ ਤੋਂ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ।

 (ਅ)   ਮ੍ਰਿਤਕ ਕਰਚਾਰੀਆਂ ਦੇ ਯੋਗ ਪਰਿਵਾਰਕ ਮੈਂਬਰਾਂ ਦਾ ਘੱਟੋ ਘੱਟ ਐਸ਼ਯੋਰੈਂਸ ਲਾਭ 2.5 ਲੱਖ ਰੁਪਏ ਕੀਤਾ ਗਿਆ ਹੈ ਜੋ ਆਪਣੀ ਮੌਤ ਤੋਂ ਪਹਿਲਾਂ ਇਕ ਜਾਂ ਵੱਧ ਸੰਸਥਾਵਾਂ ਵਿਚ 12 ਮਹੀਨਿਆਂ ਦੇ ਨਿਰੰਤਰ ਅਰਸੇ ਲਈ ਮੈਂਬਰ ਸੀ। ਇਸ ਵਿਵਸਥਾ ਨੇ ਮੌਜੂਦਾ ਵਿਵਸਥਾ ਨੂੰ, ਜੋ ਉਸੇ ਹੀ ਸੰਸਥਾ ਵਿਚ 12 ਮਹੀਨਿਆਂ ਲਈ ਲਗਾਤਾਰ ਰੁਜ਼ਗਾਰ ਦੀ ਗੱਲ ਕੀਤੀ ਸੀ, ਬਦਲ ਦਿੱਤਾ ਗਿਆ ਹੈ। ਇਹ ਕਦਮ ਕਿਰਤੀਆਂ ਲਈ ਵਿਸ਼ੇਸ਼ ਤੌਰ ਤੇ ਕੰਟਰੈਕਚੁਅਲ ਜਾਂ ਕੈਜ਼ੁਅਲ ਕਿਰਤੀਆਂ ਲਈ ਬਹੁਤ ਜ਼ਿਆਦਾ ਲੋੜੀਂਦੀ ਰਾਹਤ ਲੈ ਕੇ ਆਇਆ ਹੈ ਜੋ ਇਕ ਸੰਸਥਾ ਵਿਚ ਇਕ ਸਾਲ ਲਈ ਲਗਾਤਾਰ ਰੁਜ਼ਗਾਰ ਦੀ ਸ਼ਰਤ ਪੂਰੀ ਹੋਣ ਕਾਰਣ ਲਾਭਾਂ ਤੋਂ ਵੰਚਿਤ ਹੋ ਰਹੇ ਸਨ। 

(ੲ)    ਘੱਟੋ-ਘੱਟ 2.5 ਲੱਖ ਦੇ ਮੁਆਵਜ਼ੇ ਦੀ ਵਿਵਸਥਾ ਦੀ ਬਹਾਲੀ ਜੋ ਰੈਟ੍ਰੋਸਪੈਕਟਿਵਲੀ ਯਾਨੀਕਿ 15 ਫਰਵਰੀ, 2020 ਤੋਂ ਹੋਵੇਗੀ।

(ਸ)    ਆਉਂਦੇ ਕਈ ਸਾਲਾਂ ਵਿਚ ਐਕਚੁਅਰੀ ਦਾ ਅਨੁਮਾਨ ਜੋ ਪਰਿਵਾਰਕ ਮੈਂਬਰ 2021-22 ਤੋਂ 2023-24 ਵਿਚ ਈਡੀਐਲਆਈ ਫੰਡ ਤੋਂ ਪ੍ਰਾਪਤ ਕਰਨਗੇ, 2185 ਕਰੋੜ ਰੁਪਏ ਦੇ ਵਾਧੂ ਲਾਭ ਦਾ ਹੈ। 

 

(ਹ)    ਸਕੀਮ ਅਧੀਨ ਮੌਤ ਦੇ ਹਿਸਾਬ ਨਾਲ ਦਾਅਵਿਆਂ ਦੀ ਗਿਣਤੀ ਦਾ ਅਨੁਮਾਨ ਤਕਰੀਬਨ 50,000 ਪਰਿਵਾਰਾਂ ਦਾ ਪ੍ਰਤੀ ਸਾਲ ਲਗਾਇਆ ਗਿਆ ਹੈ ਜਿਸ ਵਿਚ ਕੋਵਿਡ-19 ਕਾਰਣ ਹੋਈਆਂ ਤਕਰੀਬਨ 10,000 ਕਿਰਤੀਆਂ ਦੀ ਅਨੁਮਾਨਤ ਮੌਤ ਦੇ ਦਾਅਵੇ ਵੀ ਸ਼ਾਮਿਲ ਹਨ।

ਇਸ ਤੋਂ ਇਲਾਵਾ ਈਐਸਆਈਸੀ ਅਧੀਨ ਬੀਮਤ ਵਿਅਕਤੀ (ਆਈਪੀ) ਦੀ ਮੌਤ ਜਾਂ ਅਯੋਗਤਾ ਜੋ ਰੁਜ਼ਗਾਰ ਦੀ ਸੱਟ ਕਾਰਣ ਹੁੰਦੀ ਹੈ, ਕਿਰਤੀ ਵਲੋਂ ਪ੍ਰਾਪਤ ਕੀਤੀ ਜਾਣ ਵਾਲੀ ਔਸਤ ਦੈਨਿਕ ਉਜਰਤ ਦੇ 90 ਪ੍ਰਤੀਸ਼ਤ ਦੇ ਬਰਾਬਰ ਪੈਨਸ਼ਨ ਉਸ ਦੀ ਧਰਮ ਪਤਨੀ ਅਤੇ ਵਿਧਵਾ ਮਾਤਾ ਨੂੰ ਜ਼ਿੰਦਗੀ ਭਰ ਲਈ ਉਪਲਬਧ ਹੋਵੇਗੀ ਅਤੇ ਬੱਚਿਆਂ ਲਈ 25 ਸਾਲ ਦੀ ਉਮਰ ਹਾਸਿਲ ਹੋਣ ਤੱਕ ਪ੍ਰਾਪਤ ਹੁੰਦੀ ਰਹੇਗੀ। ਫੀਮੇਲ ਚਾਈਲਡ ਲਈ ਇਹ ਲਾਭ ਉਸ ਦੀ ਸ਼ਾਦੀ ਤੱਕ ਉਪਲਬਧ ਹੈ।

ਈਐਸਆਈਸੀ ਸਕੀਮ ਅਧੀਨ ਬੀਮਤ ਵਿਅਕਤੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਬੀਮਤ ਵਿਅਕਤੀਆਂ ਤੇ ਨਿਰਭਰ ਪਰਿਵਾਰ ਦੇ ਸਾਰੇ ਹੀ ਮੈਂਬਰ ਜੋ ਕੋਵਿਡ ਬੀਮਾਰੀ ਦੀ ਜਾਂਚ ਤੋਂ ਪਹਿਲਾਂ ਈਐਸਆਈਸੀ ਦੇ ਔਨਲਾਈਨ ਪੋਰਟਲ ਤੇ ਰਜਿਸਟਰਡ ਕੀਤੇ ਗਏ ਹਨ ਅਤੇ ਬੀਮਾਰੀ ਕਾਰਣ ਮੌਤ ਹੋ ਜਾਂਦੀ ਹੈ ਤਾਂ ਉਹ ਉਸੇ ਹੀ ਮਾਪ ਵਿਚ ਓਹੀ ਲਾਭ ਪ੍ਰਾਪਤ ਕਰਨ ਦੇ ਅਧਿਕਾਰੀ ਹੋਣਗੇ ਜਿਵੇਂ ਕਿ ਬੀਮਤ ਵਿਅਕਤੀਆਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਪ੍ਰਾਪਤ ਹੁੰਦੇ ਹਨ ਜਿਸ ਦੀ ਰੁਜ਼ਗਾਰ ਦੀ ਸੱਟ ਦੇ ਨਤੀਜੇ ਜਾਂ ਹੇਠ ਲਿਖੀਆਂ ਯੋਗ ਸ਼ਰਤਾਂ ਕਾਰਣ ਮੌਤ ਹੋ ਜਾਂਦੀ ਹੈ; 

 (ਉ)   ਬੀਮਤ ਵਿਅਕਤੀ ਜ਼ਰੂਰੀ ਤੌਰ ਤੇ ਘੱਟੋ ਘੱਟ 78 ਦਿਨਾਂ ਲਈ ਤਨਖਾਹ ਤੇ ਨੌਕਰੀ ਅਤੇ ਯੋਗਦਾਨ ਲਈ  ਰੱਖਿਆ ਗਿਆ ਹੋਣਾ ਚਾਹੀਦਾ ਹੈ ਅਤੇ ਇਕ ਸਾਲ ਦੇ ਅਰਸੇ ਦੌਰਾਨ ਮ੍ਰਿਤਕ ਬੀਮਤ ਵਿਅਕਤੀ ਦੇ ਸੰਬੰਧ ਵਿਚ ਉਸ ਨੂੰ ਘੱਟੋ ਘੱਟ 78 ਦਿਨਾਂ ਲਈ ਉਜਰਤ ਅਤੇ ਯੋਗਦਾਨਾਂ ਦੀ ਅਦਾਇਗੀ ਕੀਤੀ ਗਈ ਹੋਣੀ ਚਾਹੀਦੀ ਹੈ ਜੋ ਕੋਵਿਡ-19 ਬੀਮਾਰੀ ਦੀ ਜਾਂਚ ਤੋਂ ਬਾਅਦ ਉਸ ਦੀ ਮੌਤ ਦਾ ਕਾਰਣ ਬਣੀ ਹੋਵੇ।

 

(ਅ) ਬੀਮਤ ਵਿਅਕਤੀਆਂ ਲਈ ਜੋ ਯੋਗਤਾ ਸ਼ਰਤਾਂ ਨੂੰ ਪੂਰਾ ਕਰਦੇ ਹਨ ਅਤੇ ਕੋਵਿਡ-19 ਕਾਰਣ ਉਨ੍ਹਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਦੇ ਨਿਰਭਰ ਵਿਅਕਤੀ ਬੀਮਤ ਵਿਅਕਤੀ ਦੀ ਰੋਜ਼ਾਨਾ ਔਸਤ ਤਨਖਾਹ ਦੇ 90 ਪ੍ਰਤੀਸ਼ਤ ਦੇ ਹਿਸਾਬ ਨਾਲ ਪੂਰੀ ਉਮਰ ਲਈ ਮਹੀਨਾਵਾਰ ਅਦਾਇਗੀ ਪ੍ਰਾਪਤ ਕਰਨ ਦੇ ਯੋਗ ਹੋਣਗੇ। ਮ੍ਰਿਤਕ ਕਿਰਤੀ ਦੀ ਧਰਮ ਪਤਨੀ 120 ਰੁਪਏ ਪ੍ਰਤੀ ਸਾਲ ਦੇ ਮਾਮੂਲੀ ਯੋਗਦਾਨ ਨਾਲ ਮੈਡਿਕਲ ਦੇਖਭਾਲ ਲਈ ਯੋਗ ਹੈ। ਸਕੀਮ ਕੋਵਿਡ-19 ਨਾਲ ਜੁੜੀਆਂ ਮੌਤਾਂ ਜੋ ਕੋਵਿਡ-19 ਤੋਂ ਰਿਕਵਰੀ ਉਪਰੰਤ 30 ਦਿਨਾਂ ਦੇ ਅੰਦਰ ਅੰਦਰ ਹੋਈ ਹੋਵੇ, ਨੂੰ ਵੀ ਕਵਰ ਕਰਦੀ ਹੈ।

ਸਕੀਮ 24.03.2020 ਤੋਂ 2 ਸਾਲਾਂ ਦੇ ਅਰਸੇ ਲਈ ਲਾਗੂ ਹੋਵੇਗੀ। ਸ਼੍ਰੀ ਗੰਗਵਾਰ ਨੇ ਕਿਹਾ ਕਿ ਈਸੀਆਈਸੀ ਲਈ ਸ਼ਿਕਾਇਤਾਂ ਨੂੰ 15 ਦਿਨਾਂ ਵਿਚ ਅਤੇ ਈਪੀਐਫਓ ਲਈ 7 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਦੂਰ ਕੀਤਾ ਜਾਵੇਗਾ। ਸ਼ਿਕਾਇਤਾਂ ਨੂੰ ਦੂਰ ਕਰਨ ਸੰਬੰਧੀ ਵੇਰਵੇ ਹੇਠ ਲਿਖੇ ਲਿੰਕ ਤੇ ਵੇਖੇ ਜਾ ਸਕਦੇ ਹਨ  -

 

ਈਐਸਆਈਸੀ ਲਈ ਹੇਠ ਦਿੱਤਾ ਗਿਆ ਲਿੰਕ

www.esic.nic.in

 ਈਪੀਐਫਓ ਲਈ ਹੇਠਾਂ ਦਿੱਤਾ ਗਿਆ ਲਿੰਕ

 https://www.epfindia.gov.in/site_docs/PDFs/Downloads_PDFs/WhatsApp_Helpline.pdf

 

ਕਿਰਤ ਸਕੱਤਰ ਸ਼੍ਰੀ ਅਪੂਰਵਾ ਚੰਦਰਾ, ਸੀਨੀਅਰ ਕਿਰਤ ਅਤੇ ਰੁਜ਼ਗਾਰ ਸਲਾਹਕਾਰ ਸ਼੍ਰੀ ਡੀਪੀਐਸ  ਨੇਗੀ, ਸੰਯੁਕਤ ਸਕੱਤਰ (ਕਿਰਤ ਅਤੇ ਰੁਜ਼ਗਾਰ) ਸ਼੍ਰੀ ਆਰ ਕੇ ਗੁਪਤਾ ਵੀ ਇਸ ਮੌਕੇ ਤੇ ਹਾਜ਼ਰ ਸਨ।

  ---------------------------------

ਐਮਜੇਪੀਐਸ/ ਐਮਐਸ/ ਜੇਕੇ


(Release ID: 1728410) Visitor Counter : 252