ਰਸਾਇਣ ਤੇ ਖਾਦ ਮੰਤਰਾਲਾ
ਸਰਕਾਰ ਵੱਲੋਂ ਮਯੂਕਰੋਮਾਈਕੋਸਿਸ ਦੇ ਇਲਾਜ ਲਈ ਦਵਾਈਆਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਗਏ ਹਨ
Posted On:
17 JUN 2021 1:41PM by PIB Chandigarh
ਕੁਝ ਸੂਬਿਆਂ ਵਿੱਚ ਐੱਮਫੋਟੈਰੀਸਿੰਨ—ਬੀ ਟੀਕਿਆਂ ਲਈ ਮੰਗ ਵਿੱਚ ਅਚਨਚੇਤ ਵਾਧਾ ਦੇਖਿਆ ਗਿਆ ਹੈ । ਇਸ ਟੀਕੇ ਨੂੰ ਫਿਜੀਸ਼ੀਅਨਸ ਮਯੂਕਰੋਮਾਈਕੋਸਿਸ ਨਾਲ ਪੀੜਤ ਰੋਗੀਆਂ ਲਈ ਸਰਗਰਮੀ ਨਾਲ ਇਲਾਜ ਲਈ ਦਵਾਈ ਦੇ ਤੌਰ ਤੇ ਲਿਖ ਰਹੇ ਹਨ । ਮਯੂਕਰੋਮਾਈਕੋਸਿਸ ਕੋਵਿਡ ਤੋਂ ਬਾਅਦ ਇੱਕ ਮੁਸ਼ਕਿਲ ਬਣ ਕੇ ਸਾਹਮਣੇ ਆਈ ਹੈ । ਉਤਪਾਦਨ ਨੂੰ ਵਧਾਉਣ ਅਤੇ ਦਰਾਮਦ ਕਰਨ ਅਤੇ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਲਈ ਸਰਗਰਮ ਉਪਾਵਾਂ ਰਾਹੀਂ ਸਰਕਾਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੇ ਕੇਂਦਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਲਈ ਐੱਮਫੋਟੈਰੀਸਿੰਨ—ਬੀ ਦੇ 6.67 ਲੱਖ ਟੀਕੇ ਉਪਲਬੱਧ ਕਰਵਾਉਣ ਵਿੱਚ ਕਾਮਯਾਬ ਹੋਈ ਹੈ । ਇਸ ਤੋਂ ਇਲਾਵਾ ਬਾਕੀ ਦਵਾਈਆਂ ਜਿਵੇਂ ਐੱਮਫੋਟੈਰੀਸਿੰਨ ਡੀਓਕਸੀਕੋਲੇਟ ਅਤੇ ਪੋਸਾਕੋਨਾਜ਼ੋਲ ਦਵਾਈਆਂ ਵੀ ਇਸ ਬਿਮਾਰੀ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਹਨ ।
ਫਰਮਾਸੂਟਿਕਲ ਵਿਭਾਗ ਸੀ ਡੀ ਐੱਸ ਸੀ ਓ ਤੋਂ ਮਿਲੇ ਇਨਪੁੱਟਸ ਦੇ ਨਾਲ ਨਾਲ ਮਯੂਕਰੋਮਾਈਕੋਸਿਸ ਇਲਾਜ ਲਈ ਦਵਾਈਆਂ ਦੀ ਉਪਲਬੱਧਤਾ ਦੀ ਲਗਾਤਾਰ ਸਮੀਖਿਆ ਦੋਨਾਂ ਤਰੀਕਿਆਂ — ਘਰੇਲੂ ਉਤਪਾਦਨ ਅਤੇ ਦਰਾਮਦ — ਰਾਹੀਂ ਕਰ ਰਹੀ ਹੈ । ਮਈ 2021 ਦੇ ਸ਼ੁਰੂ ਤੋਂ ਹੀ ਉਤਪਾਦਕਾਂ ਤੋਂ ਉਤਪਾਦਨ ਸਟਾਕ , ਕੀਤੀ ਸਪਲਾਈ ਅਤੇ ਖਰੀਦ ਆਰਡਰਾਂ ਦੇ ਵੇਰਵੇ ਲਏ ਜਾ ਰਹੇ ਹਨ ਅਤੇ ਮੰਗ ਅਤੇ ਪੂਰਤੀ ਵਿਚਾਲੇ ਪਾੜੇ ਤੇ ਕਾਬੂ ਪਾਉਣ ਲਈ ਉਹਨਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ । 10 ਮਈ 2021 ਨੂੰ ਇੱਕ ਅੰਤਰ ਵਿਭਾਗੀ ਮੀਟਿੰਗ ਜਿਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦਾ ਫਰਮਾਸੂਟਿਕਲ ਵਿਭਾਗ , ਸੈਂਟਰਲ ਡਰਗਸ ਸਟੈਂਡਰਡ ਕਟੰਰੋਲ ਆਰਗਨਾਈਜੇਸ਼ਨ (ਸੀ ਡੀ ਐੱਸ ਸੀ ਓ) ਅਤੇ ਸਿਹਤ ਸੇਵਾਵਾਂ ਬਾਰੇ ਡਾਇਰੈਕਟੋਰੇਟ ਜਨਰਲ (ਡੀ ਜੀ ਐੱਚ ਐੱਸ) ਨੇ ਸਥਿਤੀ ਦਾ ਜਾਇਜ਼ਾ ਲਿਆ । ਇਸ ਦੌਰਾਨ ਇਹ ਵਿਚਾਰ ਉੱਭਰਿਆ ਕਿ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਾਲੇ ਸੀਮਤ ਸਟਾਕ ਸਾਰੇ ਸੂਬਿਆਂ ਨੂੰ ਉਪਲਬੱਧ ਸਪਲਾਈ ਦੇ ਹਿੱਸੇ ਲਈ ਵਾਜਿਬੀ ਮੌਕੇ ਦੀ ਪਹੁੰਚ ਯਕੀਨੀ ਬਣਾਏਗਾ । ਜਦ ਤੱਕ ਪੂਰਤੀ ਅਤੇ ਮੰਗ ਵਿਚਾਲੇ ਪਾੜੇ ਤੇ ਕਾਬੂ ਨਹੀਂ ਪਾਇਆ ਜਾਂਦਾ ।
https://pib.gov.in/PressReleasePage.aspx?PRID=1727866
************
ਐੱਸ ਐੱਸ / ਏ ਕੇ
(Release ID: 1728038)
Visitor Counter : 186