ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਬਲ ਟੈਲੀਵਿਨਜ਼ ਨੈੱਟਵਰਕ ਦੇ ਨਿਯਮ ਸੋਧੇ ਗਏ

ਟੀਵੀ ਪ੍ਰਸਾਰਣ ਲਈ ਨਾਗਰਿਕਾਂ ਦੇ ਸ਼ਿਕਵੇ/ਸ਼ਿਕਾਇਤਾਂ ਦੇ ਨਿਵਾਰਣ ਲਈ ਵਿਧਾਨਕ ਪ੍ਰਬੰਧਸਵੈ–ਨਿਯੰਤ੍ਰਕ ਇਕਾਈਆਂ ਨੂੰ ਕੇਂਦਰ ਸਰਕਾਰ ਦੇਵੇਗੀ ਮਾਨਤਾ

Posted On: 17 JUN 2021 6:34PM by PIB Chandigarh

ਕੇਂਦਰ ਸਰਕਾਰ ਨੇ ਅੱਜ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮਾਂ, 1994 ਵਿੱਚ ਸੋਧ ਬਾਰੇ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ, ਜਿਸ ਦੁਆਰਾ ਕੇਬਲ ਟੈਲੀਵਿਜ਼ਨ ਨੈੱਟਵਰਕ ਕਾਨੂੰਨ, 1995 ਦੀਆਂ ਵਿਵਸਥਾਵਾਂ ਅਨੁਸਾਰ ਟੈਲੀਵਿਜ਼ਨ ਚੈਨਲਾਂ ਦੁਆਰਾ ਕੰਟੈਂਟ ਪ੍ਰਸਾਰਣ ਨਾਲ ਸਬੰਧਿਤ ਨਾਗਰਿਕਾਂ ਦੇ ਸ਼ਿਕਵੇ/ਸ਼ਿਕਾਇਤਾਂ ਦੇ ਨਿਵਾਰਣ ਲਈ ਇੱਕ ਵਿਧਾਨਕ ਪ੍ਰਬੰਧ ਮੁਹੱਈਆ ਕਰਵਾਇਆ ਗਿਆ ਹੈ।

 

2. ਇਸ ਸਮੇਂ, ਨਿਯਮਾਂ ਅਧੀਨ ਪ੍ਰੋਗਰਾਮ/ਇਸ਼ਤਿਹਾਰਬਾਜ਼ੀ ਦੇ ਜ਼ਾਬਤਿਆਂ ਦੀ ਉਲੰਘਣਾ ਨਾਲ ਸਬੰਧਿਤ ਆਮ ਨਾਗਰਿਕਾਂ ਦੇ ਸ਼ਿਕਵੇ ਦੂਰ ਕਰਨ ਲਈ ਇੱਕ ਅੰਤਰਮੰਤਰਾਲਾ ਕਮੇਟੀ ਦੁਆਰਾ ਇੱਕ ਸੰਸਥਾਗਤ ਪ੍ਰਬੰਧ ਹੈ। ਇਸੇ ਤਰ੍ਹਾਂ, ਵਿਭਿੰਨ ਪ੍ਰਸਾਰਕਾਂ ਨੇ ਵੀ ਸ਼ਿਕਾਇਤਾਂ ਦੇ ਨਿਵਾਰਣ ਲਈ ਅੰਦਰੂਨੀ ਸਵੈਨਿਯੰਤ੍ਰਕ ਪ੍ਰਬੰਧ ਵਿਕਸਿਤ ਕਰ ਲਿਆ ਹੈ। ਫਿਰ ਵੀ, ਸ਼ਿਕਾਇਤ ਨਿਵਾਰਣ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਵਿਧਾਨਕ ਪ੍ਰਬੰਧ ਕਾਇਮ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਕੁਝ ਪ੍ਰਸਾਰਕਾਂ ਨੇ ਆਪਣੀਆਂ ਐਸੋਸੀਏਸ਼ਨਾਂ/ਇਕਾਈਆਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਬੇਨਤੀ ਵੀ ਕੀਤੀ ਸੀ। ਮਾਣਯੋਗ ਸੁਪਰੀਮ ਕੋਰਟ ਨੇ ਕੌਮਨ ਕੌਜ਼ ਬਨਾਮ ਯੂਨੀਅਨ ਆਵ੍ ਇੰਡੀਆ ਤੇ ਹੋਰਦੇ ਮਾਮਲੇ ਵਿੱਚ ਆਪਣੇ ਹੁਕਮ WP(C) ਨੰ. 387 ਆਵ੍ 2000 ਰਾਹੀਂ ਕੇਂਦਰ ਸਰਕਾਰ ਦੁਆਰਾ ਸਥਾਪਿਤ ਕੀਤੇ ਸ਼ਿਕਾਇਤ ਨਿਵਾਰਣ ਦੀ ਮੌਜੂਦਾ ਪ੍ਰਣਾਲੀ ਉੱਤੇ ਤਸੱਲੀ ਪ੍ਰਗਟਾਉਂਦਿਆਂ ਸਲਾਹ ਦਿੱਤੀ ਸੀ ਕਿ ਸ਼ਿਕਾਇਤ ਨਿਵਾਰਣ ਪ੍ਰਬੰਧ ਨੂੰ ਰਸਮੀ ਰੂਪ ਦੇਣ ਲਈ ਵਾਜਬ ਨਿਯਮ ਤਿਆਰ ਕੀਤੇ ਜਾਣ।

 

3. ਉਪਰੋਕਤ ਵਰਣਿਤ ਪਿਛੋਕੜ , ਇਹ ਵਿਧਾਨਕ ਪ੍ਰਬੰਧ ਮੁਹੱਈਆ ਕਰਵਾਉਣ ਲਈ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ ਸੋਧੇ ਗਏ ਹਨ, ਜੋ ਪਾਰਦਰਸ਼ੀ ਹੋਣਗੇ ਤੇ ਨਾਗਰਿਕਾਂ ਦੇ ਭਲੇ ਲਈ ਹੋਣਗੇ। ਇਸ ਦੇ ਨਾਲ ਹੀ, ਪ੍ਰਸਾਰਕਾਂ ਦੀਆਂ ਸਵੈਨਿਯੰਤ੍ਰਣ ਇਕਾਈਆਂ ਕੇਂਦਰ ਸਰਕਾਰ ਨਾਲ ਰਜਿਸਟਰਡ ਕੀਤੀਆਂ ਜਾਣਗੀਆਂ।

 

4. ਇਸ ਸਮੇਂ, 900 ਤੋਂ ਵੱਧ ਟੈਲੀਵਿਜ਼ਨ ਚੈਨਲ ਹਨ, ਜਿਨ੍ਹਾਂ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਉਨ੍ਹਾਂ ਸਭਨਾਂ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮਾਂ ਅਧੀਨ ਪ੍ਰੋਗਰਾਮ ਤੇ ਇਸ਼ਤਿਹਾਰਬਾਜ਼ੀ ਦੇ ਜ਼ਾਬਤੇ ਦੀ ਪਾਲਣਾ ਕਰਨੀ ਹੋਵੇਗੀ। ਉਪਰੋਕਤ ਨੋਟੀਫ਼ਿਕੇਸ਼ਨ ਅਹਿਮ ਹੈ ਕਿਉਂਕਿ ਇਹ ਸ਼ਿਕਾਇਤ ਨਿਵਾਰਣ ਲਈ ਇੱਕ ਮਜ਼ਬੂਤ ਸੰਸਥਾਗਤ ਪ੍ਰਣਾਲੀ ਲਈ ਰਾਹ ਪੱਧਰਾ ਕਰਦਾ ਹੈ ਅਤੇ ਪ੍ਰਸਾਰਕਾਂ ਅਤੇ ਉਨ੍ਹਾਂ ਦੀਆਂ ਸਵੈਨਿਯੰਤ੍ਰਕ ਇਕਾਈਆਂ ਦੀ ਜਵਾਬਦੇਹੀ ਤੇ ਜ਼ਿੰਮੇਵਾਰੀ ਤੈਅ ਕਰਦਾ ਹੈ।

 

 

****

 

ਸੌਰਭ ਸਿੰਘ(Release ID: 1728023) Visitor Counter : 49