ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਸਾਰੇ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਲਈ ਡਰੋਨ ਸਰਵੇਖਣ ਨੂੰ ਲਾਜ਼ਮੀ ਕੀਤਾ

Posted On: 16 JUN 2021 3:46PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਅਧੀਨ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਪਾਰਦਰਸ਼ਤਾ, ਇਕਸਾਰਤਾ ਅਤੇ ਨਵੀਨਤਮ ਤਕਨਾਲੋਜੀ ਦਾ ਲਾਭ ਲੈਣ ਲਈ,  ਵਿਕਾਸ, ਨਿਰਮਾਣ, ਸੰਚਾਲਨ ਅਤੇ ਰੱਖ-ਰਖਾਅ ਦੇ ਸਾਰੇ ਪੜਾਵਾਂ ਦੌਰਾਨ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦੀ ਮਹੀਨਾਵਾਰ ਵੀਡੀਓ ਰਿਕਾਰਡਿੰਗ ਲਈ ਡਰੋਨ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਹੈ।

 

 ਠੇਕੇਦਾਰ ਅਤੇ ਕੰਸੈਸ਼ਨਰੀਜ਼, ਸੁਪਰਵੀਜ਼ਨ ਕੰਸਲਟੈਂਟ ਦੇ ਟੀਮ ਲੀਡਰ ਦੀ ਮੌਜੂਦਗੀ ਵਿੱਚ ਡਰੋਨ ਵੀਡੀਓ ਰਿਕਾਰਡਿੰਗ ਕਰਨਗੇ ਅਤੇ ਐੱਨਐੱਚਏਆਈ ਦੇ ਪੋਰਟਲ ‘ਡਾਟਾ ਲੇਕ’ ‘ਤੇ ਮੌਜੂਦਾ ਅਤੇ ਪਿਛਲੇ ਮਹੀਨੇ ਦੇ ਤੁਲਨਾਤਮਕ ਪ੍ਰੋਜੈਕਟ ਵੀਡੀਓ ਅਪਲੋਡ ਕਰਨਗੇ, ਜਿਸ ਵਿੱਚ ਮਹੀਨੇ ਦੌਰਾਨ ਵੱਖ-ਵੱਖ ਪ੍ਰੋਜੈਕਟ ਨਾਲ ਸਬੰਧਤ ਵਿਕਾਸ ਨੂੰ ਅਧਿਕਾਰਤ ਕੀਤਾ ਜਾਵੇਗਾ। ਸੁਪਰਵੀਜ਼ਨ ਕੰਸਲਟੈਂਟ ਇਨ੍ਹਾਂ ਵਿਡੀਓਜ਼ ਦਾ ਵਿਸ਼ਲੇਸ਼ਣ ਕਰਨਗੇ ਅਤੇ ਪ੍ਰੋਜੈਕਟ ਦੇ ਵਿਕਾਸ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕਰਨ ਵਾਲੀਆਂ ਡਿਜੀਟਲ ਮਾਸਿਕ ਪ੍ਰਗਤੀ ਰਿਪੋਰਟਾਂ 'ਤੇ ਆਪਣੀਆਂ ਟਿੱਪਣੀਆਂ ਪ੍ਰਦਾਨ ਕਰਨਗੇ। ਇਨ੍ਹਾਂ ਵਿਡੀਓਜ਼ ਦੀ ਵਰਤੋਂ ਐੱਨਐੱਚਏਆਈ ਦੇ ਅਧਿਕਾਰੀਆਂ ਦੁਆਰਾ ਪ੍ਰੋਜੈਕਟਾਂ ਦੀ ਫਿਜ਼ੀਕਲ ਜਾਂਚ ਦੌਰਾਨ ਪਿਛਲੇ ਨਿਰੀਖਣਾਂ ਦੇ ਅਧਾਰ ‘ਤੇ ਪਾਏ ਗਏ ਅੰਤਰ ਅਤੇ ਕੀਤੇ ਗਏ ਸੁਧਾਰਾਂ ਦੀ ਜਾਂਚ ਕਰਨ ਲਈ ਵੀ ਕੀਤੀ ਜਾਏਗੀ।

 

 ਇਸ ਤੋਂ ਇਲਾਵਾ, ਐੱਨਐੱਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਠੇਕੇ ਦੇ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਦੀ ਤਾਰੀਖ ਤੋਂ ਲੈ ਕੇ ਸਾਈਟ ‘ਤੇ ਪ੍ਰੋਜੈਕਟ ਦੇ ਨਿਰਮਾਣ ਦੀ ਸ਼ੁਰੂਆਤ ਹੋਣ ਤੱਕ ਅਤੇ ਪ੍ਰੋਜੈਕਟ ਦੇ ਮੁਕੰਮਲ ਹੋਣ ਤੱਕ ਮਾਸਿਕ ਡਰੋਨ ਸਰਵੇਖਣ ਕਰਨਗੇ। ਐੱਨਐੱਚਏਆਈ ਉਨ੍ਹਾਂ ਸਾਰੇ ਵਿਕਸਤ ਪ੍ਰੋਜੈਕਟਾਂ ਵਿੱਚ ਮਹੀਨਾਵਾਰ ਡਰੋਨ ਸਰਵੇਖਣ ਵੀ ਕਰੇਗਾ ਜਿੱਥੇ ਐੱਨਐੱਚਏਆਈ ਸੰਚਾਲਨ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹੈ। 

 

 ਕਿਉਂਕਿ ਇਹ ਵੀਡੀਓ ਸਥਾਈ ਤੌਰ 'ਤੇ ‘ਡੇਟਾ ਲੇਕ’ ‘ਤੇ ਸਟੋਰ ਕੀਤੇ ਜਾਣਗੇ, ਇਨ੍ਹਾਂ ਨੂੰ ਆਰਬਿਟ੍ਰਲ ਟ੍ਰਿਬਿਊਨਲਜ਼ ਅਤੇ ਕੋਰਟਸ ਦੇ ਸਾਹਮਣੇ ਝਗੜੇ ਦੇ ਹੱਲ ਲਈ ਪ੍ਰਮਾਣ ਦੇ ਦੌਰਾਨ ਸਬੂਤ ਵਜੋਂ ਵੀ ਵਰਤਿਆ ਜਾ ਸਕਦਾ ਹੈ।

 

 ਇਸ ਤੋਂ ਇਲਾਵਾ, ਕੁਆਲਟੀ ਵਧਾਉਣ ਲਈ ਰਾਸ਼ਟਰੀ ਰਾਜਮਾਰਗਾਂ 'ਤੇ ਸੜਕ ਦੀ ਸਥਿਤੀ ਦੇ ਸਰਵੇਖਣ ਲਈ ਨੈੱਟਵਰਕ ਸਰਵੇਖਣ ਵਾਹਨ (ਐੱਨਐੱਸਵੀ) ਦੀ ਲਾਜ਼ਮੀ ਤੈਨਾਤੀ ਹਾਈਵੇਅ ਦੀ ਸਮੁੱਚੀ ਕੁਆਲਟੀ ਨੂੰ ਵਧਾਏਗੀ ਕਿਉਂਕਿ ਐੱਨਐੱਸਵੀ ਨਵੀਨਤਮ ਸਰਵੇਖਣ ਤਕਨੀਕਾਂ ਜਿਵੇਂ ਕਿ 360 ਡਿਗਰੀ ਇਮੇਜਰੀ ਲਈ ਉੱਚ ਰੈਜ਼ੋਲਿਊਸ਼ਨ ਡਿਜੀਟਲ ਕੈਮਰਾ, ਰੋਡ ਸਰਫੇਸ ਵਿੱਚ ਖਰਾਬੀ ਦੇ ਮਾਪ ਲਈ ਲੇਜ਼ਰ ਰੋਡ ਪ੍ਰੋਫਿਲੋਮੀਟਰ ਅਤੇ ਹੋਰ ਨਵੀਨਤਮ ਤਕਨਾਲੋਜੀਆਂ ਦੀ ਵਰਤੋਂ ਕਰਦਾ ਹੈ।

 

***********

 

 ਐੱਮਜੇਪੀਐੱਸ / ਆਰਆਰ



(Release ID: 1727758) Visitor Counter : 180