ਵਿੱਤ ਮੰਤਰਾਲਾ

ਵਿੱਤੀ ਸਾਲ 2021-22 ਲਈ ਸਿੱਧੇ ਟੈਕਸਾਂ ਦੀ ਨੈਟ ਕੁਲੈਕਸ਼ਨ ਵਿੱਚ 100% ਤੋਂ ਵੱਧ ਦਾ ਵਾਧਾ ਹੋਇਆ


ਵਿੱਤੀ ਸਾਲ 2021-22 ਵਿਚ ਅਡਵਾਂਸ ਟੈਕਸ ਕੁਲੈਕਸ਼ਨ 28,780 ਕਰੋੜ ਰੁਪਏ ਦੀ ਹੋਈ ਜੋ ਤਕਰੀਬਨ 146% ਦੇ ਵਾਧੇ ਨੂੰ ਦਰਸਾਉਂਦੀ ਹੈ

ਕੋਵਿਡ-19 ਮਹਾਮਾਰੀ ਕਾਰਣ ਅਰਥਵਿਵਸਥਾ ਬਿਗੜਨ ਦੇ ਬਾਵਜੂਦ ਵਿਚ ਵਿੱਤੀ ਸਾਲ 2021-22 ਵਿਚ ਸਿੱਧੇ ਟੈਕਸਾਂ ਦੀ ਨੈਟ ਕੁਲੈਕਸ਼ਨ ਮਜਬੂਤ ਰਫਤਾਰ ਨਾਲ ਵਧੀ

ਵਿੱਤੀ ਸਾਲ 2021-22 ਵਿਚ 30,731 ਕਰੋੜ ਰੁਪਏ ਦੀ ਰਾਸ਼ੀ ਦੇ ਰਿਫੰਡ ਜਾਰੀ ਕੀਤੇ ਗਏ ਹਨ

Posted On: 16 JUN 2021 4:44PM by PIB Chandigarh

 

ਵਿੱਤੀ ਸਾਲ 2021-22 ਵਿਚ 15 ਜੂਨ, 2021 ਤੱਕ ਸਿੱਧੇ ਟੈਕਸਾਂ ਦੀ ਕੁਲੈਕਸ਼ਨ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਨੈੱਟ ਕੁਲੈਕਸ਼ਨ 1,85,871 ਕਰੋੜ ਰੁਪਏ ਹੋਈ ਹੈ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਹੋਈ 92,762 ਕਰੋੜ ਰੁਪਏ ਦੀ ਸਿੱਧੀ ਟੈਕਸ ਕੁਲੈਕਸ਼ਨ ਦੇ ਮੁਕਾਬਲੇ 100.4% ਦਾ ਸ਼ਾਨਦਾਰ ਵਾਧਾ ਦਰਸਾਉਂਦੀ ਹੈ। ਸਿੱਧੇ ਟੈਕਸਾਂ ਦੀ ਨੈੱਟ ਕੁਲੈਕਸ਼ਨ ਵਿਚ 74,356 ਕਰੋੜ ਰੁਪਏ (ਰਿਫੰਡ ਤੋਂ ਬਾਅਦ) ਦਾ ਕਾਰਪੋਰੇਸ਼ਨ ਟੈਕਸ (ਸੀਆਈਟੀ) ਅਤੇ ਸੁਰੱਖਿਆ ਲੈਣ ਦੇਣ ਸਮੇਤ 1,11,043 ਕਰੋੜ ਰੁਪਏ (ਕੁੱਲ ਰਿਫੰਡ ਤੋਂ ਬਾਅਦ) ਦੇ ਕੁਲ ਲੈਣ-ਦੇਣ ਕਰ (ਐਸਟੀਟੀ) ਸਮੇਤ ਵਿਅਕਤੀਗਤ ਆਮਦਨ (ਪੀਆਈਟੀ) ਸ਼ਾਮਿਲ ਹੈ।  

 

ਵਿੱਤੀ ਸਾਲ 2021-22 ਵਿਚ ਸਿੱਧੇ ਟੈਕਸਾਂ ਦੀ ਗ੍ਰੌਸ ਕੁਲੈਕਸ਼ਨ (ਰਿਫੰਡ ਲਈ ਅਡਜਸਟਿੰਗ ਤੋਂ ਪਹਿਲਾਂ) 2,16,602 ਕਰੋੜ ਰੁਪਏ ਦੀ ਹੋਈ ਹੈ, ਜੋ ਪਿਛਲੇ ਸਾਲ ਦੀ ਇਸੇ ਅਵਧੀ ਵਿਚ 1,37,825 ਕਰੋੜ ਰੁਪਏ ਸੀ। ਇਸ ਵਿਚ 96,923 ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ (ਸੀਆਈਟੀ) ਅਤੇ 1,19,197 ਕਰੋੜ ਰੁਪਏ ਦਾ ਸਕਿਓਰਟੀ ਟ੍ਰਾਂਜ਼ੈਕਸ਼ਨ ਟੈਕਸ (ਐਸਟੀਟੀ) ਸਮੇਤ ਵਿਅਕਤੀਗਤ ਆਮਦਨ (ਪੀਆਈਟੀ) ਸ਼ਾਮਿਲ ਹਨ। ਮਾਈਨਰ ਹੈੱਡ ਵਾਈਜ਼ ਟੈਕਸ ਦੀ ਕੁਲੈਕਸ਼ਨ ਵਿਚ 28,780 ਕਰੋੜ ਰੁਪਏ ਦਾ ਅਡਵਾਂਸ, 1,56,824 ਕਰੋੜ ਰੁਪਏ ਦਾ ਟੀਡੀਐਸ (ਸਰੋਤ ਤੇ ਕਟੌਤੀ), 15,343 ਕਰੋੜ ਰੁਪਏ ਦਾ ਸੈਲਫ ਅਸੈਸਮੈਂਟ ਟੈਕਸ, 14,079 ਕਰੋੜ ਰੁਪਏ ਦਾ ਰੈਗੂਰਲਰ ਅਸੈਸਮੈਂਟ ਟੈਕਸ, 1086 ਕਰੋੜ ਰੁਪਏ ਦਾ ਡਿਵੀਡੈਂਡ ਵੰਡ ਅਤੇ 491 ਕਰੋੜ ਰੁਪਏ ਹੋਰ ਮਾਈਨਰ ਹੈੱਡਜ਼ ਅਧੀਨ ਟੈਕਸ ਸ਼ਾਮਿਲ ਹਨ। 

 

ਨਵੇਂ ਵਿੱਤੀ ਸਾਲ ਦੇ ਬੇਹੱਦ ਚੁਣੌਤੀਪੂਰਨ ਸ਼ੁਰੂਆਤੀ ਮਹੀਨਿਆਂ ਦੇ ਬਾਵਜੂਦ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਵਿਚ ਅਡਵਾਂਸ ਟੈਕਸ 28,780 ਕਰੋੜ  ਰੁਪਏ ਦਾ ਹੋਇਆ ਹੈ, ਜੋ ਇਸ ਦੇ ਠੀਕ ਪਿਛਲੇ ਸਾਲ ਦੇ ਇਸੇ ਸਮੇਂ ਵਿਚ ਹੋਏ 11,714 ਕਰੋੜ ਰੁਪਏ ਦੇ ਅਡਵਾਂਸ ਟੈਕਸ ਦੀ ਕੁਲੈਕਸ਼ਨ ਨਾਲੋਂ ਤਕਰੀਬਨ 146 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਇਹ 18,358 ਕਰੋੜ ਰੁਪਏ ਦੇ ਕਾਰਪੋਰੇਸ਼ਨ ਟੈਕਸ (ਸੀ ਆਈ ਟੀ ) ਅਤੇ 10, 422 ਕਰੋੜ ਰੁਪਏ ਦਾ ਨਿੱਜੀ ਆਮਦਨ ਟੈਕਸ (ਪੀਟੀਆਈ) ਨਾਲ ਬਣਦਾ ਹੈ। ਬੈਂਕਾਂ ਤੋਂ ਹਾਲਾਂ ਹੋਰ ਜਾਣਕਾਰੀਆਂ ਮਿਲਣ ਤੋਂ ਬਾਅਦ ਇਸ ਰਾਸ਼ੀ ਦੇ ਵਧਣ ਦੀ ਉਮੀਦ ਹੈ। 

 

ਵਿੱਤੀ ਸਾਲ 2021-22 ਵਿਚ 30,731 ਕਰੋੜ ਰੁਪਏ ਦੀ ਰਾਸ਼ੀ ਦੇ ਰਿਫੰਡ ਵੀ ਜਾਰੀ ਕੀਤੇ ਗਏ ਹਨ।

 ------------------------------ 

 ਆਰਐਮ /ਐਮਵੀ /ਕੇਐਮਐਨ


(Release ID: 1727739) Visitor Counter : 198