ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਸਾਫ ਵਾਤਾਵਰਣ ਅਤੇ ਸਮੁੱਚਾ ਵਿਕਾਸ ਜੋ ਟਿਕਾਉਣਯੋਗ ਹੈ, ਭਾਰਤ ਦਾ ਤਰਜੀਹੀ ਏਜੰਡਾ ਹੈ
ਵੱਡੇ ਅਰਥਚਾਰਿਆਂ ਵਿਚਾਲੇ ਸੀ ਓ 2 ਨਿਕਾਸੀ ਪ੍ਰਤੀ ਵਿਅਕਤੀ ਘੱਟ ਹੋਣ ਦੇ ਬਾਵਜੂਦ ਭਾਰਤ ਨੇ ਟਿਕਾਉਣਯੋਗ ਵਿਕਾਸ ਅਤੇ ਐੱਸ ਡੀ ਜੀਜ਼ ਬਾਰੇ ਸੰਯੁਕਤ ਰਾਸ਼ਟਰ 2030 ਏਜੰਡਾ ਲਈ ਵਚਨਬੱਧਤਾ ਦਿਖਾਈ ਹੈ
ਭਾਰਤ ਨੇ ਸਾਫ ਊਰਜਾ, ਊਰਜਾ ਕੁਸ਼ਲਤਾ, ਵਣਰੋਪਣ ਅਤੇ ਜੀਵ ਵਿਭਿੰਨਤਾ ਬਾਰੇ ਦਲੇਰਾਨਾ ਕਦਮ ਚੁੱਕੇ ਹਨ
ਵਾਤਾਵਰਣ ਅਤੇ ਟਿਕਾਉਣਯੋਗਤਾ ਨਾਲ ਸਬੰਧਿਤ ਉਪਾਵਾਂ ਨੂੰ ਵਪਾਰ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ
Posted On:
14 JUN 2021 5:51PM by PIB Chandigarh
ਕੇਂਦਰੀ ਰੇਲਵੇ , ਵਣਜ ਤੇ ਉਦਯੋਗ , ਖ਼ਪਤਕਾਰ ਮਾਮਲੇ ਅਤੇ ਫੂਡ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਹੈ ਕਿ ਵੱਡੇ ਅਰਥਚਾਰਿਆਂ ਵਿਚਾਲੇ ਭਾਰਤ ਦਾ ਸੀ ਓ 2 ਨਿਕਾਸੀ ਪ੍ਰਤੀ ਵਿਅਕਤੀ ਸਭ ਤੋਂ ਘੱਟ ਹੈ ਅਤੇ ਇਸ ਦੇ ਬਾਵਜੂਦ ਭਾਰਤ ਵਿੱਚ ਅਸੀਂ ਆਪਣੇ ਹਿੱਸੇ ਦਾ ਕੰਮ ਕਰ ਰਹੇ ਹਾਂ ਅਤੇ ਆਪਣਾ ਉਤਸ਼ਾਹਿਤ ਨਵਿਆਉਣਯੋਗ ਊਰਜਾ ਟੀਚਾ 2030 ਤੱਕ 450 ਗੀਗਾਵਾਟਸ ਲਈ ਟਿਕਾਉਣਯੋਗ ਵਿਕਾਸ ਟੀਚਿਆਂ ਅਤੇ ਟਿਕਾਉਣਯੋਗ ਵਿਕਾਸ ਬਾਰੇ ਸੰਯੁਕਤ ਰਾਸ਼ਟਰ ਦੇ 2030 ਏਜੰਡੇ ਲਈ ਸਾਡੀ ਵਚਨਬੱਧਤਾ ਦਰਸਾਉਂਦਾ ਹੈ । ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਰੇ ਬਹੁਤ ਚਿੰਤਿਤ ਹਾਂ ਅਤੇ ਅਸੀਂ ਆਪਣੇ ਵਾਤਾਵਰਣ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕੋਵਿਡ ਤੋਂ ਪਿੱਛੋਂ ਵਾਲੇ ਵਿਸ਼ਵ ਵਿੱਚ ਨਵੇਂ ਜੋਸ਼ ਨਾਲ ਕੰਮ ਕਰਾਂਗੇ । ਉਹਨਾਂ ਕਿਹਾ ਕਿ ਵਾਤਾਵਰਣ ਨਿਆਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਵਿਕਸਿਤ ਮੁਲਕਾਂ ਨੂੰ ਆਪਣੀ ਖ਼ਪਤ ਅਤੇ ਟਿਕਾਉਣਯੋਗ ਤਰਜ਼ੇ ਜਿੰਦਗੀ ਤੇ ਕੇਂਦਰਿਤ ਕਰਨ ਲਈ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ ।
ਮੰਤਰੀ ਨੇ ਕਿਹਾ ਕਿ ਭਾਰਤ ਨੇ ਸਾਫ ਊਰਜਾ , ਊਰਜਾ ਕੁਸ਼ਲਤਾ , ਵਣਰੋਪਣ ਅਤੇ ਜੀਵ ਵਿਭਿੰਨਤਾ ਬਾਰੇ ਦਲੇਰਾਨਾ ਕਦਮ ਚੁੱਕੇ ਹਨ ਅਤੇ ਇਸੇ ਕਰਕੇ ਹੀ ਭਾਰਤ ਉਹਨਾਂ ਕੁਝ ਮੁਲਕਾਂ ਵਿੱਚ ਹੈ , ਜਿਹਨਾਂ ਦੀ ਐੱਨ ਡੀ ਸੀਜ਼ (ਰਾਸ਼ਟਰੀ ਫੈਸਲਾਕੁੰਨ ਯੋਗਦਾਨ) 2 ਡਿਗਰੀ ਸੈਲਸੀਅਸ ਅਨੁਕੂਲ ਹਨ । ਉਹਨਾਂ ਕਿਹਾ ,"ਅਸੀਂ ਅੰਤਰਰਾਸ਼ਟਰੀ ਸੂਰਜੀ ਗਠਜੋੜ ਅਤੇ ਆਪਣੇ ਲਚਕੀਲੇਪਣ ਬੁਨਿਆਦੀ ਢਾਂਚੇ ਲਈ ਸਾਂਝ ਵਰਗੀਆਂ ਵਿਸ਼ਵ ਪਹਿਲਕਦਮੀਆਂ ਨੂੰ ਵੀ ਉਤਸ਼ਾਹਿਤ ਕੀਤਾ ਹੈ"।
ਸ਼੍ਰੀ ਗੋਇਲ ਨੇ ਵਪਾਰ ਨੀਤੀ ਅਤੇ ਆਪਣੇ ਗਰੀਨ ਟੀਚਿਆਂ ਨੂੰ ਅਲੱਗ ਅਲੱਗ ਕਰਨ ਲਈ ਕਿਹਾ । ਉਹਨਾਂ ਕਿਹਾ ਕਿ ਵਪਾਰ ਨੀਤੀ ਨੂੰ ਪੂਰੇ ਵਿਸ਼ਵ ਵਿੱਚ ਵਧੇਰੇ ਸਮੁੱਚੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਸਾਫ ਵਾਤਾਵਰਣ ਅਤੇ ਸਮੁੱਚਾ ਵਿਕਾਸ ਜੋ ਟਿਕਾਉਣਯੋਗ ਹੈ, ਭਾਰਤ ਦਾ ਤਰਜੀਹੀ ਏਜੰਡਾ ਹੈ । ਮੰਤਰੀ ਨੇ ਕਿਹਾ ਕਿ ਭਾਰਤ ਦੀ ਲੰਮੇ ਸਮੇਂ ਤੋਂ ਇਹ ਹੀ ਸਥਿਤੀ ਰਹੀ ਹੈ ਕਿ ਵਾਤਾਵਰਣ ਅਤੇ ਟਿਕਾਉਣਯੋਗਤਾ ਨਾਲ ਸਬੰਧਿਤ ਉਪਾਵਾਂ ਨੂੰ ਵਪਾਰ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ।
ਸ਼੍ਰੀ ਗੋਇਲ ਨੇ ਕਿਹਾ ਕਿ ਯੂ ਐੱਨ ਤੇ ਯੂ ਐੱਨ ਐੱਫ ਸੀ ਸੀ ਨੂੰ ਵਾਤਾਵਰਣ ਤਬਦੀਲੀ ਬਾਰੇ ਆਪਣੀਆਂ ਵਚਨਬੱਧਤਾਵਾਂ ਨੂੰ ਪੂਰੀਆਂ ਕਰਨ ਲਈ ਵਿਸ਼ਵ ਨੂੰ ਇਕੱਠਿਆਂ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ । ਜਲਵਾਯੂ ਪਰਿਵਰਤਣ ਨਾਲ ਸਬੰਧਿਤ ਮੁੱਦਿਆਂ ਨੂੰ ਯੂ ਐੱਨ ਐੱਫ ਸੀ ਸੀ ਸੀ ਫਰੇਮਵਰਕ ਅਤੇ ਪੈਰਿਸ ਸਮਝੌਤੇ ਤਹਿਤ ਵਿਚਾਰਨ ਦੀ ਲੋੜ ਹੈ ਅਤੇ ਨਾ ਕਿ ਵਪਾਰਕ ਗੱਲਬਾਤ ਦੇ ਹਿੱਸੇ ਵਜੋਂ । ਵਪਾਰਕ ਸਮਝੌਤੇ ਇਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪਹਿਲੇ ਸਭ ਤੋਂ ਵਧੀਆ ਆਪਸ਼ਨ ਨਹੀਂ ਹਨ ।
ਸਾਫ ਵਾਤਾਵਰਣ ਲਈ ਚੁੱਕੇ ਗਏ ਕਦਮਾਂ ਬਾਰੇ ਬੋਲਦਿਆਂ ਸ਼੍ਰੀ ਗੋਇਲ ਨੇ ਕਿਹਾ ਪਿਛਲੇ 7 ਸਾਲਾਂ ਵਿੱਚ ਅਸੀਂ ਭਾਰਤ ਵਿੱਚ 100% ਬਿਜਲੀ ਕਨੈਕਸ਼ਨਸ , ਸੌ਼ਚਾਲਿਆਂ ਲਈ 100% ਪਹੁੰਚ , 100% ਆਰਥਿਕ ਸਮੁੱਚਤਾ ਅਤੇ ਸਾਡੀ ਵਸੋਂ ਨੂੰ 100% ਕੁਕਿੰਗ ਗੈਸ ਮਿਲਣ ਨੂੰ ਯਕੀਨੀ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਹੈ । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੀਤੇ ਦਿਨ ਜੀ—7 ਮੁਲਕਾਂ ਨੂੰ ਜਾਣੂੰ ਕਰਵਾਇਆ ਸੀ ਕਿ 2030 ਤੱਕ ਭਾਰਤੀ ਰੇਲਵੇ ਸਾਫ ਊਰਜਾ ਨਾਲ ਦੌੜੇਗੀ ਅਤੇ "ਨੈੱਟ ਜ਼ੀਰੋ", ਰੇਲਵੇ ਬਣ ਜਾਵੇਗੀ । ਉਹਨਾਂ ਕਿਹਾ ਕਿ ਭਾਰਤ ਗਤੀਸ਼ੀਲਤਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਅਸੀਂ ਭਵਿੱਖ ਵਿੱਚ ਗਤੀਸ਼ੀਲਤਾ ਦੇ ਸਾਧਨ ਵਜੋਂ ਹਾਈਡ੍ਰੋਜਨ ਵਿਕਸਿਤ ਕਰਨ ਵਿੱਚ ਦੂਜੇ ਦੇਸ਼ਾਂ ਨਾਲ ਕੰਮ ਕਰ ਰਹੇ ਹਾਂ ।
ਉਹਨਾਂ ਕਿਹਾ ਕਿ ਭਾਰਤ ਦਾ ਧਿਆਨ ਸਿਹਤ ਸੰਭਾਲ ਵਿੱਚ ਵੱਡੇ ਨਿਵੇਸ਼ ਤੇ ਕੇਂਦਰਿਤ ਹੈ ਅਤੇ ਇਹ ਨਵਿਆਉਣਯੋਗ ਊਰਜਾ ਉਤਪਾਦਨ ਅਤੇ ਬੁਨਿਆਦੀ ਢਾਂਚੇ ਤੇ ਵੀ ਕੇਂਦਰਿਤ ਹੈ । ਉਹਨਾਂ ਕਿਹਾ ਕਿ ਭਾਰਤ ਟੀਕੇ ਅਤੇ ਦਵਾਈਆਂ ਦੀ ਬਰਾਬਰ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਤੇ ਨਿਭਾਏਗਾ । ਉਹਨਾਂ ਕਿਹਾ ਕਿ ਭਾਰਤ ਨੂੰ ਅਕਸਰ ਵਿਸ਼ਵ ਦੀ ਫਾਰਮੇਸੀ ਕਿਹਾ ਜਾਂਦਾ ਹੈ ਅਤੇ ਸਾਡੇ ਕੋਲ ਸਮਰੱਥਾ ਅਤੇ ਵਿਸ਼ਵ ਵਿੱਚ ਟੀਕੇ ਲਗਾਉਣ ਦੇ ਯਤਨਾਂ ਵਿੱਚ ਮਹੱਤਵਪੂਰਨ ਤੱਤ ਬਣਨ ਦਾ ਇਰਾਦਾ ਹੈ । ਉਹਨਾਂ ਕਿਹਾ "ਸਾਡੇ ਦੇਸ਼ ਵਿੱਚ ਭਾਰਤ ਦਾ ਸਭ ਤੋਂ ਵੱਡਾ ਮੁਫ਼ਤ ਸਿਹਤ ਸੰਭਾਲ ਪ੍ਰੋਗਰਾਮ ਆਯੁਸ਼ਮਾਨ ਭਾਰਤ ਹੈ , ਜਿਸ ਤਹਿਤ ਅਸੀਂ 500 ਮਿਲੀਅਨ ਲੋਕਾਂ ਨੂੰ ਭਾਰਤ ਵਿੱਚ ਮੁਫ਼ਤ ਮੈਡੀਕਲ ਸਹੂਲਤਾਂ ਦੀ ਪਹੁੰਚ ਦਿੱਤੀ ਹੈ । ਅਸੀਂ ਇਸ ਨੂੰ ਹਰੇਕ ਨਾਗਰਿਕ ਨੂੰ ਦੇਣ ਲਈ ਇਸ ਦੀ ਕਵਰੇਜ ਵਧਾ ਕੇ 100% ਕਰ ਰਹੇ ਹਾਂ" ।
ਸ਼੍ਰੀ ਗੋਇਲ ਨੇ ਕਿਹਾ ਕਿ ਕੁਦਰਤ ਸਾਡੇ ਵਾਸਤੇ ਸਭ ਤੋਂ ਮਹੱਤਵਪੂਰਨ ਹੈ ਅਤੇ ਕੁਦਰਤ ਦੀ ਰੱਖਿਆ ਕਰਨੀ ਸਾਡੀ ਸਾਂਝੀ ਜਿ਼ੰਮੇਵਾਰੀ ਹੈ ਪਰ ਉਹਨਾਂ ਕਿਹਾ ਕਿ ਅਸੀਂ ਵਿਕਸਿਤ ਵਿਸ਼ਵ ਲਈ ਏਜੰਡੇ ਦਾ ਤਰਜੀਹੀਕਰਨ ਨਹੀਂ ਕਰ ਸਕਦੇ , ਬਲਕਿ ਚਿਰਾਂ ਤੋਂ ਲੰਬਿਤ ਮੁੱਦਿਆਂ ਜਿਵੇਂ ਖੇਤੀਬਾੜੀ ਸਬਸਿਡੀਆਂ ਵਿੱਚ ਅਸੰਤੁਲਨ ਨੂੰ ਨਜਿੱਠਣਾ ਵੀ ਹੈ ।
ਟਿਕਾਉਣਯੋਗ ਵਿਕਾਸ ਟੀਚਿਆਂ ਬਾਰੇ ਭਾਰਤੀ ਯਤਨਾਂ ਬਾਰੇ ਗੱਲ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਕੋਵਿਡ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮੁਫ਼ਤ ਅਨਾਜ ਮੁਹੱਈਆ ਕੀਤਾ ਹੈ । ਉਹਨਾਂ ਕਿਹਾ ,"ਸਾਡੇ ਜਨਤਕ ਖਰੀਦ ਪ੍ਰੋਗਰਾਮਾਂ ਕਾਰਨ ਅਸੀਂ ਕਿਸੇ ਨੂੰ ਵੀ ਭੁੱਖ ਨਾਲ ਮਰਨ ਤੋਂ ਬਚਾਉਣ ਤੋਂ ਯਕੀਨੀ ਬਣਾਉਣ ਲਈ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਨ ਯੋਗ ਹੋਏ ਹਾਂ"।
ਸ਼੍ਰੀ ਗੋਇਲ ਨੇ ਆਸ ਪ੍ਰਗਟ ਕੀਤੀ ਕਿ ਆਈ ਐੱਮ ਵਰਗੀਆਂ ਕ੍ਰੈਡਿਟ ਰੇਟਿੰਗ ਏਜੰਸੀਆਂ ਜੋ ਵਿਸ਼ਵ ਦੇ ਆਰਥਿਕ ਢਾਂਚੇ ਨੂੰ ਡਿਕਟੇਟ ਕਰਦੀਆਂ ਹਨ , ਨੂੰ ਵਿਕਾਸ ਕਰ ਰਹੇ ਅਤੇ ਘੱਟ ਵਿਕਸਿਤ ਮੁਲਕਾਂ ਲਈ ਗੈਰ ਵਾਜਿਬ ਸਖ਼ਤ ਨਹੀਂ ਹੋਣਾ ਚਾਹੀਦਾ । ਉਹਨਾਂ ਕਿਹਾ ਕਿ ਇਹ ਸਮਾਂ ਵਧੇਰੇ ਦਇਆਵਾਨ , ਉਦਾਰ ਅਤੇ ਮਦਦ ਕਰਨ ਵਾਲਾ ਹੈ ।
ਮੰਤਰੀ ਨੇ ਵਿਕਸਿਤ ਮੁਲਕਾਂ ਨੂੰ ਵਾਤਾਵਰਣ ਦੋਸਤਾਨਾ ਤਕਨਾਲੋਜੀ ਕਫਾਇਤੀ ਕੀਮਤਾਂ ਤੇ ਉਪਲਬੱਧ ਕਰਾਉਣ ਲਈ ਆਪਸ਼ਨਸ ਭਾਲਣ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਵਿਕਸਿਤ ਮੁਲਕਾਂ ਨੂੰ ਵਿਕਾਸ ਕਰ ਰਹੇ ਮੁਲਕਾਂ ਨੂੰ ਕਫਾਇਤੀ ਗਰੀਨ ਤਕਨਾਲੋਜੀ ਤਬਦੀਲ ਕਰਨ ਨੂੰ ਯਕੀਨੀ ਬਣਾਉਣ ਲਈ ਪਹਿਲ ਕਰਨੀ ਚਾਹੀਦੀ ਹੈ ਅਤੇ ਵਿਕਾਸ ਕਰ ਰਹੇ ਮੁਲਕਾਂ ਵਿੱਚ ਤਿਆਰ ਕੀਤੇ ਜਾਂਦੇ ਸਾਫ / ਗਰੀਨ ਉਤਪਾਦਾਂ ਦੀ ਮਾਰਕਿਟ ਲਈ ਵੀ ਪਹਿਲ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ ।
*******************
ਵਾਈ ਬੀ
(Release ID: 1727077)
Visitor Counter : 194