ਆਯੂਸ਼

ਅੰਤਰਰਾਸ਼ਟਰੀ ਯੋਗ ਦਿਵਸ-2021 ਲਈ ਉਦਘਾਟਨੀ ਪ੍ਰੋਗਰਾਮ ਆਯੋਜਿਤ


ਨਮਸਤੇ ਯੋਗ ਐਪ ਲਾਂ‍ਚ

Posted On: 12 JUN 2021 10:17AM by PIB Chandigarh

ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਲਈ ਉਦਘਾਟਨੀ ਪ੍ਰੋਗਰਾਮ ਸ਼ੁੱਕਰਵਾਰ ਦੀ ਦੇਰ ਸ਼ਾਮ ਆਨਲਾਇਨ ਤਰੀਕੇ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੋ ਕੇਂਦਰੀ ਮੰਤਰੀਆਂ ਦੇ ਨਾਲ ਕਈ ਪ੍ਰਸਿੱਧ ਯੋਗ ਗੁਰੂ ਅਤੇ ਅਨੁਭਵੀ ਯੋਗ ਬੁਲਾਰੇ ਵਰਚੁਅਲ ਪਲੇਟਫਾਰਮਤੇ ਵਿਸ਼ਵ ਭਾਈਚਾਰੇ ਵਲੋਂ ਇਹ ਅਪੀਲ ਕਰਨ ਲਈ ਇੱਕਜੁਟ ਹੋਏ ਕਿ ਲੋਕ ਆਪਣੇ ਆਪ ਆਪਣੀ ਅਤੇ ਮਨੁੱਖਤਾ ਦੀ ਬਿਹਤਰੀ ਲਈ ਆਪਣੇ ਦੈਨਿਕ ਜੀਵਨ ਵਿੱਚ ਯੋਗ ਨੂੰ ਅਪਣਾਉਣ ਪ੍ਰੋਗਰਾਮ ਦੇ ਦੌਰਾਨ, ਯੋਗ ਨੂੰ ਸਮਰਪਤ ਇੱਕ ਮੋਬਾਇਲ ਐਪਲੀਕੇਸ਼ਨਨਮਸਤੇ ਯੋਗਵੀ ਲਾਂ ਕੀਤਾ ਗਿਆ

ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ( ਐਮ.ਡੀ.ਐਨ.ਆਈ.ਵਾਈ.) ਦੇ ਸਹਿਯੋਗ ਨਾਲ ਆਯੁਸ਼ ਮੰਤਰਾਲਾ ਵਲੋਂ ਆਯੋਜਿਤ ਇੱਕ ਘੰਟੇ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਅਤੇ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਨੇ ਅੰਤਰਰਾਸ਼ਟਰੀ ਯੋਗ ਦਿਵਸ-2021 ਦੀ ਕੇਂਦਰੀ ਥੀਮਯੋਗ ਦੇ ਨਾਲ ਰਹੋ, ਘਰ ਰਹੋ’ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਜਦਕਿ ਸ਼੍ਰੀ ਸ਼੍ਰੀਰਵੀਸ਼ੰਕਰ, ਸਤਗੁਰੂ ਜੱਗੀ ਵਾਸੁਦੇਵ, ਭੈਣ ਸ਼ਿਵਾਨੀ ਅਤੇ ਸਵਾਮੀ ਚਿਦਾਨੰਦ ਸਰਸਵਤੀ ਵਰਗੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਧਿਆਤਮਿਕ ਆਗੂਆਂ ਅਤੇ ਯੋਗ ਗੁਰੂਆਂ ਨੇ ਡੂੰਘੇ ਅਧਿਆਤਮਿਕ ਆਯਾਮਾਂ ਤੋਂ ਲੈ ਕੇ ਇਸਦੇ ਦੈਨਿਕ ਜੀਵਨ ਅਤੇ ਕੋਵਿਡ ਸੰਬੰਧਿਤ ਉਪਯੋਗਿਤਾ ਤੱਕ, ਯੋਗ ਦੀਆਂ ਵੱਖ-ਵੱਖ ਅਨੂਠੀਆਂ ਅਤੇ ਵਿਆਪਕ ਵਿਸ਼ੇਸ਼ਤਾਵਾਂਤੇ ਜੋ਼ਰ ਦਿੱਤਾ ਕਈ ਹੋਰ ਮਹਾਨ ਹਸਤੀਆਂ ਨੇ ਵੀ ਆਪਣੇ ਗਹਨ ਸੰਦੇਸ਼ਾਂ ਦੇ ਨਾਲ ਸਮਾਰੋਹ ਦੀ ਸ਼ੋਭਾ ਵਧਾਈ

ਇਸ ਮੌਕੇਤੇ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਯੋਗ ਇੱਕ ਤੰਦੁਰੁਸਤ ਅਤੇ ਸੁਖੀ ਜੀਵਨ ਦਾ ਰਸਤਾ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ ਸਰਕਾਰ ਸਮਾਜ ਦੇ ਸਾਰੇ ਵਰਗਾਂ ਯੋਗ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ

ਆਯੁਸ਼ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਅੰਤਰਰਾਸ਼ਟਰੀ ਯੋਗ ਦਿਵਸ-2021 ’ਤੇ ਦੂਰਦਰਸ਼ਨਤੇ 10 ਦਿਨਾਂ ਦੀ ਲੜੀ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਲੜੀ ਦਾ ਮੂਲ ਸੁਨੇਹਾ ਹੈ, ‘ਯੋਗ ਦੇ ਨਾਲ ਰਹੋ, ਘਰ ਰਹੋਜੋ ਸਿਹਤ ਐਮਰਜੈਂਸੀ ਦੇ ਵਰਤਮਾਨ ਸਮਾਂ ਵਿੱਚ ਪਰਸੰਗ ਦਾ ਹੈ ਸਿਹਤ ਨੂੰ ਵਧਾਵਾ ਦੇਣ ਅਤੇ ਰੋਗਾਂ ਦੇ ਪ੍ਰਬੰਧਨ ਅਤੇ ਰੋਕਥਾਮ ਵਿੱਚ ਯੋਗ ਦੀ ਉਪਯੋਗਿਤਾ ਚੰਗੀ ਤਰ੍ਹਾਂ ਸਥਾਪਤ ਹੋ ਚੁੱਕੀ ਹੈਸਰੀਰਿਕ ਸੁਰੱਖਿਆ ਅਤੇ ਤਨਾਵ ਤੋਂ ਰਾਹਤ ਦੀ ਦਿਸ਼ਾ ਵਿੱਚ ਯੋਗ ਦੇ ਲਾਭ ਦੇ ਸਬੂਤ ਪ੍ਰਦਰਸ਼ਿਤ ਹੋ ਚੁੱਕੇ ਹਨ ਮੰਤਰੀ ਨੇ ਕਿਹਾ ਕਿ, ‘ਮੰਤਰਾਲਾ ਦਾ ਉਦੇਸ਼ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਦਾਇਰੇ ਵਿੱਚ ਅਤੇ ਜ਼ਿਆਦਾ ਨਾਗਰਿਕਾਂ ਨੂੰ ਲਿਆਉਣ ਅਤੇ ਇਸਦੇ ਜ਼ਰਿਏ ਸਾਡੇ ਸਮਾਜ ਦੇ ਸਾਰੇ ਵਰਗਾਂ ਨੂੰ ਯੋਗ ਦੇ ਮਾਧਿਅਮ ਰਾਹੀਂ ਹੋਣ ਵਾਲੇ ਸਰੀਰਕ ਅਤੇ ਭਾਵਨਾਤਮਕ ਕਲਿਆਣ ਨੂੰ ਫੈਲਾਉਣਾ ਹੈ ਮੰਤਰੀ ਨੇ ਰਸਮੀ ਤੌਰ ਨਾਲ ਯੋਗ ਨੂੰ ਸਮਰਪਤ ਇੱਕ ਮੋਬਾਇਲ ਐਪਲੀਕੇਸ਼ਨਨਮਸਤੇ ਯੋਗਲਾਂ ਕਰਦੇ ਹੋਏ ਕਿਹਾ ਕਿ ਇਸਦਾ ਡਿਜਾਇਨ ਆਮ ਜਨਤਾ ਲਈ ਇੱਕ ਸੂਚਨਾ ਪਲੇਟਫਾਰਮ ਦੇ ਰੂਪ ਵਿੱਚ ਬਣਾਇਆ ਗਿਆ ਹੈ ਇਸਦਾ ਉਦੇਸ਼ ਯੋਗ ਦੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਅਤੇ ਵਿਆਪਕ ਵਰਗ ਲਈ ਇਸਨੂੰ ਪਹੁੰਚਣ ਯੋਗ ਬਣਾਉਣਾ ਹੈ

ਯੋਗ ਗੁਰੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਕੇਵਲ ਸਰੀਰਕ ਸਿਹਤ ਦੇ ਬਾਰੇ ਵਿੱਚ ਨਹੀਂ ਹੈ ਸਗੋਂ ਇਹ ਸਮੁੱਚੇ ਕਲਿਆਣ ਨਾਲ ਸੰਬੰਧਤ ਹੈ ਜੋ ਮਹਾਮਾਰੀ ਦੇ ਇਸ ਸਮੇਂ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਣ ਹੈ ਯੋਗ ਗੁਰੂਆਂ ਨੇ ਸਪੱਸ਼ਟ ਰੂਪ ਨਾਲ ਆਪਣਾ ਸੁਨੇਹਾ ਦਿੱਤਾ, ‘ਯੋਗ ਜੀਵਨ ਦੇ ਬਾਰੇ ਵਿੱਚ ਹੈ ਅਤੇ ਯੋਗ ਦਾ ਅਭਿਆਸ ਕਰਨਾ ਉਹ ਰਸਤਾ ਹੈ ਜਿਸ ਵਿੱਚ ਸਾਨੂੰ ਆਪਣੀ ਜੀਵਨਸ਼ੈਲੀ ਨੂੰ ਬਦਲਣ ਦੀ ਲੋੜ ਹੈ

ਪ੍ਰੋਗਰਾਮ ਵਿੱਚ ਭਾਗ ਲੈਂਦੇ ਹੋਏ, ਸ਼੍ਰੀ ਸ਼੍ਰੀਰਵੀਸ਼ੰਕਰ ਨੇ ਕਿਹਾ ਕਿ ਅੱਜ ਦੁਨੀਆ ਸੰਕਟ ਵਿੱਚ ਹੈ ਅਤੇ ਮਹਾਮਾਰੀ ਦੇ ਵਿੱਚ ਯੋਗ ਇਸਤੋਂ ਬਾਹਰ ਨਿਕਲਣ ਦਾ ਰਸਤਾ ਦੱਸਦਾ ਹੈ ਸਤਗੁਰੂ ਜੱਗੀ ਵਾਸੁਦੇਵ ਨੇ ਯੋਗ ਦੇ ਵਿਵਹਾਰਕ ਪਹਿਲੂਤੇ ਜ਼ੋਰ ਦਿੱਤਾ ਅਤੇ ਦੁਹਰਾਇਆ ਕਿ ਯੋਗ ਦਾ ਅਭਿਆਸ ਕਰਨਾ ਇੱਕ ਆਨੰਦਮਈ ਜੀਵਨ ਜਿਉਣਾ ਹੈ ਸਵਾਮੀ ਚਿਦਾਨੰਦ ਸਰਸਵਤੀ ਨੇ ਕਿਹਾ ਕਿ ਯੋਗ ਕੇਵਲ ਇੱਕ ਉਪਚਾਰ ਨਹੀਂ ਹੈ ਜਿਸਦਾ ਅਭਿਆਸ ਅਨੰਤ ਸਮੇਂ ਨਾਲ ਕੀਤਾ ਜਾ ਰਿਹਾ ਹੈ ਸਗੋਂ ਇਹ ਜੀਵਨ ਦਾ ਇੱਕ ਰਸਤਾ ਵੀ ਹੈ ਐਸ ਵਿਆਸ ਯੂਨੀਵਰਸਿਟੀ ਦੇ ਕੁਲਪਤੀ ਡਾ. ਐਚ.ਆਰ. ਨਗੇਂਦਰ ਨੇ ਕਿਹਾ ਕਿ ਯੋਗ ਸਾਰੇ ਜੀਵਨ ਦਾ ਇੱਕ ਵਿਗਿਆਨ ਹੈ ਮਾਂ ਹੰਸਾ ਜੀ ਜੈਦੇਵ, ਭੈਣ ਸ਼ਿਵਾਨੀ, ਸਵਾਮੀ ਭਾਰਤਭੂਸ਼ਣ, ਪ੍ਰੋ. ਤਨੁਜਾ ਨੇਸਾਰੀ, ਡਾ. ਬੀ.ਐਨ. ਗੰਗਾਧਰ, ਸ਼੍ਰੀ ਕਮਲੇਸ਼ ਡੀ.ਪਟੇਲ, ਸ਼੍ਰੀ .ਪੀ. ਤਿਵਾਰੀ, ਯੋਗਾਚਾਰਿਆ ਅਤੇ ਸ਼੍ਰੀ ਐਸ. ਸ਼੍ਰੀ ਧਰਾਨਾਲਸੋ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ

ਆਯੁਸ਼ ਸਕੱਤਰ ਵੀ.ਡੀ. ਰਾਜੇਸ਼ ਕੋਟੇਚਾ ਅਤੇ ਸੰਯੁਕਤ ਸਕੱਤਰ ਪੀ.ਐਨ. ਰਣਜੀਤ ਕੁਮਾਰ ਨੇ ਆਯੁਸ਼ ਮੰਤਰਾਲੇ ਵਲੋਂ ਨਿਭਾਈ ਗਈ ਭੂਮਿਕਾ ਅਤੇ ਸਹਿਯੋਗਾਤਮਕ ਢੰਗ ਨਾਲ ਯੋਗ ਦੀ ਪਹੁੰਚ ਦੇ ਵਿਸਥਾਰ ਨੂੰ ਸੁਗਮ ਬਣਾਉਣ ਦੀ ਉਸਦੀ ਪ੍ਰਤਿਬੱਧਤਾ ਰੇਖਾਂਕਿਤ ਕੀਤੀ


ਉਦਘਾਟਨ ਪ੍ਰੋਗਰਾਮ ਨੇ ਡੀ.ਡੀ. ਇੰਡੀਆਤੇ 12 ਜੂਨ ਤੋਂ 21 ਜੂਨ ਤੱਕ 7 ਵਜੇ ਸ਼ਾਮ (ਭਾਰਤੀ ਮਾਣਕ ਸਮਾਂ) ’ਤੇ ਪ੍ਰਸਾਰਿਤ ਹੋਣ ਵਾਲੇ ਕਾਮਨ ਯੋਗ ਪ੍ਰੋਟੋਕਾਲ ਦੇ ਵੱਖ-ਵੱਖ ਪਹਿਲੂਆਂਤੇ 10 ਐਪੀਸੋਡ ਦੀ ਲੜੀ ਦੀ ਸ਼ੁਰੂਆਤ ਨੂੰ ਵੀ ਚਿੰਨ੍ਹਤ ਕੀਤਾ ਇਸ ਲੜੀ ਨੂੰ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ( ਐਮ.ਡੀ.ਐਨ.ਆਈ.ਵਾਈ) ਨੇ ਪ੍ਰੋਡਿਊਸ ਕੀਤਾ ਹੈ

ਪ੍ਰੋਗਰਾਮ ਵਿੱਚ ਇੱਕ ਵਿਚਕਾਰਲਾ ਪੈਨਲ ਚਰਚਾ ਵੀ ਸ਼ਾਮਿਲ ਕੀਤੀ ਗਈ, ਜਿਸ ਵਿਚ ਐਮ.ਡੀ.ਐਨ.ਆਈ.ਵਾਈ. ਦੇ ਨਿਦੇਸ਼ਕ ਡਾ. ਆਈ.ਵੀ. ਬਾਸਵਰਾੱਡੀ ਅਤੇ ਆਯੁਸ਼ ਮੰਤਰਾਲਾ ਦੇ ਮੀਡਿਆ ਸਲਾਹਕਾਰ ਸੰਜੈ ਦੇਵ ਨੇ ਭਾਗ ਲਿਆ

 

*********

ਐਸਕੇ



(Release ID: 1726542) Visitor Counter : 155