ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਟੀਕਾਕਰਨ ਬਾਰੇ ਕੋਰੀਆਂ ਕਲਪਣਾਵਾਂ ਨੂੰ ਤੋਡ਼ਨਾ
ਕੋਵਿਡ-19 ਮਹਾਮਾਰੀ ਦੇ ਖਤਮ ਕਰਨ ਵਿਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਿਆਂ ਤੱਕ ਨਿਰਪੱਖ ਪਹੁੰਚ ਮਹੱਤਵਪੂਰਨ ਹੈ
ਕੋਵਿਡ-19 ਵੈਕਸੀਨ ਇੰਟੈਲੀਜੈਂਸ ਨੈੱਟਵਰਕ, ਇਨਬਿਲਟ ਈ-ਵਿਨ (ਕੋ-ਵਿਨ) ਪ੍ਰਣਾਲੀ ਕੋਵਿਡ-19 ਟੀਕਾਕਰਨ ਦੀ ਉਪਯੋਗਤਾ, ਬਰਬਾਦੀ ਅਤੇ ਕਵਰੇਜ ਦੀ ਨਿਗਰਾਨੀ ਲਈ ਇਸਤੇਮਾਲ ਕੀਤਾ ਗਿਆ ਹੈ
ਟੀਕੇ ਦੀ ਬਰਬਾਦੀ ਵਿਚ ਕਮੀ ਵਾਧੂ ਟੀਕਾਕਰਨ ਨੂੰ ਸੁਨਿਸ਼ਚਿਤ ਕਰੇਗੀ
Posted On:
11 JUN 2021 2:51PM by PIB Chandigarh
ਭਾਰਤ ਸਰਕਾਰ ਕੋਵਿਡ-19 ਟੀਕਿਆਂ ਦੀ ਬਰਬਾਦੀ ਨੂੰ ਰੋਕਣ ਲਈ ਸਰਗਰਮ ਕੋਸ਼ਿਸ਼ ਕਰ ਰਹੀ ਹੈ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਮਹਾਮਾਰੀ ਨਾਲ ਲਡ਼ਾਈ ਵਿਚ ਟੀਕੇ ਦੀਆਂ ਖੁਰਾਕਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕਰਨ ਲਈ ਮਾਰਗ ਦਰਸ਼ਨ ਕਰ ਰਹੀ ਹੈ।
ਕੁਝ ਮੀਡੀਆ ਰਿਪੋਰਟਾਂ ਵਿਚ ਇਹ ਦੱਸਿਆ ਗਿਆ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਟੀਕਿਆਂ ਦੀ ਬਰਬਾਦੀ ਨੂੰ 1 % ਤੇ ਹੇਠਾਂ ਹੋਣ ਤੇ ਜ਼ੋਰ ਦੇ ਰਿਹਾ ਹੈ ਜੋ ਸਹੀ ਅਤੇ ਮੰਨਣਯੋਗ ਨਹੀਂ ਹੈ।
ਇਹ ਦੱਸਿਆ ਗਿਆ ਹੈ ਕਿ ਕੋਵਿਡ-19 ਮਹਾਮਾਰੀ ਪਿਛਲੀ ਸਦੀ ਵਿਚ ਵਿਸ਼ਵ ਪੱਧਰੀ ਸਿਹਤ ਸੰਬੰਧੀ ਇਕ ਬੇਮਿਸਾਲ ਘਟਨਾ ਹੈ ਜਿਸ ਦੇ ਨਤੀਜੇ ਵਜੋਂ ਵਿਸ਼ਵ ਨੂੰ ਗੱਲਬਾਤ ਕਰਨ ਅਤੇ ਵਿਵਹਾਰ ਦੇ ਢੰਗ ਤਰੀਕੇ ਵਿਚ ਤਬਦੀਲੀ ਲਿਆਉਣੀ ਪਈ ਹੈ। ਕੋਵਿਡ-19 ਵਿਰੁੱਧ ਟੀਕਾਕਰਨ ਲੋਕਾਂ ਨੂੰ ਕੋਵਿਡ-19 ਦੀ ਇਨਫੈਕਸ਼ਨ ਤੋਂ ਬਚਾਉਣ ਵਿਚ ਮਹੱਤਵਪੂਰਨ ਹੈ ਅਤੇ ਮੌਤਾਂ ਤੇ ਹੋਰ ਬੀਮਾਰੀਆਂ ਨਾਲ ਜੁਡ਼ਿਆ ਹੋਇਆ ਹੈ। ਕੋਵਿਡ-19 ਮਹਾਮਾਰੀ ਦੇ ਖਾਤਮੇ ਵਿਚ ਟੀਕਿਆਂ ਦੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਨਿਰਪੱਖ ਪਹੁੰਚ ਮਹੱਤਵਪੂਰਨ ਹੈ। ਟੀਕੇ ਦਾ ਵਿਕਾਸ ਬਹੁਤ ਜ਼ਿਆਦਾ ਸਮਾਂ ਲੈਂਦਾ ਹੈ ਅਤੇ ਇਨ੍ਹਾਂ ਟੀਕਿਆਂ ਦੀ ਮੰਗ ਕਰਦਾ ਹੈ ਕਿ ਉਹ ਸਪਲਾਈ ਨਾਲੋਂ ਕਈ ਗੁਣਾ ਵੱਧ ਹੋਵੇ। ਇਸ ਤਰ੍ਹਾਂ ਇਹ ਮਹੱਤਵਪੂਰਨ ਹੈ ਕਿ ਮਹਾਮਾਰੀ ਨੂੰ ਦੂਰ ਕਰਨ ਲਈ ਇਸ ਬੇਸ਼ਕੀਮਤੀ ਸਾਧਨ ਦੀ ਨਿਗਰਾਨੀ ਕੀਤੀ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਇਸ ਦਾ ਨਿਆਂਪੂਰਨ ਢੰਗ ਨਾਲ ਇਸਤੇਮਾਲ ਕੀਤਾ ਜਾ ਸਕੇ। ਕੋਵਿਡ-19 ਟੀਕਾ ਵਿਸ਼ਵ ਪੱਧਰੀ ਕਮੀ ਨਾਲ ਇਕ ਜ਼ਰੂਰੀ ਜਨਤਕ ਸਿਹਤ ਵਸਤੂ ਹੈ। ਇਸ ਲਈ ਟੀਕੇ ਦੀ ਬਰਬਾਦੀ ਨੂੰ ਜ਼ਰੂਰ ਘਟਾਇਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਘੱਟੋ ਘੱਟ ਪੱਧਰ ਤੇ ਰੱਖਿਆ ਜਾਣਾ ਚਾਹੀਦਾ ਹੈ ਜੋ ਅੱਗੋਂ ਵਧੇਰੇ ਲੋਕਾਂ ਨੂੰ ਟੀਕਾ ਲਗਵਾਉਣ ਵਿਚ ਮਦਦ ਕਰੇਗੀ। ਵਾਸਤਵ ਵਿਚ ਮਾਨਯੋਗ ਪ੍ਰਧਾਨ ਮੰਤਰੀ ਨੇ ਬਾਰ-ਬਾਰ ਟੀਕੇ ਦੀ ਘੱਟ ਤੋਂ ਘੱਟ ਬਰਬਾਦੀ ਨੂੰ ਸੁਨਿਸ਼ਚਿਤ ਕਰਨ ਤੇ ਜ਼ੋਰ ਦਿੱਤਾ ਹੈ ਤਾਕਿ ਟੀਕੇ ਦੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਯਕੀਨੀ ਬਣ ਸਕੇ।
ਬਰਬਾਦੀ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਅਰਥ ਵਧੇਰੇ ਲੋਕਾਂ ਨੂੰ ਟੀਕਾ ਲਗਾਉਣਾ ਅਤੇ ਕੋਵਿਡ-19 ਵਿਰੁੱਧ ਲਡ਼ਾਈ ਨੂੰ ਮਜ਼ਬੂਤ ਕਰਨਾ ਹੈ। ਬਚਾਈ ਗਈ ਹਰੇਕ ਖੁਰਾਕ ਦਾ ਮਤਲਬ ਇਕ ਹੋਰ ਵਿਅਕਤੀ ਨੂੰ ਟੀਕਾ ਲਗਾਉਣਾ ਹੈ। ਭਾਰਤ ਇਕ ਡਿਜੀਟਲ ਪਲੇਟਫਾਰਮ ਕੋਵਿਡ-19 ਵੈਕਸਿਨ ਇੰਟੈਲੀਜੈਂਸ ਨੈੱਟਵਰਕ (ਕੋ-ਵਿਨ) ਦਾ ਇਨਬਿਲਟ ਵਿਨ (ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ) ਪ੍ਰਣਾਲੀ ਦਾ ਇਸਤੇਮਾਲ ਕਰ ਰਿਹਾ ਹੈ ਜੋ ਨਾ ਸਿਰਫ ਲਾਭਪਾਤਰੀਆਂ ਨੂੰ ਰਜਿਸਟਰਡ ਕਰਦਾ ਹੈ ਬਲਕਿ ਟੀਕਿਆਂ ਦੀ ਟ੍ਰੈਕਿੰਗ ਵੀ ਕਰਦਾ ਹੈ ਅਤੇ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ਤੇ ਸਾਰੇ ਹੀ 29,000 ਕੋਲਡ ਚੇਨ ਬਿੰਦੂਆਂ ਦੇ ਸਟੋਰੇਜ ਤਾਪਮਾਨਾਂ ਦੀ ਰੀਅਲ ਟਾਈਮ ਨਿਗਰਾਨੀ ਦੀ ਸਹੂਲਤ ਵੀ ਦੇਂਦਾ ਹੈ। ਇਸਤੇਮਾਲ ਕੀਤੇ ਜਾ ਰਹੇ ਮੌਜੂਦਾ ਕੋਵਿਡ-19 ਟੀਕਿਆਂ ਲਈ ਕੋਈ "ਖੁਲ੍ਹੀ ਵਾਇਲ ਨੀਤੀ" ਨਹੀਂ ਹੈ ਯਾਨੀਕਿ ਵਾਇਲ ਦੇ ਇਕ ਵਾਰ ਖੁਲ੍ਹ ਜਾਣ ਤੋਂ ਬਾਅਦ ਇਸ ਨੂੰ ਨਿਰਧਾਰਤ ਸਮੇਂ ਵਿਚ ਇਸਤੇਮਾਲ ਕਰਨਾ ਜ਼ਰੂਰੀ ਹੁੰਦਾ ਹੈ। ਟੀਕਾ ਲਗਾਉਣ ਵਾਲੇ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਰੇਕ ਵਾਇਲ ਨੂੰ ਖੋਲ੍ਹਣ ਦੀ ਤਰੀਖ ਅਤੇ ਸਮਾਂ ਨੋਟ ਕਰੇ ਅਤੇ ਸਾਰੀਆਂ ਹੀ ਖੁਲ੍ਹੀਆਂ ਟੀਕਾ ਖੁਰਾਕਾਂ ਨੂੰ ਉਨ੍ਹਾਂ ਦੇ ਖੋਲ੍ਹੇ ਜਾਣ ਦੇ 4 ਘੰਟਿਆਂ ਦੇ ਅੰਦਰ-ਅੰਦਰ ਵਰਤੋਂ ਵਿਚ ਲਿਆਵੇ ਜਾਂ ਰੱਦ ਕਰ ਦੇਵੇ। ਕਈ ਰਾਜਾਂ ਨੇ ਕੋਵਿਡ-19 ਟੀਕਾਕਰਨ ਦਾ ਇਸ ਢੰਗ ਨਾਲ ਆਯੋਜਨ ਕੀਤਾ ਹੈ ਕਿ ਇਥੇ ਕੋਈ ਵੀ ਬਰਬਾਦੀ ਨਹੀਂ ਹੋਈ ਹੈ ਸਗੋਂ ਉਹ ਵਾਇਲ ਤੋਂ ਹੋਰ ਖੁਰਾਕਾਂ ਕੱਢਣ ਦੇ ਸਮਰੱਥ ਹੋਏ ਹਨ ਅਤੇ ਇਸ ਤਰ੍ਹਾਂ ਇਨ੍ਹਾਂ ਨੇ ਨਕਾਰਾਤਮਕ ਬਰਬਾਦੀ ਦਰਸਾਈ ਹੈ। ਇਸ ਤਰ੍ਹਾਂ ਇਹ ਉਮੀਦ ਕੀਤੀ ਗਈ ਹੈ ਕਿ ਟੀਕੇ ਦੀ ਬਰਬਾਦੀ 1% ਜਾਂ ਇਸ ਤੋਂ ਹੇਠਾਂ ਹੋਣੀ ਚਾਹੀਦੀ ਹੈ, ਦੀ ਕੋਈ ਸਹੀ ਵਜ੍ਹਾ ਨਹੀਂ ਹੈ। ਇਹ ਢੁਕਵੀਂ, ਲੋਡ਼ੀਂਦੀ ਅਤੇ ਉਪਲਬਧੀ ਯੋਗ ਹੈ।
ਇਸ ਤੋਂ ਇਲਾਵਾ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਹਰੇਕ ਟੀਕਾਕਰਨ ਸੈਸ਼ਨ ਵਿਚ ਘੱਟੋ-ਘੱਟ 100 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾਵੇ। ਹਾਲਾਂਕਿ ਦੂਰ-ਦੁਰਾਡੇ ਅਤੇ ਖਿੰਡੀ ਆਬਾਦੀ ਵਾਲੇ ਇਲਾਕਿਆਂ ਦੇ ਮਾਮਲੇ ਵਿਚ ਰਾਜ ਲਾਭਪਾਤਰੀਆਂ ਦੀ ਘੱਟ ਗਿਣਤੀ ਲਈ ਇਕ ਸੈਸ਼ਨ ਆਯੋਜਿਤ ਕਰ ਸਕਦੇ ਹਨ, ਇਹ ਸੁਨਿਸ਼ਚਿਤ ਕਰਦਿਆਂ ਕਿ ਉਥੇ ਟੀਕੇ ਦੀ ਕੋਈ ਬਰਬਾਦੀ ਨਾ ਹੋਵੇ। ਇਕ ਸੈਸ਼ਨ ਸਿਰਫ ਉਸ ਵੇਲੇ ਹੀ ਲਗਾਇਆ ਜਾ ਸਕਦਾ ਹੈ ਜਦੋਂ ਢੁਕਵੀਂ ਗਿਣਤੀ ਵਿਚ ਲਾਭਪਾਤਰੀ ਉਪਲਬਧ ਹੋਣ।
ਟੀਕਾਕਰਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀਆਂ ਸੰਭਾਵਤ ਮਾਡ਼ੀਆਂ ਘਟਨਾਵਾਂ (ਏਈਐਫਆਈ) ਨੂੰ ਵੇਖਦਿਆਂ ਟੀਕਾਕਰਨ ਤੋਂ ਬਾਅਦ ਆਬਜ਼ਰਵੇਸ਼ਨ ਸਮੇਂ ਨੂੰ ਲਾਭਪਾਤਰੀਆਂ ਦੇ ਮਾਰਗ ਦਰਸ਼ਨ ਲਈ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਕ ਮਾਡ਼ੀ ਘਟਨਾ ਦੇ ਮਾਮਲੇ ਵਿਚ, ਜਿਥੇ ਕਿ ਇਹ ਵਾਪਰੀ ਹੋਵੇ, ਉਨ੍ਹਾਂ ਨੂੰ ਉਥੇ ਪਹੁੰਚਣਾ ਚਾਹੀਦਾ ਹੈ। ਕਿਸੇ ਵੀ ਟੀਕਾਕਰਨ ਪ੍ਰੋਗਰਾਮ ਅਧੀਨ ਢੁਕਵੀਂ, ਸੂਖਮ ਯੋਜਨਾਬੰਦੀ ਜ਼ਰੂਰੀ ਹੈ ਤਾਕਿ ਅਸੀਂ ਉਪਲਬਧ ਸਰੋਤਾਂ ਦਾ ਨਾ ਸਿਰਫ ਢੁਕਵਾਂ ਇਸਤੇਮਾਲ ਕਰ ਸਕੀਏ ਬਲਕਿ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਟੀਕਾ ਲਗਾ ਸਕੀਏ ਜਿਸ ਨਾਲ ਕਵਰੇਜ ਬਿਹਤਰ ਹੋ ਸਕੇ। ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਯਮਤ ਤੌਰ ਤੇ ਇਸ ਬਾਰੇ ਗਾਈਡ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਰੇ ਹੀ ਪੱਧਰਾਂ ਤੇ ਕੋਵਿ਼ਡ-19 ਟੀਕਾਕਰਨ ਮੁਹਿੰਮ ਦੀ ਨਿਯਮਤ ਸਮੀਖਿਆ ਸੰਚਾਲਤ ਕੀਤੀ ਜਾ ਰਹੀ ਹੈ ਤਾਕਿ ਪਛਾਣੇ ਗਏ ਇਨ੍ਹਾਂ ਖੇਤਰਾਂ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ ਜਿਥੇ ਟੀਕੇ ਦੀ ਬਰਬਾਦੀ ਹੁੰਦੀ ਹੈ ਅਤੇ ਜਿਥੇ ਅਜਿਹੀ ਬਰਬਾਦੀ ਜ਼ਿਆਦਾ ਹੈ ਉਥੇ ਛੇਤੀ ਨਾਲ ਦਰੁਸਤੀ ਦੇ ਉਪਰਾਲੇ ਸ਼ੁਰੂ ਕੀਤੇ ਜਾ ਸਕਣ। ਸੰਬੰਧਤ ਅਧਿਕਾਰੀਆਂ ਅਤੇ ਕੋਵਿਡ-19 ਟੀਕਾਕਰਨ ਕੇਂਦਰਾਂ (ਸੀਵੀਸੀ) ਦੇ ਮੈਨੇਜਰਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਉਹ ਟੀਕਾਕਰਨ ਸੈਸ਼ਨਾਂ ਦੀ ਕੁਸ਼ਲਤਾ ਨਾਲ ਯੋਜਨਾ ਬਣਾਉਣ ਤਾਕਿ ਟੀਕੇ ਦੀ ਬਰਬਾਦੀ ਦੀ ਦਰ ਨੂੰ ਘੱਟ ਤੋਂ ਘੱਟ ਰੱਖਿਆ ਜਾ ਸਕੇ।
********
ਐਮਵੀ
(Release ID: 1726340)
Visitor Counter : 250