ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਹੱਜ ਤਿਆਰੀਆਂ ਅਤੇ ਟੀਕਾਕਰਨ ਸਥਿਤੀ ਬਾਰੇ ਸਮੀਖਿਆ ਕੀਤੀ
ਟੀਕੇ ਲਈ ਝਿਜਕ ਨਾਲ ਨਿਪਟਣ ਅਤੇ ਅਫ਼ਵਾਹਾਂ ਦਾ ਸਾਹਮਣਾ ਕਰਨ ਲਈ ਜਾਗਰੂਕਤਾ ਮੁਹਿੰਮ ਲਾਂਚ ਕੀਤੀ ਜਾਵੇਗੀ
ਸੂਬਾ ਹੱਜ ਕਮੇਟੀਆਂ , ਵਕਫ ਬੋਰਡ , ਕੇਂਦਰੀ ਵਕਫ ਕੌਂਸਿਲ , ਮੌਲਾਨਾ ਅਜ਼ਾਦ ਐਜੂਕੇਸ਼ਨ ਫਾਊਂਡੇਸ਼ਨ , ਮਹਿਲਾ ਸਵੈਸੇਵੀ ਗਰੁੱਪ ਮੁਹਿੰਮ ਦਾ ਹਿੱਸਾ ਹੋਣਗੇ
प्रविष्टि तिथि:
10 JUN 2021 4:17PM by PIB Chandigarh
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਮੁੰਬਈ ਵਿੱਚ ਹੱਜ ਹਾਊਸ ਵਿੱਚ ਹੱਜ 2021 ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ । ਉਨ੍ਹਾਂ ਨੇ ਕਿਹਾ ਕਿ , “ਜਦਕਿ ਅਸੀਂ ਆਪਣੀਆਂ ਤਿਆਰੀਆਂ ਕਰ ਲਈਆਂ ਹਨ , ਭਾਰਤ ਸਾਊਦੀ ਅਰਬ ਸਰਕਾਰ ਦੇ ਫ਼ੈਸਲੇ ਦੇ ਨਾਲ ਚੱਲੇਗਾ” । ਸ਼੍ਰੀ ਨਕਵੀ ਨੇ ਸਮੀਖਿਆ ਮੀਟਿੰਗ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ , “ਜਦਕਿ ਕੁਝ ਮੁਲਕ ਹੱਜ 2021 ਲਈ ਆਪਣੇ ਨਾਗਰਿਕਾਂ ਨੂੰ ਭੇਜਣ ਦੇ ਯੋਗ ਨਹੀਂ ਹਨ , ਭਾਰਤ ਨੇ ਫ਼ੈਸਲਾ ਕੀਤਾ ਹੈ ਕਿ ਉਹ ਸਾਊਦੀ ਅਰਬ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇਗਾ । ਅਸੀਂ ਸਾਊਦੀ ਸਰਕਾਰ ਦੇ ਫ਼ੈਸਲੇ ਦੀ ਲੀਹ ਤੇ ਅੱਗੇ ਵਧਾਂਗੇ । ਸਾਡੀ ਤਰਜੀਹ ਦੋਨ੍ਹਾਂ ਮੁਲਕਾਂ ਦੇ ਲੋਕਾਂ ਦੀ ਸਿਹਤ ਅਤੇ ਰਿਸ਼ਟ ਪੁਸ਼ਟਤਾ ਅਤੇ ਮਾਨਵਤਾ ਦੀ ਹੈ” ।
ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਸਬੰਧੀ ਭਰਮ ਅਤੇ ਅਫ਼ਵਾਹਾਂ ਨੂੰ “ਦਬਾਉਣ ਅਤੇ ਖਤਮ ਕਰਨ” ਲਈ ਵੱਖ ਵੱਖ ਸਮਾਜਿਕ ਅਤੇ ਵਿੱਦਿਅਕ ਸੰਸਥਾਵਾਂ ਦੁਆਰਾ ਰਾਸ਼ਟਰਪੱਧਰੀ ਮੁਹਿੰਮ ਲਾਂਚ ਕੀਤੀ ਜਾਵੇਗੀ । ਉਨ੍ਹਾਂ ਕਿਹਾ , “ਸੂਬਾ ਹੱਜ ਕਮੇਟੀਆਂ , ਵਕਫ ਬੋਰਡ , ਕੇਂਦਰੀ ਵਕਫ ਕੌਂਸਿਲ , ਮੌਲਾਨਾ ਅਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਅਤੇ ਹੋਰ ਸਮਾਜਿਕ ਤੇ ਸਿੱਖਿਆ ਸੰਸਥਾਵਾਂ ਇਸ ਮੁਹਿੰਮ ਦਾ ਹਿੱਸਾ ਹੋਣਗੀਆਂ” ।
ਸ਼੍ਰੀ ਨਕਵੀ ਨੇ ਕਿਹਾ ਕਿ ਮਹਿਲਾਵਾਂ ਦੇ ਸਵੈ ਸੇਵੀ ਗਰੁੱਪ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤੇ ਜਾਣਗੇ । ਇਹ ਸੰਸਥਾਵਾਂ ਅਤੇ ਮਹਿਲਾਵਾਂ ਦੇ ਸਵੈ ਸੇਵੀ ਗਰੁੱਪ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਲੋਕਾਂ ਨੂੰ ਟੀਕੇ ਲਗਵਾਉਣ ਲਈ ਉਤਸ਼ਾਹਤ ਕਰਨਗੇ ਅਤੇ ਕਹਿਣਗੇ । ਇਹ ਮੁਹਿੰਮ , “ਜਾਨ ਹੈ ਤੋ ਜਹਾਨ ਹੈ” ਕਹਾਵੇਗੀ ਅਤੇ ਇਸ ਨੂੰ ਦੇਸ਼ ਦੇ ਦੂਰ ਦੁਰਾਡੇ ਖੇਤਰਾਂ ਅਤੇ ਪਿੰਡਾਂ ਵਿੱਚ ਵਿਸ਼ੇਸ਼ ਤੌਰ ਤੇ ਲਾਂਚ ਕੀਤਾ ਜਾਵੇਗਾ ।
ਆਪਣੇ ਕੁਝ ਪਿੰਡਾਂ ਦੇ ਦੌਰੇ ਅਤੇ ਉੱਥੇ ਲੋਕਾਂ ਵਿਚਾਲੇ ਜਾਗਰੂਕਤਾ ਦੀ ਕਮੀ ਹੋਣ ਕਰਕੇ ਟੀਕੇ ਬਾਰੇ ਝਿਜਕ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ , “ਇਹ ਬੜੀ ਦੁੱਖ ਦੀ ਗੱਲ ਹੈ ਕਿ ਕੁਝ ਸੌੜੀ ਸੋਚ ਵਾਲੇ ਤੱਤ ਟੀਕਾਕਰਨ ਮੁੱਦੇ ਤੇ ਭਰਮ ਅਤੇ ਡਰ ਪੈਦਾ ਕਰ ਰਹੇ ਹਨ । ਉਹ ਕੇਵਲ ਲੋਕਾਂ ਦੀ ਸਿਹਤ ਅਤੇ ਰਿਸ਼ਟ ਪੁਸ਼ਟਤਾ ਦੇ ਦੁਸ਼ਮਣ ਹੀ ਨਹੀਂ , ਬਲਕਿ ਦੇਸ਼ ਦੇ ਦੁਸ਼ਮਣ ਹਨ” ।
ਟੀਕਾਕਰਨ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਭਰੋਸਾ ਦਿੱਤਾ , “ਭਾਵੇਂ ਇਹ ਇੱਕ ਸੂਬਾ ਹੋਵੇ ਜਾਂ ਦੂਜਾ , ਪਰ ਸਰਕਾਰ ਤਾਂ ਲੋਕਾਂ ਦੀ ਹੈ । ਇਸ ਡਰ ਅਤੇ ਭਰਮ ਨੂੰ ਸਪਸ਼ਟ ਕਰਨਾ ਅਤੇ ਆਪਣੇ ਆਪ ਨੂੰ ਟੀਕਾ ਲਗਵਾਉਣਾ ਤੇ ਦੂਜਿਆਂ ਨੂੰ ਵੀ ਇਸ ਲਈ ਉਤਸ਼ਾਹਤ ਕਰਨਾ ਸਾਡੀ ਰਾਸ਼ਟਰੀ ਜਿ਼ੰਮੇਵਾਰੀ ਹੈ “। ਸ਼੍ਰੀ ਨਕਵੀ ਨੇ ਇਹ ਵੀ ਭਰੋਸਾ ਦਿੱਤਾ ਕਿ ਦੇਸ਼ ਵਿੱਚ ਟੀਕਿਆਂ ਤੇ ਹੋਰ ਕਿਸੇ ਕਿਸਮ ਦੀ ਜ਼ਰੂਰੀ ਲੋੜ ਦੀ ਕੋਈ ਕਮੀ ਨਹੀਂ ਹੋਵੇਗੀ । ਉਨ੍ਹਾਂ ਕਿਹਾ ਕਿ ਪਹਿਲਾਂ ਹੀ 24.3 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ । ਮੰਤਰੀ ਨੇ ਹੋਰ ਕਿਹਾ , “ਬੇਸ਼ੱਕ ਸਾਡੇ ਕੋਲ ਕਈ ਵਿਕਸਿਤ ਮੁਲਕਾਂ ਦੇ ਮੁਕਾਬਲੇ ਮੈਡੀਕਲ ਸਹੂਲਤਾਂ ਘੱਟ ਹਨ । ਅਸੀਂ ਆਪਣੀ ਆਕਸੀਜਨ ਸਪਲਾਈ , ਵੈਂਟੀਲੇਟਰਸ ਅਤੇ ਹੋਰ ਜ਼ਰੂਰਤਾਂ ਦੀ ਸਮਰੱਥਾ ਨੂੰ ਵਧਾਇਆ ਹੈ” ।
ਹੱਜ 2021 ਲਈ ਦੇਸ਼ ਦੀਆਂ ਤਿਆਰੀਆਂ ਬਾਰੇ ਬੋਲਦਿਆਂ ਸ਼੍ਰੀ ਨਕਵੀ ਨੇ ਕਿਹਾ ਕਿ ਭਾਰਤ ਦੀ ਹੱਜ ਕਮੇਟੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਅਧਾਰਤ ਅਤੇ ਸਾਊਦੀ ਅਰਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਕਾਕਰਨ ਦੀ ਮੌਜੂਦਾ ਸਥਿਤੀ ਬਾਰੇ ਸਮੀਖਿਆ ਕੀਤੀ ਗਈ ਹੈ ।
ਹਰ ਸਾਲ ਮੱਕਾ ਦੇ ਪਵਿੱਤਰ ਸ਼ਹਿਰ ਵਿੱਚ 2.5 ਮਿਲੀਅਨ ਤੋਂ ਵੱਧ ਲੋਕ ਹੱਜ ਯਾਤਰਾ ਕਰਦੇ ਹਨ । ਇਹ ਜਿ਼ਕਰਯੋਗ ਹੈ ਕਿ ਪਿਛਲੇ ਸਾਲ ਕੋਵਿਡ 19 ਮਹਾਮਾਰੀ ਕਰਕੇ ਸਾਊਦੀ ਅਰਬ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਕਿੰਗਡਮ ਵਿੱਚ ਪਹਿਲਾਂ ਰਹਿ ਰਹੇ ਵੱਖ ਵੱਖ ਕੌਮੀਅਤਾਂ ਦੇ ਲੋਕਾਂ ਵਿੱਚੋਂ “ਸੀਮਿਤ ਹੱਜ” ਆਯੋਜਿਤ ਕਰੇਗੀ ।
ਸਾਊਦੀ ਅਰਬ ਵਿੱਚ ਭਾਰਤੀ ਰਾਜਦੂਤ ਡਾਕਟਰ ਆਸਫ਼ ਸਈਦ , ਜੇਦਾਹ ਵਿੱਚ ਭਾਰਤੀ ਕੌਂਸਿਲ ਜਨਰਲ ਸ਼੍ਰੀ ਸ਼ਾਹਿਦ ਆਲਮ ਅਤੇ ਘੱਟ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਦੀ ਮੀਟਿੰਗ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਰਕਤ ਕੀਤੀ । ਭਾਰਤੀ ਹੱਜ ਕਮੇਟੀ ਦੇ ਸੀ ਈ ਓ ਸ਼੍ਰੀ ਐੱਮ ਏ ਖ਼ਾਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ।
**********
ਪੀ ਆਈ ਬੀ ਮੁੰਬਈ / ਏ ਐੱਸ / ਡੀ ਐੱਲ / ਡੀ ਜੇ ਐੱਮ / ਸੀ ਵਾਈ
ਪੀ ਆਈ ਬੀ ਇੰਡੀਆ : ਘੱਟ ਗਿਣਤੀ ਮੰਤਰਾਲਾ
(रिलीज़ आईडी: 1726141)
आगंतुक पटल : 260