ਗ੍ਰਹਿ ਮੰਤਰਾਲਾ

ਪਦਮ ਐਵਾਰਡਜ਼ -2022 ਲਈ ਨਾਮਜ਼ਦਗੀਆਂ 15 ਸਤੰਬਰ, 2021 ਤੱਕ ਖੁੱਲੀਆਂ ਹਨ

Posted On: 10 JUN 2021 4:34PM by PIB Chandigarh

ਗਣਤੰਤਰ ਦਿਵਸ, 2022 ਦੇ ਮੌਕੇ 'ਤੇ ਐਲਾਨ ਕੀਤੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਆਨਲਾਈਨ ਨਾਮਜ਼ਦਗੀਆਂ / ਸਿਫਾਰਸ਼ਾਂ ਦਾ ਕੰਮ ਜਾਰੀ ਹੈ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਆਖ਼ਰੀ ਤਰੀਕ 15 ਸਤੰਬਰ, 2021 ਹੈ।  ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ / ਸਿਫਾਰਸ਼ਾਂ ਸਿਰਫ ਪਦਮ ਪੁਰਸਕਾਰ ਪੋਰਟਲ https://padmaawards.gov.in 'ਤੇ ਆਨਲਾਈਨ ਹੈ ਪ੍ਰਾਪਤ ਕੀਤੀਆਂ ਜਾਣਗੀਆਂ। 

ਪਦਮ ਅਵਾਰਡ, ਅਰਥਾਤ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ, ਦੇਸ਼ ਦੇ ਸਰਵਉੱਚ ਨਾਗਰਿਕ ਅਵਾਰਡਾਂ ਵਿਚੋਂ ਹਨ। 1954 ਵਿਚ ਸਥਾਪਿਤ ਕੀਤੇ ਗਏ, ਇਹ ਪੁਰਸਕਾਰ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਐਲਾਨੇ ਜਾਂਦੇ ਹਨ। ਇਹ ਪੁਰਸਕਾਰ 'ਵਿਸ਼ਿਸ਼ਟ ਕੰਮ' ਨੂੰ ਮਾਨਤਾ ਦੇਣ ਦੀ ਮੰਗ ਕਰਦੇ ਹਨ ਅਤੇ ਸਾਰੇ ਖੇਤਰਾਂ / ਸ਼ਾਸਤਰਾਂ, ਜਿਵੇਂ ਕਿ ਕਲਾ, ਸਾਹਿਤ ਅਤੇ ਸਿੱਖਿਆ,  ਖੇਡਾਂ,  ਮੈਡੀਸਨ, ਸਮਾਜਿਕ ਕਾਰਜਾਂ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਮਾਮਲੇ, ਸਿਵਲ ਸੇਵਾਵਾਂ, ਵਪਾਰ ਤੇ ਉਦਯੋਗ ਆਦਿ ਵਿੱਚ ਵਿਲੱਖਣ ਅਤੇ ਬੇਮਿਸਾਲ ਪ੍ਰਾਪਤੀਆਂ / ਸੇਵਾ ਲਈ ਪ੍ਰਦਾਨ ਕੀਤੇ ਜਾਂਦੇ ਹਨ। ਸਾਰੇ ਹੀ ਵਿਅਕਤੀ ਜਾਤ, ਪੇਸ਼ੇ, ਸਥਿਤੀ ਜਾਂ ਲਿੰਗ ਦੇ ਭੇਦਭਾਵ ਤੋਂ ਬਗੈਰ ਇਨ੍ਹਾਂ ਪੁਰਸਕਾਰਾਂ ਲਈ ਯੋਗ ਹਨ। ਪੀਐਸਯੂਜ ਵਿੱਚ ਕੰਮ ਕਰ ਰਹੇ ਵਿਅਕਤੀਆਂ ਸਮੇਤ ਸਾਰੇ ਹੀ ਸਰਕਾਰੀ ਨੌਕਰ, ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ, ਪਦਮ ਪੁਰਸਕਾਰ ਲਈ ਯੋਗ ਨਹੀਂ ਹਨ।  

ਸਰਕਾਰ ਪਦਮ ਪੁਰਸਕਾਰਾਂ ਨੂੰ “ਲੋਕਾਂ ਦੇ ਪਦਮ” ਵਿੱਚ ਬਦਲਣ ਲਈ ਵਚਨਬੱਧ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਸਵੈ-ਨਾਮਜ਼ਦਗੀ ਸਮੇਤ ਨਾਮਜ਼ਦਗੀਆਂ / ਸਿਫਾਰਸ਼ਾਂ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। 

ਨਾਮਜ਼ਦਗੀਆਂ / ਸਿਫਾਰਸ਼ਾਂ ਵਿੱਚ ਉਪਰੋਕਤ ਪਦਮ ਪੋਰਟਲ ਤੇ ਉਪਲਬਧ ਫਾਰਮੈਟ ਵਿੱਚ ਨਿਰਧਾਰਤ ਸਾਰੇ ਢੁਕਵੇਂ ਵੇਰਵਿਆਂ ਨਾਲ ਯੁਕਤ ਹੋਣੀਆਂ ਚਾਹੀਦੀਆਂ ਹਨ, ਜਿਸ ਵਿੱਚ ਨੈਰੇਟਿਵ ਦੇ ਰੂਪ ਵਿੱਚ ਇੱਕ ਸਾਈਟੇਸ਼ਨ (ਵੱਧ ਤੋਂ ਵੱਧ 800 ਸ਼ਬਦ) ਵੀ ਸ਼ਾਮਲ ਹੈ ਤਾਂ ਜੋ ਸੰਬੰਧਤ ਖੇਤਰ/ ਡਸਿਪਲਿਨ  ਵਿੱਚ ਸਿਫਾਰਸ਼ ਕੀਤੇ ਗਏ ਵਿਅਕਤੀ ਦੀਆਂ ਵਿਲੱਖਣ ਅਤੇ ਅਸਧਾਰਨ ਪ੍ਰਾਪਤੀਆਂ / ਸੇਵਾ ਨੂੰ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਂਦਾ ਜਾ ਸਕੇ।  

ਗ੍ਰਿਹ ਮੰਤਰਾਲੇ ਨੇ ਸਾਰੇ ਕੇਂਦਰੀ ਮੰਤਰਾਲਿਆਂ / ਵਿਭਾਗਾਂ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ,  ਭਾਰਤ ਰਤਨ ਅਤੇ ਪਦਮ ਵਿਭੂਸ਼ਣ ਐਵਾਰਡੀਆਂ, ਸਰਬੋਤਮ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਛਾਣ ਕਰਨ ਲਈ ਠੋਸ ਯਤਨ ਕੀਤੇ ਜਾ ਸਕਦੇ ਹਨ, ਜੋ ਆਪਣੀਆਂ ਪ੍ਰਾਪਤੀਆਂ ਅਤੇ ਉੱਤਮਤਾ ਲਈ ਮਾਨਤਾ ਦੇ ਹੱਕਦਾਰ ਹਨ ਅਤੇ ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ, ਦਿਵਯਾਂਗ ਵਿਅਕਤੀਆਂ ਅਤੇ ਉਨ੍ਹਾਂ ਲੋਕਾਂ ਨੂੰ ਮਾਨਤਾ ਦੇਣ ਦੀ ਜਰੂਰਤ ਹੈ, ਜੋ ਸਮਾਜ ਦੀ ਨਿਸਵਾਰਥ ਸੇਵਾ ਕਰ ਰਹੇ ਹਨ।  

ਇਸ ਸੰਬੰਧੀ ਹੋਰ ਜਾਣਕਾਰੀ ਗ੍ਰਿਹ ਮੰਤਰਾਲੇ ਦੀ ਵੈਬਸਾਈਟ (www.mha.gov.in) 'ਅਵਾਰਡਜ਼ ਐਂਡ ਮੈਡਲਜ਼' ਸਿਰਲੇਖ ਹੇਠ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਕਾਨੂੰਨ ਅਤੇ ਨਿਯਮ ਵੈੱਬਸਾਈਟ 'ਤੇ https://padmaawards.gov.in/AboutAwards.aspx ਲਿੰਕ ਦੇ ਨਾਲ ਉਪਲਬਧ ਹਨ। 

---------------------------- 

ਐਨ ਡਬਲਯੂ /ਆਰ ਕੇ/ਪੀ ਕੇ/ਏ ਵਾਈ/


(Release ID: 1726121) Visitor Counter : 275