ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਹਾਈਬ੍ਰਿਡ ਮਲਟੀਪਲਾਈ ਫੇਸ ਮਾਸਕ: ਐੱਨ-95 ਰੇਸਪਿਰੇਟਰ ਦਾ ਵਿਕਲਪ
ਫਾਸਟ-ਟ੍ਰੈਕ ਕੋਵਿਡ-19 ਨਿਧੀ ਦੇ ਤਹਿਤ ਬਾਇਓ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ ਦੁਆਰਾ ਸਮਰਪਿਤ
Posted On:
10 JUN 2021 9:10AM by PIB Chandigarh
ਕੋਵਿਡ-19 ਮਹਾਮਾਰੀ ਨੇ ਪੂਰੀ ਦੁਨੀਆ ਵਿੱਚ ਇਨਸਾਨਾਂ ‘ਤੇ ਕਹਿਰ ਬਰਸਾਇਆ ਹੈ। ਮੌਜੂਦਾ ਪਰਿਸਥਿਤੀ ਵਿੱਚ ਰੱਖਿਆ ਦੀ ਪਹਿਲੀ ਪੰਕਤੀ ਵਿੱਚ ਸੈਨੀਟਾਈਜ਼ਰ , ਫੇਸ ਮਾਸਕ ਅਤੇ ਕੋਵਿਡ-19 ਤੋਂ ਬਚਣ ਵਾਲੇ ਸਮਾਜਿਕ ਆਚਰਣ ਸ਼ਾਮਿਲ ਹਨ । ਵਿਸ਼ਵ ਸਿਹਤ ਸੰਗਠਨ ਨੇ ਮਾਸਕ ਲਗਾਉਣ ਦੀ ਸਿਫਾਰਿਸ਼ ਕੀਤੀ ਹੈ । ਉਸ ਨੇ ਇਹ ਵੀ ਕਿਹਾ ਹੈ ਕਿ ਮਾਸਕ ਲਗਾਉਣ ਨਾਲ ਕੋਵਿਡ-19 ਦਾ ਫੈਲਣਾ ਸੀਮਿਤ ਹੋ ਜਾਂਦਾ ਹੈ। ਇਸ ਸਿਲਸਿਲੇ ਵਿੱਚ ਐੱਨ-95 ਫੇਸ ਮਾਸਕ ਨੂੰ ਖਾਸਤੌਰ ‘ਤੇ ਜ਼ਿਆਦਾ ਕਾਰਗਰ ਮੰਨਿਆ ਗਿਆ ਹੈ। ਇਹ ਮਾਸਕ ਪੀੜਿਤ ਵਿਅਕਤੀ ਤੋਂ ਸਿਹਤਮੰਦ ਲੋਕਾਂ ਤੱਕ ਵਾਇਰਸ ਪਹੁੰਚਣ ਦੀ ਪ੍ਰਕਿਰਿਆ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਘੱਟ ਕਰ ਦਿੰਦਾ ਹੈ । ਲੇਕਿਨ, ਐੱਨ-95 ਮਾਸਕ ਕਈ ਲੋਕਾਂ ਲਈ ਅਸੁਵਿਧਾਜਨਕ ਹੁੰਦਾ ਹੈ ਅਤੇ ਜ਼ਿਆਦਾਤਰ ਇਹ ਮਾਸਕ ਧੋਏ ਨਹੀਂ ਜਾ ਸਕਦੇ ।
ਬਾਇਓ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ (ਬਾਈਰੈਕ) ਅਤੇ ਆਈਕੇਪੀ ਨਾਲੇਜ ਪਾਰਕ ਇਸ ਸਿਲਸਿਲੇ ਵਿੱਚ ਫਾਸਟ-ਟ੍ਰੈਕ ਕੋਵਿਡ-19 ਨਿਧੀ ਦੇ ਤਹਿਤ ਪਰਿਸ਼ੋਧਨ ਟੈਕਨੋਲੋਜੀਜ਼ ਪ੍ਰਾ. ਲਿ. ਦੀ ਸਹਾਇਤਾ ਕਰ ਰਹੇ ਹਨ, ਤਾਕਿ ਕਈ ਸਤ੍ਹਾ ਵਾਲੀ ਮਿਲੀ-ਜੁਲੀ ਸਮੱਗਰੀ ਤੋਂ ਬਣੇ ਹਾਈਬ੍ਰਿਡ ਮਲਟੀਪਲਾਈ ਫੇਸ ਮਾਸਕ ਦਾ ਬਣਾਏ ਜਾ ਸਕਣ। ਇਸ ਨੂੰ ਐੱਸਐੱਚਜੀ-95 (ਬਿਲੀਅਨ ਸੋਸ਼ਲ ਮਾਸਕ) ਕਹਿੰਦੇ ਹਨ। ‘ਮੇਡ ਇਨ ਇੰਡੀਆ’ ਵਾਲੇ ਇਹ ਮਾਸਕ ਪ੍ਰਦੂਸ਼ਿਤ ਕਣਾਂ ਨੂੰ ਲਗਭਗ 90 ਫ਼ੀਸਦੀ ਅਤੇ ਬੈਕਟੀਰੀਆ ਨੂੰ ਲਗਭਗ 99 ਫ਼ੀਸਦੀ ਤੱਕ ਰੋਕ ਸਕਦੇ ਹਨ । ਇਨ੍ਹਾਂ ਮਾਸਕਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸਾਹ ਲੈਣ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ ਅਤੇ ਕੰਨਾਂ ‘ਤੇ ਬੰਨਣ ਦਾ ਅਰਾਮਦਾਇਕ ਲੂਪ ਲਗਿਆ ਹੈ। ਮਾਸਕ ਹੱਥਾਂ ਨਾਲ ਬੁਣੇ ਸੂਤੀ ਕੱਪੜੇ ਦੇ ਹਨ। ਫਿਲਟਰ ਕਰਨ ਵਾਲੀ ਸਤ੍ਹਾ ਲਗਾਉਣ ਨਾਲ ਇਨ੍ਹਾਂ ਦਾ ਫਾਇਦਾ ਵੱਧ ਗਿਆ ਹੈ। ਹੱਥ ਨਾਲ ਧੋਣ ਅਤੇ ਦੁਬਾਰਾ ਇਸਤੇਮਾਲ ਕਰਨ ਯੋਗ ਮਾਸਕਾਂ ਦੀ ਕੀਮਤ ਕੰਪਨੀ ਨੇ 50-75 ਰ. ਪ੍ਰਤੀ ਮਾਸਕ ਰੱਖੀ ਹੈ, ਜੋ ਆਮ ਲੋਕਾਂ ਲਈ ਕਾਫ਼ੀ ਕਿਫਾਇਤੀ ਹੈ ।
ਜ਼ਿਕਰਯੋਗ ਹੈ ਕਿ 1,45,000 ਤੋਂ ਵੱਧ ਯੂਨਿਟ ਵਿਕ ਚੁੱਕੇ ਹਨ। ਇਸ ਪਹਿਲ ਨੂੰ ਕਨੈਡਾ ਦੇ ਗ੍ਰੈਂਡ ਚੈਲੇਂਜੈਸ ਤੋਂ ਵੀ ਸਹਾਇਤਾ ਮਿਲ ਰਹੀ ਹੈ। ਕੋਵਿਡ-19 ਦੇ ਸਮੇਂ ਵਿੱਚ ਵੱਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਕਈ ਸਵੈ-ਸਹਾਇਤਾ ਸਮੂਹਾਂ ਦੀ ਵੀ ਆਜੀਵਿਕਾ ਵਿੱਚ ਸੁਧਾਰ ਆਇਆ ਹੈ। ਪਰਿਸ਼ੋਧਨ ਟੈਕਨੋਲੋਜੀਜ਼ ਪ੍ਰਾ. ਲਿ. ਦੇ ਸੰਸਥਾਪਕਾਂ ਨੇ ਅੱਜ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰਨ ਦਾ ਸਮਾਧਾਨ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਲਈ ਉਨ੍ਹਾਂ ਲੋਕਾਂ ਨੇ ਖੋਜ ਕੀਤੀ ਅਤੇ ਸਸਤੀ ਦਰ ‘ਤੇ ਇੱਕ ਉਤਪਾਦ ਦਾ ਵਿਕਾਸ ਕੀਤਾ।
For Further Information: Contact Communication Cell of DBT/BIRAC
www.dbtindia.gov.in
www.birac.nic.in
ਡੀਬੀਟੀ ਦੇ ਬਾਰੇ
ਬਾਇਓਟੈਕਨੋਲੋਜੀ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਹੈ ਅਤੇ ਭਾਰਤ ਵਿੱਚ ਬਾਇਓ-ਟੈਕਨੋਲੋਜੀ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦਾ ਕੰਮ ਕਰਦਾ ਹੈ। ਇਸ ਵਿੱਚ ਖੇਤੀਬਾੜੀ, ਸਿਹਤ , ਪਸ਼ੂ ਵਿਗਿਆਨ , ਵਾਤਾਵਰਣ ਅਤੇ ਉਦਯੋਗ ਵਿੱਚ ਬਾਇਓ-ਟੈਕਨੋਲੋਜੀ ਦੇ ਇਸਤੇਮਾਲ ਅਤੇ ਉਸ ਦਾ ਵਿਕਾਸ ਸ਼ਾਮਿਲ ਹੈ ।
ਬਾਈਰੈਕ ਦੇ ਬਾਰੇ
ਬਾਇਓ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ, ਜਨਤਕ ਖੇਤਰ ਉੱਦਮ ਦੀ ਧਾਰਾ 8, ਅਨੁਸੂਚੀ ‘ਬ’ ਦੇ ਤਹਿਤ ਲਾਭ ਨਾ ਕਮਾਉਣ ਵਾਲਾ ਸੰਗਠਨ ਹੈ, ਜਿਸ ਦੀ ਸਥਾਪਨਾ ਬਾਇਓਟੈਕਨੋਲੋਜੀ ਵਿਭਾਗ ਨੇ ਕੀਤੀ ਹੈ। ਇਹ ਭਾਰਤ ਸਰਕਾਰ ਦੀ ਇੱਕ ਇੰਟਰਫੇਸ ਏਜੰਸੀ ਹੈ, ਜਿਸ ਦੇ ਜ਼ਰੀਏ ਉਭਰਦੇ ਹੋਏ ਬਾਇਓ-ਟੈਕਨੋਲੋਜੀ ਉੱਦਮਾਂ ਨੂੰ ਸ਼ਕਤੀ ਸੰਪੰਨ ਕੀਤਾ ਜਾਂਦਾ ਹੈ, ਤਾਕਿ ਉਹ ਰਣਨੀਤੀਕ ਖੋਜ ਅਤੇ ਇਨੋਵੇਸ਼ਨ ਦਾ ਕੰਮ ਕਰ ਸਕਣ ਅਤੇ ਦੇਸ਼ ਲਈ ਜ਼ਰੂਰੀ ਉਤਪਾਦਾਂ ਦਾ ਵਿਕਾਸ ਕਰ ਸਕਣ।
ਪਰਿਸ਼ੋਧਨ ਟੈਕਨੋਲੋਜੀਜ਼ ਪ੍ਰਾ. ਲਿ. ਬਾਰੇ
ਪਰਿਸ਼ੋਧਨ ਟੈਕਨੋਲੋਜੀਜ਼ ਪ੍ਰਾ. ਲਿ. ਇਸ ਸਮੇਂ ਸਿਹਤ ਅਤੇ ਆਰੋਗਯ ਨਾਲ ਜੁੜੇ ਉਤਪਾਦਾਂ ਦੇ ਵਿਕਾਸ ਵਿੱਚ ਲੱਗੀ ਹੋਈ ਹੈ। ਇਸ ਦੀ ਟੀਮ ਨੂੰ ਦੁਨੀਆ ਦਾ ਅਨੁਭਵ ਹੈ ਅਤੇ ਉਸ ਦੀ ਟ੍ਰੇਨਿੰਗ ਪ੍ਰਮੁੱਖ ਸੰਸਥਾਨਾਂ ਵਿੱਚ ਹੋਈ ਹੈ। ਇਸ ਦੇ ਅਧਾਰ ‘ਤੇ ਉਹ ਭਾਰਤੀ ਸੰਦਰਭਾਂ ਵਿੱਚ ਸਮੱਸਿਆਵਾਂ ਦਾ ਨਿਪਟਾਰਾ ਕਰ ਰਹੇ ਹਨ। ਇਸ ਦਾ ਹੈਦਰਾਬਾਦ ਵਿੱਚ ਜੂਨ 2016 ਨੂੰ ਪ੍ਰਾਇਵੇਟ-ਲਿਮਿਟੇਡ ਕੰਪਨੀ ਦੇ ਰੂਪ ਵਿੱਚ ਰਜਿਸਟਰ ਕੀਤਾ ਗਿਆ ਸੀ ।
****
ਐੱਸਐੱਸ/ਆਰਪੀ(ਡੀਬੀਟੀ)
(Release ID: 1725947)
Visitor Counter : 258