PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
09 JUN 2021 5:38PM by PIB Chandigarh
-
ਲਗਾਤਾਰ ਦੂਜੇ ਦਿਨ 1 ਲੱਖ ਤੋਂ ਘੱਟ ਨਵੇਂ ਕੇਸ ਰਿਪੋਰਟ ਹੋਏ, ਪਿਛਲੇ 24 ਘੰਟਿਆਂ ਦੌਰਾਨ 92,596 ਨਵੇਂ ਕੇਸ ਸਾਹਮਣੇ ਆਏ
-
ਦੇਸ਼ ਵਿੱਚ ਹੁਣ ਤੱਕ 2,75,04,126 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
-
ਬੀਤੇ 24 ਘੰਟਿਆਂ ਦੌਰਾਨ 1,62,664 ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ
-
ਲਗਾਤਾਰ 27ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ
-
ਰਿਕਵਰੀ ਦਰ ਵਧ ਕੇ 94.55 ਫੀਸਦੀ ਹੋਈ
-
ਹਫ਼ਤਾਵਰੀ ਪਾਜ਼ਿਟੀਵਿਟੀ ਦਰ ਇਸ ਵੇਲੇ 5.66 ਫੀਸਦੀ ਤੇ ਪੁੱਜੀ
-
ਰੋਜ਼ਾਨਾ ਪਾਜ਼ਿਟੀਵਿਟੀ ਦਰ ਗਿਰਾਵਟ ਤੋਂ ਬਾਅਦ 4.66 ਫੀਸਦੀ ਹੋਈ; ਲਗਾਤਾਰ 16ਵੇਂ ਦਿਨ 10 ਫੀਸਦੀ ਤੋਂ ਘੱਟ ਦਰਜ
-
ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 37.01 ਕਰੋੜ ਟੈਸਟ ਹੋਏ
-
ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 23.9 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ਅੱਪਡੇਟ
-
ਭਾਰਤ ਵਿੱਚ ਲਗਾਤਾਰ ਦੂਜੇ ਦਿਨ 1 ਲੱਖ ਤੋਂ ਘੱਟ ਨਵੇਂ ਕੇਸ ਰਿਪੋਰਟ ਹੋਏ
-
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 57 ਦਿਨਾਂ ਬਾਅਦ 13 ਲੱਖ (12,31,415) ਤੋਂ ਘੱਟ ਦਰਜ
-
ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ 72,287 ਕੇਸਾਂ ਦੀ ਗਿਰਾਵਟ
-
ਲਗਾਤਾਰ 27ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ
-
ਰਿਕਵਰੀ ਦਰ ਵਧ ਕੇ 94 .55 ਫੀਸਦੀ ਹੋਈ
-
ਰੋਜ਼ਾਨਾ ਪਾਜ਼ਿਟੀਵਿਟੀ ਦਰ ਗਿਰਾਵਟ ਤੋਂ ਬਾਅਦ 4.66 ਫੀਸਦੀ ਹੋਈ; ਲਗਾਤਾਰ 16ਵੇਂ ਦਿਨ 10 ਫੀਸਦੀ ਤੋਂ ਘੱਟ ਦਰਜ
-
ਪਿਛਲੇ 24 ਘੰਟਿਆਂ ਵਿੱਚ 27.7 ਲੱਖ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ
ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ 92,596 ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਹੁਣ ਲਗਾਤਾਰ ਦੂਜੇ ਦਿਨ 1 ਲੱਖ ਤੋਂ ਘੱਟ ਨਵੇਂ ਕੇਸ ਦਰਜ ਕੀਤੇ ਗਏ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਜਾ ਰਹੇ ਸਾਂਝੇ ਯਤਨਾਂ “ਸਮੁੱਚੀ ਸਰਕਾਰ” ਦੀ ਪਹੁੰਚ ਦਾ ਹੀ ਨਤੀਜਾ ਹੈ। ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂਦੀ ਗਿਣਤੀ ਘਟ ਕੇ ਅੱਜ 12,31,415 ਦਰਜ ਕੀਤੀ ਜਾ ਰਹੀ ਹੈ। ਮਾਮਲਿਆਂ ਦੀ ਗਿਣਤੀ ਲਗਾਤਾਰ 9 ਦਿਨਾਂ ਤੋਂ 20 ਲੱਖ ਤੋਂ ਘੱਟ ਰਿਪੋਰਟ ਹੋ ਰਹੀ ਹੈ। ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 72,287 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 4.23 ਫੀਸਦੀ ਬਣਦਾ ਹੈ। ਕੋਵਿਡ-19 ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ. ਇਸ ਦੇ ਨਾਲ, ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 27 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 1,62,664 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।
https://pib.gov.in/PressReleseDetail.aspx?PRID=1725529
ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 25 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ(25,06,41,440) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਗਣਨਾ ਦੀ ਕੁੱਲ ਖਪਤ 23,74,21,808 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.33 ਕਰੋੜ (1,33,68,727) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ। ਇਸ ਤੋਂ ਇਲਾਵਾ, 3 ਲੱਖ ਤੋਂ ਵੱਧ (3,81,750) ਟੀਕੇ ਦੀਆਂ ਖੁਰਾਕਾਂ ਪਾਈਪ ਲਾਈਨ ਵਿੱਚ ਹਨ ਅਤੇ ਅਗਲੇ 3 ਦਿਨਾਂ ਦੇ ਅੰਦਰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਹਾਸਿਲ ਕੀਤੀਆਂ ਜਾਣਗੀਆਂ।
https://pib.gov.in/PressReleseDetail.aspx?PRID=1725535
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਮਿਆਦ ਦੀਵਾਲੀ ਤੱਕ ਵਧਾਈ ਗਈ
• ਨਵੰਬਰ ਤੱਕ 80 ਕਰੋੜ ਲੋਕਾਂ ਨੂੰ ਹਰ ਮਹੀਨੇ ਮੁਫਤ ਅਨਾਜ ਮਿਲਣਾ ਜਾਰੀ ਰਹੇਗਾ
ਐਫਸੀਆਈ ਨੇ ਪੀਐੱਮਜੀਕੇਏਵਾਈ ਅਧੀਨ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 69 ਲੱਖ ਮੀਟ੍ਰਿਕ ਟਨ ਅਨਾਜ ਦੀ ਮੁਫਤ ਸਪਲਾਈ ਕੀਤੀ
• ਪੀਐੱਮਜੀਕੇਏਵਾਈ ਤਹਿਤ ਸਾਰੇ 36 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਮਈ, 2021 ਲਈ 100% ਮੁਫਤ ਅਨਾਜ ਹਾਸਲ ਕਰ ਚੁੱਕੇ ਹਨ
• ਉੱਤਰ-ਪੂਰਬੀ ਰਾਜਾਂ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ ਨੇ ਮਈ-ਜੂਨ 2021 ਲਈ ਪੂਰਾ ਅਨਾਜ ਚੁੱਕਿਆ
• ਭਾਰਤ ਸਰਕਾਰ ਪੀਐੱਮਜੀਕੇਏਵਾਈ ਦੇ ਅਧੀਨ ਮੁਕੰਮਲ ਖਰਚਾ ਚੁੱਕਦੀ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ-3) ਨੂੰ ਦੀਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ। ਇਸਦਾ ਭਾਵ ਹੈ ਕਿ ਨਵੰਬਰ 2021 ਤੱਕ, 80 ਕਰੋੜ ਤੋਂ ਵੱਧ ਲੋਕਾਂ ਨੂੰ ਹਰ ਮਹੀਨੇ ਮੁਫਤ ਅਨਾਜ ਦੀ ਨਿਰਧਾਰਿਤ ਮਾਤਰਾ ਮਿਲਦੀ ਰਹੇਗੀ।
https://pib.gov.in/PressReleasePage.aspx?PRID=1725351
ਆਕਸੀਜਨ ਐਕਸਪ੍ਰੈੱਸ ਨੇ ਦੇਸ਼ ਵਿੱਚ ਲਗਭਗ 27600 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ
-
392 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ ਵਿੱਚ ਆਕਸੀਜਨ ਦੀ ਸਪਲਾਈ ਪੂਰੀ ਕੀਤੀ
-
ਆਕਸੀਜਨ ਐਕਸਪ੍ਰੈੱਸ ਦੁਆਰਾ ਹੁਣ ਤੱਕ 1603 ਟੈਂਕਰਾਂ ਦੇ ਨਾਲ 15 ਰਾਜਾਂ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ
-
ਆਕਸੀਜਨ ਐਕਸਪ੍ਰੈੱਸ ਨੇ ਤਮਿਲ ਨਾਡੂ ਵਿੱਚ 3700 ਐੱਮਟੀ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ
-
ਆਕਸੀਜਨ ਐਕਸਪ੍ਰੈੱਸ ਨੇ ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਕਰਨਾਟਕ ਵਿੱਚ ਕ੍ਰਮਵਾਰ : 2700 ,3000 ਅਤੇ 3300 ਐੱਮਟੀ ਤੋਂ ਅਧਿਕ ਐੱਮਐੱਲਓ ਦੀ ਸਪਲਾਈ ਕੀਤੀ
-
ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5790 ਮੀਟ੍ਰਿਕ ਟਨ, ਹਰਿਆਣਾ ਵਿੱਚ 2212 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 3341 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਮਿਲ ਨਾਡੂ ਵਿੱਚ 3773 ਮੀਟ੍ਰਿਕ ਟਨ, ਆਂਧਰ ਪ੍ਰਦੇਸ਼ ਵਿੱਚ 3049 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 513 ਮੀਟ੍ਰਿਕ ਟਨ, ਤੇਲੰਗਾਨਾ ਵਿੱਚ 2765 ਮੀਟ੍ਰਿਕ ਟਨ, ਝਾਰਖੰਡ ਵਿੱਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 400 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ
ਭਾਰਤੀ ਰੇਲ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਅਤੇ ਨਵੇਂ ਸਮਾਧਾਨ ਕੱਢ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਉਣਾ ਜਾਰੀ ਰੱਖਿਆ ਹੈ। ਆਕਸੀਜਨ ਐਕਸਪ੍ਰੈੱਸ ਦੇਸ਼ ਦੀ ਸੇਵਾ ਵਿੱਚ ਤਰਲ ਮੈਡੀਕਲ ਆਕਸੀਜਨ ਪਹੁੰਚਾਉਣ ਵਿੱਚ 27000 ਮੀਟ੍ਰਿਕ ਟਨ ਨੂੰ ਪਾਰ ਕਰ ਗਈ। ਭਾਰਤੀ ਰੇਲ ਦੁਆਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 1603 ਤੋਂ ਅਧਿਕ ਟੈਂਕਰਾਂ ਵਿੱਚ 27600 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਈ ਗਈ ਹੈ। ਹੁਣ ਤੱਕ 392 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕਰਕੇ ਵੱਖ-ਵੱਖ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ।
https://pib.gov.in/PressReleasePage.aspx?PRID=1725353
ਸੀਐੱਸਆਈਆਰ-ਆਈਆਈਸੀਟੀ ਨੇ ਲੀ ਫਾਰਮਾ ਲਿਮਿਟਿਡ ਨੂੰ 2-ਡੀਓਕਸੀ-ਡੀ-ਗਲੂਕੋਜ਼ ਦੇ ਸੰਸਲੇਸ਼ਣ ਲਈ ਤਕਨੀਕੀ ਪ੍ਰਕਿਰਿਆ ਦੀ ਜਾਣਕਾਰੀ ਬਾਰੇ ਲਾਇਸੈਂਸ ਦਿੱਤਾ
ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ, (ਆਈਆਈਸੀਟੀ), ਸੀਐੱਸਆਈਆਰ ਦੀ ਇੱਕ ਘਟਕ ਪ੍ਰਯੋਗਸ਼ਾਲਾ ਅਤੇ ਹੈਦਰਾਬਾਦ ਅਧਾਰਿਤ ਇੱਕ ਏਕੀਕ੍ਰਿਤ ਫਾਰਮਾਸਿਊਟੀਕਲ ਕੰਪਨੀ ਲੀ ਫਾਰਮਾ ਨੇ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਸੰਸਲੇਸ਼ਣ ਲਈ ਇੱਕ ਨਾਨ-ਐਕਸਕਲੂਸਿਵ ਲਾਇਸੈਂਸ ਸਮਝੌਤਾ ਕੀਤਾ ਹੈ। ਹਾਲ ਹੀ ਵਿੱਚ, ਡੀਆਰਡੀਓ ਅਤੇ ਡਾ. ਰੈਡੀਜ਼ ਲੈਬਾਰਟਰੀਜ਼ ਦੁਆਰਾ ਵਿਕਸਿਤ 2-ਡੀਜੀ ਨੂੰ ਕੋਵਿਡ-19 ਮਰੀਜ਼ਾਂ ਵਿੱਚ ਵਰਤੇ ਜਾਣ ਲਈ ਮਨਜ਼ੂਰੀ ਮਿਲੀ ਹੈ। ਇਹ ਪਾਇਆ ਗਿਆ ਹੈ ਕਿ ਇਹ ਮਰੀਜ਼ਾਂ ਵਿੱਚ ਰਿਕਵਰੀ ਨੂੰ ਤੇਜ਼ ਕਰਨ ਅਤੇ ਆਕਸੀਜਨ ਨਿਰਭਰਤਾ ਨੂੰ ਘਟਾਉਣ ਵਿੱਚ ਸਹਾਈ ਹੈ ਅਤੇ ਡਾ. ਰੈਡੀਜ਼ ਲੈਬਾਰਟਰੀਜ਼ ਨੇ ਦਵਾਈ ਨੂੰ ਪਾਊਚ ਦੇ ਰੂਪ ਵਿੱਚ ਲਾਂਚ ਕੀਤਾ ਹੈ।
https://pib.gov.in/PressReleseDetail.aspx?PRID=1725576
ਸਵਦੇਸ਼ੀ ਤੌਰ ’ਤੇ ਡਿਜ਼ਾਈਨ ਕੀਤਾ ਅਤੇ ਨਿਰਮਿਤ ਉੱਚ ਸ਼ੁੱਧਤਾ ਆਕਸੀਜਨ ਕੰਸਨਟ੍ਰੇਟਰ ਭਾਰਤੀ ਹਸਪਤਾਲਾਂ ਨੂੰ ਦਿੱਤਾ ਗਿਆ
ਇੱਕ ਸਵਦੇਸ਼ੀ ਢੰਗ ਨਾਲ ਤਿਆਰ ਕੀਤਾ ਗਿਆ ਆਕਸੀਜਨ ਕੰਸਨਟ੍ਰੇਟਰ, ਜੋ ਉੱਚ ਸ਼ੁੱਧਤਾ ਵਾਲੀ ਆਕਸੀਜਨ ਸਪਲਾਈ ਨੂੰ ਯਕੀਨੀ ਬਣਾਉਂਦਾ ਹੈ, ਹੁਣ ਮਾਰਕੀਟ ਵਿੱਚ ਆ ਗਿਆ ਹੈ। ਇੱਕ ਭਾਰਤੀ ਸਟਾਰਟਅੱਪ ਨੇ ਇਹ ਕਿਫਾਇਤੀ ਪੋਰਟੇਬਲ ਆਕਸੀਜਨ ਕੰਸਨਟ੍ਰੇਟਰ ਤਿਆਰ ਕੀਤਾ ਹੈ ਅਤੇ ਹੁਣ ਇਸ ਨੂੰ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸਪਲਾਈ ਕਰਨ ਲਈ ਇਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਖ਼ਾਸਕਰ ਦੂਜੀ ਲਹਿਰ ਵਿੱਚ ਕੋਵਿਡ-19 ਦੇ ਇਲਾਜ ਵਿੱਚ ਮਰੀਜ਼ਾਂ ਦੀ ਆਕਸੀਜਨ ਸੈਚੁਰੇਸ਼ਨ ਦਾ ਪੱਧਰ ਬਣਾਈ ਰੱਖਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ। ਭਾਰਤੀ ਮੈਡੀਕਲ ਉਪਕਰਣਾਂ ਦੇ ਨਿਰਮਾਤਾ ਅਤੇ ਸਵਦੇਸੀ ਆਟੋਮੈਟਿਕ ਕੰਪਨੀਆਂ ਨੇ ਇਸ ਚੁਣੌਤੀ ਨੂੰ ਸਵੀਕਾਰਿਆ ਅਤੇ ਉਹ ਵੈਂਟੀਲੇਟਰ, ਪੋਰਟੇਬਲ ਸਾਹ ਲੈਣ ਵਾਲੀਆਂ ਵਸਤਾਂ ਅਤੇ ਸੰਬੰਧਿਤ ਉਪਕਰਣਾਂ ਦੇ ਨਵੀਨਤਾਕਾਰੀ ਡਿਜ਼ਾਈਨ ਲੈ ਕੇ ਆਏ।
https://pib.gov.in/PressReleseDetail.aspx?PRID=1725607
ਸ਼੍ਰੀ ਕਿਰੇਨ ਰਿਜਿਜੂ ਨੇ ਕੋਵਿਡ-19 ਦੇਖਭਾਲ਼ ਲਈ 20 ਔਸ਼ਧੀ ਪੌਦਿਆਂ ‘ਤੇ ਈ-ਬੁੱਕ ਜਾਰੀ ਕੀਤੀ
ਕੇਂਦਰੀ ਆਯੁਸ਼ ( ਸੁਤੰਤਰ ਚਾਰਜ) ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਕੋਵਿਡ-19 ਉਪਚਾਰ ਲਈ 20 ਔਸ਼ਧੀ ਪੌਦਿਆਂ ‘ਤੇ ਇੱਕ ਈ-ਬੁੱਕ ਜਾਰੀ ਕੀਤੀ। ਨੈਸ਼ਨਲ ਮੈਡੀਕਲ ਪਲਾਂਟਸ ਬੋਰਡ (ਐੱਨਐੱਮਪੀਬੀ) ਨੇ ਪ੍ਰਮੁੱਖ ਔਸ਼ਧੀ ਪੌਦਿਆਂ ਅਤੇ ਉਨ੍ਹਾਂ ਦੇ ਉਪਚਾਰਾਤਮਕ ਗੁਣਾਂ ਦੇ ਮਹੱਤਵ ਨੂੰ ਸਾਹਮਣੇ ਲਿਆਉਣ ਲਈ ਇੱਕ ਈ-ਬੁੱਕ 20 ਮੈਡੀਸਿਨਲ ਪਲਾਂਟਸ ਫਾਰ 2021 ਫਾਰ ਕੋਵਿਡ-19 ਕੇਅਰ ਤਿਆਰੀ ਕੀਤੀ ਹੈ। ਇਹ ਔਸ਼ਧੀ ਪੌਦੇ ਦੇਖਭਾਲ਼ ਦੇ ਮਿਆਰਾਂ ਨਾਲ ਕੋਵਿਡ-19 ਦੀ ਰੋਕਥਾਮ ਅਤੇ ਪ੍ਰਬੰਧਨ ਕਰਨ ਵਿੱਚ ਲਾਭਦਾਇਕ ਹਨ।
https://pib.gov.in/PressReleasePage.aspx?PRID=1725423
ਪੀਆਈਬੀ ਖੇਤਰੀ ਇਕਾਈਆਂ ਤੋਂ ਪ੍ਰਾਪਤ ਇਨਪੁੱਟਸ
-
ਕੇਰਲ: ਸਿਹਤ ਵਿਭਾਗ ਅਨੁਸਾਰ ਰਾਜ ਵਿੱਚ 18-45 ਉਮਰ ਵਰਗ ਦੇ 1,50,66,820 ਲੋਕਾਂ ਨੂੰ ਟੀਕਾ ਲਗਾਇਆ ਜਾਣਾ ਹੈ। ਹੁਣ ਤੱਕ ਰਾਜ ਵਿੱਚ ਕੁੱਲ 1,07,76,871 ਵੈਕਸੀਨ ਦੀਆਂ ਖੁਰਾਕਾਂ 45 ਤੋਂ ਵੱਧ ਉਮਰ ਦੇ ਸਮੂਹ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਇਸ ਵਿੱਚੋਂ 85,82,771 ਨੂੰ ਪਹਿਲੀ ਖੁਰਾਕ ਅਤੇ 21,94,100 ਨੂੰ ਦੂਜੀ ਖੁਰਾਕ ਦਿੱਤੀ ਗਈ। ਇਸ ਦੌਰਾਨ, ਸਰਕਾਰ ਨੇ ਬੈੱਡਰਿਡਨ ਮਰੀਜ਼ਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨਾਂ 'ਤੇ ਟੀਕਾ ਲਗਾਉਣ ਦਾ ਫੈਸਲਾ ਕੀਤਾ ਹੈ। ਰਾਜ ਵਿੱਚ ਮੰਗਲਵਾਰ ਨੂੰ 15,567 ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਫਿਲਹਾਲ, ਰਾਜ ਵਿੱਚ 1,43,254 ਐਕਟਿਵ ਕੇਸ ਹਨ। ਮੰਗਲਵਾਰ ਨੂੰ ਵਾਇਰਸ ਨਾਲ ਹੋਈਆਂ 124 ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 10,281 ਹੋ ਗਈ। ਟੈਸਟ ਦੀ ਪਾਜ਼ਿਟੀਵਿਟੀ ਦਰ 14.15% ਹੈ।
-
ਤਮਿਲ ਨਾਡੂ: ਰਾਜ ਸਰਕਾਰ ਨੇ 15 ਮੈਡੀਕਲ ਵਸਤੂਆਂ, ਜਿਨ੍ਹਾਂ ਵਿੱਚ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਸ਼ਾਮਲ ਹਨ, ਨੂੰ ਜ਼ਰੂਰੀ ਵਸਤਾਂ ਘੋਸ਼ਿਤ ਕੀਤਾ ਹੈ ਅਤੇ ਉਨ੍ਹਾਂ ਲਈ ਤਮਿਲ ਨਾਡੂ ਜ਼ਰੂਰੀ ਵਸਤਾਂ ਅਤੇ ਮੰਗ ਐਕਟ ਤਹਿਤ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ (ਐੱਮਆਰਪੀ) ਨਿਰਧਾਰਿਤ ਕੀਤੀਆਂ ਹਨ। ਤਮਿਲ ਨਾਡੂ ਦੇ ਸੀਐੱਮ ਐੱਮ.ਕੇ. ਸਟਾਲਿਨ ਨੇ ਮੰਗਲਵਾਰ ਨੂੰ ਹੋਰ 12 ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਐੱਮਐੱਸਐੱਮ’ਜ਼ ਲਈ ਰਿਣ ਚੁਕੌਤੀ ਬਾਰੇ ਕੇਂਦਰ ਉੱਤੇ ਦਬਾਅ ਪਾਉਣ ਲਈ ਇਕੱਠੇ ਹੋਣ ਦੀ ਅਪੀਲ ਕੀਤੀ। ਟੀ. ਐੱਨ. ਵਿੱਚ ਮਿਊਕਰੋਮਾਈਕੋਸਿਸ ਦੇ ਮਰੀਜ਼ਾਂ ਦੀ ਗਿਣਤੀ 1000 ਨੂੰ ਪਾਰ ਕਰ ਗਈ। ਰਾਜ ਨੂੰ ਮਿਊਕਰੋਮਾਈਕੋਸਿਸ ਦੇ ਇਲਾਜ ਲਈ ਐਮਫੋਟੈਰੀਸਿਨ ਬੀ ਦੀਆਂ 35,000 ਸ਼ੀਸ਼ੀਆਂ ਦੀ ਜ਼ਰੂਰਤ ਹੈ। ਤਮਿਲ ਨਾਡੂ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ ਘਟ ਕੇ 18,023 ਹੋ ਗਈ, ਹਾਲਾਂਕਿ ਰਾਜ ਵਿੱਚ 409 ਮੌਤਾਂ ਹੋਣ ਨਾਲ ਮੌਤਾਂ ਦੀ ਗਿਣਤੀ 400 ਨੂੰ ਪਾਰ ਕਰ ਗਈ। ਅੱਜ ਤੱਕ ਟੀ.ਐੱਨ. ਵਿੱਚ 1,01,67,260 ਵੈਕਸੀਨ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 80,60,098 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 21,07,162 ਨੂੰ ਦੂਜੀ ਖੁਰਾਕ ਮਿਲੀ ਹੈ।
-
ਕਰਨਾਟਕ: 08-06-2021 ਨੂੰ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ ਨਵੇਂ ਕੇਸ ਰਿਪੋਰਟ ਕੀਤੇ ਗਏ: 9,808; ਕੁੱਲ ਐਕਟਿਵ ਮਾਮਲੇ: 2,25,004; ਨਵੀਆਂ ਕੋਵਿਡ ਮੌਤਾਂ: 179; ਕੁੱਲ ਕੋਵਿਡ ਮੌਤਾਂ: 32,099 ਹਨ। ਰਾਜ ਵਿੱਚ ਕੱਲ੍ਹ ਤਕਰੀਬਨ 1,94,246 ਟੀਕੇ ਲਾਏ ਗਏ ਸਨ ਅਤੇ ਹੁਣ ਤੱਕ ਕੁੱਲ 1,56,76,863 ਟੀਕੇ ਲਗਾਏ ਜਾ ਚੁੱਕੇ ਹਨ। ਰਾਜ ਵਿੱਚ ਕੋਰੋਨਾ ਦੀ ਲਾਗ ਅਤੇ ਮੌਤਾਂ ਵਿੱਚ ਭਾਰੀ ਕਮੀ ਆਈ ਹੈ। 56 ਦਿਨਾਂ ਬਾਅਦ, ਰੋਜ਼ਾਨਾ ਕੇਸਾਂ ਦੀ ਗਿਣਤੀ 10 ਹਜ਼ਾਰ ਸੀਮਾ ਦੇ ਅੰਦਰ ਆ ਗਈ ਹੈ ਅਤੇ 42 ਦਿਨਾਂ ਬਾਅਦ ਮੌਤਾਂ ਦੀ ਗਿਣਤੀ 200 ਦੇ ਅੰਦਰ ਆ ਗਈ ਹੈ। ਬੈਂਗਲੁਰੂ ਵਿੱਚ ਟੈਸਟਾਂ ਦੀ ਪਾਜ਼ਿਟੀਵਿਟੀ 50 ਦਿਨਾਂ ਬਾਅਦ 3% ਤੋਂ ਹੇਠਾਂ ਆ ਗਈ ਹੈ। ਰਾਜ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਅਥਲੀਟਾਂ ਨੂੰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੁਫਤ ਵੈਕਸੀਨ ਦਿੱਤੀ ਜਾਵੇਗੀ।
-
ਆਂਧਰ ਪ੍ਰਦੇਸ਼: ਰਾਜ ਵਿੱਚ 77 ਮੌਤਾਂ ਹੋਣ ਦੇ ਨਾਲ 89,732 ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ 7796 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, ਜਦਕਿ ਪਿਛਲੇ 24 ਘੰਟਿਆਂ ਦੌਰਾਨ 14,641 ਨੂੰ ਛੁੱਟੀ ਦਿੱਤੀ ਗਈ। ਕੁੱਲ ਕੇਸ: 17,71,007; ਐਕਟਿਵ ਕੇਸ: 1,07,588; ਡਿਸਚਾਰਜ: 16,51,790; ਮੌਤ: 11,629 ਹਨ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,10,37,411 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ 84,49,909 ਪਹਿਲੀ ਖੁਰਾਕ ਅਤੇ 25,87,502 ਦੂਜੀ ਖੁਰਾਕ ਸ਼ਾਮਲ ਹੈ। ਕੋਵਿਡ ਲਈ ਮੋਨੋਕਲੋਨਲ ਐਂਟੀਬਾਡੀਜ਼ ਕਾਕਟੇਲ ਥੈਰੇਪੀ ਨੈਲੋਰ ਜ਼ਿਲ੍ਹੇ ਵਿੱਚ ਸ਼ੁਰੂ ਹੋ ਗਈ ਹੈ ਅਤੇ ਅਧਿਕਾਰੀਆਂ ਨੇ ਹੁਣ ਤੱਕ 10 ਤੋਂ ਵੱਧ ਲੋਕਾਂ ਨੂੰ ਇਹ ਟੀਕੇ ਪ੍ਰਦਾਨ ਕੀਤੇ ਹਨ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਆਪਣੇ ਮੈਡੀਕਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮਾਵਾਂ ਦੀ ਸੂਚੀ ਤਿਆਰ ਕਰਨ ਤਾਂ ਜੋ ਵੈਕਸੀਨ ਦੀ ਉਪਲਬਧਤਾ ਅਨੁਸਾਰ ਸਾਰੀਆਂ ਮਾਵਾਂ ਦਾ ਟੀਕਾਕਰਣ ਕੀਤਾ ਜਾ ਸਕੇ। ਇਸ ਦੌਰਾਨ ਸਿਹਤ ਵਿਭਾਗ ਨੇ ਜੂਨੀਅਰ ਡਾਕਟਰਾਂ ਨੂੰ ਵਿਚਾਰ ਵਟਾਂਦਰੇ ਲਈ ਬੁਲਾਇਆ ਕਿਉਂਕਿ ਉਹ ਅੱਜ ਸਵੇਰ ਤੋਂ ਹੀ ਹੜਤਾਲ ’ਤੇ ਚਲੇ ਗਏ ਹਨ। ਜੂਨੀਅਰ ਰੈਜੀਡੈਂਟ ਡਾਕਟਰ ਸਿਹਤ ਬੀਮਾ ਅਤੇ ਐਕਸ ਗ੍ਰੇਸ਼ੀਆ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਨ, ਇਸ ਤੋਂ ਇਲਾਵਾ ਹਸਪਤਾਲਾਂ ਵਿੱਚ ਰਿਆਇਤਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਣ ਅਤੇ ਟੀਡੀਐੱਸ ਕਟੌਤੀ ਨੂੰ ਰੋਕਣ ਦੀ ਮੰਗ ਕਰ ਰਹੇ ਹਨ।
-
ਤੇਲੰਗਾਨਾ: ਰਾਜ ਕੈਬਨਿਟ ਨੇ ਇਸ ਮਹੀਨੇ ਦੀ 9 ਤਰੀਕ ਤੋਂ ਸਵੇਰੇ 6.00 ਵਜੇ ਤੋਂ ਸ਼ਾਮ 6.00 ਵਜੇ ਤੱਕ 10 ਦਿਨਾਂ ਤੱਕ ਲੌਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। ਕੱਲ੍ਹ ਰਾਜ ਵਿੱਚ ਕੁੱਲ 1,897 ਕੋਵਿਡ ਕੇਸ ਅਤੇ 15 ਮੌਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 5,95,000 ਅਤੇ ਮ੍ਰਿਤਕਾਂ ਦੀ ਗਿਣਤੀ 3409 ਕਰ ਦਿੱਤੀ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 24,306 ਹੋ ਗਈ ਹੈ। ਰਿਕਵਰੀ ਦੀ ਦਰ ਰਾਸ਼ਟਰੀ ਔਸਤ 94.24 ਪ੍ਰਤੀਸ਼ਤ ਦੇ ਮੁਕਾਬਲੇ 95.34 ਪ੍ਰਤੀਸ਼ਤ ਦੱਸੀ ਗਈ ਹੈ। ਰਾਜ ਵਿੱਚ ਉੱਚ ਵਿੱਦਿਆ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਟੀਕਾਕਰਣ ਲਈ ਵਿਸ਼ੇਸ਼ ਟੀਕਾਕਰਣ ਮੁਹਿੰਮ ਜਾਰੀ ਹੈ। ਸਪੈਸ਼ਲ ਡਰਾਇਵ ਨੂੰ ਅਗਲੇ ਸ਼ੁੱਕਰਵਾਰ ਤੱਕ ਪੂਰਾ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ ਕਿਉਂਕਿ ਵਿਦਿਆਰਥੀਆਂ ਨੂੰ ਆਪਣੀ ਦੂਜੀ ਕੋਵਿਡ ਖੁਰਾਕ ਲੈਣ ਲਈ ਇੱਕ ਮਹੀਨੇ ਦਾ ਇੰਤਜ਼ਾਰ ਕਰਨਾ ਪਵੇਗਾ।
-
ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਮੰਗਲਵਾਰ ਨੂੰ ਕਰੋਨਾਵਾਇਰਸ ਦੇ ਸੰਕ੍ਰਮਣ ਦੇ 10,891 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਰਾਜ ਦੇ ਕੁੱਲ ਕੇਸਾਂ ਦੀ ਗਿਣਤੀ 58,52,891 ਹੋ ਗਈ। ਮੰਗਲਵਾਰ ਨੂੰ ਰਿਕਵਰੀ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਤੋਂ 16,577 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਿਨ੍ਹਾਂ ਨਾਲ ਰਿਕਵਰੀ ਦੀ ਕੁੱਲ ਗਿਣਤੀ 55,80,925 ਹੋ ਗਈ। ਜਦਕਿ ਮਰਨ ਵਾਲਿਆਂ ਦੀ ਗਿਣਤੀ 295 ਵਧ ਕੇ 1,01,172 ਹੋ ਗਈ। ਐਕਟਿਵ ਮਾਮਲਿਆਂ ਦੀ ਗਿਣਤੀ 1,67,927 ਹੈ। ਮਹਾਰਾਸ਼ਟਰ ਦੀ ਰਿਕਵਰੀ ਦਰ 95.35 ਫੀਸਦੀ ਹੈ ਜਦਕਿ ਕੇਸਾਂ ਦੀ ਮੌਤ ਦਰ 1.73 ਫੀਸਦੀ ਹੈ। ਮੁੰਬਈ ਵਿੱਚ ਮੰਗਲਵਾਰ ਨੂੰ ਕੋਵਿਡ-19 ਕਾਰਨ ਸੱਤ ਮੌਤਾਂ ਹੋਈਆਂ, ਜਦਕਿ ਮਹਾਮਾਰੀ ਦੀ ਦੂਜੀ ਲਹਿਰ ਦੀ ਸ਼ੁਰੂਆਤ ਤੋਂ ਬਾਅਦ 20 ਮਾਰਚ ਨੂੰ ਸ਼ਹਿਰ ਵਿੱਚ ਸੱਤ ਮੌਤਾਂ ਹੋਈਆਂ ਸਨ, ਇਹ ਪਿਛਲੇ ਢਾਈ ਮਹੀਨਿਆਂ ਵਿੱਚ ਇਹ ਸਭ ਤੋਂ ਘੱਟ ਹਨ। ਮੰਗਲਵਾਰ ਨੂੰ ਮੁੰਬਈ ਵਿੱਚ 682 ਤਾਜ਼ਾ ਕੋਵਿਡ-19 ਕੇਸ ਦਰਜ ਕੀਤੇ ਗਏ ਹਨ, ਪਿਛਲੇ ਕੁਝ ਦਿਨਾਂ ਤੋਂ ਪਾਜ਼ਿਟੀਵਿਟੀ ਦਰ 3 ਪ੍ਰਤੀਸ਼ਤ ਤੋਂ ਹੇਠਾਂ ਸਥਿਰ ਰਹੀ ਹੈ। ਬਜ਼ੁਰਗ, ਬੈੱਡਰਿਡਨ ਅਤੇ ਬਿਮਾਰ ਲੋਕਾਂ ਜੋ ਤੁਰਨ ਤੋਂ ਅਸਮਰੱਥ ਹਨ, ਨੂੰ ਬਚਾਉਣ ਦੇ ਆਦੇਸ਼ ਵਿੱਚ ਨਵੀਂ ਮੁੰਬਈ ਮਿਊਂਸਿਪਲ ਕਾਰਪੋਰੇਸ਼ਨ (ਐੱਨਐੱਮਐੱਮਸੀ) ਨੇ ਬੇਲਾਪੁਰ ਦੇ ਨਰਮਦਾ ਨਿਕੇਤਨ, ਵਿਸ਼ਰਾਮਧਮ ਅਤੇ ਪਰੀਜਾਤ ਆਸ਼ਰਮ ਵਿਖੇ ਇੱਕ ਵਿਸ਼ੇਸ਼ ਟੀਕਾਕਰਣ ਸੈਸ਼ਨ ਕਰਵਾਇਆ। ਲਾਭਪਾਤਰੀਆਂ ਨੂੰ ਸਰਕਾਰੀ ਕੋਵਿਨ ਪੋਰਟਲ 'ਤੇ ਦੁਬਾਰਾ ਰਜਿਸਟਰਡ ਕੀਤਾ ਗਿਆ ਸੀ।
-
ਗੁਜਰਾਤ: ਗੁਜਰਾਤ ਸਰਕਾਰ ਨੇ ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਵਿੱਤੀ ਵਰ੍ਹੇ ਦੌਰਾਨ ਸਿਨੇਮਾ ਹਾਲਾਂ, ਮਲਟੀਪਲੈਕਸਾਂ ਅਤੇ ਜਿੰਮਾਂ ਨੂੰ ਪ੍ਰਾਪਰਟੀ ਟੈਕਸ ਅਦਾ ਕਰਨ ਤੋਂ ਛੋਟ ਦਿੱਤੀ ਹੈ। ਇਸ ਦੌਰਾਨ ਗੁਜਰਾਤ ਨੇ ਮੰਗਲਵਾਰ ਨੂੰ ਕੋਵਿਡ-19 ਲਾਗ ਦੇ 695 ਨਵੇਂ ਕੇਸ ਦਰਜ ਕੀਤੇ ਹਨ। ਪਿਛਲੇ 24 ਘੰਟਿਆਂ ਦੌਰਾਨ 2122 ਮਰੀਜ਼ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਗੁਜਰਾਤ ਦੇ ਕੋਵਿਡ-19 ਤੋਂ ਹੁਣ ਤੱਕ ਕੁੱਲ 7,93,028 ਮਰੀਜ਼ ਠੀਕ ਹੋਏ ਹਨ। ਰਿਕਵਰੀ ਦੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ ਅਤੇ ਇਹ 96.98 ਪ੍ਰਤੀਸ਼ਤ ਤੱਕ ਪਹੁੰਚ ਗਿਆ। ਮੰਗਲਵਾਰ ਨੂੰ 11 ਮਰੀਜ਼ਾਂ ਦੀ ਜਾਨ ਚਲੀ ਗਈ। ਗੁਜਰਾਤ ਵਿੱਚ ਇਸ ਸਮੇਂ 14,724 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 351 ਮਰੀਜ਼ ਵੈਂਟੀਲੇਟਰਾਂ 'ਤੇ ਹਨ। ਇਸ ਦੌਰਾਨ ਰਾਜ ਵਿੱਚ ਮੰਗਲਵਾਰ ਨੂੰ 2,58,797 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ ਹੈ।
-
ਰਾਜਸਥਾਨ: ਰਾਜਸਥਾਨ ਸਰਕਾਰ ਨੇ ਲਾਗ ਦੀ ਸੰਖਿਆ ਅਤੇ ਪਾਜ਼ਿਟੀਵਿਟੀ ਦਰ ਵਿੱਚ ਗਿਰਾਵਟ ਦੇ ਬਾਅਦ ਰਾਜ ਵਿੱਚ ਲਗਾਏ ਗਏ ਕੋਵਿਡ-19 ਲੌਕਡਾਊਨ ਵਿੱਚ ਕੁਝ ਢਿੱਲ ਦੇਣ ਦਾ ਐਲਾਨ ਕੀਤਾ ਹੈ। 8 ਜੂਨ ਤੋਂ ਲਾਗੂ ਹੋਣ ਲਈ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਤਹਿਤ ਰਾਜ ਦੇ ਸਰਕਾਰੀ ਅਤੇ ਨਿਜੀ ਦਫ਼ਤਰ 50 ਪ੍ਰਤੀਸ਼ਤ ਸਟਾਫ ਦੀ ਮੌਜੂਦਗੀ ਨਾਲ ਸ਼ਾਮ 4 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ। ਰਾਜਸਥਾਨ ਸਰਕਾਰ ਨੇ ਕੋਰੋਨਾਵਾਇਰਸ ਟੀਕਿਆਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਕਮੇਟੀਆਂ ਗਠਿਤ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਟੀਮਾਂ ਬਰਬਾਦ ਹੋਈਆਂ ਵੈਕਸੀਨ ਦੀਆਂ ਖੁਰਾਕਾਂ ਦੇ ਨਿਪਟਾਰੇ ਦਾ ਵਿਸਥਾਰਤ ਆਡਿਟ ਵੀ ਕਰਨਗੀਆਂ।
-
ਮੱਧ ਪ੍ਰਦੇਸ਼: ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜ ਵਿੱਚ ਕੋਵਿਡ ਕੰਟਰੋਲ ਯਤਨਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕੋਵਿਡ ਟੀਕਾਕਰਣ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ। ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ ਟੀਕੇ ਲਗਵਾਉਣ ਅਤੇ ਟੀਕੇ ਬਰਬਾਦ ਨਾ ਕੀਤੇ ਜਾਣ। ਰਾਜ ਦੀ ਔਸਤ ਸਕਾਰਾਤਮਕ ਦਰ 7 ਦਿਨਾਂ ਲਈ 0.9 ਪ੍ਰਤੀਸ਼ਤ ਹੈ। ਰਾਜ ਦੇ ਕੁੱਲ ਸਰਗਰਮ ਮਰੀਜ਼ਾਂ ਵਿੱਚੋਂ 4,521 ਘਰਾਂ ਵਿੱਚ ਆਇਸੋਲੇਟ ਅਤੇ 3,462 ਹਸਪਤਾਲਾਂ ਵਿੱਚ ਹਨ। ਰਾਜ ਦੇ 6 ਜ਼ਿਲ੍ਹਿਆਂ ਵਿੱਚ ਅਲੀਰਾਜਪੁਰ, ਭਿੰਡ, ਛਤਰਪੁਰ, ਕਟਨੀ, ਸਿੰਗਰੌਲੀ ਅਤੇ ਟਿੱਕਮਗੜ੍ਹ ਵਿੱਚ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।
-
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਮੰਗਲਵਾਰ ਨੂੰ 1,102 ਕੋਵਿਡ-19 ਕੇਸ ਦਰਜ ਹੋਏ ਅਤੇ 14 ਮੌਤਾਂ ਹੋਈਆਂ, ਜਿਸ ਨਾਲ ਸੰਕ੍ਰਮਣ ਦੀ ਗਿਣਤੀ 9,82,962 ਹੋ ਗਈ ਅਤੇ ਇਹ ਗਿਣਤੀ 13,257 ਹੋ ਗਈ। ਦਿਨ ਦੇ ਦੌਰਾਨ 509 ਵਿਅਕਤੀਆਂ ਨੂੰ ਡਿਸਚਾਰਜ ਕੀਤੇ ਜਾਣ ਤੇ ਅਤੇ 1,798 ਦੀ ਹੋਮ ਆਇਸੋਲੇਸ਼ਨ ਮੁਕੰਮਲ ਹੋਣ ਤੋਂ ਬਾਅਦ ਸਿਹਤਯਾਬੀ ਦੀ ਗਿਣਤੀ 9,50,234 ਤੱਕ ਪਹੁੰਚ ਗਈ। ਰਾਜ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 19,471 ਹੈ। ਛੱਤੀਸਗੜ੍ਹ ਵਿੱਚ ਹੁਣ ਤੱਕ ਲੋਕਾਂ ਨੂੰ 71.51 ਲੱਖ ਐਂਟੀ-ਕੋਵਿਡ ਡੋਜ਼ ਦਿੱਤੇ ਗਏ ਹਨ। ਸਾਰੇ ਫ੍ਰੰਟਲਾਈਨ ਕਰਮਚਾਰੀ ਅਤੇ 90 ਪ੍ਰਤੀਸ਼ਤ ਸਿਹਤ ਸਟਾਫ ਨੂੰ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਗਿਆ ਹੈ। 18-44 ਸਾਲ ਦੇ ਉਮਰ ਸਮੂਹ ਵਿੱਚ 8,85,736 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।
-
ਗੋਆ: ਗੋਆ 'ਚ ਮੰਗਲਵਾਰ ਨੂੰ 473 ਨਵੇਂ ਕੋਵਿਡ-19 ਕੇਸ ਸਾਹਮਣੇ ਆਉਣ ਅਤੇ 14 ਮੌਤਾਂ ਹੋਣ ਨਾਲ ਲਾਗ ਦੀ ਗਿਣਤੀ ਵਧ ਕੇ 1,60,284 ਅਤੇ ਮੌਤਾਂ ਦੀ ਗਿਣਤੀ 2,859 ਹੋ ਗਈ। ਦਿਨ ਭਰ ਵਿੱਚ ਹਸਪਤਾਲਾਂ ਵਿੱਚੋਂ 957 ਵਿਅਕਤੀਆਂ ਨੂੰ ਛੁੱਟੀ ਮਿਲਣ ਤੋਂ ਬਾਅਦ ਰਾਜ ਵਿੱਚ ਰਿਕਵਰੀ ਦੀ ਗਿਣਤੀ ਵਧ ਕੇ 1,51,526 ਹੋ ਗਈ। ਤੱਟਵਰਤੀ ਰਾਜ ਵਿੱਚ ਹੁਣ 5,899 ਸਰਗਰਮ ਮਾਮਲੇ ਹਨ।
-
ਅਸਾਮ: ਅਸਾਮ ਵਿੱਚ ਮੰਗਲਵਾਰ ਨੂੰ ਕੋਵਿਡ-19 ਨਾਲ 43 ਲੋਕਾਂ ਦੀ ਮੌਤ ਹੋ ਗਈ, ਜਦੋਂ 3,948 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ। ਰਾਜ ਵਿੱਚ ਸਕਾਰਾਤਮਕ ਦਰ 2.96 ਪ੍ਰਤੀਸ਼ਤ ਹੈ। ਰਾਜ ਸਿਹਤ ਵਿਭਾਗ ਨੇ ਜ਼ਿਲ੍ਹਿਆਂ ਨੂੰ ਟਾਸਕ ਫੋਰਸ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪ੍ਰਾਈਵੇਟ ਹਸਪਤਾਲ ਕੋਵਿਡ ਦੇ ਮਰੀਜ਼ਾਂ ਤੋਂ ਜ਼ਿਆਦਾ ਵਸੂਲੀ ਨਹੀਂ ਕਰਨਗੇ। ਗੁਹਾਟੀ ਹਾਈ ਕੋਰਟ ਨੇ ਅਸਾਮ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਰਾਜ ਵਿੱਚ ਪੋਸਟ ਕੋਵਿਡ ਕਲੀਨਿਕ ਸਥਾਪਤ ਕਰਨ 'ਤੇ ਆਪਣਾ ਜਵਾਬ ਦਾਇਰ ਕਰੇ ਕਿਉਂਕਿ ਮਰੀਜ਼ਾਂ ਨੂੰ ਨੈਗੇਟਿਵ ਟੈਸਟ ਕਰਨ ਦੇ ਬਾਵਜੂਦ ਵੀ ਨਿਰੰਤਰ ਨਿਗਰਾਨੀ ਦੀ ਲੋੜ ਹੁੰਦੀ ਹੈ।
-
ਮਣੀਪੁਰ: ਗਲੋਬਲ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਵਿੱਚ ਮਣੀਪੁਰ ਵਿੱਚ 12 ਹੋਰ ਮੌਤਾਂ ਹੋ ਗਈਆਂ ਅਤੇ ਪਿਛਲੇ 24 ਘੰਟਿਆਂ ਵਿੱਚ 748 ਨਵੇਂ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ ਹਨ। ਇੱਕ ਦੁਖਦਾਈ ਘਟਨਾ ਵਿੱਚ ਖੰਗਾਬੋਕ ਭਾਗ-1 ਖੁਲਕਪਮ ਲੀਕਾਈ ਦੀ ਇੱਕ ਜਵਾਨ ਔਰਤ ਅਤੇ 7 ਮਹੀਨੇ ਦੇ ਬੱਚੇ ਦੀ ਮਾਂ, ਥੌਬਲ ਦੀ ਸੋਮਵਾਰ ਨੂੰ ਕੋਵੀਸ਼ੀਲਡ ਡੋਜ਼ (ਕੋਵਿਡ-19 ਟੀਕਾ) ਲੈਣ ਤੋਂ ਤੁਰੰਤ ਬਾਅਦ ਮੌਤ ਹੋ ਗਈ।
-
ਨਾਗਾਲੈਂਡ: ਨਾਗਾਲੈਂਡ ਨੇ ਵੀਰਵਾਰ ਨੂੰ 133 ਨਵੇਂ ਕੋਵਿਡ-19 ਕੇਸ ਦਰਜ ਕੀਤੇ ਅਤੇ 3 ਮੌਤਾਂ ਹੋਈਆਂ। ਐਕਟਿਵ ਕੇਸ 4676 ਹਨ ਜਦਕਿ ਕੁੱਲ 23,051 ਹਨ। ਲੌਕਡਾਊਨ ਕੁਝ ਢਿੱਲ ਦੇ ਨਾਲ ਨਾਗਾਲੈਂਡ ਵਿੱਚ ਜਾਰੀ ਰਹਿ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਗ੍ਰਾਮੀਣ ਖੇਤਰਾਂ ਵਿੱਚ ਕੋਵਿਡ-19 ਕੇਸਾਂ ਦੇ ਤਾਜ਼ਾ ਵਾਧੇ ਦੇ ਮੱਦੇਨਜ਼ਰ ਰਾਜ ਸਰਕਾਰ ਦੀ ਲੌਕਡਾਊਨ ਵਧਾਉਣ ਦੀ ਸੰਭਾਵਨਾ ਹੈ। ਕਿਫੇਰੇ ਟਾਊਨ ਵਿਖੇ ਰੈਂਡਮ ਕੋਵਿਡ-19 ਟੈਸਟਿੰਗ ਕੀਤੀ ਗਈ। 9 ਜੂਨ ਨੂੰ ਸਵੇਰੇ 10 ਵਜੇ ਤੋਂ ਸਰਕਾਰੀ ਹਾਈ ਸਕੂਲ ਵਿਖੇ ਤੀਬਰ ਵੈਕਸੀਨੇਸ਼ਨ ਡਰਾਈਵ ਚਲਾਈ ਗਈ।
-
ਤ੍ਰਿਪੁਰਾ: 700 ਵਿਅਕਤੀਆਂ ਦੇ ਕੋਵਿਡ-19 ਦੇ ਪਾਜ਼ਿਟਿਵ ਟੈਸਟ ਕੀਤੇ ਗਏ ਜਦਕਿ ਪਿਛਲੇ 24 ਘੰਟਿਆਂ ਵਿੱਚ 5 ਦੀ ਮੌਤ ਹੋ ਗਈ, ਕੁਲ ਟੈਸਟ ਕੀਤੇ ਗਏ 15,873 ਹਨ। ਅਗਰਤਲਾ ਮਿਊਂਸਪੈਲਿਟੀ ਏਰੀਆ ਵਿੱਚ ਅਜੇ ਵੀ ਪਾਜ਼ਿਟੀਵਿਟੀ ਦਰ ਦਾ 11.99% ਹੈ ਜਦਕਿ ਰਾਜ ਵਿੱਚ ਸਮੁੱਚੀ ਪਾਜ਼ਿਟੀਵਿਟੀ ਦਰ 4.41% ਹੈ।
-
ਸਿੱਕਿਮ: ਸਿੱਕਿਮ ਨੇ 3,026 ਸੈਂਪਲਾਂ ਦੀ ਜਾਂਚ ਤੋਂ ਨੋਵਲ ਕੋਰੋਨਾਵਾਇਰਸ ਦੇ 255 ਨਵੇਂ ਕੇਸ ਦਰਜ ਕੀਤੇ। ਰਾਜ ਵਿੱਚ ਹੁਣ ਤੱਕ ਪਾਏ ਗਏ ਕੋਵਿਡ-19 ਦੇ 17,425 ਮਾਮਲਿਆਂ ਵਿੱਚੋਂ 12,894 ਪਹਿਲਾਂ ਹੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਰਾਜ ਵਿੱਚ ਇਸ ਵੇਲੇ ਕੁੱਲ 4,018 ਐਕਟਿਵ ਕੋਵਿਡ ਕੇਸ ਹਨ, ਜਿਨ੍ਹਾਂ ਵਿੱਚੋਂ 188 ਦੇ ਕਾਫ਼ੀ ਗੰਭੀਰ ਲੱਛਣ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲੇ ਦੀ ਜ਼ਰੂਰਤ ਹੈ ਅਤੇ ਇਨ੍ਹਾਂ ਵਿੱਚੋਂ 22 ਸੀਆਰਐੱਚ-ਟਾਡੋਂਗ ਅਤੇ ਐੱਸਟੀਐੱਨਐੱਮ ਹਸਪਤਾਲ, ਗੰਗਟੋਕ ਵਿਖੇ ਕੋਵਿਡ ਮਰੀਜ਼ਾਂ ਲਈ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਦਾਖਲ ਹਨ। ਕੋਵਿਡ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਸਿੱਕਿਮ ਵਿੱਚ ਹੁਣ 275 ਹੋ ਗਈ ਹੈ, ਜਿਨ੍ਹਾਂ ਵਿਚੋਂ 139 ਮੌਤਾਂ ਪਿਛਲੇ ਮਹੀਨੇ ਅਤੇ ਅੱਧ ਦੌਰਾਨ ਹੋਈਆਂ ਜਦਕਿ ਇੱਥੇ ਦੂਜੀ ਲਹਿਰ ਆਈ ਹੈ।
-
ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਕੇਸਾਂ ਨੇ ਆਪਣੀ ਗਿਰਾਵਟ ਨੂੰ ਜਾਰੀ ਰੱਖਿਆ ਅਤੇ ਰੋਜ਼ਾਨਾ ਕੇਸਾਂ ਦਾ ਭਾਰ 31 ਦਿਨਾਂ ਬਾਅਦ 400 ਅੰਕ ਦੇ ਹੇਠਾਂ ਆ ਗਿਆ। ਐਕਟਿਵ ਅੰਕੜਾ ਵੀ 22 ਦਿਨਾਂ ਬਾਅਦ 5,000 ਅੰਕ ਦੇ ਹੇਠਾਂ ਆ ਗਿਆ ਹੈ। ਰਾਜ ਵਿੱਚ 379 ਤਾਜ਼ਾ ਮਾਮਲੇ ਦਰਜ ਕੀਤੇ ਗਏ ਜਦਕਿ 773 ਰਿਕਵਰੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 4,924 ਰਹਿ ਗਈ। ਕੋਵਿਡ-19 ਦੀ ਦੂਜੀ ਲਹਿਰ ਵਿੱਚ ਗਿਰਾਵਟ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਉੱਤਰ ਪੂਰਬੀ ਇੰਦਰਾ ਗਾਂਧੀ ਇੰਸਟੀਟਿਊਟ ਆਵ੍ ਰੀਜਨਲ ਹੈਲਥ ਐਂਡ ਮੈਡੀਕਲ ਸਾਇੰਸਜ਼ (ਐੱਨਈਆਈਜੀਆਰਐੱਚਐੱਮਐੱਸ) ਮਹਾਮਾਰੀ ਦੀ ਤੀਜੀ ਲਹਿਰ ਦੀ ਤਿਆਰੀ ਕਰ ਰਿਹਾ ਹੈ।
-
ਪੰਜਾਬ: ਪਾਜ਼ਿਟਿਵ ਟੈਸਟ ਕੀਤੇ ਮਰੀਜ਼ਾਂ ਦੀ ਗਿਣਤੀ 582081 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 18546 ਹੈ। ਕੁੱਲ 15219 ਮੌਤਾਂ ਰਿਪੋਰਟ ਕੀਤੀਆਂ ਗਈਆਂ। ਕੁੱਲ ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) 1157194 ਹੈ। ਕੋਵਿਡ ਦੀ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) 311812 ਹੈ। ਕੁੱਲ 45 ਤੋਂ ਉੱਪਰ ਵੈਕਸੀਨ ਦੀ ਪਹਿਲੀ ਖੁਰਾਕ 3019909 ਹੈ ਅਤੇ 45 ਤੋਂ ਉੱਪਰ ਟੀਕੇ ਨਾਲ ਦੂਜੀ ਖੁਰਾਕ ਕੁੱਲ 495043 ਹੈ।
-
ਹਰਿਆਣਾ: ਅੱਜ ਤੱਕ ਲਏ ਗਏ ਸੈਂਪਲਾਂ ਦੀ ਕੁੱਲ ਸੰਖਿਆ 763566 ਹੈ। ਕੁੱਲ ਐਕਟਿਵ ਕੋਵਿਡ-19 ਮਰੀਜ਼ 7531 ਹਨ। ਮੌਤਾਂ ਦੀ ਗਿਣਤੀ 8789 ਹੈ। ਅੱਜ ਤੱਕ ਟੀਕੇ ਲਗਵਾਏ ਗਏ ਲੋਕਾਂ ਦੀ ਕੁੱਲ ਸੰਖਿਆ 6107857 ਹੈ।
-
ਚੰਡੀਗੜ੍ਹ: ਲੈਬ ਵੱਲੋਂ ਪੁਸ਼ਟੀ ਕੀਤੇ ਗਏ ਕੁੱਲ ਕੋਵਿਡ-19 ਦੇ ਕੇਸ 60778 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 685 ਹੈ। ਅੱਜ ਤੱਕ ਦੀ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਕੁੱਲ ਗਿਣਤੀ 779 ਹੈ।
-
ਹਿਮਾਚਲ ਪ੍ਰਦੇਸ਼: ਕੋਵਿਡ ਪਾਜ਼ਿਟਿਵ ਟੈਸਟ ਕੀਤੇ ਮਰੀਜ਼ਾਂ ਦੀ ਹੁਣ ਤੱਕ 196351 ਰਿਪੋਰਟ ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 6983 ਹੈ। ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 3312 ਹੈ।
ਮਹੱਤਵਪੂਰਨ ਟਵੀਟ
https://twitter.com/RailMinIndia/status/1402481593013334017
******
ਐੱਮਵੀ/ਏਐੱਸ
(Release ID: 1725943)
|