ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਪੀਐੱਮਏਵਾਈ (ਸ਼ਹਿਰੀ) ਅਧੀਨ ਲਗਭਗ 3.61 ਲੱਖ ਘਰਾਂ ਦੇ ਨਿਰਮਾਣ ਲਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ


ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ/ਸ਼ਹਿਰੀ ਸਥਾਨਕ ਸੰਸਥਾਂਵਾਂ ਦੀ ਕਾਰਗੁਜ਼ਾਰੀ ਨੂੰ ਮਾਨਤਾ ਦੇਣ ਲਈ ਪੀਐਮਏਵਾਈ-ਯੂ ਪੁਰਸਕਾਰ 2021 - 100 ਦਿਨਾਂ ਚੁਣੌਤੀ' ਦੀ ਸ਼ੁਰੂਆਤ ਕੀਤੀ ਗਈ

ਹੁਣ ਤੱਕ 112.4 ਲੱਖ ਮਕਾਨਾਂ ਨੂੰ ਮਨਜ਼ੂਰੀ ਦਿਤੀ ਗਈ; ਉਸਾਰੀ ਲਈ 82.5 ਲੱਖ ਮਕਾਨਾਂ ਲਈ ਜਮੀਨ ਦਿੱਤੀ ਗਈ

ਸਮਾਰੋਹ ਵਿਖੇ ਗਲੋਬਲ ਹਾਊਸਿੰਗ ਟੈਕਨੋਲੋਜੀ ਚੈਂਲੇਂਜ-ਇੰਡੀਆ ਅਧੀਨ ਟੈਕਨੋਗ੍ਰਾਹੀ ਤੇ ਈ-ਮਾਡਯੂਲ ਨੂੰ ਸ਼ਾਰਟਲਿਸਟ ਕੀਤਾ ਗਿਆ

Posted On: 09 JUN 2021 11:57AM by PIB Chandigarh

ਸਰਕਾਰ ਨੇ 8 ਜੂਨ 2021 ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ - ਸ਼ਹਿਰੀ (ਪੀਐੱਮਏ ਵਾਈਯੂ) ਅਧੀਨ 3.61 ਲੱਖ ਮਕਾਨਾਂ ਦੇ ਨਿਰਮਾਣ ਦੇ 708 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ। ਇਹ ਫੈਸਲਾ ਪੀਐੱਮਏਵਾਈਯੂ ਅਧੀਨ ਕੇਂਦਰੀ ਮਨਜ਼ੂਰੀ ਅਤੇ ਨਿਗਰਾਨੀ ਕਮੇਟੀ (ਸੀਐਸਐਮਸੀ) ਦੀ ਨਵੀਂ ਦਿੱਲੀ ਵਿੱਚ ਆਯੋਜਤ 54 ਵੀਂ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ 13 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਹਿੱਸਾ ਲਿਆ ਗਿਆ। ਇਹ ਮਕਾਨ ਸਮੁਚੇ ਲਾਭਪਾਤਰੀ ਅਗਵਾਈ ਨਿਰਮਾਣ ਅਤੇ ਭਾਈਵਾਲੀ ਵਰਟੀਕਲਸ ਵਿਚ ਕਿਫਾਇਤੀ ਹਾਊਸਿੰਗ ਵਿਚ ਬਣਾਉਣ ਦੀ ਤਜਵੀਜ਼ ਹੈ।

ਇਸ ਤੋਂ ਇਲਾਵਾ, ਹਾਉਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ (ਐਮਐਚਯੂਏ) ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਵੱਲੋਂ 'ਪੀਐੱਮਏਵਾਈ ਐਵਾਰਡ 2021 - 100 ਦਿਨਾਂ ਚੈਲੇਂਜ' ਦੀ ਸ਼ੁਰੂਆਤ ਵੀ ਕੀਤੀ ਗਈ। ਇਹ ਪੁਰਸਕਾਰ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ, ਸ਼ਹਿਰੀ ਸਥਾਨਕ ਸਰਕਾਰਾਂ (ਯੂਐਲਬੀਜ) ਅਤੇ ਲਾਭਪਾਤਰੀਆਂ ਵੱਲੋਂ ਮਿਸ਼ਨ ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਤੰਦਰੁਸਤ ਮੁਕਾਬਲੇ ਦੀ ਸਿਰਜਣਾ ਲਈ ਦਿੱਤੇ ਗਏ ਸ਼ਾਨਦਾਰ ਯੋਗਦਾਨ ਅਤੇ ਪ੍ਰਦਰਸ਼ਨ ਨੂੰ ਮਾਨਤਾ ਦੇਣ ਅਤੇ ਸੇਲੀਬ੍ਰੇਟ ਕਰਨ ਲਈ ਹਨ।

ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਇਹ ਸੀਐਸਐਮਸੀ ਦੀ ਪਹਿਲੀ ਬੈਠਕ ਸੀ ਅਤੇ ਇਹ ਸਰਕਾਰ ਦੇ 2022 ਤੱਕ ਸ਼ਹਿਰੀ ਭਾਰਤ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਪੱਕੇ ਮਕਾਨ ਮੁਹੱਈਆ ਕਰਾਉਣ ਦੇ ਉਦੇਸ਼ ਨਾਲ 'ਸਭਨਾਂ ਲਈ ਹਾਊਸਿੰਗ' ਦ੍ਰਿਸ਼ਟੀਕੋਣ ਨਾਲ ਪੱਕੇ ਮਕਾਨ ਮੁਹੱਈਆ ਕਰਵਾਉਣ ਨਾਲ ਜੁੜੇ ਮਹੱਤਵ ਨੂੰ ਦਰਸਾਉਂਦੀ ਹੈ। ਹਾਉਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐਮਓਐਚਯੂਏ) ਨੇ ਪੀਐੱਮਏਵਾਈ (ਯੂ) ਅਧੀਨ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਦੇਸ਼ ਭਰ ਵਿਚ ਮਕਾਨ ਉਸਾਰੀ ਨੂੰ ਤੇਜ ਅਤੇ ਮੁਕੰਮਲ ਕਰਨ 'ਤੇ ਮੁੜ ਤੋਂ ਜ਼ੋਰ ਦਿੱਤਾ ਹੈ।

ਮਨਜੂਰੀ ਦੀ ਮੰਗ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੱਧ ਰਹੀ ਹੈ। ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਮੀਟਿੰਗ ਵਿੱਚ ਕਿਹਾ ਕਿ ਵਰਤੋਂ ਵਿੱਚ ਨਾ ਲਿਆਂਦੇ ਗਏ ਫੰਡਾਂ ਦੀ ਵਰਤੋਂ ਅਤੇ ਨਿਰਧਾਰਤ ਸਮੇਂ ਵਿੱਚ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਤੇ ਸਾਡਾ ਧਿਆਨ ਮੁਖ ਰੂਪ ਵਿੱਚ ਕੇਂਦਰਤ ਹੈ।

ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੱਖ-ਵੱਖ ਮੁੱਦਿਆਂ ਜਿਵੇਂ ਕਿ ਜ਼ਮੀਨ, ਟਾਪੋਗ੍ਰਾਫਿਕ ਖਤਰੇ, ਅੰਤਰ-ਸ਼ਹਿਰੀ ਮਾਈਗ੍ਰੇਸ਼ਨ, ਵਰਟਿਕਲਜ਼ ਦੀਆਂ ਤਰਜੀਹਾਂ ਵਿੱਚ ਤਬਦੀਲੀ, ਜਿੰਦਗੀਆਂ ਦਾ ਨੁਕਸਾਨ, ਆਦਿ ਨੂੰ ਵੀ ਪ੍ਰਾਜੈਕਟਾਂ ਦੀ ਸੋਧ ਲਈ ਆਪਣੀਆਂ ਤਜਬੀਜਾਂ ਰੱਖੀਆਂ।

ਇਸ ਦੇ ਨਾਲ, ਹੁਣ ਤੱਕ , ਪੀਐਮਏਵਾਈ (ਯੂ) ਅਧੀਨ ਪ੍ਰਵਾਨਿਤ ਘਰਾਂ ਦੀ ਗਿਣਤੀ ਹੁਣ 112.4 ਲੱਖ ਹੈ ਅਤੇ ਹੁਣ ਤੱਕ, 82.5 ਲੱਖ ਨਿਰਮਾਣ ਲਈ ਜ਼ਮੀਨ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 48.31 ਲੱਖ ਮੁਕੰਮਲ ਹੋ ਗਏ ਹਨ / ਸਪੁਰਦ ਕਰ ਦਿੱਤੇ ਗਏ ਹਨ। ਮਿਸ਼ਨ ਤਹਿਤ ਕੁੱਲ ਨਿਵੇਸ਼ 7.35 ਲੱਖ ਕਰੋੜ ਰੁਪਏ ਦਾ ਹੈ ਜਿਸ ਵਿੱਚ 1.81 ਲੱਖ ਕਰੋੜ ਰੁਪਏ ਕੇਂਦਰੀ ਸਹਾਇਤਾ ਦੇ ਹਨ, ਜਿਸ ਵਿਚੋਂ 96,067 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾ ਚੁਕੇ ਹਨ।

ਹਿੱਸਾ ਲੈਣ ਵਾਲੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੰਬੋਧਨ ਕਰਦਿਆਂ, ਸਕੱਤਰ, ਐਮਓਐਚਯੂਏ ਨੇ ਛੇ ਲਾਈਟ ਹਾਉਸ ਪ੍ਰੋਜੈਕਟਾਂ (ਐਲਐਚਪੀਜ਼) 'ਤੇ ਜ਼ੋਰ ਦਿੱਤਾ, ਜਿਨ੍ਹਾਂ ਦੇ ਨੀਂਹ ਪੱਥਰ ਪ੍ਰਧਾਨ ਮੰਤਰੀ ਵੱਲੋਂ ਜਨਵਰੀ, 2021 ਵਿਚ ਰੱਖੇ ਗਏ ਸਨ। ਐਲਐਚਪੀਜ਼ ਅਗਰਤਲਾ, ਚੇਨਈ, ਲਖਨਉ, ਰਾਂਚੀ ਰਾਜਕੋਟ ਅਤੇ ਇੰਦੌਰ ਵਿਖੇ ਉਸਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ "ਇਨ੍ਹਾਂ ਐਲਐਚਪੀਜ਼ ਦੀ ਉਸਾਰੀ ਵਿਚ ਸ਼ਾਮਲ ਸਾਰੇ ਸਬੰਧਤ ਵਿਭਾਗਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਕਟਿੰਗ ਐਜ਼ ਟੈਕਨੋਲੋਜੀ ਦੀ ਵਰਤੋਂ ਨੂੰ ਦੁਹਰਾਇਆ ਅਤੇ ਸਕੇਲ ਅਪ ਕੀਤਾ ਜਾਣਾ ਚਾਹੀਦਾ ਹੈ। ਗਲੋਬਲ ਹਾਉਸਿੰਗ ਟੈਕਨੋਲੋਜੀ ਚੈਲੇਂਜ - ਭਾਰਤ ਦੇ ਅਧੀਨ ਸ਼ਾਰਟ ਲਿਸਟਿਡ ਅਤੇ ਛੇ ਐਲਐਚਪੀਜ਼ ਵਿੱਚ ਵਰਤੀ ਜਾ ਰਹੀ ਨਵੀਨਤਮ ਨਿਰਮਾਣ ਟੈਕਨੋਲੋਜੀਆਂ ਤੇ ਸਿਖਲਾਈ ਦੇ ਟੂਲਾਂ ਨੂੰ ਸ਼ਾਮਲ ਕਰਨ ਵਾਲੀ ਟੈਕਨੋਗਰਾਹੀ ਬਾਰੇ ਇੱਕ ਈ-ਮਾਡਯੂਲ ਵੀ ਇਸ ਸਮਾਰੋਹ ਵਿੱਚ ਲਾਂਚ ਕੀਤਾ ਗਿਆ ਸੀ। ਇਹ ਖੇਤਰ ਵਿਚ ਨਵੀਨਤਾਕਾਰੀ ਉਸਾਰੀ ਟੈਕਨੋਲੋਜੀ ਵਿਚ ਹਿੱਸੇਦਾਰਾਂ ਦੀਆਂ ਸਮਰੱਥਾਵਾਂ ਵਧਾਉਣ ਵੱਲ ਇਕ ਕਦਮ ਹੈ।

ਐਮਓਐਚਯੂਏ ਦੇ ਸਕੱਤਰ ਨੇ ਹਰਿਆਣਾ ਦੇ ਪੰਚਕੂਲਾ, ਵਿੱਚ ਇਕ ਨਵੇਂ ਬਣਾਏ ਗਏ ਡਿਮਾਂਸਟ੍ਰੇਸ਼ਨ ਹਾਊਸਿੰਗ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ, ਜਿਸ ਨੂੰ ਕਿਰਾਏ ਦੇ ਅਧਾਰ 'ਤੇ ਇਕ ਵਰਕਿੰਗ ਵੂਮੈਨ ਹੋਸਟਲ ਵਜੋਂ ਵਰਤਿਆ ਜਾਵੇਗਾ। ਪੀਐਮਏਵਾਈ -ਯੂ ਦੇ ਟੈਕਨੋਲੋਜੀ ਸਬ ਮਿਸ਼ਨ ਦੇ ਤਹਿਤ, ਹੁਣ ਤੱਕ 6 ਪ੍ਰਦਰਸ਼ਨਕਾਰੀ ਹਾਊਸਿੰਗ ਪ੍ਰੋਜੈਕਟ (ਡੀਐਚਪੀਜ) ਮੁਕੰਮਲ ਹੋ ਚੁੱਕੇ ਹਨ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 7 ਉਸਾਰੇ ਜਾ ਰਹੇ ਹਨ। ਡੀਐਚਪੀਜ਼ ਨਵੀਂ/ਵਿਕਲਪਿਕ ਟੈਕਨੋਲੋਜੀ ਨਾਲ ਬਣਾਏ ਗਏ ਮਾਡਲ ਹਾਊਸਿੰਗ ਪ੍ਰੋਜੈਕਟ ਹਨ ਜੋ ਨਾ ਸਿਰਫ ਟੈਕਨੋਲੋਜੀ ਦੇ ਖੇਤਰ ਪੱਧਰੀ ਉਪਯੋਗ ਨੂੰ ਦਰਸਾਉਂਦੇ ਹਨ ਬਲਕਿ ਹਾਊਸਿੰਗ ਸੈਕਟਰ ਵਿਚ ਪ੍ਰੈਕਟੀਸ਼ਨਰਾਂ ਅਤੇ ਵਿਦਿਆਰਥੀਆਂ ਨੂੰ ਅਜਿਹੀ ਟੈਕਨੋਲੋਜੀ ਦੀ ਐਪਲੀਕੇਸ਼ਨ ਅਤੇ ਵਰਤੋਂ ਬਾਰੇ ਆਨ-ਸਾਈਟ ਓਰੀਐਂਟੇਸ਼ਨ ਅਤੇ ਸਿਖਲਾਈ ਦੇਣ ਲਈ ਪਲੇਟਫਾਰਮ ਵਜੋਂ ਵੀ ਵਰਤੇ ਜਾਂਦੇ ਹਨ।

-----------------------------------

ਮੋਨਿਕਾ



(Release ID: 1725697) Visitor Counter : 215