ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ 201 ਸੀਐੱਨਜੀ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਝਾਂਸੀ ਵਿੱਚ ਪੀਐੱਨਜੀ ਸਪਲਾਈ ਦੀ ਸ਼ੁਰੂਆਤ ਕੀਤੀ;


ਮੋਬਾਈਲ ਰਿਫਿਊਲਿੰਗ ਯੂਨਿਟਾਂ (ਐੱਮਆਰਯੂਜ਼) ਦੁਆਰਾ ਸੀਐੱਨਜੀ ਵਿਤਰਣ ਦਾ ਉਦਘਾਟਨ ਕੀਤਾ;

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਵਿੱਚ ਮੋਬਾਈਲ ਊਰਜਾ ਫਿਊਲਿੰਗ ਦਾ ਭਵਿੱਖ ਹੈ

Posted On: 08 JUN 2021 3:53PM by PIB Chandigarh

 ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਦੇਸ਼ ਭਰ ਵਿੱਚ ਗੇਲ ਸਮੂਹ ਦੇ 201 ਸੀਐੱਨਜੀ ਸਟੇਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸ੍ਰੀ ਪ੍ਰਧਾਨ ਨੇ ਝਾਂਸੀ ਵਿੱਚ ਪੀਐੱਨਜੀ ਦੀ ਸਪਲਾਈ ਦੀ ਸ਼ੁਰੂਆਤ ਕੀਤੀ ਅਤੇ ਵਾਹਨਾਂ ਦੀ ਰੀਫਿਊਲਿੰਗ ਲਈ ਮੋਬਾਈਲ ਰਿਫਿਊਲਿੰਗ ਯੂਨਿਟਾਂ (ਐੱਮਆਰਯੂਜ਼) ਦਾ ਰਾਏਗੜ੍ਹ ਵਿਖੇ ਉਦਘਾਟਨ ਵੀ ਕੀਤਾ।

 

 ਸ਼੍ਰੀ ਧਰਮੇਂਦਰ ਪ੍ਰਧਾਨ ਨੇ ਝਾਂਸੀ ਵਿੱਚ ਪੀਐੱਨਜੀ ਖਪਤਕਾਰ ਪਰਿਵਾਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਘਰ ਵਿੱਚ ਪੀਐੱਨਜੀ ਦੀ ਨਿਰਵਿਘਨ ਅਤੇ ਸਸਤੀ ਸਪਲਾਈ ਬਾਰੇ ਖੁਸ਼ੀ ਜ਼ਾਹਰ ਕੀਤੀ। ਸ਼੍ਰੀ ਪ੍ਰਧਾਨ ਨੇ ਰਾਏਗੜ ਅਤੇ ਦਿੱਲੀ ਵਿੱਚ ਐੱਮਆਰਯੂ ਆਪ੍ਰੇਟਰਾਂ ਨਾਲ ਗੱਲਬਾਤ ਕੀਤੀ ਅਤੇ ਐੱਮਆਰਯੂ ਜ਼ਰੀਏ ਵਾਹਨ ਵਿੱਚ ਸੀਐੱਨਜੀ ਭਰੇ ਜਾਣ ਦਾ ਕੰਮ ਵੇਖਿਆ। ਅੱਜ ਉਦਘਾਟਨ ਕੀਤੇ ਗਏ ਐੱਮਆਰਯੂਜ਼ ਆਈਜੀਐੱਲ ਅਤੇ ਮਹਾਨਗਰ ਗੈਸ ਲਿਮਟਿਡ ਦੇ ਹਨ।
 



 

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਹੁਣ ਤੱਕ ਸੀਐੱਨਜੀ ਸਟੇਸ਼ਨ ਅਤੇ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਮੈਟਰੋ ਸ਼ਹਿਰਾਂ ਨਾਲ ਸਬੰਧਤ ਸਨ ਅਤੇ ਸਰਕਾਰ ਦੇ ਯਤਨਾਂ ਸਦਕਾ ਇਹ ਸੁਵਿਧਾਵਾਂ ਹੁਣ ਦੇਸ਼ ਭਰ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਪਹੁੰਚ ਰਹੀਆਂ ਹਨ। ਮੰਤਰੀ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਲਵਾਯੂ ਤਬਦੀਲੀ ਨੂੰ ਘਟਾਉਣ ਦੇ ਯਤਨਾਂ ਲਈ ਵਚਨਬੱਧ ਹਨ ਅਤੇ ਉਨ੍ਹਾਂ ਦੇ ਯਤਨਾਂ ਨੇ ਵਿਸ਼ਵ ਦੀ ਅਗਵਾਈ ਕੀਤੀ ਅਤੇ ਵਿਸ਼ਵ ਵਿੱਚ ਭਾਰਤ ਦਾ ਸਥਾਨ ਉੱਚਾ ਕੀਤਾ। ਸ਼੍ਰੀ ਪ੍ਰਧਾਨ ਨੇ ਅੱਗੇ ਕਿਹਾ ਕਿ ਸਾਡੇ ਲਈ, ਊਰਜਾ ਰਿਟੇਲਿੰਗ ਵਿੱਚ ਨਵੀਨਤਾ ਲਿਆਉਣਾ ਸਿਰਫ ਇੱਕ ਵਪਾਰਕ ਫੈਸਲਾ ਨਹੀਂ ਹੈ, ਬਲਕਿ ਪ੍ਰਧਾਨ ਮੰਤਰੀ ਦੇ ਹਰੇ ਭਰੇ ਭਵਿੱਖ ਦੇ ਸੰਕਲਪ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨਾਗਰਿਕਾਂ ਲਈ ਰਹਿਣ-ਸਹਿਣ ਦੀਆਂ ਸੁਵਿਧਾਵਾਂ ਵਧਾਉਣ ਲਈ ਪ੍ਰਧਾਨ ਮੰਤਰੀ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਅੱਜ ਦਾ ਉਦਘਾਟਨ ਹਰਿਆਵਲੇ ਭਵਿੱਖ ਅਤੇ ਲੋਕਾਂ ਲਈ ਰਹਿਣ-ਸਹਿਣ ਦੀ ਸੁਵਿਧਾ ਵਧਾਉਣ ਦੇ ਇਸ ਦੋਹਰੇ ਉਦੇਸ਼ ਵੱਲ ਇੱਕ ਹੋਰ ਕਦਮ ਹੈ।

 

 ਇਹ ਦੱਸਦਿਆਂ ਕਿ ਈਂਧਣ ਰਿਟੇਲਿੰਗ ਦਾ ਭਵਿੱਖ ਮੋਬਾਈਲ ਹੈ, ਉਨ੍ਹਾਂ ਇਸ ਵਾਤਾਵਰਣ ਪ੍ਰਣਾਲੀ ਨੂੰ ਹੁਲਾਰਾ ਦੇਣ ਲਈ ਵਿਭਿੰਨ ਉਪਾਵਾਂ ਬਾਰੇ ਦੱਸਿਆ ਜਿਨ੍ਹਾਂ ਵਿੱਚ ਸੀਐੱਨਜੀ ਦੀ ਮੋਬਾਈਲ ਰੀਫਿਲਿੰਗ ਸੁਵਿਧਾ ਸਥਾਪਤ ਕਰਨਾ ਸ਼ਾਮਲ ਹੈ। ਉਨ੍ਹਾਂ ਮੋਬਾਈਲ ਈਂਧਣ ਰਿਟੇਲਿੰਗ ਦੇ ਫਾਇਦਿਆਂ ਬਾਰੇ ਦੱਸਦਿਂਆ ਕਿਹਾ ਕਿ ਇਸ ਵਿੱਚ ਖਰਚਿਆਂ ਦੀ ਬਚਤ ਦੇ ਨਾਲ ਨਾਲ ਸ਼ਾਪਿੰਗ ਮਾਲਾਂ, ਦਫਤਰਾਂ ਅਤੇ ਹੋਰ ਥਾਵਾਂ ‘ਤੇ ਖਪਤਕਾਰਾਂ ਤੱਕ ਪਹੁੰਚ ਬਣਾਉਣ ਦੇ ਲਾਭ ਵੀ ਸ਼ਾਮਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਗੇ ਚਲ ਕੇ, ਮੋਬਾਈਲ ਬੈਟਰੀ ਦੀ ਸਵੈਪਿੰਗ ਬਾਰੇ ਵੀ ਖੋਜ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਪ੍ਰਧਾਨ ਨੇ ਅੱਗੇ ਕਿਹਾ ਕਿ “ਅਸੀਂ ਊਰਜਾ ਦੀ ਪ੍ਰਚੂਨ ਵਿਕਰੀ ਵਿੱਚ ਨਵੀਨਤਾ ਲਿਆ ਰਹੇ ਹਾਂ ਅਤੇ ਇਸ ਨੂੰ ਮੋਬਾਈਲ ਬਣਾ ਰਹੇ ਹਾਂ ਅਤੇ ਉਪਭੋਗਤਾ ਦੇ ਦਰਵਾਜ਼ੇ 'ਤੇ ਪਹੁੰਚਾ ਰਹੇ ਹਾਂ।” 

 

 ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਨੇ ਵਧੇਰੇ ਟਿਕਾਊ ਊਰਜਾ ਦੀ ਵਰਤੋਂ ਲਈ 2030 ਤੱਕ ਪ੍ਰਾਇਮਰੀ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦਾ 15% ਹਿੱਸਾ ਪ੍ਰਾਪਤ ਕਰਨ ਲਈ ਖੁਦ ਨੂੰ ਪ੍ਰਤੀਬੱਧ ਕੀਤਾ ਹੈ ਜੋ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰੇਗਾ ਅਤੇ ਇਸ ਨਾਲ ਭਾਰਤ ਦੀ ਸੀਓਪੀ -21 ਲਈ ਪ੍ਰਤੀਬੱਧਤਾ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਕੁਦਰਤੀ ਗੈਸ ਦੀ ਵੱਧ ਤੋਂ ਵੱਧ ਵਰਤੋਂ ਨਾਲ ਜੈਵਿਕ ਈਂਧਣ 'ਤੇ ਨਿਰਭਰਤਾ ਘਟੇਗੀ ਅਤੇ ਨਤੀਜੇ ਵਜੋਂ ਆਯਾਤ ਬਿੱਲ ਅਤੇ ਦਰਾਮਦ ਨਿਰਭਰਤਾ ਵਿੱਚ ਕਮੀ ਆਏਗੀ।

 

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮੰਤਰਾਲੇ ਦੁਆਰਾ ਹਾਈਡਰੋਜਨ, ਸੀਬੀਜੀ, ਈਥਾਨੌਲ ਬਲੈਂਡਿਡ ਪੈਟਰੋਲ (ਈਬੀਪੀ) ਅਤੇ ਐੱਲਐੱਨਜੀ ਸਮੇਤ ਕਲੀਨਰ ਅਤੇ ਗ੍ਰੀਨਰ ਈਂਧਣ ਨੂੰ ਅਪਨਾਉਣ ਅਤੇ ਵਧੇਰੇ ਵਰਤੋਂ ਕੀਤੇ ਜਾਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਈਓਸੀਐੱਲ ਜਲਦੀ ਹੀ ਆਪਣੀ ਰਿਫਾਇਨਰੀ ਅਤੇ ਵਡੋਦਰਾ ਵਿਖੇ ਹਾਈਡਰੋਜਨ ਡਿਸਪੈਂਸਿੰਗ ਸਟੇਸ਼ਨ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਭਾਰਤ ਨੇ ਦੇਸ਼ ਭਰ ਵਿੱਚ ਈਥਨੌਲ ਦੇ ਉਤਪਾਦਨ ਅਤੇ ਵਿਤਰਣ ਲਈ ਈ -100 ਪਾਇਲਟ ਪ੍ਰੋਜੈਕਟ ਨੂੰ ਲਾਂਚ ਕੀਤਾ ਹੈ ਅਤੇ 2025 ਤੱਕ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥਾਨੌਲ ਮਿਲਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। 

 

 ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸੀਜੀਡੀ ਸੈਕਟਰ ਕੁਦਰਤੀ ਗੈਸ ਦੀ ਖਪਤ ਲਈ ਇੱਕ ਵੱਡੇ ਸੈਕਟਰ ਵਜੋਂ ਉਭਰਿਆ ਹੈ। ਜਿਵੇਂ ਜਿਵੇਂ ਹੋਰ ਜੀਏਸ ਚਾਲੂ ਹੋ ਜਾਣਗੇ ਮੰਗ ਹੋਰ ਵਧੇਗੀ। ਉਨ੍ਹਾਂ ਸੀਜੀਡੀ ਸੰਸਥਾਵਾਂ ਨੂੰ ਕਿਹਾ ਕਿ ਉਹ ਆਉਣ ਵਾਲੇ 7-8 ਸਾਲਾਂ ਵਿੱਚ 10,000 ਸੀਐੱਨਜੀ ਸਟੇਸ਼ਨਾਂ ਅਤੇ 5 ਕਰੋੜ ਪੀਐੱਨਜੀ ਕੁਨੈਕਸ਼ਨਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਕਰੜੀ ਮਿਹਨਤ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਘੱਟ ਨਿਕਾਸ ਅਤੇ ਸਵੱਛ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਡੀਜ਼ਲ / ਪੈਟਰੋਲ ਵਾਹਨਾਂ ਨੂੰ ਸੀਐੱਨਜੀ/ਐੱਲਐੱਨਜੀ ਵਿੱਚ ਤਬਦੀਲ ਕਰਨ ਦੀ ਲੋੜ ਹੈ। ਇਸ ਦਿਸ਼ਾ ਵਿੱਚ, ਮੋਬਾਈਲ ਰੀਫਿਊਲਿੰਗ ਯੂਨਿਟ (ਐੱਮਆਰਯੂ) ਉਹਨਾਂ ਖੇਤਰਾਂ ਵਿੱਚ ਸੀਐੱਨਜੀ ਦੀ ਸਪਲਾਈ ਪਹੁੰਚਾਉਣ ਵਿੱਚ ਸਹਾਇਤਾ ਕਰਨਗੇ ਜੋ ਅਜੇ ਪਾਈਪ ਲਾਈਨਾਂ ਰਾਹੀਂ ਨਹੀਂ ਜੁੜੇ ਹੋਏ ਹਨ ਜਾਂ ਉਨ੍ਹਾਂ ਥਾਵਾਂ ‘ਤੇ ਜਿੱਥੇ ਰਵਾਇਤੀ ਸੀਐੱਨਜੀ ਸਟੇਸ਼ਨ ਸਥਾਪਿਤ ਕਰਨ ਲਈ ਜ਼ਮੀਨ ਦੀ ਘਾਟ ਹੈ। ਇਹ 1,500 ਕਿਲੋਗ੍ਰਾਮ ਤੱਕ ਦੀ ਸੀਐੱਨਜੀ ਸਟੋਰ ਕਰ ਸਕਦਾ ਹੈ ਅਤੇ ਇਸ ਨਾਲ ਪ੍ਰਤੀ ਦਿਨ 150 ਤੋਂ 200 ਵਾਹਨ ਭਰੇ ਜਾ ਸਕਦੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਵਧੇਰੇ ਐੱਮਆਰਯੂਜ਼ ਦੀ ਸਥਾਪਨਾ ਵਿੱਚ ਤੇਜ਼ੀ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਵਿਭਿੰਨ ਥਾਵਾਂ ‘ਤੇ ਉਨ੍ਹਾਂ ਦੀ ਤੈਨਾਤੀ ਰਾਹੀਂ ਈਂਧਣ ਦੀ ਉਪਲਬਧਤਾ ਦੀ ਗਤੀਸ਼ੀਲਤਾ ਵਿੱਚ ਵਾਧਾ ਕੀਤਾ ਜਾ ਸਕੇ।

 

 ਸ਼੍ਰੀ ਪ੍ਰਧਾਨ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਦਾ ਉਦੇਸ਼ ਊਰਜਾ ਪ੍ਰਚੂਨ ਵਿਕਰੇਤਾ ਦੀ ਧਾਰਨਾ ਵੱਲ ਵਧਣਾ ਹੈ ਜਿਥੇ ਸਾਰੇ ਵਿਭਿੰਨ ਟ੍ਰਾਂਸਪੋਰਟ ਈਂਧਨ- ਹਾਈਡ੍ਰੋਜਨ, ਡੀਜ਼ਲ, ਪੈਟਰੋਲ, ਸੀਐੱਨਜੀ / ਸੀਬੀਜੀ, ਐੱਲਐੱਨਜੀ ਜਾਂ ਈਵੀ ਬੈਟਰੀਆਂ ਦੀ ਸਵੈਪਿੰਗ ਦੀ ਸੁਵਿਧਾ ਇਕੋ ਬਿੰਦੂ 'ਤੇ ਉਪਲਬਧ ਹੋਵੇਗੀ।

 

***********

 

 ਵਾਇਕੇਬੀ / ਐੱਸਕੇ


(Release ID: 1725484) Visitor Counter : 276