ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

“ਕੋਈ ਵੀ ਅੰਕੜੇ ਕੋਵਿਡ ਦੀਆਂ ਆਉਣ ਵਾਲੀਆਂ ਲਹਿਰਾਂ ਦੌਰਾਨ ਬੱਚਿਆਂ ਵਿੱਚ ਗੰਭੀਰ ਸੰਕਰਾਮਕਤਾ ਨਹੀਂ ਦਰਸਾਉਂਦੇ”


ਭਵਿੱਖ ਦੀਆਂ ਲਹਿਰਾਂ ਤੋਂ ਬਚਣ ਲਈ, ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰੋ: ਡਾ. ਗੁਲੇਰੀਆ

Posted On: 08 JUN 2021 5:52PM by PIB Chandigarh

“ਇਹ ਗਲਤ ਜਾਣਕਾਰੀ ਹੈ ਕਿ ਕੋਵਿਡ -19 ਮਹਾਮਾਰੀ ਦੀਆਂ ਅਗਲੀਆਂ ਲਹਿਰਾਂ ਬੱਚਿਆਂ ਵਿੱਚ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀਆਂ ਹਨ। ਭਾਰਤ ਜਾਂ ਦੁਨੀਆ ਭਰ ਤੋਂ ਕੋਈ ਅਜਿਹੇ ਅੰਕੜੇ ਨਹੀਂ ਪ੍ਰਾਪਤ ਹੋਏ ਜੋ ਬੱਚਿਆਂ ਵਿੱਚ ਆਉਣ ਵਾਲੀਆਂ ਲਹਿਰਾਂ ਦੌਰਾਨ ਗੰਭੀਰ ਰੂਪ ਵਿੱਚ ਸੰਕਰਾਮਕਤਾ ਦਿਖਾਉਂਦੇ ਹੋਣ।” ਇਹ ਜਾਣਕਾਰੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦਿੱਲੀ ਦੇ ਡਾਇਰੈਕਟਰ,  ਡਾ: ਰਣਦੀਪ ਗੁਲੇਰੀਆ ਨੇ ਅੱਜ ਕੌਮੀ ਮੀਡੀਆ ਕੇਂਦਰ, ਪੀਆਈਬੀ ਦਿੱਲੀ ਵਿਖੇ ਆਯੋਜਿਤ ਕੋਵਿਡ -19 ਬਾਰੇ ਮੀਡੀਆ ਬ੍ਰੀਫਿੰਗ ਦੌਰਾਨ ਦਿੱਤੀ। 

ਡਾ. ਗੁਲੇਰੀਆ ਨੇ ਦੱਸਿਆ ਕਿ ਭਾਰਤ ਵਿੱਚ ਦੂਸਰੀ ਲਹਿਰ ਦੌਰਾਨ 60% ਤੋਂ 70% ਬੱਚਿਆਂ ਨੂੰ ਲਾਗ ਲੱਗੀ ਸੀ ਅਤੇ ਹਸਪਤਾਲਾਂ ਵਿੱਚ ਦਾਖਲ ਹੋਏ ਸਨ, ਉਨ੍ਹਾਂ ਨੂੰ ਜਾਂ ਤਾਂ ਸਹਿਰੋਗ ਸਨ ਜਾਂ ਘੱਟ ਪ੍ਰਤੀਰੋਧਕ ਸਮਰੱਥਾ ਸੀ; ਸਿਹਤਮੰਦ ਬੱਚੇ ਹਲਕੀ ਬਿਮਾਰੀ ਨਾਲ ਹਸਪਤਾਲ ਵਿੱਚ ਦਾਖਲ ਕੀਤੇ ਬਿਨਾਂ ਠੀਕ ਹੋਏ।

ਕੋਵਿਡ ਸਬੰਧੀ ਢੁਕਵਾਂ ਵਿਵਹਾਰ ਭਵਿੱਖ ਦੀਆਂ ਲਹਿਰਾਂ ਨੂੰ ਰੋਕਣ ਦੀ ਕੁੰਜੀ ਹੈ

ਡਾਇਰੈਕਟਰ ਏਮਜ਼ ਨੇ ਕਿਸੇ ਵੀ ਮਹਾਮਾਰੀ ਵਿੱਚ ਲਹਿਰਾਂ ਦੇ ਆਉਣ ਬਾਰੇ ਜਾਣਕਾਰੀ ਦਿੱਤੀ। ਕੋਈ ਵੀ ਲਹਿਰ ਆਮ ਤੌਰ 'ਤੇ ਸਾਹ ਦੇ ਵਾਇਰਸਾਂ ਕਾਰਨ ਹੋਣ ਵਾਲੀ ਮਹਾਮਾਰੀ ਵਿੱਚ ਆਉਂਦੀ ਹੈ; ਡਾ: ਗੁਲੇਰੀਆ ਨੇ ਕਿਹਾ, 1918 ਸਪੈਨਿਸ਼ ਫਲੂ, ਐਚ1ਐਨ1 (ਸਵਾਈਨ) ਫਲੂ ਇਸ ਦੀਆਂ ਉਦਾਹਰਣਾਂ ਹਨ। “1918 ਸਪੈਨਿਸ਼ ਫਲੂ ਦੀ ਦੂਜੀ ਲਹਿਰ ਸਭ ਤੋਂ ਵੱਡੀ ਸੀ, ਜਿਸ ਤੋਂ ਬਾਅਦ ਤੀਜੀ ਲਹਿਰ ਛੋਟੀ ਸੀ।”

https://twitter.com/i/status/1402227260807999491

ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ, ਸਾਰਸ-ਕੋਵ-2 ਸਾਹ ਪ੍ਰਣਾਲੀ ਦਾ ਵਿਸ਼ਾਣੂ ਹੈ।

1.       ਅਨੇਕ ਲਹਿਰਾਂ ਉਦੋਂ ਆਉਂਦੀਆਂ ਹਨ ਜਦੋਂ ਇੱਕ ਸੰਵੇਦਨਸ਼ੀਲ ਆਬਾਦੀ ਹੁੰਦੀ ਹੈ, ਜਦੋਂ ਆਬਾਦੀ ਦਾ ਇੱਕ ਵੱਡਾ ਹਿੱਸਾ ਲਾਗ ਦੇ ਵਿਰੁੱਧ ਪ੍ਰਤੀਰੋਧਕਤਾ ਪ੍ਰਾਪਤ ਕਰਦਾ ਹੈ, ਤਾਂ ਵਾਇਰਸ ਸਧਾਰਣ ਹੋ ਜਾਂਦਾ ਹੈ ਅਤੇ ਲਾਗ ਮੌਸਮੀ ਬਣ ਜਾਂਦੀ ਹੈ - ਜਿਵੇਂ ਕਿ ਐਚ1ਐਨ1 ਦੀ ਤਰ੍ਹਾਂ ਜੋ ਆਮ ਤੌਰ 'ਤੇ ਮਾਨਸੂਨ ਜਾਂ ਸਰਦੀਆਂ ਦੇ ਸਮੇਂ ਫੈਲਦੀ ਹੈ।

2.       ਲਹਿਰਾਂ ਵਾਇਰਸ ਵਿੱਚ ਤਬਦੀਲੀ (ਜਿਵੇਂ ਕਿ ਨਵੇਂ ਰੂਪ) ਕਾਰਨ ਹੋ ਸਕਦੀਆਂ ਹਨ, ਕਿਉਂਕਿ ਨਵੇਂ ਰੂਪ ਵਧੇਰੇ ਛੂਤਕਾਰੀ ਬਣ ਜਾਂਦੇ ਹਨ, ਇਸ ਲਈ ਵਾਇਰਸ ਦੇ ਫੈਲਣ ਦਾ ਮੌਕਾ ਵੱਧ ਹੁੰਦਾ ਹੈ।

3.       ਲਹਿਰ ਦੇ ਪਿੱਛੇ ਦਾ ਇੱਕ ਕਾਰਨ ਮਨੁੱਖੀ ਵਿਵਹਾਰ ਹੋ ਸਕਦਾ ਹੈ।

ਡਾ. ਗੁਲੇਰੀਆ ਨੇ ਚੇਤਾਵਨੀ ਦਿੱਤੀ ਕਿ “ਜਦੋਂ ਵੀ ਕੇਸ ਵੱਧਦੇ ਹਨ, ਲੋਕਾਂ ਵਿੱਚ ਡਰ ਹੁੰਦਾ ਹੈ ਅਤੇ ਮਨੁੱਖੀ ਵਿਵਹਾਰ ਵਿੱਚ ਤਬਦੀਲੀ ਆਉਂਦੀ ਹੈ। ਲੋਕ ਕੋਵਿਡ ਦੇ ਸਹੀ ਵਿਵਹਾਰ ਅਤੇ ਗੈਰ-ਫਾਰਮਾਸਿਊਟੀਕਲ ਦਖਲਅੰਦਾਜ਼ੀ ਦੀ ਲੜੀ ਨੂੰ ਤੋੜਨ ਵਿੱਚ ਸਖਤੀ ਨਾਲ ਪਾਲਣਾ ਕਰਦੇ ਹਨ। ਪਰ ਜਦੋਂ ਲੌਕਡਾਊਨ ਖੋਲ੍ਹਣਾ ਮੁੜ ਸ਼ੁਰੂ ਹੋ ਜਾਂਦਾ ਹੈ, ਲੋਕ ਸੋਚਦੇ ਹਨ ਕਿ ਜ਼ਿਆਦਾ ਲਾਗ ਨਹੀਂ ਹੋਵੇਗੀ ਅਤੇ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਦੀ ਪਾਲਣਾ ਨਹੀਂ ਕਰਦੇ। ਇਸ ਕਾਰਨ, ਫਿਰ ਤੋਂ ਕਮਿਊਨਿਟੀ ਵਿੱਚ ਵਾਇਰਸ ਫੈਲਣਾ ਸ਼ੁਰੂ ਹੋ ਜਾਂਦਾ ਹੈ, ਸੰਭਾਵਤ ਤੌਰ 'ਤੇ ਇੱਕ ਹੋਰ ਲਹਿਰ ਪੈਦਾ ਹੁੰਦੀ ਹੈ।”

ਡਾਇਰੈਕਟਰ ਨੇ ਕਿਹਾ ਕਿ ਜੇ ਅਸੀਂ ਅਗਲੀਆਂ ਲਹਿਰਾਂ ਨੂੰ ਰੋਕਣਾ ਹੈ, ਤਾਂ ਸਾਨੂੰ ਸਹਿਜੇ-ਸਹਿਜੇ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਦੀ ਪਾਲਣਾ ਕਰਨ ਦੀ ਲੋੜ ਹੈ। ਜਦੋਂ ਤੱਕ ਅਸੀਂ ਇਹ ਨਾ ਕਹਿ ਸਕੀਏ ਕਿ ਸਾਡੀ ਅਬਾਦੀ ਨੇ ਵੈਕਸੀਨ ਲਗਵਾਈ ਹੋਈ ਹੈ ਜਾਂ ਪ੍ਰਤੀਰੋਧਕਤਾ ਪ੍ਰਾਪਤ ਕਰ ਚੁੱਕੀ ਹੈ, ਸਾਨੂੰ ਢੁਕਵੇਂ ਵਿਵਹਾਰ ਦੀ ਪਾਲਣੀ ਕਰਨੀ ਚਾਹੀਦੀ ਹੈ। “ਜਦੋਂ ਬਹੁਤੇ ਲੋਕਾਂ ਨੂੰ ਵੈਕਸੀਨ ਲਗਾਈ ਜਾਂਦੀ ਹੈ ਜਾਂ ਜਦੋਂ ਅਸੀਂ ਲਾਗ ਦੇ ਵਿਰੁੱਧ ਪ੍ਰਤੀਰੋਧਕਤਾ ਪ੍ਰਾਪਤ ਕਰਦੇ ਹਾਂ, ਤਾਂ ਇਹ ਲਹਿਰਾਂ ਰੁਕ ਜਾਂਦੀਆਂ ਹਨ। ਇਸ ਦਾ ਇੱਕੋ ਇੱਕ ਢੰਗ ਢੁਕਵੇਂ ਵਿਵਹਾਰ ਦੀ ਪਾਲਣਾ ਕਰਨਾ ਹੈ।

***

ਡੀਜੇਐਮ / ਡੀਐਲ / ਪੀਕੇ(Release ID: 1725472) Visitor Counter : 231