ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਕੋਵਿਡ 19 ਬਾਰੇ ਮੰਤਰੀ ਸਮੂਹ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ


ਭਾਰਤ ਵਿੱਚ 1 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ , ਜੋ ਪਿਛਲੇ 61 ਦਿਨਾ ਵਿੱਚ ਸਭ ਤੋਂ ਘੱਟ ਹਨ

ਸਿਹਤਯਾਬ ਦਰ ਲਗਾਤਾਰ ਉੱਪਰ ਜਾ ਰਹੀ ਹੈ ਤੇ ਅੱਜ 93.94% ਤੇ ਖੜ੍ਹੀ ਹੈ

7 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1,000 ਤੋਂ ਘੱਟ, 5 ਵਿੱਚ 2,000 ਤੋਂ ਘੱਟ ਐਕਟਿਵ ਕੇਸ ਹਨ

ਬੀਤੇ ਦਿਨ 15 ਲੱਖ ਤੋਂ ਵੱਧ ਟੈਸਟ ਕੀਤੇ ਗਏ, ਟੈਸਟਿੰਗ ਲਈ ਲੈਬਾਰਟੀਆਂ ਦੀ ਗਿਣਤੀ ਵੱਧ ਕੇ 2,624 ਹੋ ਗਈ ਹੈ

ਵਿਸ਼ਵ ਭਰ ਵਿੱਚ ਟੀਕੇ ਦੀ ਘੱਟੋ ਘੱਟ ਪਹਿਲੀ ਖੁਰਾਕ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਦਾ 20.2% ਭਾਰਤ ਵਿੱਚ ਹੈ

ਦੇਸ਼ ਮਹਾਮਾਰੀ ਦੇ ਨਾਲ ਨਾਲ ਜਾਣਕਾਰੀ ਦੀ ਮਹਾਮਾਰੀ ਨਾਲ ਵੀ ਲੜ ਰਿਹਾ ਹੈ : ਡਾਕਟਰ ਹਰਸ਼ ਵਰਧਨ

Posted On: 07 JUN 2021 4:03PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਕੋਵਿਡ 19 ਬਾਰੇ ਉੱਚ ਪੱਧਰੀ ਮੰਤਰੀ ਸਮੂਹ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ । ਉਹਨਾਂ ਨਾਲ ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ , ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ (ਸੁਤੰਤਰ ਚਾਰਜ) , ਸ਼ਹਿਰੀ ਹਵਾਬਾਜ਼ੀ (ਸੁਤੰਤਰ ਚਾਰਜ) , ਵਣਜ ਅਤੇ ਉਦਯੋਗ ਦੇ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ , ਸ਼੍ਰੀ ਨਿੱਤਿਯਾਨੰਦ ਰਾਏ ਰਾਜ ਮੰਤਰੀ ਗ੍ਰਿਹ ਮੰਤਰਾਲਾ ਅਤੇ ਸ਼੍ਰੀ ਅਸ਼ਵਨੀ ਕੁਮਾਰ ਚੌਬੇ , ਰਾਜ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ । 

https://ci5.googleusercontent.com/proxy/SAHY-QytTlb7xOAIotlW5-qRQMjK1sd96waNuwt3XHP4lHX44u5gwNSUPRZYkAQb9pG8Wu90cYXyGvrFGFQRdIcfgcabAAbl3HMadHREbDo5qwdDaQ=s0-d-e1-ft#https://static.pib.gov.in/WriteReadData/userfiles/image/11N6F6.jpg

ਡਾਕਟਰ ਹਰਸ਼ ਵਰਧਨ ਨੇ ਸ਼ੁਰੂ ਵਿੱਚ ਕੋਵਿਡ 19 ਨੂੰ ਕਾਬੂ ਕਰਨ ਲਈ ਭਾਰਤ ਦੇ ਯਤਨਾਂ ਦਾ ਇੱਕ ਦ੍ਰਿਸ਼ ਪੇਸ਼ ਕੀਤਾ ,"ਸਿਹਤਯਾਬ ਦਰ ਲਗਾਤਾਰ ਉੱਪਰ ਜਾ ਰਹੀ ਹੈ ਅਤੇ ਅੱਜ 93.94% ਤੇ ਖੜ੍ਹੀ ਹੈ । ਪਿਛਲੇ 24 ਘੰਟਿਆਂ ਦੌਰਾਨ ਪਿਛਲੇ 61 ਦਿਨਾਂ ਵਿੱਚ ਸਭ ਤੋਂ ਘੱਟ ਗਿਣਤੀ ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ । ਕੇਵਲ ਕੁਝ 1 ਲੱਖ ਕੇਸਾਂ ਤੋਂ ਉੱਪਰ (1,00,636) ਪਿਛਲੇ 24 ਘੰਟਿਆਂ ਦੌਰਾਨ 1,74,399 ਕੋਰੋਨਾ ਮਰੀਜ਼ ਸਿਹਤਯਾਬ ਹੋਣ ਵਜੋਂ ਪੰਜੀਕ੍ਰਿਤ ਕੀਤੇ ਗਏ ਹਨ ਅਤੇ ਸਾਡੇ ਕੇਸਾਂ ਦੀ ਮੌਤ ਦਰ 1.20% ਹੈ । ਅੱਜ ਇਹ ਲਗਾਤਾਰ 25ਵਾਂ ਦਿਨ ਹੈ , ਜਦੋਂ ਸਾਡੇ ਸਿਹਤਯਾਬ ਹੋਣ ਵਾਲੇ ਕੇਸਾਂ ਦੀ ਗਿਣਤੀ ਨਵੇਂ ਕੇਸਾਂ ਤੋਂ ਵੱਧ ਹੈ" ।

https://ci5.googleusercontent.com/proxy/mDCNrnU6JQtamvAGKWpxqJqLo9j6_iiwRIYd4f9fX6EZCcUmY_IWq-JuKKTLJgW2egXNCmhxuGCE252cVjAIjjsffrpPGCkQp50KOjdIlwWiGLtu6g=s0-d-e1-ft#https://static.pib.gov.in/WriteReadData/userfiles/image/228759.jpg

ਟੀਕਿਆਂ ਅਤੇ ਕਲੀਨਿਕਲ ਦਖ਼ਲ ਬਾਰੇ ਬੋਲਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ,"ਅੱਜ ਸਵੇਰ ਤੱਕ ਅਸੀਂ ਵੱਖ ਵੱਖ ਸ਼੍ਰੇਣੀਆਂ ਵਿੱਚ ਨਾਗਰਿਕਾਂ ਨੂੰ 23,27,86,482 ਟੀਕੇ ਦੀਆਂ ਖੁਰਾਕਾਂ ਦੇ ਚੁੱਕੇ ਹਾਂ । 18—44 ਉਮਰ ਵਰਗ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ 2,86,18,514 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ ਅੱਜ 1.4 ਕਰੋੜ ਤੋਂ ਵੱਧ ਖੁਰਾਕਾਂ ਸੂਬਿਆਂ ਕੋਲ ਉਪਲਬੱਧ ਵੀ ਹਨ"। ਬਾਕੀ ਸ਼੍ਰੇਣੀਆਂ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ 60 ਤੋਂ ਉੱਪਰ ਦੀ ਉਮਰ ਦੀ ਸ਼੍ਰੇਣੀ ਵਿੱਚ 6,06,75,796 ਅਤੇ 45—59 ਉਮਰ ਵਰਗ ਦੇ 7,10,44,966 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ।
ਟੈਸਟਿੰਗ ਮੁੱਦੇ ਤੇ ਕੇਂਦਰੀ ਸਿਹਤ ਮੰਤਰੀ ਨੇ ਕਿਹਾ,"07 ਜੂਨ ਸਵੇਰ ਤੱਕ ਅਸੀਂ 36.6 ਕਰੋੜ ਤੋਂ ਵੱਧ (36,63,34,111) ਟੈਸਟ ਕੀਤੇ ਹਨ ਅਤੇ ਬੀਤੇ ਦਿਨ ਛੁੱਟੀ ਹੋਣ ਦੇ ਬਾਵਜੂਦ 15 ਲੱਖ ਤੋਂ ਵੱਧ ਟੈਸਟ ਕੀਤੇ ਗਏ ਹਨ । ਟੈਸਟਿੰਗ ਮਕਸਦ ਲਈ ਲੈਬਾਰਟਰੀਆਂ ਦੀ ਗਿਣਤੀ ਵੀ ਵੱਧ ਕੇ 2,624 ਹੋ ਗਈ ਹੈ । ਰੋਜ਼ਾਨਾ ਪੋਜ਼ੀਟਿਵਿਟੀ ਦਰ ਵੀ ਹੇਠਾਂ ਆ ਰਹੀ ਹੈ ਤੇ ਹੁਣ 6.34% ਹੈ ਅਤੇ ਭਾਵੇਂ ਇਹ ਲੱਗਾਤਾਰ ਪਿਛਲੇ 14 ਦਿਨਾਂ ਤੋਂ 10% ਪੋਜ਼ੀਟਿਵਿਟੀ ਦਰ ਤੋਂ ਘੱਟ ਹੈ । ਫਿਰ ਵੀ 5 ਸੂਬੇ ਅਜੇ ਵੀ ਅਜਿਹੇ ਹਨ , ਜਿੱਥੇ ਰੋਜ਼ਾਨਾ ਪੋਜ਼ੀਟਿਵਿਟੀ ਦਰ 10% ਤੋਂ ਜਿ਼ਆਦਾ ਹੈ" ।  
ਦੂਜੀ ਲਹਿਰ ਵਿੱਚ , ਅਸੀਂ ਦੇਖਿਆ ਹੈ ਕਿ ਲਗਾਤਾਰ ਰੋਜ਼ਾਨਾ ਕੇਸ ਘੱਟ ਰਹੇ ਹਨ ਅਤੇ 10 ਸੂਬਿਆਂ ਵਿੱਚ ਐਕਟਿਵ ਕੇਸਾਂ ਦੇ 83% ਨਵੀਂਆਂ ਰਿਕਵਰੀਆਂ ਰੋਜ਼ਾਨਾ ਨਵੇਂ ਕੇਸਾਂ ਤੋਂ ਜਿ਼ਆਦਾ ਹਨ ਅਤੇ ਬਾਕੀ 26 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 17% ਹੈ । 7 ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ (ਦਿੱਲੀ , ਮੱਧ ਪ੍ਰਦੇਸ਼ , ਰਾਜਸਥਾਨ , ਹਰਿਆਣਾ , ਗੁਜਰਾਤ , ਉੱਤਰਾਖੰਡ ਅਤੇ ਝਾਰਖੰਡ) ਵਿੱਚ 1,000 ਕੇਸਾਂ ਤੋਂ ਘੱਟ ਅਤੇ 5 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਜੰਮੂ , ਪੰਜਾਬ , ਬਿਹਾਰ , ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼) ਵਿੱਚ 2,000 ਤੋਂ ਘੱਟ ਕੇਸ ਹਨ । ਇੱਥੋਂ ਤੱਕ ਕਿ ਸਭ ਤੋਂ ਵੱਧ ਅਸਰ ਹੇਠ ਸੂਬਿਆਂ ਜਿਵੇਂ ਮਹਾਰਾਸ਼ਟਰ , ਕੇਰਲ , ਕਰਨਾਟਕ ਅਤੇ ਤਾਮਿਲਨਾਡੂ ਵਿੱਚ ਮਹੱਤਵਪੂਰਨ ਦਰ ਵਿੱਚ ਕੇਸਾਂ ਦੀ ਗਿਣਤੀ ਘਟੀ ਹੈ । ਵਧਣ ਦੀ ਦਰ ਜੋ 05 ਮਈ ਨੂੰ 14.7% ਸੀ ਅੱਜ ਘੱਟ ਕੇ 3.48 ਤੇ ਆ ਗਈ ਹੈ ।

https://ci6.googleusercontent.com/proxy/Eo3jOAaDp3Bjz3I8tTYAK8Xon66mE9j0BOJWOHBNGhFZZmffM9rPxhuBNMEhzCOsBLQbxlV4kHhpHT07AmSqxOMpzaz3H6JlJK2ImvQgPLGD363oHQ=s0-d-e1-ft#https://static.pib.gov.in/WriteReadData/userfiles/image/33BSL7.jpg

ਉਹਨਾਂ ਨੇ ਇਹ ਵੀ ਕਿਹਾ ਕਿ ,"ਇਨਸੈਕੋਗ (ਆਈ ਐੱਨ ਐੱਸ ਏ ਸੀ ਓ ਜੀ) ਸੀਕੂਐਂਸਿੰਗ ਲੈਬਾਰਟਰੀਆਂ ਉਹਨਾਂ ਮਿਊਟੈਂਟਸ ਤੇ ਨਜ਼ਰ ਰੱਖ ਰਹੀਆਂ ਹਨ , ਜਿਹਨਾਂ ਵਿੱਚ ਇਸ ਬਿਮਾਰੀ ਦੀ ਲਾਗ ਤੇ ਗੰਭੀਰ ਅਸਰ ਪਾਉਣ ਦੀ ਸੰਭਾਵਨਾ ਹੈ । ਹੁਣ ਤੱਕ ਇਨਸੈਕੋਗ ਅਧੀਨ 10 ਰਾਸ਼ਟਰੀ ਲੈਬਾਰਟੀਆਂ ਨੇ 30,000 ਨਮੂਨੇ ਸੀਕੂਐਂਸਡ ਕੀਤੇ ਹਨ ਅਤੇ ਸੀਕੂਐਂਸਿੰਗ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਹਾਲ ਹੀ ਵਿੱਚ ਕੰਜ਼ੋਟਿਅਮ ਵਿੱਚ 18 ਹੋਰ ਲੈਬਾਰਟਰੀਆਂ ਸ਼ਾਮਲ ਕੀਤੀਆਂ ਗਈਆਂ ਹਨ"।
ਡਾਕਟਰ ਹਰਸ਼ ਵਰਧਨ ਨੇ ਕੇਂਦਰ ਤੇ ਸੂਬਿਆਂ ਵੱਲੋਂ ਮਯੂਕਰੋਮਾਈਕੋਸਿਸ ਦੇ ਉਭਰਦੇ ਕੇਸਾਂ ਨੂੰ ਸਾਂਝੇ ਤੌਰ ਤੇ ਸਾਹਮਣੇ ਲਿਆਉਣ ਲਈ ਪ੍ਰਸ਼ੰਸਾ ਕੀਤੀ , ਹੁਣ ਤੱਕ 28 ਸੂਬਿਆਂ ਵਿੱਚ 28,252 ਕੇਸ ਦਰਜ ਕੀਤੇ ਗਏ ਹਨ । ਇਹਨਾਂ ਵਿੱਚੋਂ 86% (24,370 ਕੇਸਾਂ) ਵਿੱਚ ਕੋਵਿਡ 19 ਲਾਗ ਦਾ ਇਤਿਹਾਸ ਹੈ ਅਤੇ 62.3% (17,601) ਕੇਸਾਂ ਵਿੱਚ ਸ਼ੂਗਰ ਦਾ ਇਤਿਹਾਸ ਹੈ । ਮਹਾਰਾਸ਼ਟਰ ਵਿੱਚ ਮਯੂਕਰੋਮਾਈਕੋਸਿਸ ਕੇਸਾਂ ਦੀ ਸਭ ਤੋਂ ਵੱਧ ਗਿਣਤੀ (6,339) ਦਰਜ ਕੀਤੀ ਗਈ ਹੈ ਜਦਕਿ ਗੁਜਰਾਤ ਵਿੱਚ (5,486) ਕੇਸ ਹਨ ।
ਮੀਟਿੰਗ ਵਿੱਚ ਬੋਲਦਿਆਂ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਨੇ ਕਿਹਾ ਕਿ ਟੀਕਾ ਲਗਾੳਣ ਲਈ ਝਿੱਜਕਾਂ ਤੇ ਕਾਬੂ ਪਾਉਣ ਦੇ ਯਤਨ ਕਰਨੇ ਚਾਹੀਦੇ ਹਨ । ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ । ਕਿਉਂਕ ਇਹ ਕੋਵਿਡ 19 ਨਾਲ ਲੜਾਈ ਲਈ ਇੱਕ ਮਹੱਤਵਪੂਰਨ ਹਥਿਆਰ ਹੈ ।  
ਡਾਕਟਰ ਵੀ ਕੇ ਪੌਲ , ਮੈਂਬਰ ਸਿਹਤ , ਨੀਤੀ ਆਯੋਗ ਨੇ ਟੀਕਾਕਰਨ ਸਥਿਤੀ , ਬੱਚਿਆਂ ਲਈ ਕੋਵਿਡ ਸੰਭਾਲ ਦੀਆਂ ਤਿਆਰੀਆਂ ਅਤੇ ਤੀਜੀ ਲਹਿਰ ਨੂੰ ਰੋਕਣ ਲਈ ਅਗਲੇਰੇ ਰਸਤੇ ਬਾਰੇ ਕਾਨਫਰੰਸ ਵਿੱਚ ਇੱਕ ਸੰਖੇਪ ਦ੍ਰਿਸ਼ ਪੇਸ਼ ਕੀਤਾ । ਉਹਨਾਂ ਕਿਹਾ ਕਿ ਭਾਰਤ ਨੂੰ ਕੁਲ ਮਿਲਾ ਕੇ ਖੁਰਾਕਾਂ ਦੇਣ ਦੇ ਸੰਦਰਭ ਵਿੱਚ 23 ਕਰੋੜ ਦੇ ਅੰਤ ਤੱਕ ਪਹੁੰਚਣ ਲਈ 141 ਦਿਨ ਲੱਗੇ ਹਨ , ਜੋ ਅਮਰੀਕਾ ਤੋਂ ਬਾਅਦ ਵਿਸ਼ਵ ਵਿੱਚ ਸਭ ਤੋਂ ਵੱਧ ਹੈ । ਕਿਉਂਕਿ ਅਮਰੀਕਾ ਨੇ ਇਹ ਪ੍ਰਾਪਤੀ 134 ਦਿਨਾਂ ਵਿੱਚ ਕਰ ਲਈ ਸੀ । ਉਹਨਾਂ ਕਿਹਾ ਕਿ ਭਾਰਤ ਹੁਣ ਤੱਕ ਖੁਰਾਕਾਂ ਦੀ ਗਿਣਤੀ ਦੇ ਪ੍ਰਬੰਧਨ ਦੇ ਸੰਦਰਭ ਵਿੱਚ ਵਿਸ਼ਵ ਦੇ ਸਭ ਤੋਂ ਤੇਜ਼ ਮੁਲਕਾਂ ਵਿੱਚੋਂ ਇੱਕ ਹੈ । 88.7 ਕਰੋੜ ਲੋਕਾਂ ਵਿੱਚੋਂ ਜਿਹਨਾਂ ਨੂੰ ਹੁਣ ਤੱਕ ਵਿਸ਼ਵ ਪੱਧਰ ਤੇ ਘੱਟੋ ਘੱਟ ਇੱਕ ਖੁਰਾਕ ਦਿੱਤੀ ਗਈ ਹੈ , ਉਹਨਾਂ ਵਿੱਚੋਂ 17.9 ਕਰੋੜ ਭਾਰਤ ਵਿੱਚ ਹਨ , ਜੋ ਵਿਸ਼ਵ ਕਵਰੇਜ  ਦਾ 20.2% ਬਣਦਾ ਹੈ । ਉਹਨਾਂ ਕਿਹਾ ਕਿ ਭਾਰਤ ਬੱਚਿਆਂ ਦੀ ਕੋਵਿਡ 19 ਸੰਭਾਲ ਨਾਲ ਨਜਿੱਠਣ ਲਈ ਪੂਰੀ ਤਿਆਰ ਹੈ ਪਰ ਜਿਉਂ ਅਸੀਂ ਨਰਮੀਂ ਦਿੰਦੇ ਹਾਂ , ਉਸ ਵਿੱਚ ਸਾਵਧਾਨ ਰਹਿਣਾ ਇਸ ਦੀ ਕੂੰਜੀ ਹੈ , ਉਹਨਾਂ ਆਸ ਪ੍ਰਗਟ ਕੀਤੀ ਕਿ ਤੀਜੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ , ਜੇਕਰ ਅਸੀਂ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰੀਏ ।https://ci5.googleusercontent.com/proxy/V2NLOMI2H9ZOWfEmaMDgCzXyej7TEnHb2SjwyQY-9FUbRjfivrCVrFHTc6Sbfp51LbY7xD3RByWnjXwl80qHSXdqUunnukHWFd_Z1CYwYPcVzK6GIpkdpfrHBw=s0-d-e1-ft#https://static.pib.gov.in/WriteReadData/userfiles/image/image004U83L.jpg

ਸ਼੍ਰੀ ਗਿਰੀਧਰ ਅਰਮਾਨੇ , ਸਕੱਤਰ ਸੜਕੀ ਆਵਾਜਾਈ ਤੇ ਰਾਜ ਮਾਰਗ ਨੇ ਦੇਸ਼ ਵਿੱਚ ਆਕਸੀਜਨ ਬਾਰੇ ਸੰਖੇਪ ਜਾਣਕਾਰੀ ਅਤੇ ਇਸ ਦੇ ਉਤਪਾਦਨ ਅਤੇ ਸਪਲਾਈ ਚੇਨ ਨੂੰ ਵਧਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਿਆ । ਉਹਨਾਂ ਨੇ ਦੱਸਿਆ ਕਿ ਆਕਸੀਜਨ ਉਪਲਬੱਧਤਾ ਅਤੇ ਵੰਡ ਨੂੰ ਉਤਪਾਦਨ ਸਮਰੱਥਾ ਵਿੱਚ ਵਾਧਾ ਕਰਕੇ , ਪ੍ਰੈਸ਼ਰ ਸਵਿੰਗ ਐਡਜ਼ੋਰਪਸ਼ਨ ਪਲਾਂਟਸ ਸਥਾਪਿਤ ਕਰਕੇ , ਐੱਲ ਐੱਮ ਓ ਅਤੇ ਆਕਸੀਜਨ ਕਸੰਨਟ੍ਰੇਟਰਜ਼ ਦੀ ਦਰਾਮਦ ਕਰਨ ਰਾਹੀਂ ਵੱਖ ਵੱਖ ਪਹਿਲਕਦਮੀਆਂ ਕੀਤੀਆਂ ਗਈਆਂ ਹਨ । ਉਹਨਾਂ ਕਿਹਾ ਕਿ ਆਕਸੀਜਨ ਦਾ ਉਤਪਾਦਨ 20 ਅਗਸਤ ਵਿੱਚ 5,700 ਮੀਟ੍ਰਿਕ ਟਨ ਸੀ, ਜੋ ਮਈ 2021 ਨੂੰ ਵੱਧ 9,500 ਮੀਟ੍ਰਿਕ ਟਨ ਤੋਂ ਵੱਧ ਹੋ ਗਿਆ ਹੈ ਅਤੇ ਤਕਰੀਬਨ 1,718 ਪੀ ਐੱਸ ਏ ਪਲਾਂਟਸ (1,213) ਪੀ ਐੱਮ ਕੇਅਰਜ਼ ਤਹਿਤ ਐੱਮ ਓ ਐੱਚ ਐੱਫ ਡਬਲਯੁ ਅਤੇ ਡੀ ਆਰ ਡੀ ਓ ਵੱਲੋਂ, 108 ਐੱਮ ਓ ਪੀ ਐੱਨ ਜੀ ਵੱਲੋਂ , 40 ਐੱਮ ਓ ਸੀ ਓ ਏ ਐੱਲ ਵੱਲੋਂ , 25 ਐੱਮ ਓ ਪਾਵਰ ਵੱਲੋਂ , 19 ਵਿਦੇਸ਼ੀ ਸਹਾਇਤਾ ਨਾਲ ਅਤੇ 313 ਸੂਬਾ ਸਰਕਾਰਾਂ ਦੁਆਰਾ ਸਥਾਪਿਤ ਕੀਤੇ ਜਾ ਰਹੇ ਹਨ । ਉਹਨਾਂ ਇਹ ਵੀ ਉਜਾਗਰ ਕੀਤਾ ਕਿ ਪੀ ਐੱਮ ਕੇਅਰਜ਼ ਫੰਡ ਤਹਿਤ 1 ਲੱਖ ਆਕਸੀਜਨ ਕੰਸਨਟ੍ਰੇਟਰਜ਼ ਦੀ ਖਰੀਦ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ ਅਤੇ ਆਕਸੀਜਨ ਡਿਜੀਟਲ ਟ੍ਰੈਕਿੰਗ ਸਿਸਟਮ (ਓ ਡੀ ਟੀ ਐੱਸ) ਜੋ ਇੱਕ ਵੈੱਬ ਅਤੇ ਐਪ ਅਧਾਰਿਤ ਟ੍ਰੈਕਿੰਗ ਪ੍ਰਣਾਲੀ ਹੈ, ਨੂੰ ਵਿਕਸਿਤ ਕੀਤਾ ਗਿਆ ਹੈ ਜੋ ਦੇਸ਼ ਨੂੰ ਐੱਲ ਐੱਮ ਓ ਦੀ ਆਵਾਜਾਈ ਦੀ ਰੀਅਲ ਟਾਈਮ ਟ੍ਰੈਕਿੰਗ ਯੋਗ ਬਣਾਉਂਦੀ ਹੈ । 
ਚੇਅਰਮੈਨ , ਈ ਜੀ — 8 ਅਤੇ ਸਕੱਤਰ ਆਈ ਐਂਡ ਬੀ ਸ਼੍ਰੀ ਅਮਿਤ ਖਰੇ ਨੇ ਕਮਿਨਿਊਕੇਸ਼ਨ ਪੈਰਾਡਾਈਨ ਦਾ ਸੰਖੇਪ ਵੇਰਵਾ ਦਿੱਤਾ । ਉਹਨਾਂ ਨੇ ਇਸ ਘਾਤਕ ਬਿਮਾਰੀ ਨਾਲ ਲੜਾਈ ਲਈ "ਸਮੁੱਚੀ ਸਰਕਾਰ" ਪਹੁੰਚ ਲਈ ਸਾਰੇ ਕੇਂਦਰੀ ਮੰਤਰਾਲਿਆਂ / ਪੀ ਐੱਸ ਯੂਜ਼ / ਖੁੱਦਮੁਖਤਿਆਰ ਸੰਸਥਾਵਾਂ ਅਤੇ ਸੂਬਾ ਸਰਕਾਰਾਂ / ਜਿ਼ਲਿ੍ਆਂ / ਪੀ ਆਰ ਆਈਜ਼ ਵੱਲੋਂ ਕੀਤੇ ਚੰਗੇ ਕੰਮ ਦੀ ਸ਼ਲਾਘਾ ਕੀਤੀ । ਉਹਨਾਂ ਨੇ ਪੇਂਡੂ ਅਤੇ ਕਬਾਇਲੀ ਇਲਾਕਿਆਂ ਵਿੱਚ ਧਿਆਨ ਕੇਂਦਰਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਇਸ ਲਈ ਸਮੂਹ ਆਗੂਆਂ ਅਤੇ ਸਥਾਨਕ ਅਸਰਦਾਰ ਵਿਅਕਤੀਆਂ , ਪਹਿਲੀ ਕਤਾਰ ਦੇ ਕਾਮਿਆਂ , ਸਹਿਕਾਰੀ ਸੰਸਥਾਵਾਂ , ਪੰਚਾਇਤ ਰਾਜ ਪ੍ਰਤੀਨਿਧਾਂ ਅਤੇ ਐੱਫ ਐੱਮ ਸੀ ਜੀ ਕੰਪਨੀਆਂ / ਪ੍ਰਚੂਨ ਆਊਟਲੈਟਸ / ਵਪਾਰਕ ਜੱਥੇਬੰਦੀਆਂ ਨੂੰ ਸ਼ਾਮਲ ਕਰਕੇ ਕੋਵਿਡ ਉਚਿਤ ਵਿਹਾਰ ਦਾ ਸੁਨੇਹਾ ਪਹੁੰਚਾਉਣ ਲਈ ਆਖਿਆ । ਉਹਨਾਂ ਨੇ ਆਈ ਐੱਮ ਬੀ ਦੇ ਮੀਡੀਆ ਯੁਨਿਟਾਂ ਜਿਵੇਂ ਪੀ ਆਈ ਬੀ , ਏ ਆਈ ਆਰ , ਡੀ ਡੀ ਨਿਊਜ਼ ਅਤੇ ਰਿਜ਼ਨਲ ਇਕਾਈਆਂ ਵੱਲੋਂ ਲੋਕਾਂ ਨੂੰ ਭਰੋਸੇਯੋਗ ਜਾਣਕਾਰੀ ਦੇਣ ਲਈ ਵੱਡੀ ਪੱਧਰ ਤੇ ਕੀਤੇ ਕੰਮ ਨੂੰ ਵੀ ਉਜਾਗਰ ਕੀਤਾ । ਆਉਣ ਵਾਲੇ ਸਮੇਂ ਵਿੱਚ ਉਹਨਾਂ ਉਭਰਦੇ ਮੁੱਦਿਆਂ , ਜਿਵੇਂ ਟੀਕਾਕਰਨ ਤੋਂ ਬਾਅਦ ਕੋਵਿਡ ਉਚਿਤ ਵਿਹਾਰ , ਬਲੈਕ / ਵਾਈਟ ਫੰਗਸ , ਕੋਵਿਡ ਦੇ ਅਸਰ ਕਾਰਨ ਲੰਮੇ ਸਮੇਂ ਲਈ ਸਰੀਰਿਕ ਅਤੇ ਦਿਮਾਗੀ ਸੰਭਾਲ , ਅਨਾਥ ਬੱਚਿਆਂ ਅਤੇ ਸਮੁੱਚੇ ਸਕਾਰਾਤਮਕ ਵਾਤਾਵਰਣ ਨੂੰ ਕਾਇਮ ਰੱਖਣ ਤੇ ਧਿਆਨ ਕੇਂਦਰਿਤ ਕਰਨ ਲਈ ਸਲਾਹ ਦਿੱਤੀ ।
ਡਾਕਟਰ ਵਿਨੋਦ ਕੇ ਪੌਲ ਮੈਂਬਰ (ਸਿਹਤ) ਨੀਤੀ ਆਯੋਗ , ਸ਼੍ਰੀ ਅਮਿਤਾਭ ਕਾਂਤ , ਸੀ ਈ ਓ ਨੀਤੀ ਆਯੋਗ , ਸ਼੍ਰੀ ਹਰਸ਼ ਵਰਧਨ ਸ਼ਰਿੰਗਲਾ  ਵਿਦੇਸ਼ ਸਕੱਤਰ , ਸ਼੍ਰੀ ਅਮਿਤ ਖਰੇ , ਸਕੱਤਰ ਸੂਚਨਾ ਤੇ ਪ੍ਰਸਾਰਣ , ਸ਼੍ਰੀ ਗਿਰੀਧਰ ਅਰਮਾਨੇ , ਸਕੱਤਰ ਸੜਕੀ ਆਵਾਜਾਈ ਅਤੇ ਰਾਜ ਮਾਰਗ , ਮਿਸ ਐੱਸ ਅਪਰਨਾ , ਸਕੱਤਰ (ਫਾਰਮਾ) , ਡਾਕਟਰ ਬਲਰਾਮ ਭਾਰਗਵ, ਸਕੱਤਰ (ਸਿਹਤ ਖੋਜ) ਅਤੇ ਡੀ ਜੀ ਆਈ ਸੀ ਐੱਮ ਆਰ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮੀਟਿੰਗ ਵਿੱਚ ਹਿੱਸਾ ਲਿਆ ।

 

 

**********************

ਐੱਮ ਵੀ / ਏ ਐੱਲ(Release ID: 1725108) Visitor Counter : 190