ਰੇਲ ਮੰਤਰਾਲਾ

ਭਾਰਤੀ ਰੇਲਵੇ ਜ਼ੀਰੋ ਕਾਰਬਨ ਨਿਕਾਸ ਨਾਲ ਵਿਸ਼ਵ ਵਿੱਚ “ਸਭ ਤੋਂ ਵੱਡੀ ਗ੍ਰੀਨ ਰੇਲਵੇ” ਬਣਨ ਜਾ ਰਿਹਾ ਹੈ ਰੇਲਵੇ ਵਿਸ਼ਾਲ ਬਿਜਲੀਕਰਨ, ਪਾਣੀ ਅਤੇ ਕਾਗਜ਼ ਦੀ ਸੰਭਾਲ ਤੋਂ ਲੈ ਕੇ, ਪਸ਼ੂਆਂ ਨੂੰ ਰੇਲਵੇ ਟਰੈਕਾਂ ’ਤੇ ਜ਼ਖਮੀ ਹੋਣ ਤੋਂ ਬਚਾਉਣ ਤੱਕ ਦੇ ਕਦਮਾਂ ਨਾਲ ਵਾਤਾਵਰਣ ਦੀ ਸੰਭਾਲ ਵੱਲ ਧਿਆਨ ਦੇ ਰਿਹਾ ਹੈ|


39 ਵਰਕਸ਼ਾਪਾਂ, 7 ਉਤਪਾਦਨ ਇਕਾਈਆਂ, 8 ਲੋਕੋ ਸ਼ੈੱਡ ਅਤੇ ਇੱਕ ਸਟੋਰ ਡਿਪੂ ਨੂੰ ‘ਗ੍ਰੀਨਕੋ’ ਪ੍ਰਮਾਣਤ ਕੀਤਾ ਗਿਆ ਹੈ; ਇਨ੍ਹਾਂ ਵਿੱਚ 2 ਪਲਾਟੀਨਮ, 15 ਗੋਲਡ ਅਤੇ 18 ਸਿਲਵਰ ਰੇਟਿੰਗਾਂ ਸ਼ਾਮਲ ਹਨ
19 ਰੇਲਵੇ ਸਟੇਸ਼ਨਾਂ ਨੇ ਗ੍ਰੀਨ ਪ੍ਰਮਾਣੀਕਰਣ ਵੀ ਹਾਸਲ ਕੀਤਾ ਹੈ ਜਿਸ ਵਿੱਚ 3 ਪਲਾਟੀਨਮ, 6 ਗੋਲਡ ਅਤੇ 6 ਸਿਲਵਰ ਰੇਟਿੰਗ ਸ਼ਾਮਲ ਹਨ
27 ਰੇਲਵੇ ਬਿਲਡਿੰਗਾਂ, ਦਫ਼ਤਰ, ਕੈਂਪਸ ਅਤੇ ਹੋਰ ਅਦਾਰੇ ਵੀ ਗ੍ਰੀਨ ਪ੍ਰਮਾਣਿਤ ਹਨ ਜਿਸ ਵਿੱਚ 15 ਪਲਾਟੀਨਮ, 9 ਗੋਲਡ ਅਤੇ 2 ਸਿਲਵਰ ਰੇਟਿੰਗਾਂ ਸ਼ਾਮਲ ਹਨ
ਪਿਛਲੇ ਦੋ ਸਾਲਾਂ ਵਿੱਚ 600 ਰੇਲਵੇ ਸਟੇਸ਼ਨਾਂ ਵਿਚਲੀ ਵਾਤਾਵਰਣ ਪ੍ਰਬੰਧਨ ਪ੍ਰਣਾਲੀ ਨੂੰ ਆਈਐੱਸਓ: 14001 ਤੱਕ ਲਾਗੂ ਕਰਨ ਲਈ ਪ੍ਰਮਾਣਿਤ ਕੀਤਾ ਗਿਆ ਹੈ

Posted On: 04 JUN 2021 3:59PM by PIB Chandigarh

ਭਾਰਤੀ ਰੇਲਵੇ (ਆਈਆਰ) ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਗ੍ਰੀਨ ਰੇਲਵੇ ਬਣਨ ਲਈ ਕੰਮ ਕਰ ਰਿਹਾ ਹੈ ਅਤੇ 2030 ਤੋਂ ਪਹਿਲਾਂ ਇੱਕ “ਸ਼ੁੱਧ ਜ਼ੀਰੋ ਕਾਰਬਨ ਐਮੀਟਰ” ਬਣਨ ਵੱਲ ਵੱਧ ਰਿਹਾ ਹੈ| ਰੇਲਵੇ ਵਾਤਾਵਰਣ ਅਨੁਕੂਲ, ਕੁਸ਼ਲ, ਲਾਗਤ ਪ੍ਰਭਾਵੀ, ਸਮੇਂ ਦੇ ਪਾਬੰਦ ਅਤੇ ਯਾਤਰੀਆਂ ਅਤੇ ਨਾਲ ਹੀ ਭਾੜੇ ਦੇ ਆਧੁਨਿਕ ਕੈਰੀਅਰ ਦੇ ਨਾਲ-ਨਾਲ ਨਵੇਂ ਭਾਰਤ ਦੀਆਂ ਵਧ ਰਹੀਆਂ ਜ਼ਰੂਰਤਾਂ ਦੀ ਪੂਰਤੀ ਲਈ ਇੱਕ ਸਮੁੱਚੇ ਨਜ਼ਰੀਏ ਨਾਲ ਕੰਮ ਕਰ ਰਿਹਾ ਹੈ| ਰੇਲਵੇ ਵਿਸ਼ਾਲ ਬਿਜਲੀਕਰਨ, ਪਾਣੀ ਅਤੇ ਕਾਗਜ਼ ਦੀ ਸੰਭਾਲ ਤੋਂ ਲੈ ਕੇ, ਪਸ਼ੂਆਂ ਨੂੰ ਰੇਲਵੇ ਟਰੈਕਾਂ ’ਤੇ ਜ਼ਖਮੀ ਹੋਣ ਤੋਂ ਬਚਾਉਣ ਤੱਕ ਦੇ ਕਦਮਾਂ ਨਾਲ ਵਾਤਾਵਰਣ ਦੀ ਸੰਭਾਲ ਵੱਲ ਧਿਆਨ ਦੇ ਰਿਹਾ ਹੈ|

ਰੇਲਵੇ ਬਿਜਲੀਕਰਨ ਜੋ ਵਾਤਾਵਰਣ ਲਈ ਅਨੁਕੂਲ ਹੈ ਅਤੇ ਪ੍ਰਦੂਸ਼ਣ ਨੂੰ ਘਟਾਉਂਦਾ ਹੈ, 2014 ਤੋਂ ਤਕਰੀਬਨ ਦਸ ਗੁਣਾ ਵਧਿਆ ਹੈ। ਤੇਜ਼ ਤਰੀਕੇ ਨਾਲ ਬਿਜਲੀ ਦੇ ਟ੍ਰੈਕਟ ਦੇ ਆਰਥਿਕ ਲਾਭਾਂ ਨੂੰ ਹਾਸਲ ਕਰਦਿਆਂ, ਰੇਲਵੇ ਨੇ ਦਸੰਬਰ, 2023 ਤੱਕ ਬੀਜੀ ਰੂਟ ’ਤੇ 100% ਬਿਜਲੀਕਰਨ ਪ੍ਰਾਪਤ ਕਰਨ ਲਈ ਬਰੋਡ ਗੇਜ (ਬੀਜੀ) ਦੇ ਰੂਟਾਂ ਦੇ ਬਿਜਲੀਕਰਨ ਦੀ ਯੋਜਨਾ ਬਣਾਈ ਹੈ। ਹੈਡ-ਆਨ-ਜਨਰੇਸ਼ਨ ਪ੍ਰਣਾਲੀਆਂ, ਬਾਇਓ-ਟਾਇਲਟ ਅਤੇ ਐੱਲਈਡੀ ਲਾਈਟਾਂ ਟ੍ਰੇਨ ਨੂੰ ਆਪਣੇ ਆਪ ਵਿੱਚ ਇੱਕ ਯਾਤਰਾ ਦੇ ਮੋਡ ਵਿੱਚ ਲਿਆਉਂਦੀਆਂ ਹਨ ਜੋ ਵਾਤਾਵਰਣ ਅਨੁਕੂਲ ਹੈ ਅਤੇ ਯਾਤਰੀਆਂ ਦੇ ਆਰਾਮ ਨੂੰ ਬਣਾਈ ਰੱਖਦੀ ਹੈ|

ਭਾਰਤੀ ਰੇਲਵੇ ਦੇ ਸਮਰਪਿਤ ਫ੍ਰਾਈਟ ਕੋਰੀਡੋਰਾਂ ਨੂੰ ਲੰਬੇ ਸਮੇਂ ਦੇ ਲਈ ਘੱਟ ਕਾਰਬਨ ਰੋਡਮੈਪ ਦੇ ਨਾਲ ਘੱਟ ਕਾਰਬਨ ਗ੍ਰੀਨ ਟ੍ਰਾਂਸਪੋਰਟੇਸ਼ਨ ਨੈੱਟਵਰਕ ਦੇ ਤੌਰ ’ਤੇ ਵਿਕਸਤ ਕੀਤਾ ਜਾ ਰਿਹਾ ਹੈ, ਜੋ ਇਸਨੂੰ ਵਧੇਰੇ ਊਰਜਾ ਕੁਸ਼ਲ ਅਤੇ ਕਾਰਬਨ-ਅਨੁਕੂਲ ਤਕਨਾਲੋਜੀਆਂ, ਪ੍ਰਕਿਰਿਆਵਾਂ ਅਤੇ ਅਭਿਆਸਾਂ ਨੂੰ ਅਪਣਾਉਣ ਦੇ ਯੋਗ ਬਣਾਏਗਾ| ਭਾਰਤੀ ਰੇਲਵੇ ਦੋ ਸਮਰਪਿਤ ਫ੍ਰਾਈਟ ਕੋਰੀਡੋਰ ਪ੍ਰੋਜੈਕਟਾਂ ਨੂੰ ਲਾਗੂ ਕਰ ਰਿਹਾ ਹੈ| ਪਹਿਲਾ ਪੂਰਬੀ ਕੋਰੀਡੋਰ (ਈਡੀਐੱਫ਼ਸੀ) ਲੁਧਿਆਣਾ ਤੋਂ ਡਾਂਕੁਨੀ (1,875 ਕਿ.ਮੀ.) ਤੱਕ ਹੋਵੇਗਾ ਅਤੇ ਦੂਜਾ ਪੱਛਮੀ ਕੋਰੀਡੋਰ (ਡਬਲਯੂਡੀਐੱਫ਼ਸੀ) ਦਾਦਰੀ ਤੋਂ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (1,506 ਕਿਲੋਮੀਟਰ) ਤੱਕ ਹੋਵੇਗਾ| ਈਡੀਐੱਫ਼ਸੀ ਦੇ ਸੋਨਨਗਰ-ਡਾਂਕੁਨੀ (538 ਕਿਲੋਮੀਟਰ) ਹਿੱਸੇ ਨੂੰ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਨਾਲ ਬਣਾਉਣ ਦੀ ਯੋਜਨਾ ਬਣਾਈ ਗਈ ਹੈ|

ਸੜਕ ਆਵਾਜਾਈ ਦੇ ਮੁਕਾਬਲੇ ਭਾਰਤੀ ਰੇਲਵੇ ਦਾ ਨੈੱਟਵਰਕ ਵਧੇਰੇ ਵਾਤਾਵਰਣ ਅਨੁਕੂਲ ਹੈ ਜੋ ਮਹਾਮਾਰੀ ਦੇ ਦੌਰਾਨ ਮਾਲ, ਅਨਾਜ ਅਤੇ ਆਕਸੀਜਨ ਦੀ ਯੋਗ ਆਵਾਜਾਈ ਦੇ ਲਈ ਢੁੱਕਵਾਂ ਹੈ| ਅਪ੍ਰੈਲ 2021 ਤੋਂ ਮਈ 2021 ਦੇ ਸਮੇਂ ਦੌਰਾਨ, ਭਾਰਤੀ ਰੇਲਵੇ ਨੇ 73 ਲੱਖ ਟਨ ਅਨਾਜ ਢੋਇਆ ਅਤੇ 241 ਲੋਡਡ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਚਲਾਈਆਂ ਗਈਆਂ, 922 ਲੋਡਡ ਟੈਂਕਰਾਂ ਨਾਲ ਇਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 15,046 ਟਨ ਆਕਸੀਜਨ ਪਹੁੰਚਾਈ ਹੈ।

ਗ੍ਰੀਨ ਸਰਟੀਫਿਕੇਟ ਅਤੇ ਵਾਤਾਵਰਣ ਪ੍ਰਬੰਧਨ ਪ੍ਰਣਾਲੀ ਦੀ ਸਥਾਪਨਾ:

ਭਾਰਤੀ ਰੇਲਵੇ ’ਤੇ ਗ੍ਰੀਨ ਇਨਿਸ਼ੀਏਟਿਵ ਦੀ ਸਹੂਲਤ ਲਈ ਜੁਲਾਈ, 2016 ਵਿੱਚ ਭਾਰਤੀ ਰੇਲਵੇ ਅਤੇ ਕਨਫੈਡਰੇਸ਼ਨ ਅਫ਼ ਇੰਡੀਅਨ ਇੰਡਸਟਰੀ ਦੇ ਵਿਚਕਾਰ ਸਹਿਮਤੀ ਪੱਤਰ ’ਤੇ ਹਸਤਾਖਰ ਹੋਏ ਹਨ| 39 ਵਰਕਸ਼ਾਪਾਂ, 7 ਉਤਪਾਦਨ ਇਕਾਈਆਂ, 8 ਲੋਕੋ ਸ਼ੈੱਡ ਅਤੇ ਇੱਕ ਸਟੋਰ ਡਿਪੂ ਨੂੰ ‘ਗ੍ਰੀਨਕੋ’ ਪ੍ਰਮਾਣਤ ਕੀਤਾ ਗਿਆ ਹੈ| ਇਨ੍ਹਾਂ ਵਿੱਚ 2 ਪਲਾਟੀਨਮ, 15 ਗੋਲਡ ਅਤੇ 18 ਸਿਲਵਰ ਰੇਟਿੰਗਾਂ ਸ਼ਾਮਲ ਹਨ|

ਗ੍ਰੀਨ ਪ੍ਰਮਾਣੀਕਰਣ ਮੁੱਖ ਤੌਰ ’ਤੇ ਵਾਤਾਵਰਣ ਉੱਤੇ ਸਿੱਧਾ ਅਸਰ ਪਾਉਣ ਵਾਲੇ ਪੈਰਾਮੀਟਰਾਂ ਦਾ ਮੁਲਾਂਕਣ ਕਰਦਾ ਹੈ, ਜਿਵੇਂ ਕਿ ਊਰਜਾ ਸੰਭਾਲ ਦੇ ਉਪਾਅ, ਨਵਿਆਉਣਯੋਗ ਊਰਜਾ ਦੀ ਵਰਤੋਂ, ਗ੍ਰੀਨ ਹਾਊਸ ਗੈਸ ਨਿਕਾਸ ਘਟਾਉਣਾ, ਪਾਣੀ ਦੀ ਸੰਭਾਲ, ਕੂੜਾ ਪ੍ਰਬੰਧਨ, ਸਮੱਗਰੀ ਦੀ ਸੰਭਾਲ, ਰੀਸਾਈਕਲਿੰਗ ਆਦਿ| 19 ਰੇਲਵੇ ਸਟੇਸ਼ਨਾਂ ਨੇ ਗ੍ਰੀਨ ਪ੍ਰਮਾਣੀਕਰਣ ਵੀ ਹਾਸਲ ਕੀਤਾ ਹੈ ਜਿਸ ਵਿੱਚ 3 ਪਲਾਟੀਨਮ, 6 ਗੋਲਡ ਅਤੇ 6 ਸਿਲਵਰ ਰੇਟਿੰਗ ਸ਼ਾਮਲ ਹਨ| 27 ਰੇਲਵੇ ਬਿਲਡਿੰਗਾਂ, ਦਫ਼ਤਰ, ਕੈਂਪਸ ਅਤੇ ਹੋਰ ਅਦਾਰੇ ਵੀ ਗ੍ਰੀਨ ਪ੍ਰਮਾਣਿਤ ਹਨ ਜਿਸ ਵਿੱਚ 15 ਪਲਾਟੀਨਮ, 9 ਗੋਲਡ ਅਤੇ 2 ਸਿਲਵਰ ਰੇਟਿੰਗਾਂ ਸ਼ਾਮਲ ਹਨ| ਇਸ ਤੋਂ ਇਲਾਵਾ, ਪਿਛਲੇ ਦੋ ਸਾਲਾਂ ਵਿੱਚ 600 ਰੇਲਵੇ ਸਟੇਸ਼ਨਾਂ ਵਿਚਲੀ ਵਾਤਾਵਰਣ ਪ੍ਰਬੰਧਨ ਪ੍ਰਣਾਲੀ ਨੂੰ ਆਈਐੱਸਓ: 14001 ਤੱਕ ਲਾਗੂ ਕਰਨ ਲਈ ਪ੍ਰਮਾਣਿਤ ਕੀਤਾ ਗਿਆ ਹੈ| ਕੁੱਲ 718 ਸਟੇਸ਼ਨਾਂ ਦੀ ਪਛਾਣ ਆਈਐੱਸਓ: 14001 ਪ੍ਰਮਾਣੀਕਰਣ ਲਈ ਕੀਤੀ ਗਈ ਹੈ|

ਭਾਰਤੀ ਰੇਲਵੇ ਨੇ ਆਪਣੇ ਜੋਖਮ ਮੁਲਾਂਕਣ ਅਤੇ ਆਫ਼ਤ ਪ੍ਰਬੰਧਨ ਪ੍ਰੋਟੋਕੋਲ ਵਿੱਚ ਜਲਵਾਯੂ ਤਬਦੀਲੀ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਹਨ| ਇੱਕ ਸੰਗਠਨ ਦੇ ਤੌਰ ’ਤੇ ਰੇਲਵੇ ਜੋਖਮਾਂ ਦੇ ਪ੍ਰਬੰਧਨ ਲਈ ਅਤੇ ਇਸ ਦੀਆਂ ਜਾਇਦਾਦਾਂ, ਰੂਟਾਂ ਅਤੇ ਨਿਵੇਸ਼ਾਂ ਬਾਰੇ ਸਹੀ ਪ੍ਰਸ਼ਨ ਪੁੱਛਣ ਲਈ ਤਿਆਰ ਹੈ| ਭਾਰਤੀ ਰੇਲਵੇ ਦੀ ਉੱਚ ਕੋਟੀ ਦੀ ਮੈਨੇਜਮੈਂਟ ਬਹੁਤ ਸਾਰੇ ਜਨਤਕ ਖੇਤਰਾਂ ਵਿੱਚ ਹਿੱਸੇਦਾਰਾਂ ਨਾਲ ਸਾਂਝੀ ਸਮਝ ਲਈ ਸੰਚਾਰ ਕਰ ਰਹੇ ਹਨ, ਜੋ ਉਨ੍ਹਾਂ ਦੀ ਅਗਵਾਈ ਵਾਲੇ ਇਸ ਸੰਗਠਨ ਦੀ ਲੰਮੇ ਸਮੇਂ ਦੀ ਸਿਹਤ ਅਤੇ ਟਿਕਾਊਪਣ ਲਈ ਜ਼ਰੂਰੀ ਹੈ|

ਹਰ ਸਾਲ ਭਾਰਤੀ ਰੇਲਵੇ ਅਤੇ ਸਹਾਇਕ ਇਕਾਈਆਂ ਦੁਆਰਾ ਪ੍ਰਕਾਸ਼ਤ ਵਾਤਾਵਰਣ ਸਥਿਰਤਾ ਰਿਪੋਰਟ ਇੱਕ ਫ਼ਰੇਮਵਰਕ ਦਸਤਾਵੇਜ਼ ਤਿਆਰ ਕਰਦੀ ਹੈ, ਜੋ ਜਲਵਾਯੂ ਪਰਿਵਰਤਨ ਦੇ ਸੰਦਰਭ, ਮੌਜੂਦਾ ਮੁੱਦਿਆਂ ਬਾਰੇ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਲਈ ਰਣਨੀਤੀਆਂ ਅਤੇ ਫੋਕਸ ਪੁਆਇੰਟਾਂ ਦੀ ਵਿਆਖਿਆ ਕਰਦਾ ਹੈ| ਇਹ ਰੇਲਵੇ ਨੂੰ ਕਲਾਇਮੇਟ ਚੇਂਜ ਬਾਰੇ ਪੈਰਿਸ ਸਮਝੌਤੇ, ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਟੀਚੇ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਯੋਜਨਾਵਾਂ ਵਰਗੀਆਂ ਸਰਕਾਰੀ ਪ੍ਰਤੀਬੱਧਤਾਵਾਂ ਦਾ ਸਮਰਥਨ ਕਰਨ ਵਿੱਚ ਸਹਾਇਤਾ ਕਰਦਾ ਹੈ।

ਭਾਰਤੀ ਰੇਲਵੇ ਦੇ ਵੱਖ-ਵੱਖ ਜ਼ੋਨਾਂ ਅਤੇ ਉਸਾਰੀ ਇਕਾਈਆਂ ਵਿੱਚ ਇੰਜੀਨੀਅਰਾਂ, ਅਪਰੇਟਰਾਂ ਅਤੇ ਯੋਜਨਾਕਾਰਾਂ ਦੇ ਵਿਆਪਕ ਤਜ਼ਰਬੇ ਲਗਾਤਾਰ ਵੱਖਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ| ਅੰਤਰਰਾਸ਼ਟਰੀ ਅਸੈਟ ਮੈਨੇਜਰਾਂ, ਰੇਲਵੇ ਆਪਰੇਟਰਾਂ, ਰੋਲਿੰਗ ਸਟਾਕ ਇੰਜੀਨੀਅਰਾਂ, ਸੀਨਾਰਿਓ ਪਲੈਨਰਾਂ ਅਤੇ ਹੋਰਾਂ ਦੁਆਰਾ ਕੁਝ ਸੂਝਵਾਨ ਵਿਧੀਆਂ ਨਾਲ ਕੰਸਲਟੇਂਸੀ ਰਿਪੋਰਟਾਂ ਦੁਆਰਾ ਅਧਿਐਨ ਕੀਤਾ ਜਾਂਦਾ ਹੈ| ਭਾਰਤੀ ਰੇਲਵੇ ਦੀਆਂ ਆਪਣੀਆਂ ਹਕੀਕਤਾਂ ਅਤੇ ਜ਼ਮੀਨੀ ਸਥਿਤੀ ਨਾਲ ਮੇਲ ਖਾਂਦੀ ਢੁੱਕਵੀਂ ਵਿਆਖਿਆ ਵਿਭਾਗੀ ਪ੍ਰਬੰਧਕਾਂ ਦੀਆਂ ਕੋਸ਼ਿਸ਼ਾਂ ਨੂੰ ਅਨੁਮਾਨ ਲਗਾਉਣ ਅਤੇ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੀ ਹੈ|

ਵਾਤਾਵਰਣ ਸਥਿਰਤਾ ਦੀ ਰਿਪੋਰਟ ਬਾਰੇ ਕਿਤਾਬਚੇ ਦਾ ਲਿੰਕ 

 

****

ਡੀਜੇਐੱਨ/ ਐੱਮਕੇਵੀ



(Release ID: 1724599) Visitor Counter : 188