ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੀਕਾਕਰਨ ਬਾਰੇ ਕੋਰੀਆਂ ਕਲਪਨਾਵਾਂ ਨੂੰ ਤੋੜਨਾ


2 ਜੂਨ, 2021 ਤੱਕ ਤਾਮਿਲਨਾਡੂ ਨੂੰ ਕੋਵਿਡ ਟੀਕਿਆਂ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਵੰਡੀਆਂ ਗਈਆਂ ਹਨ

7.24 ਲੱਖ ਅਣਵਰਤੇ ਟੀਕੇ ਦੀਆਂ ਬਕਾਇਆ ਖੁਰਾਕਾਂ ਅਜੇ ਵੀ ਰਾਜ ਕੋਲ ਉਪਲਬਧ ਹਨ

ਤਾਮਿਲਨਾਡੂ ਲਈ ਟੀਕੇ ਦੀਆਂ 18.36 ਲੱਖ ਖੁਰਾਕਾਂ ਭਾਰਤ ਸਰਕਾਰ ਦੇ ਚੈਨਲ ਰਾਹੀਂ 15 ਜੂਨ ਤੋਂ 30 ਜੂਨ ਤੱਕ ਮੁਫਤ ਉਪਲਬਧ ਹੋਣਗੀਆਂ

ਇਸ ਤੋਂ ਇਲਾਵਾ, ਜੂਨ 2021 ਦੇ ਮਹੀਨੇ ਲਈ 18-44 ਸਾਲਾਂ ਦੀ ਆਬਾਦੀ ਨੂੰ ਕਵਰ ਕਰਨ ਲਈ 16.83 ਲੱਖ ਟੀਕਾ ਖੁਰਾਕਾਂ ਸਿੱਧੀ ਖਰੀਦ ਲਈ ਉਪਲਬਧ ਹਨ

Posted On: 03 JUN 2021 5:51PM by PIB Chandigarh

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ “ਸਮੁੱਚੀ ਸਰਕਾਰ” ਪਹੁੰਚ ਅਧੀਨ ਪ੍ਰਭਾਵਸ਼ਾਲੀ ਟੀਕਾਕਰਨ ਮੁਹਿੰਮ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ। ਟੀਕੇ ਦੀਆਂ ਖੁਰਾਕਾਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ, ਕੇਂਦਰ ਸਰਕਾਰ ਨਿਰੰਤਰ ਟੀਕੇ ਦੇ ਨਿਰਮਾਤਾਵਾਂ ਦੇ ਸੰਪਰਕ ਵਿੱਚ ਹੈ ਅਤੇ 1 ਮਈ 2021 ਤੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੱਖ ਵੱਖ ਖਰੀਦ ਵਿਕਲਪ ਖੋਲ ਦਿੱਤੇ ਗਏ ਹਨ। 

ਕੁਝ ਮੀਡੀਆ ਰਿਪੋਰਟਾਂ ਆਈਆਂ ਹਨ ਜੋ ਤਾਮਿਲਨਾਡੂ ਵਿੱਚ ਟੀਕਿਆਂ ਦੀ ਘਾਟ ਬਾਰੇ ਦਸਦੀਆਂ ਹਨ। ਇਹ ਰਿਪੋਰਟਾਂ ਅਸਲ ਵਿੱਚ ਗਲਤ ਅਤੇ ਬਿਨਾਂ ਕਿਸੇ ਅਧਾਰ ਦੇ ਹਨ। 

ਜਿਵੇਂ ਕਿ 2 ਜੂਨ 2021 ਤੱਕ, ਤਾਮਿਲਨਾਡੂ ਨੂੰ ਕੋਵਿਡ ਟੀਕਿਆਂ ਦੀਆਂ 1 ਕਰੋੜ ਤੋਂ ਵੱਧ ਖੁਰਾਕਾਂ ਵੰਡੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 93.3 ਲੱਖ ਖੁਰਾਕਾਂ ਕੀਤੀਆਂ ਜਾ ਚੁਕੀਆਂ। ਇਸ ਵੇਲੇ ਰਾਜ ਕੋਲ ਕੁੱਲ 7.24 ਲੱਖ ਖੁਰਾਕਾਂ ਉਪਲਬਧ ਹਨ।  ਤਾਮਿਲਨਾਡੂ ਨੂੰ ਜੂਨ, 2021 ਦੇ ਪਹਿਲੇ ਅਤੇ ਦੂਜੇ ਪੰਦਰਵਾੜੇ ਲਈ ਭਾਰਤ ਸਰਕਾਰ ਦੇ ਚੈਨਲ ਤੋਂ ਪ੍ਰਾਪਤ ਮੁਫ਼ਤ ਟੀਕਿਆਂ ਦੀਆਂ ਖੁਰਾਕਾਂ ਦੀ ਕੁੱਲ ਗਿਣਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਤਾਮਿਲਨਾਡੂ ਲਈ 1 ਜੂਨ 2021 ਤੋਂ 15 ਜੂਨ 2021 ਤਕ  ਲਈ ਕੁੱਲ 7.48 ਲੱਖ ਟੀਕਾ ਖੁਰਾਕਾਂ ਭਾਰਤ ਸਰਕਾਰ ਦੇ ਚੈਨਲ ਰਾਹੀਂ ਉਪਲਬਧ ਸਨ ਅਤੇ 15 ਜੂਨ ਤੋਂ 30 ਜੂਨ, 2021 ਤੱਕ ਲਈ ਭਾਰਤ ਸਰਕਾਰ ਦੇ ਚੈਨਲ ਰਾਹੀਂ ਤਾਮਿਲਨਾਡੂ ਲਈ 18.36 ਲੱਖ ਵਾਧੂ ਟੀਕਾ ਖੁਰਾਕਾਂ ਵੀ ਉਪਲਬਧ ਹਨ।  

ਇਹ ਐਲੋਕੇਸ਼ਨ ਕੋਵਿਡ ਟੀਕਿਆਂ ਦੀ ਕੁੱਲ ਉਪਲਬਧਤਾ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਵੱਲੋਂ ਔਸਤ ਖਪਤ 'ਤੇ ਅਧਾਰਤ ਹੈ। ਤਾਮਿਲਨਾਡੂ ਨੂੰ 18-44 ਸਾਲ ਦੀ ਉਮਰ ਦੇ ਲੋਕਾਂ ਲਈ ਨਵੀਂ ਲਿਬਰਲਾਈਜ਼ਡ ਪ੍ਰਾਈਸਿੰਗ ਅਤੇ ਐਕਸੇਲੇਰੇਟਿਡ ਰਾਸ਼ਟਰੀ ਕੋਵਿਡ-19 ਟੀਕਾਕਰਣ ਰਣਨੀਤੀ ਦੇ ਤਹਿਤ ਰਾਜ ਲਈ ਉਪਲਬਧ ਖੁਰਾਕਾਂ ਦੀ ਸੰਖਿਆ ਬਾਰੇ ਹੋਰ ਜਾਣਕਾਰੀ ਵੀ ਦਿੱਤੀ ਗਈ ਹੈ। ਜੂਨ 2021 ਦੇ ਮਹੀਨੇ ਲਈ ਤੀਜੇ ਪੜਾਅ ਵਿੱਚ 18-44 ਸਾਲਾਂ ਦੀ ਆਬਾਦੀ ਨੂੰ ਕਵਰ ਕਰਨ ਲਈ ਕੁੱਲ 16.83 ਲੱਖ ਟੀਕਾ ਖੁਰਾਕਾਂ ਉਪਲਬਧ ਹਨ।  

--------------------------------- 

ਐਮਵੀ / ਏਐਲ / ਜੀਐਸ



(Release ID: 1724212) Visitor Counter : 159