ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਨੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ ਆਬਾਦੀ ਦੇ ਸਭ ਤੋਂ ਜਿਆਦਾ ਜੋਖ਼ਮ ਵਾਲੇ ਅਤੇ ਆਰਥਿਕ ਤੌਰ 'ਤੇ ਸਭ ਤੋਂ ਵੱਧ ਕਮਜ਼ੋਰ ਸ਼੍ਰੇਣੀ ਦੇ ਲੋਕਾਂ ਨੂੰ ਐਨਐੱਫਐੱਸਏ ਰਾਸ਼ਨ ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ

Posted On: 03 JUN 2021 10:35AM by PIB Chandigarh

ਕੋਵਿਡ-19 ਮਹਾਮਾਰੀ ਦੇ ਮੌਜੂਦਾ ਦ੍ਰਿਸ਼ ਨੂੰ ਧਿਆਨ ਵਿੱਚ ਰੱਖਦਿਆਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਆਬਾਦੀ ਦੇ ਸਭ ਤੋਂ ਵੱਧ ਜੋਖ਼ਮ ਵਾਲੇ ਅਤੇ ਆਰਥਿਕ ਤੌਰ 'ਤੇ ਸਭ ਤੋਂ ਵੱਧ ਕਮਜ਼ੋਰ ਸ਼੍ਰੇਣੀਆਂ ਦੇ ਸ਼ਿਨਾਖਤ ਕੀਤੇ ਗਏ ਸਾਰੇ ਹੀ ਵਿਅਕਤੀਆਂ ਦੀ ਕਵਰੇਜ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੋ ਗਿਆ ਹੈ। 

ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਜੂਨ, 2021 ਨੂੰ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਹਨਾਂ ਦੀਆਂ ਸੰਬੰਧਿਤ ਐਨਐਫਐਸਏ ਸੀਮਾਵਾਂ ਅਧੀਨ ਉਪਲਬਧ ਕਵਰੇਜ ਦੀ ਵਰਤੋਂ ਕਰਦਿਆਂ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਅਬਾਦੀ ਦੇ ਸਭ ਤੋਂ ਜਿਆਦਾ ਜੋਖ਼ਮ ਅਤੇ ਆਰਥਿਕ ਤੌਰ ਤੇ ਵਧੇਰੇ ਜਿਆਦਾ ਕਮਜ਼ੋਰ ਸ਼੍ਰੇਣੀਆਂ ਨੂੰ ਐਨਐੱਫਐੱਸਏ ਰਾਸ਼ਨ ਕਾਰਡਾਂ ਤੱਕ ਪਹੁੰਚ ਕਰਨ, ਸ਼ਿਨਾਖਤ ਕਰਨ ਅਤੇ ਜਾਰੀ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਉਣ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।  

ਵਿਭਾਗ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮਾਜ ਦੇ ਬਹੁਤ ਜਿਆਦਾ ਜੋਖ਼ਮ ਵਾਲੇ ਅਤੇ ਬਹੁਤ ਜਿਆਦਾ ਕਮਜ਼ੋਰ ਸ਼੍ਰੇਣੀਆਂ, ਜਿਵੇਂ ਕਿ ਹੋਰਨਾਂ ਵਿੱਚ ਸਟ੍ਰੀਟ ਡਿਵੈਲਰ, ਰੈਗ ਪਿਕੱਰ, ਹਾਕਰਰਿਕਸ਼ਾ ਚਾਲਕ ਆਦਿ ਸ਼ਾਮਲ ਹਨ, ਤੱਕ ਪਹੁੰਚ ਬਣਾਉਣ ਲਈ ਉਪਾਅ ਕਰਨ ਲਈ ਕਿਹਾ ਹੈ। ਐਨਐਫਐਸਏ ਅਧੀਨ ਯੋਗ ਵਿਅਕਤੀਆਂ/ਘਰਾਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਨੂੰ ਰਾਸ਼ਨ ਕਾਰਡ ਜਾਰੀ ਕਰਨ ਦੀਆਂ ਆਪ੍ਰੇਸ਼ਨਲ ਜਿੰਮੇਵਾਰੀਆਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹੈ। 

ਸਲਾਹ ਲਈ ਇੱਥੇ ਕਲਿੱਕ ਕਰੋ

  ******

ਡੀਜੇਐਨ / ਐਮਐਸ(Release ID: 1724078) Visitor Counter : 214