ਮੰਤਰੀ ਮੰਡਲ

ਕੈਬਨਿਟ ਨੇ ‘ਸ਼ੰਘਾਈ ਸਹਿਯੋਗ ਸੰਗਠਨ’ ਦੇ ਸਾਰੇ ਮੈਂਬਰ ਦੇਸ਼ਾਂ ਦੇ ਦਰਮਿਆਨ ‘ਮਾਸ ਮੀਡੀਆ ਦੇ ਖੇਤਰ ਵਿੱਚ ਸਹਿਯੋਗ’’ ਬਾਰੇ ਸਹਿਮਤੀ ਪੱਤਰ ਉੱਤੇ ਹਸਤਾਖਰ ਨੂੰ ਪ੍ਰਵਾਨਗੀ ਦਿੱਤੀ ਤੇ ਪੁਸ਼ਟੀ ਕੀਤੀ

Posted On: 02 JUN 2021 12:55PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ‘ਸ਼ੰਘਾਈ ਸਹਿਯੋਗ ਸੰਗਠਨ’ (SCO) ਦੇ ਸਾਰੇ ਮੈਂਬਰ ਦੇਸ਼ਾਂ ਦੇ ਦਰਮਿਆਨ ‘ਮਾਸ ਮੀਡੀਆ ਦੇ ਖੇਤਰ ਵਿੱਚ ਸਹਿਯੋਗ’’ ਬਾਰੇ ਸਮਝੌਤੇ ਉੱਤੇ ਹਸਤਾਖਰ ਕੀਤੇ ਜਾਣ ਤੇ ਉਸ ਦੀ ਪੁਸ਼ਟੀ ਲਈ ਪਿਛਲੀ ਤਰੀਕ ਤੋਂ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ’ਤੇ ਜੂਨ 2019 ’ਚ ਹਸਤਾਖਰ ਹੋਏ ਸਨ।

ਇਹ ਸਮਝੌਤੇ ਮਾਸ ਮੀਡੀਆ ਦੇ ਖੇਤਰ ਵਿੱਚ ਐਸੋਸੀਏਸ਼ਨਾਂ ਦੇ ਦਰਮਿਆਨ ਸਮਾਨ ਤੇ ਪਰਸਪਰ ਲਾਹੇਵੰਦ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਹਰੇਕ ਧਿਰ ਨੂੰ ਪਰਸਪਰ ਸਬੰਧਾਂ ਦੇ ਅਧਾਰ ਉੱਤੇ ਸਮਾਨਤਾ ਨੂੰ ਯਕੀਨੀ ਬਣਾਉਂਦਿਆਂ ਗਤੀਵਿਧੀਆਂ ਦੀ ਸੁਵਿਧਾ ਦਿੱਤੀ ਜਾਵੇਗੀ। ਇਹ ਸਮਝੌਤਾ ਮੈਂਬਰ ਦੇਸ਼ਾਂ ਨੂੰ ਮਾਸ ਮੀਡੀਆ ਦੇ ਖੇਤਰ ਵਿੱਚ ਸਰਬੋਤਮ ਅਭਿਆਸ ਸਾਂਝੇ ਕਰਨ ਤੇ ਨਵੀਂਆਂ ਖੋਜਾਂ ਲਈ ਮੌਕਾ ਮੁਹੱਈਆ ਕਰਵਾਏਗਾ।

ਵਿਸ਼ੇਸ਼ਤਾਵਾਂ:

ਸਹਿਯੋਗ ਦੇ ਮੁੱਖ ਖੇਤਰ ਨਿਮਨਲਿਖਤ ਅਨੁਸਾਰ ਹਨ:

  1. ਮਾਸ ਮੀਡੀਆ ਰਾਹੀਂ ਸੂਚਨਾ ਦੀ ਵਿਆਪਕ ਤੇ ਪਰਸਪਰ ਵੰਡ ਲਈ ਯਥਾਯੋਗ ਸਥਿਤੀਆਂ ਪੈਦਾ ਕਰਨਾ, ਤਾਂ ਜੋ ਆਪੋ–ਆਪਣੇ ਦੇਸ਼ਾਂ ਦੀ ਜਨਤਾ ਦੇ ਜੀਵਨ ਬਾਰੇ ਗਿਆਨ ਵਿੱਚ ਹੋਰ ਵਾਧਾ ਹੋ ਸਕੇ;

  2. ਆਪੋ–ਆਪਣੇ ਦੇਸ਼ਾਂ ਦੇ ਮਾਸ ਮੀਡੀਆ ਸਾਧਨਾਂ ਦੇ ਸੰਪਾਦਕੀ ਦਫ਼ਤਰਾਂ ਦੇ ਨਾਲ–ਨਾਲ ਸਬੰਧਿਤ ਮੰਤਰਾਲਿਆਂ, ਏਜੰਸੀਆਂ ਤੇ ਮਾਸ–ਮੀਡੀਆ ਦੇ ਖੇਤਰ ਵਿੱਚ ਕੰਮ ਕਰਦੇ ਸੰਗਠਨਾਂ ਦੇ ਦਰਮਿਆਨ, ਅਜਿਹੀਆਂ ਵਿਸ਼ੇਸ਼ ਸਥਿਤੀਆਂ ਤੇ ਕਿਸਮਾਂ ’ਚ ਸਹਿਯੋਗ; ਜਿਨ੍ਹਾਂ ਦਾ ਨਿਰਧਾਰਣ ਭਾਗੀਦਾਰਾਂ ਦੁਆਰਾ ਵੱਖੋ–ਵੱਖਰੇ ਸਮਝੌਤਿਆਂ ਦੇ ਨਤੀਜੇ ਸਮੇਤ ਆਪਣੇ–ਆਪ ਕੀਤਾ ਜਾਵੇਗਾ;

  3. ਦੇਸ਼ਾਂ ਦੇ ਪੱਤਰਕਾਰਾਂ ਦੀਆਂ ਪੇਸ਼ੇਵਰਾਨਾ ਐਸੋਸੀਏਸ਼ਨਾਂ ਦੇ ਦਰਮਿਆਨ ਇੱਕਸਮਾਨ ਤੇ ਪਰਸਪਰ ਲਾਹੇਵੰਦ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਤਾਂ ਜੋ ਉਪਲਬਧ ਪੇਸ਼ੇਵਰ ਅਨੁਭਵ ਦਾ ਅਧਿਐਨ ਹੋ ਸਕੇ ਅਤੇ ਨਾਲ ਹੀ ਮਾਸ ਮੀਡੀਆ ਦੇ ਖੇਤਰ ਵਿੱਚ ਬੈਠਕਾਂ, ਸੈਮੀਨਾਰ ਤੇ ਕਾਨਫ਼ਰੰਸਾਂ ਦਾ ਆਯੋਜਨ ਹੋ ਸਕੇ;

  4. ਦੇਸ਼ ਤੇ ਦੂਜੀ ਧਿਰ ਦੇ ਅਧਿਕਾਰ–ਖੇਤਰ ਦੇ ਅੰਦਰ ਟੈਲੀਵਿਜ਼ਨ ਤੇ ਰੇਡੀਓ ਪ੍ਰੋਗਰਾਮਾਂ ਤੇ ਪ੍ਰੋਗਰਾਮਾਂ ਦੇ ਪ੍ਰਸਾਰਣ, ਸਮੱਗਰੀ ਤੇ ਸੂਚਨਾ ਦੇ ਸੰਪਾਦਕੀ ਦਫ਼ਤਰਾਂ ਦੁਆਰਾ ਕਾਨੂੰਨੀ ਪ੍ਰਸਾਰਣ ਵਿੱਚ ਮਦਦ ਕਰਨਾ, ਜੇ ਉਨ੍ਹਾਂ ਦੀ ਵੰਡ ਸਾਰੇ ਦੇਸ਼ਾਂ ਦੇ ਕਾਨੂੰਨੀ ਜ਼ਰੂਰਤਾਂ ਪੂਰੀਆਂ ਕਰਦੀ ਹੋਵੇਗੀ;

  5. ਮਾਸ ਮੀਡੀਆ ਦੇ ਖੇਤਰ ਵਿੱਚ ਅਨੁਭਵ ਤੇ ਮਾਹਿਰਾਂ ਦੇ ਅਦਾਨ–ਪ੍ਰਦਾਨ ਨੂੰ ਉਤਸ਼ਾਹਿਤ ਕਰਨਾ, ਮੀਡੀਆ ਪ੍ਰੋਫ਼ੈਸ਼ਨਲਸ ਨੂੰ ਟ੍ਰੇਨਿੰਗ ਵਿੱਚ ਪਰਸਪਰ ਸਹਾਇਤਾ ਪ੍ਰਦਾਨ ਕਰਨਾ ਅਤੇ ਵਿੱਦਿਅਕ ਤੇ ਵਿਗਿਆਨਕ ਖੋਜ ਸੰਸਥਾਨਾਂ ਤੇ ਇਸ ਖੇਤਰ ਵਿੱਚ ਸਰਗਰਮ ਸੰਗਠਨਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ।` 

*****

ਡੀਐੱਸ


(Release ID: 1723800) Visitor Counter : 192