ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਹੈਫਕਾਈਨ ਬਾਇਓਫਾਰਮਾ ਭਾਰਤ ਬਾਇਓਟੈਕ ਨਾਲ ਟੈਕਨੋਲੋਜੀ ਟ੍ਰਾਂਸਫਰ ਪ੍ਰਬੰਧ ਅਧੀਨ ਕੋਵੈਕਸੀਨ ਦੀਆਂ ਸਲਾਨਾ 22.8 ਕਰੋੜ ਖੁਰਾਕਾਂ ਦਾ ਉਤਪਾਦਨ ਕਰੇਗੀ

Posted On: 02 JUN 2021 11:10AM by PIB Chandigarh

 ਮੁੰਬਈ |  2 ਜੂਨ, 2021

 

ਪੂਰੀ ਯੋਗ ਆਬਾਦੀ ਨੂੰ ਜਲਦੀ ਤੋਂ ਜਲਦੀ ਟੀਕਾ ਲਗਾਉਣ ਦੇ ਉਦੇਸ਼ ਨਾਲ, ਕੇਂਦਰ ਦੀ ਸਹਾਇਤਾ ਨਾਲ ਦੇਸ਼ ਵਿੱਚ ਘਰੇਲੂ ਟੀਕਾ ਉਤਪਾਦਨ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ।

ਇਸ ਪਹਿਲ ਦੇ ਹਿੱਸੇ ਵਜੋਂ, ਆਤਮਨਿਰਭਰ ਭਾਰਤ 3.0 ਮਿਸ਼ਨ ਕੋਵਿਡ ਸੁਰੱਖਿਆ ਅਧੀਨ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਤਿੰਨ ਜਨਤਕ ਉੱਦਮਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।  ਇਹ ਉੱਦਮ ਹਨ:

1. ਹੈਫਕਾਈਨ ਬਾਇਓਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਟਿਡ, ਮੁੰਬਈ,

2. ਇੰਡੀਅਨ ਇਮਿਊਨੋਲੋਜੀਕਲਸ ਲਿਮਟਿਡ, ਹੈਦਰਾਬਾਦ ਅਤੇ

3. ਭਾਰਤ ਇਮਿਊਨੋਲੋਜੀਕਲਸ ਐਂਡ ਬਾਇਓਲੋਜੀਕਲਜ਼ ਲਿਮਟਿਡ, ਬੁਲੰਦਸ਼ਹਿਰ, ਯੂਪੀ।

ਹੈਫਕਾਈਨ ਬਾਇਓਫਾਰਮਾ, ਮਹਾਰਾਸ਼ਟਰ ਰਾਜ ਦਾ ਇੱਕ ਪਬਲਿਕ ਸੈਕਟਰ ਅਦਾਰਾ (ਪੀਐੱਸਯੂ) ਭਾਰਤ ਬਾਇਓਟੈਕ ਲਿਮਟਿਡ, ਹੈਦਰਾਬਾਦ ਨਾਲ ਟੈਕਨੋਲੋਜੀ ਟ੍ਰਾਂਸਫਰ ਪ੍ਰਬੰਧ ਅਧੀਨ ਕੋਵੈਕਸੀਨ ਟੀਕਾ ਬਣਾਉਣ ਲਈ ਤਿਆਰ ਹੋ ਰਿਹਾ ਹੈ।  ਉਤਪਾਦਨ ਦਾ ਕੰਮ ਕੰਪਨੀ ਦੇ ਪਰੇਲ ਕੰਪਲੈਕਸ ਵਿਖੇ ਹੋਵੇਗਾ।

E:\Surjeet Singh\June 2021\02 June\1.1.jpgE:\Surjeet Singh\June 2021\02 June\1.2.jpg

ਹੈਫਕਾਈਨ ਬਾਇਓਫਾਰਮਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੰਦੀਪ ਰਾਠੌੜ ਨੇ ਕਿਹਾ ਕਿ ਕੰਪਨੀ ਦਾ ਇੱਕ ਸਾਲ ਵਿੱਚ ਕੋਵੋਕਸੀਨ ਦੀਆਂ 22.8 ਕਰੋੜ ਖੁਰਾਕਾਂ ਤਿਆਰ ਕਰਨ ਦਾ ਟੀਚਾ ਹੈ। ਉਨ੍ਹਾਂ ਅੱਗੇ ਕਿਹਾ “ਕੋਵੈਕਸੀਨ ਦੇ ਉਤਪਾਦਨ ਲਈ ਹੈਫਕਾਈਨ ਬਾਇਓਫਾਰਮਾ ਨੂੰ ਕੇਂਦਰ ਨੇ 65 ਕਰੋੜ ਰੁਪਏ ਦਿੱਤੇ ਹਨ ਅਤੇ ਮਹਾਰਾਸ਼ਟਰ ਸਰਕਾਰ ਤੋਂ 94 ਕਰੋੜ ਰੁਪਏ ਦੀ ਸਹਾਇਤਾ ਪ੍ਰਾਪਤ ਹੋਈ ਹੈ।” 

E:\Surjeet Singh\June 2021\02 June\1.3.jpg

ਡਾਕਟਰ ਤੋਂ ਆਈਏਐੱਸ ਅਧਿਕਾਰੀ ਬਣੇ ਰਾਠੌੜ ਨੇ ਕਿਹਾ, “ਸਾਨੂੰ ਅੱਠ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਟੀਕੇ ਦੇ ਉਤਪਾਦਨ ਦੀ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹੁੰਦੇ ਹਨ- ਡਰੱਗ ਪਦਾਰਥ ਅਤੇ ਅੰਤਮ ਦਵਾਈ ਉਤਪਾਦ। ਡਰੱਗ ਪਦਾਰਥਾਂ ਦੇ ਉਤਪਾਦਨ ਲਈ ਸਾਨੂੰ ਬਾਇਓ ਸੇਫਟੀ ਲੈਵਲ 3 (ਬੀਐੱਸਐੱਲ 3) ਦੀ ਸੁਵਿਧਾ ਬਣਾਉਣ ਦੀ ਜ਼ਰੂਰਤ ਹੈ, ਜਦੋਂ ਕਿ ਹੈਫਕਾਈਨ ਪਾਸ ਪਹਿਲਾਂ ਹੀ ਫਿਲ ਫਿਨਿਸ਼ ਦੀ ਸੁਵਿਧਾ ਉਪਲਭਦ ਹੈ।” ਬੀਐੱਸਐੱਲ 3 ਇੱਕ ਸੁਰੱਖਿਆ ਮਾਪਦੰਡ ਹੈ ਜੋ ਅਜਿਹੀਆਂ ਸੁਵਿਧਾਵਾਂ ਲਈ ਲਾਗੂ ਹੁੰਦਾ ਹੈ ਜਿੱਥੇ ਕੰਮ ਵਿੱਚ ਰੋਗਾਣੂ ਸ਼ਾਮਲ ਹੁੰਦੇ ਹਨ ਜੋ ਸਾਹ ਦੇ ਰਸਤਿਓਂ ਸਰੀਰ ਅੰਦਰ ਦਾਖਲ ਹੋ ਕੇ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੇ ਹਨ।   

ਬਾਇਓਟੈਕਨੋਲੋਜੀ ਵਿਭਾਗ ਦੀ ਚੇਅਰਪਰਸਨ ਅਤੇ ਬੀਆਈਆਰਏਸੀ-BIRAC (ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ) ਦੀ ਚੇਅਰਪਰਸਨ ਡਾ. ਰੇਨੂੰ ਸਵਰੂਪ ਨੇ ਕਿਹਾ, “ਜਨਤਕ ਸੈਕਟਰ ਦੇ ਅਸਾਸਿਆਂ ਦੀ ਵਰਤੋਂ ਕਰਦਿਆਂ ਵਿਆਪਕ ਟੀਕਾਕਰਣ ਮੁਹਿੰਮ ਦਾ ਸਮਰਥਨ ਕਰਨ ਲਈ ਟੀਕੇ ਦੀ ਉਤਪਾਦਨ ਸਮਰੱਥਾ ਨੂੰ ਵਧਾਉਣਾ ਸਾਡੇ ਦੇਸ਼ ਵਿੱਚ ਟੀਕਿਆਂ ਦੀ ਉਤਪਾਦਨ ਸਮਰੱਥਾ ਦੇ ਨਿਰਮਾਣ ਵਿੱਚ ਬਹੁਤ ਸਹਾਈ ਹੋਵੇਗਾ।

ਹੈਫਕਾਈਨ ਬਾਇਓਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਟਿਡ, 122 ਸਾਲ ਪੁਰਾਣੇ ਹੈਫਕਾਈਨ ਇੰਸਟੀਚਿਊਟ ਦਾ ਇੱਕ ਔਫਸ਼ੂਟ ਹੈ, ਜੋ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਬਾਇਓਮੈਡੀਕਲ ਖੋਜ ਸੰਸਥਾਵਾਂ ਵਿੱਚੋਂ ਇੱਕ ਹੈ, ਜਿਸ ਦਾ ਨਾਮ ਰੂਸੀ ਜੀਵਾਣੂ ਵਿਗਿਆਨੀ ਡਾ. ਵਾਲਡੇਮਾਰ ਹੈਫਕਾਈਨ ਦੇ ਨਾਮ ‘ਤੇ ਰੱਖਿਆ ਗਿਆ ਹੈ ਜਿਸ ਨੇ ਪਲੇਗ ਦੇ ਟੀਕੇ ਦੀ ਕਾਢ ਕੱਢੀ ਸੀ।

ਸਰੋਤ:

• ਬਾਇਓਟੈਕਨੋਲੋਜੀ ਵਿਭਾਗ ਦਾ ਬੈੱਕਗ੍ਰਾਊਂਡ ਨੋਟ।

• ਡਾ. ਸੰਦੀਪ ਰਾਠੌੜ, ਐੱਮਡੀ, ਹੈਫਕਾਈਨ ਬਾਇਓਫਾਰਮਾ, ਮੁੰਬਈ ਨਾਲ ਇੱਕ ਇੰਟਰਵਿਊ।

 

ਟੀਵੀ ਨਿਊਜ਼ ਚੈਨਲਾਂ / ਯੂਟਿਊਬ ਚੈਨਲਾਂ ਲਈ ਸੰਦੇਸ਼।

ਏਐੱਨਆਈ ਦੁਆਰਾ ਉਪਲਬਧ ਹੈਫਕਾਈਨ ਬਾਇਓਫਾਰਮਾ ਵੀਡੀਓ ਫੀਡ।

**********

ਪੀਆਈਬੀ ਮੁੰਬਈ | ਐੱਮਡੀ/ਆਰਟੀ/ਜੇਪੀਐੱਸ/ਏਐੱਸ/ਡੀਵਾਇ

ਸੋਸ਼ਲ ਮੀਡੀਆ ‘ਤੇ ਫੋਲੋ ਕਰੋ: @PIBMumbai / PIBMumbai /pibmumbai  pibmumbai[at]gmail[dot]com



(Release ID: 1723779) Visitor Counter : 201