ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਦੀ ਪ੍ਰਧਾਨਗੀ ’ਚ ਵਿਸ਼ਵ ਦੁੱਧ ਦਿਵਸ ਦੇ ਮੌਕੇ ’ਤੇ ਵਰਚੁਅਲ ਪ੍ਰੋਗਰਾਮ ਦਾ ਪ੍ਰਬੰਧ


ਮੰਤਰੀ ਜੀ ਨੇ ਡੇਅਰੀ ਖੇਤਰ ਲਈ ਰਾਸ਼ਟਰੀ ਪੁਰਸਕਾਰ , ਗੋਪਾਲ ਰਤਨ ਪੁਰਸਕਾਰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ

ਉਮੰਗ ਪਲੇਟਫਾਰਮ ਦੇ ਨਾਲ ਈ-ਗੋਪਾਲਾ ਐਪ ਦੇ ਏਕੀਕਰਣ ਦੀ ਵੀ ਘੋਸ਼ਣਾ

ਪਿਛਲੇ 6 ਸਾਲਾਂ ਦੌਰਾਨ ਦੁੱਧ ਉਤਪਾਦਨ 6.3 ਪ੍ਰਤੀਸ਼ਤ ਪ੍ਰਤੀ ਸਾਲ ਦੀ ਔਸਤ ਵਾਧਾ ਦਰ ਤੋਂ ਵਧਿਆ : ਸ਼੍ਰੀ ਗਿਰੀਰਾਜ ਸਿੰਘ

ਡੇਅਰੀ ਖੇਤਰ 8 ਕਰੋੜ ਤੋਂ ਜ਼ਿਆਦਾ ਡੇਅਰੀ ਕਿਸਾਨਾਂ ਦੇ ਰੋਜ਼ਗਾਰ ਦਾ ਸਰੋਤ: ਸ਼੍ਰੀ ਗਿਰੀਰਾਜ ਸਿੰਘ

Posted On: 01 JUN 2021 3:19PM by PIB Chandigarh

ਵਿਸ਼ਵ ਦੁੱਧ ਦਿਵਸ ਦੇ ਮੌਕੇ ’ਤੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਦੀ ਪ੍ਰਧਾਨਗੀ ’ਚ ਵਰਚੁਅਲ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਹਰ ਸਾਲ ਪਹਿਲੀ ਜੂਨ ਨੂੰ ਵਿਸ਼ਵ ਦੁੱਧ ਦਿਵਸ ਦੇ ਰੂਪ ਚ ਮਨਾਇਆ ਜਾਂਦਾ। 
ਮੰਤਰੀ ਜੀ ਨੇ ਡੇਅਰੀ ਖੇਤਰ ਲਈ ਰਾਸ਼ਟਰੀ ਪੁਰਸਕਾਰ , ਗੋਪਾਲ ਰਤਨ ਪੁਰਸਕਾਰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਜਿਸ ਦੀਆਂ ਤਿੰਨ ਸ਼੍ਰੇਣੀਆਂ ਹਨ- 1) ਸਭ ਤੋਂ ਉੱਤਮ ਡੇਅਰੀ ਕਿਸਾਨ, 2) ਸਭ ਤੋਂ ਉੱਤਮ ਬਨਾਵਟੀ ਗਰਭ ਧਾਰਨ  ਤਕਨੀਕ (ਏ.ਆਈ.ਟੀ.) ਅਤੇ 3) ਸਭ ਤੋਂ ਉੱਤਮ ਡੇਅਰੀ ਸਹਿਕਾਰੀ/ ਦੁੱਧ ਉਤਪਾਦਕ ਕੰਪਨੀ/ਐਫ.ਪੀ.ਓ.। ਉਨ੍ਹਾਂ ਨੇ ਚਰਚਾ ਕੀਤੀ ਕਿ ਪਾਤਰ ਕਿਸਾਨ /ਡੇਅਰੀ ਸਹਿਕਾਰੀ ਕਮੇਟੀਆਂ/ ਏ.ਆਈ. ਟੈਕਨੀਸ਼ੀਅਨ  ਇਨਾਮ ਲਈ ਆਨਲਾਇਨ ਅਪਲਾਈ  ਕਰ ਸਕਦੇ ਹਨ ਅਤੇ ਇਨਾਮ ਲਈ ਪੋਰਟਲ 15 ਜੁਲਾਈ 2021 ਤੋਂ ਖੁਲੇਗਾ। ਇਨਾਮ ਲਈ ਜੇਤੂਆਂ  ਦੀ ਘੋਸ਼ਣਾ 31 ਅਕਤੂਬਰ 2021 ਨੂੰ ਕੀਤੀ ਜਾਵੇਗੀ।   

C:\Users\dell\Desktop\image001HHPI.jpg


ਉਨ੍ਹਾਂ ਨੇ ਉਮੰਗ ਪਲੇਟਫਾਰਮ ਦੇ ਨਾਲ ਈ-ਗੋਪਾਲਾ ਐਪ ਦੇ ਏਕੀਕਰਣ ਦੀ ਵੀ ਘੋਸ਼ਣਾ ਦੀ ਤਾਂਕਿ ਉਮੰਗ ਪਲੇਟਫਾਰਮ ਦੇ 3.1 ਕਰੋੜ ਉਪਯੋਗਕਰਤਾਵਾਂ ਨੂੰ ਐਪ ਤੱਕ ਪਹੁੰਚ ਪ੍ਰਾਪਤ ਹੋ ਸਕੇ। ਈ-ਗੋਪਾਲਾ ਐਪ (ਉਤਪਾਦਕ ਪਸ਼ੂਧਨ ਦੇ ਰਾਹੀਂ ਪੈਸਾ ਦਾ ਸਿਰਜਣ) ਇੱਕ ਵਿਆਪਕ ਨਸਲ ਸੁਧਾਰ ਬਾਜ਼ਾਰ ਅਤੇ ਕਿਸਾਨਾਂ ਦੇ ਪ੍ਰਤੱਖ ਪ੍ਰਯੋਗ ਲਈ ਸੂਚਨਾ ਪੋਰਟਲ ਮਾਣਯੋਗ ਪ੍ਰਧਾਨ ਮੰਤਰੀ ਵਲੋਂ 10 ਸਿਤੰਬਰ 2020 ਨੂੰ ਲਾਂਚ ਕੀਤਾ ਗਿਆ ਸੀ । 
 ਇਸ ਮੌਕੇ ’ਤੇ ਬੋਲਦੇ ਹੋਏ, ਮੰਤਰੀ ਜੀ ਨੇ ਕਿਹਾ ਕਿ ਭਾਰਤ ਡੇਅਰੀ ਦੇਸ਼ਾਂ ’ਚ ਇੱਕ ਸੰਸਾਰਿਕ ਲੀਡਰ ਹੈ ਅਤੇ 2019-20 ਦੇ ਦੌਰਾਨ 198.4 ਮਿਲਿਅਨ ਟਨ ਦੁੱਧ ਦਾ ਉਤਪਾਦਨ ਕੀਤਾ। 2018-19 ਦੇ ਦੌਰਾਨ ਦੁੱਧ ਦੇ ਉਤਪਾਦਨ ਦਾ ਮੁੱਲ ਵਰਤਮਾਨ ਕੀਮਤਾਂ ’ਤੇ 7.72 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ ਜੋ ਕਣਕ ਅਤੇ ਝੋਨੇ ਦੇ ਕੁਲ ਉਤਪਾਦਨ ਦੇ ਮੁੱਲ ਤੋਂ ਵੀ ਜ਼ਿਆਦਾ ਹੈ । 
ਮੰਤਰੀ ਜੀ ਨੇ ਇਹ ਵੀ ਚਰਚਾ ਕੀਤੀ ਕਿ ਪਿਛਲੇ 6 ਸਾਲਾਂ ਦੇ ਦੌਰਾਨ ਦੁੱਧ ਉਤਪਾਦਨ 6.3 ਪ੍ਰਤੀਸ਼ਤ ਪ੍ਰਤੀ ਸਾਲ ਦੀ ਔਸਤ ਸਲਾਨਾ ਵਾਧਾ ਦਰ ਤੋਂ ਵਧਿਆ ਹੈ, ਜਦਕਿ ਵਿਸ਼ਵ ਦੁੱਧ ਉਤਪਾਦਨ 1.5 ਫ਼ੀਸਦੀ ਪ੍ਰਤੀ ਸਾਲ ਦੀ ਦਰ ਤੋਂ ਵੱਧ ਰਿਹਾ ਹੈ। ਦੁੱਧ ਦੀ ਪ੍ਰਤੀ ਵਿਅਕਤੀ ਉਪਲੱਬਧਤਾ 2013-14 ’ਚ ਜਿੱਥੇ 307 ਗ੍ਰਾਮ ਸੀ,  ਹੁਣ ਵਧ ਕੇ 2019-20 ’ਚ 406 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀਦਿਨ ਹੋ ਗਈ ਹੈ ਜੋ ਕਿ 32.24 ਫ਼ੀਸਦੀ ਦਾ ਵਾਧਾ ਹੈ ।  
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਡੇਅਰੀ ਖੇਤਰ 8 ਕਰੋੜ ਤੋਂ ਜ਼ਿਆਦਾ ਡੇਅਰੀ ਕਿਸਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ ਇਸ ਵਿੱਚ ਮੁੱਖ ਰੂਪ ਤੋਂ ਛੋਟੇ ਤੇ ਸੀਮਾਂਤ ਅਤੇ ਭੂਮਿਹੀਨ ਕਿਸਾਨ ਹਨ। ਦੇਸ਼ ਦੀਆਂ ਡੇਅਰੀ ਸਹਕਾਰੀ ਕਮੇਟੀਆਂ ਆਪਣੀ ਵਿਕਰੀ ਦਾ ਔਸਤਨ 75 ਫ਼ੀਸਦੀ ਕਿਸਾਨਾਂ ਨੂੰ ਪ੍ਰਦਾਨ ਕਰਦੀਆਂ ਹਨ ਅਤੇ 2 ਕਰੋੜ ਤੋਂ ਜ਼ਿਆਦਾ ਡੇਅਰੀ ਕਿਸਾਨ ਡੇਅਰੀ ਸਹਕਾਰੀ ਕਮੇਟੀਆਂ ’ਚ ਸੰਗਠਿਤ ਹੋਏ ਅਤੇ 1.94 ਲੱਖ ਡੇਅਰੀ ਸਹਕਾਰੀ ਕਮੇਟੀਆਂ ਦੁੱਧ ਪਿੰਡਾਂ ਤੋਂ ਦੁੱਧ ਇਕੱਠਾ ਕਰ ਰਹੀਆਂ ਹਨ।     

C:\Users\dell\Desktop\image00295MS.jpg


ਵਰਚੁਅਲ ਪ੍ਰੋਗਰਾਮ ਨੂੰ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲਿਯਾਨ ਅਤੇ ਸ਼੍ਰੀ ਪ੍ਰਤਾਪ ਚੰਦਰ  ਸਾਰੰਗੀ ਨੇ ਵੀ ਸੰਬੋਧਿਤ ਕੀਤਾ। ਇਸ ਪ੍ਰੋਗਰਾਮ ਵਿੱਚ ਕਿਸਾਨਾਂ, ਡੇਅਰੀ ਸੰਘਾਂ ਦੇ ਮੈਬਰਾਂ, ਡੇਅਰੀ ਸਹਕਾਰੀ ਕਮੇਟੀਆਂ, ਅਨੁਸੰਧਾਨ ਵਿਦਵਾਨਾਂ, ਅਨੁਸ਼ਾਸਕਾਂ ਆਦਿ ਨੇ ਭਾਗ ਲਿਆ । 
ਉਦਘਾਟਨ ਪ੍ਰੋਗਰਾਮ ਦੇ ਬਾਅਦ ਆਨੁਵਂਸ਼ਿਕ ਉੱਨਤੀ ਪ੍ਰੋਗਰਾਮ ਵਿੱਚ ਨਸਲ ਸੁਧਾਰ ਪ੍ਰੌਦਯੋਗਿਕੀਆਂ ਦੀ ਭੂਮਿਕਾ ’ਤੇ ਤਕਨੀਕੀ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ, ਇਸ ਸੈਸ਼਼ਨ ਵਿੱਚ ਕਈ ਮਾਹਿਰਾਂ ਅਤੇ ਵਿਗਿਆਨੀਆਂ ਨੇ ਭਾਗ ਲਿਆ। 

 

**********************


ਏਪੀਐਸ/ਐਮਜੀ



(Release ID: 1723574) Visitor Counter : 172