ਰਸਾਇਣ ਤੇ ਖਾਦ ਮੰਤਰਾਲਾ
ਸਰਕਾਰ ਦੇ ਯਤਨਾਂ ਨੇ ਕੋਵਿਡ 19 ਦੇ ਇਲਾਜ ਦੀਆਂ ਦਵਾਈਆਂ ਦੀ ਸਪਲਾਈ ਤੇ ਮੰਗ ਨੂੰ ਯਕੀਨੀ ਬਣਾਉਣ ਲਈ ਸਵਦੇਸ਼ੀ ਉਤਪਾਦਨ ਵਧਾਇਆ ਹੈ
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ 21 ਅਪ੍ਰੈਲ ਤੋਂ 30 ਮਈ 2021 ਤੱਕ ਰੇਮਡੀਸਿਵਰ ਦੇ 98.87 ਲੱਖ ਟੀਕੇ ਅਲਾਟ ਕੀਤੇ ਗਏ ਹਨ
ਰੇਮਡੀਸਿਵਰ ਉਤਪਾਦਨ 10 ਗੁਣਾ ਵਧਾਇਆ ਗਿਆ ਹੈ
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੇ ਕੇਂਦਰੀ ਸੰਸਥਾਵਾਂ ਨੂੰ 11 ਮਈ ਤੋਂ ਲੈ ਕੇ 30 ਮਈ 2021 ਤੱਕ 270060 ਐੱਮਫੋਟੈਰੀਸੀਨ ਬੀ ਟੀਕੇ ਅਲਾਟ ਕੀਤੇ ਗਏ ਹਨ
ਕੋਵਿਡ 19 ਨਾਲ ਸਬੰਧਤ ਦਵਾਈਆਂ ਦੀ ਉਪਲਬਧਤਾ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ
Posted On:
01 JUN 2021 4:48PM by PIB Chandigarh
ਕੇਂਦਰੀ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਕਿਹਾ ਹੈ ਕਿ ਸਰਕਾਰ ਦੇ ਲਗਾਤਾਰ ਯਤਨਾਂ ਨਾਲ ਦੇਸ਼ ਭਰ ਵਿੱਚ ਕੋਵਿਡ 19 ਇਲਾਜ ਲਈ ਦਵਾਈਆਂ ਦੀ ਸਪਲਾਈ ਅਤੇ ਮੰਗ ਦੇ ਸੰਤੁਲਨ ਦੀ ਸਥਿਰਤਾ ਦਾ ਸਿੱਟਾ ਸਵਦੇਸ਼ੀ ਉਤਪਾਦਨ ਨੂੰ ਵਧਾਉਣ ਨਾਲ ਮਿਲਿਆ ਹੈ ।
ਮੰਤਰੀ ਨੇ ਦੱਸਿਆ ਕਿ ਸੂਬਿਆਂ , ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ 21 ਅਪ੍ਰੈਲ ਤੋਂ 30 ਮਈ 2021 ਤੱਕ 98.87 ਲੱਖ ਰੇਮਡੀਸਿਵਰ ਟੀਕੇ ਅਲਾਟ ਕੀਤੇ ਗਏ ਹਨ । ਰੇਮਡੀਸਿਵਰ ਦਾ ਉਤਪਾਦਨ 10 ਗੁਣਾ ਵਧਾਇਆ ਗਿਆ ਹੈ , ਜਿਸ ਨਾਲ ਇਸ ਦੀ ਮੰਗ ਤੋਂ ਸਪਲਾਈ ਵਧੇਰੇ ਹੋ ਰਹੀ ਹੈ । ਉਨ੍ਹਾਂ ਨੇ ਹੋਰ ਕਿਹਾ ਕਿ ਅਸੀਂ ਜੂਨ ਦੇ ਅੰਤ ਤੱਕ ਸਪਲਾਈ ਨੂੰ 91 ਲੱਖ ਟੀਕਿਆਂ ਤੱਕ ਕਰਨ ਦੀ ਯੋਜਨਾ ਬਣਾ ਰਹੇ ਹਾਂ । ਉਨ੍ਹਾਂ ਹੋਰ ਦੱਸਿਆ ਕਿ ਸਿਪਲਾ ਨੇ 400 ਮਿਲੀਗ੍ਰਾਮ ਦੇ 11000 ਟੀਕੇ ਅਤੇ ਤੋਸੀਲੀਮੁਜ਼ੈਬ ਦਵਾਈ ਦੇ 80 ਮਿਲੀਗ੍ਰਾਮ ਵਾਲੇ 50,000 ਟੀਕੇ 25 ਅਪ੍ਰੈਲ ਤੋਂ 30 ਮਈ 2021 ਤੱਕ ਦਰਾਮਦ ਕੀਤੇ ਹਨ । ਇਸ ਤੋਂ ਇਲਾਵਾ ਐੱਮ ਓ ਐੱਮ ਡਬਲਿਊ ਨੇ 400 ਮਿਲੀਗ੍ਰਾਮ ਦੇ 1002 ਟੀਕੇ ਅਤੇ 80 ਮਿਲੀਗ੍ਰਾਮ ਦੇ 50024 ਟੀਕੇ ਮਈ ਵਿੱਚ ਦਾਨ ਰਾਹੀਂ ਪ੍ਰਾਪਤ ਕੀਤੇ ਹਨ । ਉਨ੍ਹਾਂ ਨੇ ਕਿਹਾ ਕਿ 80 ਮਿਲੀਗ੍ਰਾਮ ਦੇ 2000 ਟੀਕੇ ਅਤੇ 200 ਮਿਲੀਗ੍ਰਾਮ ਦੇ 1000 ਟੀਕੇ ਜੂਨ ਵਿੱਚ ਪਹੁੰਚਣ ਦੀ ਸੰਭਾਵਨਾ ਹੈ ।
ਸ਼੍ਰੀ ਗੌੜਾ ਨੇ ਦੱਸਿਆ ਕਿ 270060 ਐੱਮਫੋਟੈਰੀਸਿਨ ਬੀ ਦੇ ਟੀਕੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰ ਸੰਸਥਾਵਾਂ ਨੂੰ 11 ਮਈ ਤੋਂ 30 ਮਈ 2021 ਤੱਕ ਅਲਾਟ ਕੀਤੇ ਗਏ ਹਨ । ਇਹ ਉਤਪਾਦਕਾਂ ਵੱਲੋਂ ਸੂਬਿਆਂ ਨੂੰ ਮਈ ਦੇ ਪਹਿਲੇ ਹਫ਼ਤੇ ਤੱਕ ਸਪਲਾਈ ਕੀਤੇ 81651 ਟੀਕਿਆਂ ਦੀ ਸਪਲਾਈ ਤੋਂ ਅਲੱਗ ਹੈ ।
ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹੋਰ ਦਵਾਈਆਂ ਜਿਵੇਂ ਡੈਕਸਾਮਾਈਥਾਸੋਨ , ਮੈਥਲਪਰੇਡਨੀਸਲੋਨ , ਏਨੋਕਸਾਪ੍ਰਿਨ , ਫੈਰੀਪਿਰਾਵਿਰ , ਆਈਵਰਮੈਕਟਿਨ , ਡੈਕਸਾਮੈਥਾਸੋਨ ਗੋਲੀਆਂ ਦੇ ਸਟਾਕ ਸਥਿਤੀ , ਸਪਲਾਈ ਅਤੇ ਉਤਪਾਦਨ ਦੀ ਵੀ ਹਫ਼ਤਾਵਾਰੀ ਸਮੀਖਿਆ ਕੀਤੀ ਜਾਂਦੀ ਹੈ । ਉਨ੍ਹਾਂ ਨੇ ਹੋਰ ਕਿਹਾ ਕਿ ਉਤਪਾਦਨ ਨੂੰ ਵਧਾਇਆ ਗਿਆ ਹੈ ਅਤੇ ਸਟਾਕ ਮੰਗ ਦੀ ਪੂਰਤੀ ਲਈ ਉਪਲਬਧ ਹੈ ।
ਸ਼੍ਰੀ ਗੌੜਾ ਨੇ ਭਰੋਸਾ ਦੁਆਇਆ ਕਿ ਸਰਕਾਰ ਕੋਵਿਡ 19 ਦੇ ਇਲਾਜ ਦੀਆਂ ਦਵਾਈਆਂ ਦੀ ਮੌਜੂਦਾ ਅਤੇ ਨਵੇਂ ਉਤਪਾਦਕਾਂ ਨਾਲ ਮਿਲ ਕੇ ਲਗਾਤਾਰ ਨਜ਼ਰਸਾਨੀ ਕਰ ਰਹੀ ਹੈ , ਤਾਂ ਜੋ ਦਵਾਈਆਂ ਦੀ ਮੰਗ ਪੂਰੀ ਕੀਤੀ ਜਾ ਸਕੇ ।
***********************
ਐੱਮ ਸੀ / ਕੇ ਪੀ / ਏ ਕੇ
(Release ID: 1723571)
Visitor Counter : 214