ਸ਼ਹਿਰੀ ਹਵਾਬਾਜ਼ੀ ਮੰਤਰਾਲਾ

166 ਵਾਧੂ ਗ੍ਰੀਨ ਜ਼ੋਨ ਸਾਈਟਾਂ ਨੂੰ ਐਨਪੀਐਨਟੀ (ਨੋ-ਪਰਮਿਸ਼ਨ-ਨੋ-ਟੇਕਆਫ) ਅਨੁਸਾਰ ਡਰੋਨ ਕਾਰਵਾਈਆਂ ਲਈ ਮਨਜ਼ੂਰੀ ਦਿੱਤੀ ਗਈ ਹੈ

Posted On: 29 MAY 2021 4:01PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੇਸ਼ ਵਿੱਚ ਡਰੋਨ ਅਪ੍ਰੇਸ਼ਨਾਂ ਦੀ ਸਹੂਲਤ, ਸਮਤਲ ਅਤੇ ਇਸ ਨੂੰ ਉਤਸ਼ਾਹਤ ਕਰਨ ਲਈ 166 ਵਾਧੂ ਗ੍ਰੀਨ ਜ਼ੋਨਾਂ 'ਤੇ 'ਨੋ-ਪਰਮਿਸ਼ਨ-ਨੋ-ਟੇਕਆਫ'(ਐਨਪੀਐਨਟੀ) ਦੇ ਅਨੁਸਾਰ ਡਰੋਨ ਆਪ੍ਰੇਸ਼ਨ ਦੀ ਆਗਿਆ ਦਿੱਤੀ ਹੈ। ਇਹ ਮਨਜ਼ੂਰਸ਼ੁਦਾ ਸਥਾਨ 'ਤੇ ਜ਼ਮੀਨੀ ਪੱਧਰ ਤੋਂ ਉਪਰ(ਏਜੀਐਲ) 400 ਫੁੱਟ ਤੱਕ ਡਰੋਨ ਦੀ ਵਰਤੋਂ ਦੀ ਆਗਿਆ ਦਿੰਦੀ ਹੈ। ਇਹ ਜ਼ੋਨ ਪਹਿਲਾਂ ਮਨਜ਼ੂਰ ਕੀਤੇ ਗਏ 60-ਗ੍ਰੀਨ ਜ਼ੋਨ ਸਾਈਟਾਂ ਤੋਂ ਇਲਾਵਾ ਹਨ। ਮਨਜ਼ੂਰਸ਼ੁਦਾ ਗ੍ਰੀਨ ਜ਼ੋਨ ਸਾਈਟਾਂ ਦੀ ਸੂਚੀ ਨੂੰ ਡਿਜੀਟਲ ਸਕਾਈ ਪਲੇਟਫਾਰਮ (https://digitalsky.dgca.gov.in) ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

                           ਡੀਜੀਸੀਏ ਦੇ ਅਨੁਸਾਰ, "ਐਨਪੀਐਨਟੀ ਜਾਂ 'ਨੋ-ਪਰਮਿਸ਼ਨ-ਨੋ-ਟੇਕਆਫ' ਪਾਲਣਾ ਦੇ ਤਹਿਤ, ਹਰ ਰਿਮੋਟ ਪਾਇਲਟ ਏਅਰਕ੍ਰਾਫਟ (ਨੈਨੋ ਨੂੰ ਛੱਡ ਕੇ) ਨੂੰ ਭਾਰਤ ਵਿੱਚ ਕੰਮ ਕਰਨ ਤੋਂ ਪਹਿਲਾਂ ਡਿਜੀਟਲ ਸਕਾਈ ਪਲੇਟਫਾਰਮ ਦੁਆਰਾ ਜਾਇਜ਼ ਆਗਿਆ ਲੈਣੀ ਪੈਂਦੀ ਹੈ। ਇਹ ਢਾਂਚਾ ਉਪਭੋਗਤਾਵਾਂ ਨੂੰ ਔਨਲਾਈਨ ਪੋਰਟਲ 'ਤੇ ਰਜਿਸਟਰ ਕਰਨ ਲਈ ਆਦੇਸ਼ ਦਿੰਦਾ ਹੈ ਜੋ ਰਿਮੋਟ ਪਾਇਲਟ ਹਵਾਈ ਜਹਾਜ਼ਾਂ ਲਈ ਰਾਸ਼ਟਰੀ ਮਨੁੱਖ ਰਹਿਤ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਦੇ ਤੌਰ 'ਤੇ ਕੰਮ ਕਰਦਾ ਹੈ। ਇਨ੍ਹਾਂ ਮਨਜ਼ੂਰਸ਼ੁਦਾ ‘ਗ੍ਰੀਨ ਜ਼ੋਨਾਂ’ ਵਿੱਚ ਉੱਡਣ ਲਈ ਸਿਰਫ ਡਿਜੀਟਲ ਸਕਾਈ ਪੋਰਟਲ ਜਾਂ ਐਪ ਰਾਹੀਂ ਉਡਾਣਾਂ ਦੇ ਸਮੇਂ ਅਤੇ ਸਥਾਨ ਦੀ ਜਾਣਕਾਰੀ ਦੀ ਜ਼ਰੂਰਤ ਹੋਏਗੀ।

                             ਗ੍ਰੀਨ ਜ਼ੋਨ ਦੀਆਂ ਥਾਵਾਂ 'ਤੇ ਡਰੋਨ ਦੀਆਂ ਉਡਾਨਾਂ ਮਨੁੱਖ ਰਹਿਤ ਹਵਾਈ ਜਹਾਜ਼ ਪ੍ਰਣਾਲੀ (ਯੂਏਐੱਸ) ਨਿਯਮ, 2021 ਮਿਤੀ 12 ਮਾਰਚ 2021 ਅਤੇ ਸਿਵਲ ਹਵਾਬਾਜ਼ੀ ਮੰਤਰਾਲੇ ਦੁਆਰਾ ਜਾਰੀ ਕੀਤੇ ਹੋਰ ਸੰਬੰਧਤ ਹੁਕਮਾਂ / ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੀਆਂ।

ਮਨਜ਼ੂਰਸ਼ੁਦਾ ਗ੍ਰੀਨ ਜ਼ੋਨ ਸਾਈਟਾਂ ਦੀ ਰਾਜ ਅਨੁਸਾਰ ਸੂਚੀ:

ਰਾਜ

ਸਾਈਟਾਂ ਦੀ ਗਿਣਤੀ

ਆਂਧਰ ਪ੍ਰਦੇਸ਼

04

ਛੱਤੀਸਗੜ

17

ਗੁਜਰਾਤ

02

ਝਾਰਖੰਡ

30

ਕਰਨਾਟਕ

06

ਮੱਧ ਪ੍ਰਦੇਸ਼

24

ਮਹਾਰਾਸ਼ਟਰ

22

ਓਡੀਸ਼ਾ

30

ਪੰਜਾਬ

01

ਰਾਜਸਥਾਨ

06

ਤਾਮਿਲਨਾਡੂ

07

ਤੇਲੰਗਾਨਾ

09

ਉੱਤਰ ਪ੍ਰਦੇਸ਼

08

 

ਸਥਾਨ ਦੇ ਨਾਮ ਨਾਲ ਗਰੀਨ ਜ਼ੋਨ ਦੀਆਂ ਮਨਜ਼ੂਰਸ਼ੁਦਾ ਸਾਈਟਾਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ।

****

ਐਨਜੀ


(Release ID: 1722805) Visitor Counter : 246