ਵਿੱਤ ਮੰਤਰਾਲਾ

43ਵੀਂ ਜੀ ਐੱਸ ਟੀ ਕੌਂਸਲ ਦੀਆਂ ਸਿਫਾਰਸ਼ਾਂ


ਐਮਫੋਟੈਰੀਸਿਨ ਬੀ ਸਮੇਤ ਕੋਵਿਡ 19 ਨਾਲ ਸੰਬੰਧਤ ਮੁਫ਼ਤ ਵੰਡੀਆਂ ਜਾਣ ਵਾਲੀਆਂ ਮੈਡੀਕਲ ਵਸਤਾਂ ਨੂੰ 31—08—2021 ਤੱਕ ਆਈ ਜੀ ਐੱਸ ਟੀ ਤੋਂ ਮੁਕੰਮਲ ਛੋਟ

ਐਮਫੋਟੈਰੀਸਿਨ ਬੀ ਨੂੰ ਕਸਟਮ ਡਿਊਟੀ ਤੋਂ ਵੀ ਛੋਟ ਦਿੱਤੀ ਗਈ ਹੈ

ਐਮਨੈਸਟੀ ਸਕੀਮ ਕਰਦਾਤਾਵਾਂ ਨੂੰ ਲੰਬਿਤ ਰਿਟਰਨਜ਼ ਲਈ ਲਗਾਈ ਜਾਣ ਵਾਲੀ ਲੇਟ ਫੀਸ ਸੰਬੰਧੀ ਰਾਹਤ ਮੁਹੱਈਆ ਕਰੇਗੀ : ਭਵਿੱਖ ਦੀਆਂ ਟੈਕਸ ਮਿਆਦਾਂ ਲਈ ਲੇਟ ਫੀਸ ਤਰਕਸੰਗਤ ਬਣਾਈ ਗਈ

ਮਾਲੀ ਵਰ੍ਹੇ 2021 ਲਈ ਸਲਾਨਾ ਰਿਟਰਨ ਨੂੰ ਸੁਖਾਲਾ ਬਣਾਇਆ ਗਿਆ ਹੈ

Posted On: 28 MAY 2021 9:29PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਹੇਠ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜੀ ਐੱਸ ਟੀ ਕੌਂਸਲ ਦੀ 43ਵੀਂ ਮੀਟਿੰਗ ਹੋਈ । ਮੀਟਿੰਗ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਰਾਜ ਮੰਤਰੀ ਸ਼੍ਰੀ ਅਨੁਰਾਗ  ਠਾਕੁਰ ਦੇ ਨਾਲ ਨਾਲ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਅਤੇ ਕੇਂਦਰੀ ਵਿੱਤ ਮੰਤਰਾਲਾ ਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ । ਜੀ ਐੱਸ ਟੀ ਕੌਂਸਲ ਨੇ ਵਸਤਾਂ ਅਤੇ ਸੇਵਾਵਾਂ ਦੀ ਜੀ ਐੱਸ ਟੀ ਕੀਮਤ ਵਿੱਚ ਬਦਲਾਵਾਂ ਸੰਬੰਧੀ ਹੇਠ ਲਿਖੀਆਂ ਸਿਫਾਰਸ਼ਾਂ ਕੀਤੀਆਂ ਹਨ । ਇਸ ਤੋਂ ਇਲਾਵਾ ਮੀਟਿੰਗ ਨੇ ਜੀ ਐੱਸ ਟੀ ਕਾਨੂੰਨ ਅਤੇ ਪ੍ਰਕਿਰਿਆ ਨਾਲ ਸੰਬੰਧਤ ਬਦਲਾਅ ਵੀ ਕੀਤੇ ਹਨ ।
ਕੋਵਿਡ 19 ਰਾਹਤ :—
ਕੋਵਿਡ 19 ਦੇ ਰਾਹਤ ਉਪਾਅ ਵਜੋਂ ਕੋਵਿਡ 19 ਨਾਲ ਸੰਬੰਧਤ ਕਈ ਵਿਸ਼ੇਸ਼ ਵਸਤਾਂ ਜਿਵੇਂ ਮੈਡੀਕਲ ਆਕਸੀਜਨ , ਆਕਸੀਜਨ ਕੰਸਨਟ੍ਰੇਟਰਜ਼ ਤੇ ਹੋਰ ਆਕਸੀਜਨ ਸਟੋਰੇਜ ਤੇ ਆਕਸੀਜਨ ਆਵਾਜਾਈ ਉਪਕਰਣ , ਕੁਝ ਜਾਂਚ ਮਾਰਕਰ ਟੈਸਟ ਕਿੱਟਾਂ ਅਤੇ ਕੋਵਿਡ 19 ਟੀਕਿਆਂ ਆਦਿ ਨੂੰ ਜੀ ਐੱਸ ਟੀ ਤੋਂ ਮੁਕੰਮਲ ਛੋਟ ਦਿੱਤੀ ਗਈ ਹੈ । ਭਾਵੇਂ ਇਹ ਅਦਾਇਗੀ ਦੇ ਅਧਾਰ ਤੇ ਸਰਕਾਰ ਨੂੰ ਦਾਨ ਦੇਣ ਜਾਂ ਸਰਕਾਰੀ ਅਥਾਰਟੀ ਦੀ ਸਿਫਾਰਸ਼ ਨਾਲ ਕਿਸੇ ਰਾਹਤ ਏਜੰਸੀ ਨੇ ਦਰਾਮਦ ਕਰਨੀਆਂ ਹੋਣ । ਇਹ ਛੋਟ 31—08—2021 ਤੱਕ ਵੈਧ ਰਹੇਗੀ । ਇਸ ਤੋਂ ਪਹਿਲਾਂ ਆਈ ਜੀ ਐੱਸ ਟੀ ਦੀ ਛੋਟ ਕੇਵਲ ਬਰਾਮਦ ਵਸਤਾਂ ਤੇ ਉਸ ਵੇਲੇ ਦਿੱਤੀ ਜਾਂਦੀ ਸੀ ਜਦ ਇਹ “ਮੁਫ਼ਤ” ਦਿੱਤੀਆਂ ਗਈਆਂ ਹੋਣ । ਇਸ ਨੂੰ ਵੀ ਵਧਾ ਕੇ 31—08—2021 ਤੱਕ ਕਰ ਦਿੱਤਾ ਗਿਆ ਹੈ । ਇਹ ਜਿ਼ਕਰ ਵੀ ਕੀਤਾ ਜਾ ਸਕਦਾ ਹੈ ਕਿ ਇਹਨਾਂ ਵਸਤਾਂ ਤੇ ਪਹਿਲਾਂ ਹੀ ਮੂਲ ਕਸਟਮ ਡਿਊਟੀ ਤੋਂ ਛੋਟ ਦਿੱਤੀ ਗਈ ਹੈ । ਬਲੈਕ ਫੰਗਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਐਮਫੋ ਟੈਰੀਸੀਨ ਬੀ ਨੂੰ ਵੀ ਆਈ ਜੀ ਐੱਸ ਤੋਂ ਉੱਪਰ ਛੋਟ ਦਿੱਤੀ ਗਈ ਹੈ ।
ਹੋਰ ਕੋਵਿਡ 19 ਦੀਆਂ ਵਿਅਕਤੀਗਤ ਵਸਤਾਂ ਲਈ ਰਾਹਤ ਮੰਤਰੀ ਸਮੂਹ ਦੀ 08 ਜੂਨ 2021 ਨੂੰ ਰਿਪੋਰਟ ਦੇਣ ਤੋਂ ਬਾਅਦ :—
*   ਜਿੱਥੋਂ ਤੱਕ ਵਿਅਕਤੀਗਤ ਵਸਤਾਂ ਦਾ ਸੰਬੰਧ ਹੈ , ਇੱਕ ਮੰਤਰੀ ਸਮੂਹ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ , ਜੋ ਕੋਵਿਡ 19 ਨਾਲ ਸੰਬੰਧਤ ਵਿਅਕਤੀਗਤ ਵਸਤਾਂ ਨੂੰ ਹੋਰ ਰਾਹਤ ਦੇਣ ਦੀ ਲੋੜ ਬਾਰੇ ਫੈਸਲਾ ਕਰੇਗਾ । ਮੰਤਰੀ ਸਮੂਹ ਆਪਣੀ ਰਿਪੋਰਟ 08—06—2021 ਨੂੰ ਦੇਵੇਗਾ ।
ਵਸਤਾਂ ਤੇ ਹੋਰ ਰਾਹਤ :—
*   ਡਬਲਯੁ ਐੱਚ ਓ ਦੀ ਭਾਈਵਾਲ ਨਾਲ ਚਲਾਇਆ ਜਾ ਰਿਹਾ ਲਿੰਫੈਟਿਕਫਲੈਰਿਸਿਸ (ਇੱਕ ਮਹਾਮਾਰੀ) ਖਾਤਮਾ ਪ੍ਰੋਗਰਾਮ ਦੀ ਸਹਾਇਤਾ ਲਈ ਡਾਇਥਾਈਕਾਰਬਮਜ਼ਾਈਨ (ਡੀ ਈ ਸੀ) ਗੋਲੀਆਂ ਤੇ ਜੀ ਐੱਸ ਟੀ ਦਰ 12% ਤੋਂ ਘਟਾ ਕੇ 5% ਕਰਨ ਦੀ ਸਿਫਾਰਸ਼ ਕੀਤੀ ਗਈ ਹੈ ।
*   ਜੀ ਐੱਸ ਟੀ ਦਰਾਂ ਦੇ ਸੰਬੰਧ ਵਿੱਚ ਕੁਝ ਸਪਸ਼ਟੀਕਰਨ / ਤਰਮੀਮਾਂ ਦੀ ਸਿਫਾਰਸ਼ ਕੀਤੀ ਗਈ ਹੈ । ਇਹਨਾਂ ਵਿੱਚੋਂ ਮੁੱਖ ਹਨ :—
ਮੁਰੰਮਤ ਤੋਂ ਬਾਅਦ ਫਿਰ ਤੋਂ ਦਰਾਮਦ ਕੀਤੀਆਂ ਗਈਆਂ ਵਸਤਾਂ ਦੀ ਮੁਰੰਮਤ ਕੀਮਤ ਉੱਪਰ ਆਈ ਜੀ ਐੱਸ ਟੀ ਲੱਗਣ ਯੋਗ ਹੈ ।
ਟੈਰਿਫ ਹੈਡਿੰਗ 8,424 (ਨੋਜ਼ਲ/ਲਿਟਰਜਲਜ਼) ਤਹਿਤ ਆਉਂਦੇ ਸਪਲਿੰਕਲਰਜ਼ / ਡਰਿੱਪ ਇਰੀਗੇਸ਼ਨ ਪ੍ਰਣਾਲੀ ਦੇ ਹਿੱਸਿਆਂ ਤੇ ਜੀ ਐੱਸ ਟੀ ਦਰ 12% ਲੱਗੇਗੀ ਭਾਵੇਂ ਇਹ ਵਸਤਾਂ ਅਲੱਗ ਅਲੱਗ ਵੇਚੀਆਂ ਜਾਣ ।
ਸੇਵਾਵਾਂ:
ਵਿਦਿਅਕ ਸੰਸਥਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਸਪਸ਼ਟੀਕਰਨ ਵਿੱਚ ਆਂਗਣਵਾੜੀ (ਜੋ ਪ੍ਰੀ ਸਕੂਲ ਸਿੱਖਿਆ ਲਈ ਮੁਹੱਈਆ ਕੀਤੀ ਜਾਂਦੀ ਹੈ) ਭੋਜਣ ਦੇਣ ਲਈ ਜਿਸ ਵਿੱਚ ਮਿੱਡ ਡੇ ਮੀਲਜ਼ ਜੋ ਕਿਸੇ ਵੀ ਮਿੱਡ ਡੇ ਮੀਲ ਸਕੀਮ ਜੋ ਸਰਕਾਰ ਦੁਆਰਾ ਪ੍ਰਾਯੋਜਿਤ ਹੈ , ਨੂੰ ਜੀ ਐੱਸ ਟੀ ਦਰ ਤੋਂ ਛੋਟ ਦਿੱਤੀ ਗਈ ਹੈ । ਬਿਨਾਂ ਇਸ ਦਾ ਖਿਆਲ ਕੀਤਿਆਂ ਕਿ ਇਸ ਸਪਲਾਈ ਲਈ ਫੰਡਿੰਗ ਸਰਕਾਰੀ ਗਰਾਟਾਂ ਤੋਂ ਕੀਤੀ ਜਾਂਦੀ ਹੈ ਜਾਂ ਕਾਰਪੋਰੇਟ ਦਾਨ ਤੋਂ ।
ਇਮਤਿਹਾਨਾਂ ਦੁਆਰਾ ਮੁਹੱਈਆ ਕੀਤੀਆਂ ਗਈਆਂ ਸੇਵਾਵਾਂ ਜਿਹਨਾਂ ਵਿੱਚ ਦਾਖਲਾ ਇਮਤਿਹਾਨ ਵੀ ਸ਼ਾਮਲ ਹਨ, ਦੇ ਸਪਸ਼ਟੀਕਰਨ ਬਾਰੇ ਕਿਹਾ ਗਿਆ ਹੈ ਕਿ ਜਿੱਥੇ ਅਜਿਹੇ ਇਮਤਿਹਾਨਾਂ ਲਈ ਨੈਸ਼ਨਲ ਪ੍ਰੀਖਿਆ ਬੋਰਡ ਜਾਂ ਇਹੋ ਜਿਹੇ ਕੇਂਦਰ ਜਾਂ ਸੂਬਾ ਸਿੱਖਿਆ ਬੋਰਡ ਫੀਸ ਚਾਰਜ ਕਰਦੇ ਹਨ , ਉਹਨਾਂ ਨੂੰ ਵੀ ਜੀ ਐੱਸ ਟੀ ਤੋਂ ਛੋਟ ਦਿੱਤੀ ਗਈ ਹੈ ।
ਸੰਬੰਧਤ ਨੋਟੀਫਿਕੇਸ਼ਨ ਵਿੱਚ ਉਚਿਤ ਬਦਲਾਅ ਕਰਕੇ ਇੱਕ ਸਪਸ਼ਟ ਵਿਵਸਥਾ ਦਿੰਦਿਆਂ ਸਾਫ ਕੀਤਾ ਗਿਆ ਹੈ ਕਿ ਭੂਮੀ ਮਾਲਕ ਪ੍ਰੋਮੋਟਰਜ਼, ਡਿਵੈਲਪਰ ਪ੍ਰੋਮੋਟਰਜ਼ ਦੁਆਰਾ ਉਹਨਾਂ ਤੋਂ ਅਜਿਹੇ ਅਪਾਰਟਮੈਂਟ ਦੇ ਸੰਦਰਭ ਵਿੱਚ ਚਾਰਜ ਕੀਤਾ ਜੀ ਐੱਸ ਟੀ ਦਾ ਕ੍ਰੈਡਿਟ ਵਰਤ ਸਕਦੇ ਹਨ, ਜਿਹਨਾਂ ਨੂੰ ਲੈਂਡ ਪ੍ਰੋਮੋਟਰ ਦੁਆਰਾ ਵੇਚਿਆ ਗਿਆ ਹੈ ਅਤੇ ਜਿਸ ਤੇ ਜੀ ਐੱਸ ਟੀ ਅਦਾ ਕੀਤੀ ਗਈ ਹੈ । ਡਿਵੈਲਪਰ ਪ੍ਰੋਮੋਟਰ ਨੂੰ ਅਜਿਹੇ ਅਪਾਰਟਮੈਂਟਸ ਨਾਲ ਸੰਬੰਧਤ ਜੀ ਐੱਸ ਟੀ ਮੁਕੰਮਲ ਸਰਟੀਫਿਕੇਟ ਜਾਰੀ ਹੋਣ ਦੇ ਸਮੇਂ ਜਾਂ ਉਸ ਤੋਂ ਪਹਿਲਾਂ ਕਿਸੇ ਵੀ ਸਮੇਂ ਜੀ ਐੱਸ ਟੀ ਅਦਾ ਕਰਨ ਦੀ ਆਗਿਆ ਹੋਵੇਗੀ ।
ਸਮੁੰਦਰੀ ਜਹਾਜ਼ਾਂ / ਸਮੁੰਦਰੀ ਜਹਾਜ਼ਾਂ ਦੀਆਂ ਐੱਮ ਆਰ ਓ ਯੁਨਿਟਸ ਨੂੰ ਹਵਾਬਾਜ਼ੀ ਸੈਕਟਰ ਦੀਆਂ ਐੱਮ ਆਰ ਓ ਯੁਨਿਟਾਂ ਨੂੰ ਦਿੱਤੀ ਗਈ ਉਸੇ ਵਿਧੀ ਨੂੰ ਵਧਾਇਆ ਗਿਆ ਹੈ ਤਾਂ ਜੋ ਵਿਦੇਸ਼ੀ ਐੱਮ ਆਰ ਓਜ਼ ਦੇ ਮੁਕਾਬਲੇ ਘਰੇਲੂ ਜਹਾਜ਼ਾਂ ਦੇ ਐੱਮ ਆਰ ਓਜ਼ ਨੂੰ ਬਰਾਬਰ ਦੇ ਪੱਧਰ ਤੇ ਖੇਡਣ ਲਈ ਖੇਤਰ ਪ੍ਰਦਾਨ ਕੀਤੇ ਜਾ ਸਕਣ ।
ਸਮੁੰਦਰੀ ਜਹਾਜ਼ਾਂ / ਸਮੁੰਦਰੀ ਜਹਾਜ਼ਾਂ ਦੇ ਸੰਬੰਧ ਵਿੱਚ ਐੱਮ ਆਰ ਓ ਸੇਵਾਵਾਂ ਤੇ ਜੀ ਐੱਸ ਟੀ ਦਰ 18% ਤੋਂ ਘਟਾ ਕੇ 5% ਕੀਤਾ ਜਾਵੇਗਾ ।
ਸਮੁੰਦਰੀ ਜਹਾਜ਼ਾਂ / ਸਮੁੰਦਰੀ ਜਹਾਜ਼ਾਂ ਦੇ ਸੰਬੰਧ ਵਿੱਚ ਐੱਮ ਆਰ ਓ ਸੇਵਾਵਾਂ ਦੀ ਬੀ ਟੂ ਬੀ ਸਪਲਾਈ ਦੇ ਪੀ ਓ ਐੱਸ ਸੇਵਾ ਪ੍ਰਾਪਤ ਕਰਨ ਵਾਲੇ ਦੇ ਸਥਾਨ ਹੋਣਗੇ ।
ਕਣਕ ਤੋਂ ਆਟਾ ਤੇ ਝੌਨੇ ਤੋਂ ਚੌਲ ਝੋਨੇ ਦੀ ਛਿੜਾਈ ਰਾਹੀਂ ਦਿੱਤੀ ਗਈ ਸੇਵਾ ਦੀ ਸਪਲਾਈ ਜੋ ਸਰਕਾਰ ਜਾਂ ਲੋਕ ਅਥਾਰਟੀ ਨੂੰ ਦਿੱਤੀ ਜਾਂਦੀ ਹੈ, ਬਾਰੇ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਅਜਿਹੇ ਆਟੇ ਜਾਂ ਚਾਵਲ ਦੀ ਵੰਡ ਜੋ ਪੀ ਡੀ ਐੱਸ ਤਹਿਤ ਹੁੰਦੀ ਹੈ , ਨੂੰ ਜੀ ਐੱਸ ਤੋਂ ਛੋਟ ਦਿੱਤੀ ਗਈ ਹੈ । ਜੇਕਰ ਵਸਤਾਂ ਦੀ ਲਾਗਤ ਅਜਿਹੀ ਕੰਪੋਜਿ਼ਟ ਸਪਲਾਈ ਵਿੱਚ 25% ਤੋਂ ਵੱਧ ਨਹੀਂ ਹੈ । ਇਸ ਦੇ ਉਲਟ ਅਜਿਹੀਆਂ ਸੇਵਾਵਾਂ ਤੇ 5% ਜੀ ਐੱਸ ਟੀ ਦਰ ਲੱਗੇਗੀ , ਜੇਕਰ ਜੀ ਐੱਸ ਟੀ ਨਾਲ ਸੰਬੰਧਤ ਵਿਅਕਤੀ ਨੂੰ ਸਪਲਾਈ ਕੀਤੀ ਜਾਂਦੀ ਹੈ । ਇਸ ਵਿੱਚ ਟੀ ਡੀ ਐੱਸ ਅਦਾਇਗੀ ਲਈ ਪੰਜੀਕ੍ਰਿਤ ਵਿਅਕਤੀ ਵੀ ਸ਼ਾਮਲ ਹਨ ।
ਸੜਕ ਦੇ ਨਿਰਮਾਣ ਲਈ ਮੁਲਤਵੀ ਅਦਾਇਗੀ ਵਜੋਂ ਪ੍ਰਾਪਤ ਕੀਤੀ ਸਲਾਨਾ ਅਦਾਇਗੀ ਨੂੰ ਛੋਟ ਦਾ ਲਾਭ ਮਿਲੇਗਾ ਉਹਨਾਂ ਸਲਾਨਾ ਅਦਾਇਗੀਆਂ ਨੂੰ ਮਿਲੇਗਾ ਜਿਹਨਾਂ ਦੀ ਸੜਕ ਜਾਂ ਪੁਲ ਬਣਾਉਣ ਲਈ ਅਦਾਇਗੀ ਕੀਤੀ ਗਈ ਹੈ । ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਸਰਕਾਰੀ ਸੰਸਥਾ ਨੂੰ ਰੋਪ ਵੇਅ ਦੇ ਨਿਰਮਾਣ ਲਈ ਸਪਲਾਈ ਕੀਤੀਆਂ ਗਈਆਂ ਸੇਵਾਵਾਂ ਤੇ 18% ਦੀ ਦਰ ਤੇ ਜੀ ਐੱਸ ਟੀ ਲੱਗੇਗਾ । ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਸਰਕਾਰ ਵੱਲੋਂ ਆਪਣੀਆਂ ਸੰਸਥਾਵਾਂ / ਪੀ ਐੱਸ ਜੀ ਨੂੰ ਕਰਜਿ਼ਆਂ ਦੀ ਗਾਰੰਟੀ ਜੋ ਉਹਨਾਂ ਨੇ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਤੋਂ ਲਏ ਹਨ, ਨੂੰ ਜੀ ਐੱਸ ਟੀ ਤੋਂ ਛੋਟ ਦਿੱਤੀ ਗਈ ਹੈ ।
ਵਪਾਰ ਸਹੂਲਤਾਂ ਲਈ ਉਪਾਅ :—
1. ਐਮਨੈਸਟੀ ਸਕੀਮ ਕਰਦਾਤਾਵਾਂ ਨੂੰ ਲੰਬਿਤ ਰਿਟਰਨਜ਼ ਲਈ ਲੇਟ ਫੀਸ ਦੇ ਸੰਬੰਧ ਵਿੱਚ ਰਾਹਤ ਮੁਹੱਈਆ ਕਰੇਗੀ :—

ਕਰਦਾਤਾਵਾਂ ਨੂੰ ਰਾਹਤ ਮੁਹੱਈਆ ਕਰਨ ਲਈ ਲੇਟ ਫੀਸ ਲਈ ਨਾਨ ਫਰਨਿਸਿ਼ੰਗ ਫਾਰਮ ਜੀ ਐੱਸ ਟੀ ਆਰ — 3ਬੀ ਜੁਲਾਈ 2017 ਤੋਂ ਅਪ੍ਰੈਲ 2021 ਤੱਕ ਦੇ ਟੈਕਸ ਸਮੇਂ ਨੂੰ ਘਟਾਇਆ / ਖ਼ਤਮ ਕੀਤਾ ਗਿਆ ਹੈ , ਜਿਵੇਂ ਹੇਠਾਂ ਦਰਜ ਹੈ ।
*   ਕਰਦਾਤਾਵਾਂ ਲਈ ਜਿਹਨਾਂ ਦਾ ਉੱਪਰ ਦੱਸੇ ਗਏ ਟੈਕਸ ਸਮੇਂ ਦੌਰਾਨ ਕੋਈ ਟੈਕਸ ਨਹੀਂ ਬਣਦਾ, ਉਹਨਾਂ ਕਰਦਾਤਾਵਾਂ ਨੂੰ ਪ੍ਰਤੀ ਰਿਟਰਨ ਵੱਧ ਤੋਂ ਵੱਧ 500 ਰੁਪਏ (250 ਰੁਪਏ ਸੀ ਜੀ ਐੱਸ ਟੀ ਅਤੇ 250 ਰੁਪਏ ਐੱਸ ਜੀ ਐੱਸ ਟੀ) ।
*   ਹੋਰ ਕਰਦਾਤਾਵਾਂ ਲਈ ਲੇਟ ਫੀਸ ਵੱਧ ਤੋਂ ਵੱਧ 1,000 ਰੁਪਏ ਰੱਖੀ ਗਈ ਹੈ (500 ਰੁਪਏ ਸੀ ਜੀ ਐੱਸ ਟੀ ਅਤੇ 500 ਰੁਪਏ ਐੱਸ ਜੀ ਐੱਸ ਟੀ ਪ੍ਰਤੀ ਰਿਟਰਨ) ।
*   ਲੇਟ ਫੀਸ ਦੀਆਂ ਘਟਾਈਆਂ ਹੋਈਆਂ ਦਰਾਂ ਉਦੋਂ ਲਾਗੂ ਹੋਣਗੀਆਂ ਜਦੋਂ ਜੀ ਐੱਸ ਟੀ ਆਰ 3ਬੀ ਰਿਟਰਨਜ਼ ਇਸ ਟੈਕਸ ਸਮੇਂ ਲਈ 01—06—2021 ਤੋਂ 31—08—2021 ਤੱਕ ਦਾਇਰ ਕੀਤਾ ਜਾਵੇਗਾ ।
2. ਸੀ ਜੀ ਐੱਸ ਟੀ ਐਕਟ ਦੇ ਸੈਕਸ਼ਨ 47 ਤਹਿਤ ਲਗਾਈ ਗਈ ਲੇਟ ਫੀਸ ਨੂੰ ਤਰਕਸੰਗਤ ਕਰਨਾ :—
ਛੋਟੇ ਕਰਦਾਤਾਵਾਂ ਤੇ ਲੇਟ ਫੀਸ ਦਾ ਬੋਝ ਘਟਾਉਣ ਲਈ ਲੇਟ ਫੀਸ ਦੀ ਉਪਰਲੀ ਹੱਦ ਨੂੰ ਤਰਕਸੰਗਤ ਬਣਾ ਕੇ ਕਰਦਾਤਾਵਾਂ ਦੀ ਟਰਨਓਵਰ / ਟੈਕਸ ਯੋਗ ਲੇਟ ਫੀਸ ਨਾਲ ਮਿਲਾਇਆ ਗਿਆ ਹੈ ।
*   ਫਾਰਮ ਜੀ ਐੱਸ ਟੀ ਆਰ — 3ਬੀ ਅਤੇ ਫਾਰਮ ਜੀ ਐੱਸ ਟੀ ਆਰ — 1 ਨੂੰ ਦੇਰ ਨਾਲ ਜਮ੍ਹਾਂ ਕਰਵਾਉਣ ਲਈ ਲੇਟ ਫੀਸ ਨੂੰ ਪ੍ਰਤੀ ਰਿਟਰਨ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ।
i.   ਜੀ ਐੱਸ ਟੀ ਆਰ ਬੀ ਵਿੱਚ ਕਰਦਾਤਾਵਾਂ ਵੱਲੋਂ ਕੋਈ ਕਰ ਨਾ ਦੇਣ ਯੋਗ ਜਾਂ ਜੀ ਐੱਸ ਟੀ ਆਰ ਸਪਲਾਈ ਵਿੱਚ ਨਿੱਲ ਹੈ ਤਾਂ ਲੇਟ ਫੀਸ ਵੱਧ ਤੋਂ ਵੱਧ 500 ਰੁਪਏ (250 ਰੁਪਏ ਸੀ ਜੀ ਐੱਸ ਟੀ ਅਤੇ 250 ਰੁਪਏ ਐੱਸ ਜੀ ਐੱਸ ਟੀ) ।
ii.   ਹੋਰ ਕਰਦਾਤਾਵਾਂ ਲਈ :—
*   ਪਿਛਲੇ ਸਾਲ 1.5 ਕਰੋੜ ਰੁਪਏ ਤੱਕ ਦੀ ਸਲਾਨਾ ਕੁੱਲ ਸੰਪਤੀ (ਏ ਏ ਟੀ ਓ) ਰੱਖਣ ਵਾਲੇ ਕਰਦਾਤਾਵਾਂ ਲਈ ਲੇਟ ਫੀਸ ਨੂੰ ਵੱਧ ਤੋਂ ਵੱਧ 2,000 ਰੁਪਏ (1,000 ਰੁਪਏ ਸੀ ਜੀ ਐੱਸ ਟੀ ਅਤੇ 1,000 ਰੁਪਏ ਐੱਸ ਜੀ ਐੱਸ ਟੀ) ਲਾਗੂ ਕੀਤਾ ਜਾਵੇਗਾ ।
*   ਪਿਛਲੇ ਸਾਲ 1.5 ਕਰੋੜ ਤੋਂ 5 ਕਰੋੜ ਰੁਪਏ ਤੱਕ ਦੀ ਸਲਾਨਾ ਕੁੱਲ ਸੰਪਤੀ (ਏ ਏ ਟੀ ਓ) ਰੱਖਣ ਵਾਲੇ ਕਰਦਾਤਾਵਾਂ ਲਈ ਲੇਟ ਫੀਸ ਨੂੰ ਵੱਧ ਤੋਂ ਵੱਧ 5,000 ਰੁਪਏ (2,500 ਰੁਪਏ ਸੀ ਜੀ ਐੱਸ ਟੀ ਅਤੇ 2,500 ਰੁਪਏ ਐੱਸ ਜੀ ਐੱਸ ਟੀ) ਲਾਗੂ ਕੀਤਾ ਜਾਵੇਗਾ ।
*   ਪਿਛਲੇ ਸਾਲ 5 ਕਰੋੜ ਤੋਂ ਵੱਧ ਦਾ ਏ ਏ ਟੀ ਓ ਰੱਖਣ ਵਾਲੇ ਕਰਦਾਤਾਵਾਂ ਲਈ ਲੇਟ ਫੀਸ ਨੂੰ ਲਗਭਗ 10,000 ਰੁਪਏ (5,000 ਰੁਪਏ ਸੀ ਜੀ ਐੱਸ ਟੀ ਅਤੇ 5,000 ਰੁਪਏ ਐੱਸ ਜੀ ਐੱਸ ਟੀ) ਲਾਗੂ ਕੀਤਾ ਜਾਵੇਗਾ ।
B.  ਕੰਪੋਨੈਂਟ ਕਰਦਾਤਾਵਾਂ ਦੁਆਰਾ ਫਾਰਮ ਜੀ ਐੱਸ ਟੀ 4 ਦੇ ਦੇਣ ਵਿੱਚ ਦੇਰੀ ਦੀ ਫੀਸ 500 ਰੁਪਏ (250 ਰੁਪਏ ਸੀ ਜੀ ਐੱਸ ਟੀ ਅਤੇ 250 ਰੁਪਏ ਐੱਸ ਜੀ ਐੱਸ ਟੀ) ਪ੍ਰਤੀ ਰਿਟਰਨ ਤੇ ਸੀਮਤ ਕੀਤੀ ਜਾਵੇਗੀ , ਜੇ ਟੈਕਸ ਦੀ ਦੇਣਦਾਰੀ ਰਿਟਰਨ ਨਿੱਲ ਹੈ ਅਤੇ ਹੋਰਨਾਂ ਲਈ 2,000 ਰੁਪਏ (1,000 ਰੁਪਏ ਸੀ ਜੀ ਐੱਸ ਟੀ ਅਤੇ 1,000 ਰੁਪਏ ਐੱਸ ਜੀ ਐੱਸ ਟੀ) ਹੋਵੇਗੀ ।
C.   ਫਾਰਮ ਜੀ ਐੱਸ ਟੀ ਆਰ 7 ਨੂੰ ਦੇਰੀ ਨਾਲ ਦੇਣ ਲਈ ਲੇਟ ਫੀਸ 50 ਰੁਪਏ ਪ੍ਰਤੀ ਦਿਨ (25 ਰੁਪਏ ਸੀ ਜੀ ਐੱਸ ਟੀ ਅਤੇ 25 ਰੁਪਏ ਐੱਸ ਜੀ ਐੱਸ ਟੀ) ਅਤੇ ਇਹ ਵੱਧ ਤੋਂ ਵੱਧ 2,000 ਰੁਪਏ (1,000 ਰੁਪਏ ਸੀ ਜੀ ਐੱਸ ਟੀ ਅਤੇ 1,000 ਰੁਪਏ ਐੱਸ ਜੀ ਐੱਸ ਟੀ) ਤੱਕ ਲਗਾਈ ਜਾਵੇਗੀ । ਇਹ ਦਰ ਪ੍ਰਤੀ ਰਿਟਰਨ ਹੈ ।
ਉਪਰੋਕਤ ਸਾਰੇ ਪ੍ਰਸਤਾਵ ਸੰਭਾਵਿਤ ਟੈਕਸ ਸਮੇਂ ਲਈ ਲਾਗੂ ਹੋਣਗੇ ।

3.   ਟੈਕਸ ਭੁਗਤਾਨ ਕਰਨ ਵਾਲਿਆਂ ਲਈ ਕੋਵਿਡ 19 ਸੰਬੰਧਤ ਰਾਹਤ ਉਪਾਅ :—
01—05—2021 ਨੂੰ ਜਾਰੀ ਨੋਟੀਫਿਕੇਸ਼ਨਾਂ ਦੇ ਅਨੁਸਾਰ ਕਰਦਾਤਾਵਾਂ ਨੂੰ ਪਹਿਲਾਂ ਹੀ ਕੀਤੇ ਗਏ ਰਾਹਤ ਉਪਾਵਾਂ ਤੋਂ ਇਲਾਵਾ ਹੇਠ ਲਿਖੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ :—
*   ਛੋਟੇ ਕਰਦਾਤਾਵਾਂ ਲਈ (5 ਕਰੋੜ ਰੁਪਏ ਦਾ ਕੁੱਲ ਟਰਨਓਵਰ) :—
—   ਮਾਰਚ ਅਤੇ ਅਪ੍ਰੈਲ 2021 ਟੈਕਸ ਸਮਾਂ
*   ਫਾਰਮ ਜੀ ਐੱਸ ਟੀ ਆਰ 3 ਬੀ ਵਿੱਚ ਰਿਟਰਨ ਭਰਨ ਜਾਂ ਪੀ ਐੱਮ ਟੀ — 06 ਚਾਲਾਨ ਦਾਖਲ ਕਰਨ ਦੀ ਨਿਰਧਾਰਤ ਮਿਤੀ ਤੋਂ ਪਹਿਲੇ 15 ਦਿਨ ਲਈ ਨਿੱਲ ਦਰ ਉਸ ਤੋਂ ਬਾਅਦ ਅਗਲੇ 45 ਦਿਨਾਂ ਅਤੇ ਮਾਰਚ 2021 ਅਤੇ ਅਪ੍ਰੈਲ 2021 ਲਈ 30 ਦਿਨਾਂ ਲਈ 9% ਦੀ ਦਰ ਕ੍ਰਮਵਾਰ ਘਟਾਈ ਗਈ ਹੈ ।
*   ਮਾਰਚ/ਮਾਰਚ ਤਿਮਾਹੀ 2021 ਅਤੇ ਅਪ੍ਰੈਲ 2021 ਲਈ ਕ੍ਰਮਵਾਰ 60 ਦਿਨਾਂ ਅਤੇ 45 ਦਿਨਾਂ ਦੇ ਲਈ ਫਾਰਮ ਜੀ ਐੱਸ ਟੀ ਆਰ — 3 ਦੀ ਨਿਰਧਾਰਿਤ ਨੀਤੀ ਤੋਂ ਟੈਕਸ ਦੀ ਮਿਆਦ ਲਈ ਫਾਰਮ ਜੀ ਐੱਸ ਟੀ ਆਰ 3—ਬੀ ਵਿੱਚ ਰਿਟਰਨ ਦੀ ਦੇਰੀ ਲਈ ਲੇਟ ਫੀਸ ਦੀ ਛੋਟ ਹੈ ।
*   ਸੀ ਐੱਮ ਪੀ — 08 ਵਿੱਚ ਬਿਆਨ ਦੇਣ ਦੀ ਮਿਥੀ ਮਿਤੀ ਤੋਂ ਪਹਿਲੇ 15 ਦਿਨ ਲਈ ਵਿਆਜ਼ ਦਰ ਨਿੱਲ ਅਤੇ ਕਿਉ ਈ ਮਾਰਚ 2021 ਲਈ ਕੰਪੋਜਿ਼ਟ ਡੀਲਰਾਂ ਦੁਆਰਾ ਭਰੀ ਗਈ ਰਿਟਰਨ ਤੇ ਇਸ ਤੋਂ ਬਾਅਦ ਅਗਲੇ 45 ਦਿਨਾਂ ਲਈ 9% ਦੀ ਦਰ ਘਟਾ ਦਿੱਤੀ ਗਈ ਹੈ ।
— b  ਮਈ 2021 ਟੈਕਸ ਸਮੇਂ ਲਈ :—
*   ਫਾਰਮ ਜੀ ਐੱਸ ਟੀ ਆਰ 3 ਬੀ ਵਿੱਚ ਰਿਟਰਨ ਭਰਨ ਜਾਂ ਪੀ ਐੱਮ ਟੀ — 06 ਚਾਲਾਨ ਦਾਖਲ ਕਰਨ ਦੀ ਨਿਰਧਾਰਤ ਮਿਤੀ ਤੋਂ ਪਹਿਲੇ 15 ਦਿਨਾਂ ਲਈ 9% ਦੀ ਘਟਾਈ ਗਈ ਦਰ ਲੱਗੇਗੀ ।
*   ਫਾਰਮ ਜੀ ਐੱਸ ਟੀ ਆਰ 3 ਬੀ ਵਿੱਚ ਰਿਟਰਨ ਭਰਨ ਵਾਲੇ ਕਰ ਦਾਤਾਵਾਂ ਲਈ ਮਹੀਨਾਵਾਰ ਰਿਟਰਨ ਜਮ੍ਹਾਂ ਕਰਵਾਉਣ ਲਈ ਦੇਰੀ ਨਾਲ ਰਿਟਰਨ ਭਰਨ ਵਿੱਚ ਛੋਟ ਦਿੱਤੀ ਗਈ ਹੈ ।
B.—   ਵੱਡੇ ਕਰਦਾਤਾਵਾਂ ਲਈ (ਕੁੱਲ 5 ਕਰੋੜ ਤੋਂ ਵੱਧ ਦਾ ਕਾਰੋਬਾਰ):—
*   ਟੈਕਸ ਮਿਆਦ ਮਈ 2021 ਲਈ ਫਾਰਮ ਜੀ ਐੱਸ ਟੀ ਆਰ 3ਬੀ ਵਿੱਚ ਰਿਟਰਨ ਭਰਨ ਦੀ ਮਿਤੀ ਤੋਂ ਬਾਅਦ ਪਹਿਲੇ 15 ਦਿਨਾਂ ਲਈ 9% ਦੀ ਘੱਟ ਵਿਆਜ ਦਰ ਲੱਗੇਗੀ ।
*   ਟੈਕਸ ਮਿਆਦ ਮਈ 2021 ਲਈ ਫਾਰਮ ਜੀ ਐੱਸ ਟੀ ਆਰ 3ਬੀ ਵਿੱਚ ਨਿਰਧਾਰਿਤ ਮਿਤੀ ਤੋਂ 15 ਦਿਨਾਂ ਦੇ ਅੰਦਰ ਅੰਦਰ ਰਿਟਰਨ ਫਾਈਲ ਕਰਨ ਲਈ ਲੇਟ ਫੀਸ ਤੇ ਛੋਟ ਦਿੱਤੀ ਗਈ ਹੈ ।
C.—   ਕੋਵਿਡ 19 ਨਾਲ ਸੰਬੰਧਤ ਕੁਝ ਹੋਰ ਰਿਆਇਤਾਂ ਹੇਠਾਂ ਦਿੱਤੀਆਂ ਗਈਆਂ ਹਨ :—
*   ਜੀ ਐੱਸ ਟੀ ਆਰ—1 / ਆਈ ਐੱਫ ਐੱਫ ਮਈ 2021 ਲਈ ਰਿਟਰਨ ਭਰਨ ਦੀ ਮਿਥੀ ਤਰੀਕ ਵਿੱਚ ਵਾਧਾ ਕਰਕੇ 15 ਦਿਨ ਹੋਰ ਦਿੱਤੇ ਗਏ ਹਨ।
*   ਮਾਲੀ ਸਾਲ 2021 ਲਈ ਜੀ ਐੱਸ ਟੀ 4 ਭਰਨ ਦੀ ਮਿਥੀ ਤਰੀਕ ਵਧਾ ਕੇ 31—07—2021 ਕਰ ਦਿੱਤੀ ਗਈ ਹੈ ।
*   ਮਾਰਚ 2021 ਦੇ ਕਿਉ ਈ ਲਈ ਆਈ ਟੀ ਸੀ 4  ਭਰਨ ਦੀ ਤਰੀਕ ਵਧਾ ਕੇ 30—06—2021 ਕਰ ਦਿੱਤੀ ਗਈ ਹੈ  ।
*   ਅਪ੍ਰੈਲ—ਮਈ—ਜੂਨ 2021 ਟੈਕਸ ਮਿਆਦ ਲਈ ਆਈ ਟੀ ਸੀ ਉਪਲਬੱਧਤਾ ਕਰਵਾਉਣ ਲਈ ਜੂਨ 2021 ਸਮੇਂ ਲਈ ਭਰੀ ਜਾਣ ਵਾਲੀ ਰਿਟਰਨ ਕੁਮੁਲੇਟਿਵ ਐਪਲੀਕੇਸ਼ਨ ਆਫ ਰੂਲ 36(4) ਵਿੱਚ ਉਪਲਬੱਧ ਹੋਵੇਗੀ ।
*   ਕੰਪਨੀਆਂ ਵੱਲੋਂ ਡਿਜੀਟਲ ਦਸਤਕ ਪ੍ਰਮਾਣ ਪੱਤਰ ਵਰਤਣ ਦੀ ਜਗ੍ਹਾ ਇਲੈਕਟ੍ਰੋਨਿਕ ਪ੍ਰਮਾਣੀਕਰਨ ਕੋਡ ਵਰਤਣ ਵਾਲੀਆਂ ਕੰਪਨੀਆਂ ਦੁਆਰਾ ਰਿਟਰਨ ਫਾਈਲ ਕਰਨ ਲਈ ਆਗਿਆ 30—08—2021 ਤੱਕ ਹੈ ।
D.—   ਸੀ ਜੀ ਐੱਸ ਐਕਟ ਦੇ ਸੈਕਸ਼ਨ 168 ਏ ਤਹਿਤ ਰਿਆਇਤਾਂ :— ਜੀ ਐੱਸ ਟੀ ਐਕਟ ਤਹਿਤ ਕਿਸੇ ਅਥਾਰਟੀ ਜਾਂ ਕਿਸੇ ਵਿਅਕਤੀ ਵੱਲੋਂ ਵੱਖ ਵੱਖ ਕਾਰਜਾਂ ਨੂੰ ਮੁਕੰਮਲ ਕਰਨ ਲਈ ਸਮਾਂ ਸੀਮਾ ਵਧਾ ਕੇ 30 ਜੂਨ 2021 ਕਰ ਦਿੱਤੀ ਗਈ ਹੈ ਪਰ ਇਸ ਵਿੱਚ ਕੁਝ ਅਪਵਾਦ ਹਨ ਅਤੇ ਇਹ ਕਾਰਜ 15 ਅਪ੍ਰੈਲ 2021 ਤੋਂ ਜੂਨ 2021 ਵਾਲੇ ਹੋਣੇ ਚਾਹੀਦੇ ਹਨ ।
(ਜਿੱਥੇ ਕਿਤੇ ਵੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਕਾਰਜਾਂ ਲਈ ਸਮਾਂ ਸੀਮਾ ਵਿੱਚ ਵਾਧਾ ਕੀਤਾ ਗਿਆ ਹੈ , ਉਹ ਹੂਬਹੂ ਲਾਗੂ ਹੋਵੇਗਾ)।
4.   ਮਾਲੀ ਵਰ੍ਹੇ 2020—21 ਲਈ ਸਲਾਨਾ ਰਿਟਰਨ ਦਾ ਸਰਲੀਕਰਨ :—
*   ਸੀ ਜੀ ਐੱਸ ਟੀ ਐਕਟ ਦੇ ਸੈਕਸ਼ਨ 35 ਅਤੇ 44 ਕੀਤੀਆਂ ਗਈਆਂ ਤਰਮੀਮਾਂ ਨੂੰ ਵਿੱਤ ਐਕਟ 2021 ਨੋਟੀਫਾਈ ਕਰੇਗਾ । ਇਸ ਨਾਲ ਜੀ ਐੱਸ ਆਰ 9 ਸੀ ਫਾਰਮ ਦੇ ਬਿਆਨ ਨੂੰ ਮਿਲਾ ਕੇ ਭਰਨ ਦੀ ਪਾਲਣਾ ਕਰਨੀ ਸੋਖੀ ਹੋ ਜਾਵੇਗੀ , ਕਿਉਂਕਿ ਕਰਦਾਤਾਵਾਂ ਰਿਕੰਸੀਲੀਏਸ਼ਨ ਬਿਆਨ ਨੂੰ ਖੁੱਦ ਪ੍ਰਮਾਣਿਤ ਕਰਨ ਦੇ ਯੋਗ ਹੋ ਜਾਣਗੇ , ਬਜਾਏ ਕਿ ਉਹ ਇਸ ਨੂੰ ਚਾਰਟੇਡ ਅਕਾਊਂਟੇਟ ਤੋਂ ਪ੍ਰਮਾਣਿਤ ਕਰਵਾਉਣ । ਇਹ ਬਦਲਾਅ ਮਾਲੀ ਵਰ੍ਹੇ 2021 ਦੀ ਸਲਾਨਾ ਰਿਟਰਨ ਤੇ ਲਾਗੂ ਹੋਵੇਗਾ ।
*   ਉਹਨਾਂ ਕਰਦਾਤਾਵਾਂ ਲਈ ਫਾਰਮ ਜੀ ਐੱਸ ਟੀ ਆਰ 9—9 ਮਾਲੀ ਵਰ੍ਹਾ 2021 ਦੀ ਸਲਾਨਾ ਰਿਟਰਨ ਭਰਨਾ ਆਪਸ਼ਨਲ ਹੋਵੇਗਾ , ਜਿਹਨਾਂ ਦੀ ਸਲਾਨਾ ਰਿਟਰਨ 2 ਕਰੋੜ ਰੁਪਏ ਤੱਕ ਹੈ ।
*   ਫਾਰਮ ਜੀ ਐੱਸ ਟੀ ਆਰ 9 ਸੀ ਵਿੱਚ ਦਿੱਤੇ ਗਏ ਰਿਕੰਸੀਲੀਏਸ਼ਨ ਬਿਆਨ ਮਾਲੀ ਵਰ੍ਹੇ 2020—21 ਲਈ ਕਰਦਾਤਾਵਾਂ ਵੱਲੋਂ ਲੋੜੀਂਦਾ ਹੋਵੇਗਾ , ਜਿਹਨਾਂ ਦੀ ਸਲਾਨਾ ਕੁਲ ਟਰਨ ਓਵਰ 5 ਕਰੋੜ ਤੋਂ ਵੱਧ ਹੈ ।
5.   01—07—2017 ਤੋਂ ਸੀ ਜੀ ਐੱਸ ਟੀ ਐਕਟ ਦੇ ਸੈਕਸ਼ਨ 50 ਵਿੱਚ ਪੂਰਨ ਸੰਜੀਵਕ ਸੋਧ, ਸ਼ੁੱਧ ਨਗਦੀ ਦੇ ਅਧਾਰ ਤੇ ਵਿਆਜ਼ ਦੀ ਅਦਾਇਗੀ ਮੁਹੱਈਆ ਕਰਨ ਲਈ ਜਲਦੀ ਨੋਟੀਫਾਈ ਕੀਤਾ ਜਾਵੇਗਾ ।
ਹੋਰ ਉਪਾਅ :—
ਜੀ ਐੱਸ ਟੀ ਕੌਂਸਲ ਨੇ ਐਕਟ ਦੀਆਂ ਕੁਝ ਹੋਰ ਵਿਵਸਥਾਵਾਂ ਵਿੱਚ ਵੀ ਤਰਮੀਮਾਂ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਜੀ ਐੱਸ ਟੀ ਆਰ —1 / 3ਬੀ ਰਿਟਰਨ ਭਰਨ ਦੀ ਮੌਜੂਦਾ ਪ੍ਰਣਾਲੀ ਨੂੰ ਜੀ ਐੱਸ ਟੀ ਸਿਸਟਮ ਵਿੱਚ ਡਿਫਾਲਟ ਰਿਟਰਨ ਦਿਖਾਇਆ ਜਾਵੇ ।

ਨੋਟ : ਜੀ ਐੱਸ ਟੀ ਕੌਂਸਲ ਦੀਆਂ ਸਿਫਾਰਸ਼ਾਂ ਨੂੰ ਇਸ ਬਿਆਨ ਵਿੱਚ ਸਾਰੇ ਭਾਗੀਦਾਰਾਂ ਦੀ ਜਾਣਕਾਰੀ ਲਈ ਸੋਖੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ । ਇਹ ਸਾਰਾ ਕੁਝ ਸੰਬੰਧਤ ਸਰਕੂਲਰ / ਨੋਟੀਫਿਕੇਸ਼ਨਾਂ ਰਾਹੀਂ ਲਾਗੂ ਹੋਵੇਗਾ , ਜੋ ਸਿਰਫ ਕਾਨੂੰਨੀ ਤੌਰ ਤੇ ਪ੍ਰਮਾਣਿਤ ਹੋਣਗੇ ।

 

 *********************

 

ਆਰ ਐੱਮ / ਐੱਮ ਵੀ / ਕੇ ਐੱਮ ਐੱਨ



(Release ID: 1722666) Visitor Counter : 289